ਔਨਲਾਈਨ ਧੋਖਾਧੜੀ ਬਾਰੇ ਬਹੁਤ ਸਾਰੀਆਂ ਖ਼ਬਰਾਂ ਆਉਂਦੀਆਂ ਹਨ ਅਤੇ ਸਰਕਾਰ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਨੂੰ ਸੁਚੇਤ ਕਰਦੀ ਹੈ। ਇੱਥੋਂ ਤੱਕ ਕਿ RBI ਲੋਕਾਂ ਨੂੰ ਬੈਂਕਾਂ ਪ੍ਰਤੀ ਜਾਗਰੂਕ ਕਰਦੀ ਹੈ ਕਿ ਕਿਵੇਂ ਸਾਈਬਰ ਧੋਖੇਬਾਜ਼ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਪਰ ਇਹਨਾਂ ਸਭ ਕੁੱਝ ਕਰਨ ਦੇ ਬਾਵਜੂਦ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ।
ਥੋੜ੍ਹੇ ਦਿਨ ਪਹਿਲਾਂ ਹੀ ਇੱਕ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਔਰਤ ਨੂੰ 64 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਰੇਲਵੇ ਕੋਲੋਂ ਆਪਣੀ RAC ਟਿਕਟ ਨੂੰ ਕੰਫਰਮ ਕਰਵਾਉਣ ਲਈ IRCTC ਨੂੰ ਟਵੀਟ ਕੀਤਾ ਅਤੇ ਇਸ ਟਵੀਟ ਤੋਂ ਬਾਅਦ ਉਸਨੂੰ 64,000 ਰੁਪਏ ਦਾ ਚੂਨਾ ਲੱਗਾ ਹੈ।
ਕਿਸੇ ਵੀ ਸੋਸ਼ਲ ਮੀਡਿਆ ਤੇ ਆਪਣੀ ਨਿੱਜੀ ਜਾਣਕਾਰੀ ਸਾਂਝਾ ਕਰਨ ਨਾਲ ਅਸੀਂ ਵੀ ਇਸ ਤਰ੍ਹਾਂ ਸਾਈਬਰ ਫਰੌਡ ਕਰਨ ਵਾਲਿਆਂ ਦੀ ਨਜ਼ਰ ਵਿੱਚ ਆ ਸਕਦੇ ਹਾਂ। ਇਸ ਔਰਤ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ। ਖਬਰਾਂ ਮੁਤਾਬਕ ਐੱਮਐੱਨ ਮੀਨਾ ਨਾਂ ਦੀ ਔਰਤ ਨੇ 14 ਜਨਵਰੀ ਨੂੰ ਟਰੇਨ ਦੀ ਟਿਕਟ ਬੁੱਕ ਕਰਵਾਈ ਸੀ। ਉਸਦੀ ਟਿਕਟ RAC ਸੀ ਅਤੇ ਕੰਫਰਮ ਕਰਵਾਉਣ ਲਈ ਉਸਨੇ IRCTC ਨੂੰ ਟੈਗ ਕਰਕੇ ਟਵੀਟ ਕੀਤਾ।
ਜਿਵੇਂ ਹੀ ਉਸਨੇ ਇਸ ਟਵੀਟ ਨੂੰ ਸ਼ੇਅਰ ਕੀਤਾ ਉਹ ਅਜਿਹੇ ਲੋਕਾਂ ਦੀ ਨਿਗ੍ਹਾ ਵਿੱਚ ਆ ਗਈ ਅਤੇ ਉਸਨੂੰ ਇੱਕ ਫ਼ੋਨ ਆਇਆ ਜੋ ਨੰਬਰ ਉਸਨੇ ਆਪਣੀ ਟਵੀਟ ਵਿੱਚ ਸ਼ੇਅਰ ਕੀਤਾ ਸੀ। ਉਸਨੂੰ ਇੱਕ ਫਾਰਮ ਭਰਨ ਲਈ ਕਿਹਾ ਗਿਆ ਅਤੇ ਨਾਲ ਹੀ ਇੱਕ ਲਿੰਕ ਸ਼ੇਅਰ ਕੀਤਾ ਕਿ ਇਸ ਲਿੰਕ ਰਾਹੀਂ 2 ਰੁਪਏ ਦਾ ਭੁਗਤਾਨ ਕਰ ਦਿਓ।
ਬਸ ਫਿਰ ਕੀ ਸੀ ਇਸ ਤੋਂ ਬਾਅਦ ਉਸ ਮਹਿਲਾ ਨੂੰ ਇਕ ਤੋਂ ਬਾਅਦ ਇਕ 5 ਮੈਸੇਜ ਆਏ। ਉਸਨੇ ਦੇਖਿਆ ਕਿ ਉਸਦੇ ਖਾਤੇ ਵਿੱਚੋਂ ਪੂਰੇ 64011 ਰੁਪਏ ਚਲੇ ਗਏ। ਜਦੋਂ ਬੈਂਕ ਨਾਲ ਇਸ ਬਾਰੇ ਗੱਲ ਕੀਤੀ ਤਾਂ ਪਤਾ ਲੱਗਾ ਕਿ ਇਹ ਪੈਸੇ ਵੱਖ-ਵੱਖ ਖਾਤਿਆਂ ਵਿੱਚ ਟਰਾਂਸਫਰ ਹੋਏ ਹਨ ਅਤੇ ਇਸ ਤੋਂ ਬਾਦ ਮਹਿਲਾ ਨੇ ਪੁਲਿਸ ਵਿੱਚ ਇਸ ਬਾਰੇ ਸ਼ਿਕਾਇਤ ਕੀਤੀ ਕਿ ਉਸ ਨਾਲ ਸਾਈਬਰ ਫਰੌਡ ਹੋਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Cyber crime, Fraud