• Home
  • »
  • News
  • »
  • lifestyle
  • »
  • AADHAAR CARD CHECK HOW MANY NUMBERS ARE ISSUED TO YOUR AADHAAR GH AP

ਤੁਹਾਡੀ ID 'ਤੇ ਕਿੰਨੇ SIM ਚੱਲ ਰਹੇ ਹਨ, ਇਸ ਤਰੀਕੇ ਨਾਲ Online ਲਗਾਓ ਪਤਾ

ਸਰਕਾਰ ਨੇ ਇਹ ਪਤਾ ਲਗਾਉਣ ਲਈ ਇੱਕ ਪੋਰਟਲ ਵੀ ਤਿਆਰ ਕੀਤਾ ਹੈ ਕਿ ਤੁਹਾਡੇ ਆਧਾਰ ਨੰਬਰ 'ਤੇ ਕਿੰਨੇ ਸਿਮ ਐਕਟਿਵ ਹਨ। ਦੂਰਸੰਚਾਰ ਵਿਭਾਗ (DoT) ਨੇ ਹਾਲ ਹੀ ਵਿੱਚ Telecom Analytics for Fraud management and Consumer Protection (TAFCOP) ਲਾਂਚ ਕੀਤਾ ਹੈ।

ਤੁਹਾਡੀ ID 'ਤੇ ਕਿੰਨੇ ਸਿਮ ਚੱਲ ਰਹੇ ਹਨ, ਇਸ ਤਰੀਕੇ ਨਾਲ Online ਲਗਾਓ ਪਤਾ

  • Share this:
ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਆਧਾਰ ਨੰਬਰ ਨਾਲ ਕਿੰਨੇ ਮੋਬਾਈਲ ਸਿਮ ਲਿੰਕ ਹਨ, ਤੁਸੀਂ ਇਹ ਆਸਾਨੀ ਨਾਲ ਜਾਣ ਸਕਦੇ ਹੋ। ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਸਿਮ ਦੀ ਵਰਤੋਂ ਨਹੀਂ ਕਰ ਰਹੇ ਹੋ, ਤਾਂ ਤੁਸੀਂ ਇਸ ਨੂੰ ਬੰਦ ਵੀ ਕਰ ਸਕਦੇ ਹੋ।ਲੋਕ ਫ੍ਰੌਡ ਕਰਨ ਲਈ ਕਿਸੇ ਹੋਰ ਦੇ ਨਾਂ 'ਤੇ ਸਿਮ ਵਰਤ ਰਹੇ ਹੁੰਦੇ ਹਨ। ਇਸ ਲਈ ਉਹ ਕਿਸੇ ਹੋਰ ਵਿਅਕਤੀ ਦੇ ਸ਼ਨਾਖਤੀ ਕਾਰਡ 'ਤੇ ਸਿਮ ਇਸ਼ੂ ਕਰਵਾ ਲੈਂਦੇ ਹਨ, ਪਰ ਇਸ ਤੋਂ ਬਚਿਆ ਜਾ ਸਕਦਾ ਹੈ।

ਸਰਕਾਰ ਨੇ ਇਹ ਪਤਾ ਲਗਾਉਣ ਲਈ ਇੱਕ ਪੋਰਟਲ ਵੀ ਤਿਆਰ ਕੀਤਾ ਹੈ ਕਿ ਤੁਹਾਡੇ ਆਧਾਰ ਨੰਬਰ 'ਤੇ ਕਿੰਨੇ ਸਿਮ ਐਕਟਿਵ ਹਨ। ਦੂਰਸੰਚਾਰ ਵਿਭਾਗ (DoT) ਨੇ ਹਾਲ ਹੀ ਵਿੱਚ Telecom Analytics for Fraud management and Consumer Protection (TAFCOP) ਲਾਂਚ ਕੀਤਾ ਹੈ। ਇਸ ਪੋਰਟਲ ਦੇ ਜ਼ਰੀਏ, ਉਪਭੋਗਤਾ ਆਪਣੇ ਆਧਾਰ ਨੰਬਰ ਨਾਲ ਜੁੜੇ ਸਾਰੇ ਫੋਨ ਨੰਬਰਾਂ ਦੀ ਜਾਂਚ ਕਰ ਸਕਦੇ ਹਨ।

TAFCOP ਵੈੱਬਸਾਈਟ ਰਾਹੀਂ ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਆਧਾਰ ਕਾਰਡ 'ਤੇ ਹੁਣ ਤੱਕ ਕਿੰਨੇ ਸਿਮ ਜਾਰੀ ਕੀਤੇ ਗਏ ਹਨ। ਜੇਕਰ ਤੁਹਾਡੀ ਜਾਣਕਾਰੀ ਤੋਂ ਬਿਨਾਂ ਕੋਈ ਮੋਬਾਈਲ ਨੰਬਰ ਤੁਹਾਡੇ ਆਧਾਰ ਨੰਬਰ ਨਾਲ ਜੁੜਿਆ ਹੋਇਆ ਹੈ, ਤਾਂ ਤੁਸੀਂ ਇਸ ਬਾਰੇ ਸ਼ਿਕਾਇਤ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਪੁਰਾਣੇ ਅਤੇ ਅਣਵਰਤੇ ਨੰਬਰ ਨੂੰ ਵੀ ਆਸਾਨੀ ਨਾਲ ਆਪਣੇ ਆਧਾਰ ਤੋਂ ਵੱਖ ਕਰ ਸਕਦੇ ਹੋ।

ਲਿੰਕਡ ਸਿਮ ਦੀ ਜਾਂਚ ਇੰਝ ਕੀਤੀ ਜਾ ਸਕਦੀ ਹੈ :

1. ਆਪਣੇ ਆਧਾਰ ਲਿੰਕ ਕੀਤੇ ਮੋਬਾਈਲ ਸਿਮ ਬਾਰੇ ਜਾਣਨ ਲਈ, ਤੁਹਾਨੂੰ ਪਹਿਲਾਂ https://tafcop.dgtelecom.gov.in/ 'ਤੇ ਜਾਣਾ ਚਾਹੀਦਾ ਹੈ।
2. ਇੱਥੇ ਤੁਹਾਨੂੰ ਆਪਣਾ ਫ਼ੋਨ ਨੰਬਰ ਦਰਜ ਕਰਨਾ ਹੋਵੇਗਾ।
3. ਇਸ ਤੋਂ ਬਾਅਦ ਤੁਹਾਨੂੰ 'Request OTP' ਬਟਨ 'ਤੇ ਕਲਿੱਕ ਕਰਨਾ ਹੋਵੇਗਾ।
4. ਇਸ ਤੋਂ ਬਾਅਦ, ਤੁਹਾਨੂੰ ਆਪਣੇ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਇਆ OTP ਦਾਖਲ ਕਰਨਾ ਹੋਵੇਗਾ।
5. ਫਿਰ, ਤੁਹਾਡੇ ਆਧਾਰ ਨੰਬਰ ਨਾਲ ਲਿੰਕ ਕੀਤੇ ਸਾਰੇ ਨੰਬਰ ਵੈੱਬਸਾਈਟ 'ਤੇ ਦਿਖਾਈ ਦੇਣਗੇ।
6. ਜਿੱਥੇ ਉਪਭੋਗਤਾ ਉਹਨਾਂ ਨੰਬਰਾਂ ਦੀ ਰਿਪੋਰਟ ਅਤੇ ਬਲੌਕ ਕਰ ਸਕਦੇ ਹਨ ਜੋ ਵਰਤੋਂ ਵਿੱਚ ਨਹੀਂ ਹਨ।
Published by:Amelia Punjabi
First published: