Home /News /lifestyle /

Aadhaar Card Update: ਨਿੱਜਤਾ ਬਚਾਉਣ ਲਈ ਆਧਾਰ ਨੰਬਰ ਦੀ ਥਾਂ ਸ਼ੇਅਰ ਕਰੋ Virtual ID, ਜਾਣੋ ਤਰੀਕਾ  

Aadhaar Card Update:  ਅੱਜਕਲ Aadhaar Card ਦੇ ਨਾਲ ਧੋਖਾਧੜੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਇਸ ਲਈ ਆਪਣੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਸਰਕਾਰ ਨੇ ਆਧਾਰ ਵਰਚੁਅਲ ਆਈਡੀ ਦਾ ਵਿਕਲਪ ਲੋਕਾਂ ਨੂੰ ਦਿੱਤਾ ਹੈ। ਆਧਾਰ ਵਰਚੁਅਲ ਆਈਡੀ ਇੱਕ 16-ਅੰਕ ਦਾ ਅਸਥਾਈ ਕੋਡ ਹੈ ਜੋ ਆਧਾਰ ਵੈਰੀਫਿਕੇਸ਼ਨ ਲਈ ਵਰਤਿਆ ਜਾ ਸਕਦਾ ਹੈ। ਜ਼ਰੂਰਤ ਪੈਣ ਉੱਤੇ ਤੁਸੀਂ ਆਪਣੇ ਆਧਾਰ ਨੰਬਰ ਦੀ ਬਜਾਏ ਯੂਆਈਡੀਏਆਈ ਵਰਚੁਅਲ ਆਈਡੀ ਵੀ ਦੇ ਸਕਦੇ ਹੋ ਅਤੇ ਆਪਣੇ ਆਧਾਰ ਕਾਰਡ ਦੇ ਵੇਰਵਿਆਂ ਨੂੰ ਸੁਰੱਖਿਅਤ ਰੱਖ ਸਕਦੇ ਹੋ ਤਾਂ ਜੋ ਕੋਈ ਹੋਰ ਤੁਹਾਡੇ ਆਧਾਰ ਵੇਰਵੇ ਪ੍ਰਾਪਤ ਨਾ ਕਰ ਸਕੇ।

ਹੋਰ ਪੜ੍ਹੋ ...
  • Share this:

ਤੁਸੀਂ ਨਿੱਜੀ ਅਤੇ ਸਰਕਾਰੀ ਦੋਵਾਂ ਸੰਸਥਾਵਾਂ ਵਿੱਚ ਆਪਣਾ ਈ-ਕੇਵਾਈਸੀ ਪੂਰਾ ਕਰਨ ਲਈ ਆਧਾਰ ਵਰਚੁਅਲ ਆਈਡੀ ਪ੍ਰਦਾਨ ਕਰ ਸਕਦੇ ਹੋ। ਵਰਚੁਅਲ ਆਈਡੀ ਦੀ ਵਰਤੋਂ UIDAI ਦੇ ਪੋਰਟਲ ਤੋਂ ਆਧਾਰ ਕਾਰਡ ਨੂੰ ਡਾਊਨਲੋਡ ਕਰਨ ਲਈ ਵੀ ਕੀਤੀ ਜਾ ਸਕਦੀ ਹੈ।

ਆਓ ਜਾਣਦੇ ਹਾਂ ਆਧਾਰ ਵਰਚੁਅਲ ਆਈਡੀ ਕੀ ਹੈ?
ਵਰਚੁਅਲ ਆਈਡੀ ਆਧਾਰ ਨੰਬਰ ਦਾ ਵਿਕਲਪ ਹੈ। ਇਸ ਅਸਥਾਈ ਕੋਡ ਵਿੱਚ 16 ਅੰਕ ਹੁੰਦੇ ਹਨ ਜੋ ਇੱਕ ਆਧਾਰ ਨੰਬਰ 'ਤੇ ਤਿਆਰ ਹੁੰਦੇ ਹਨ। ਹਾਲਾਂਕਿ, ਕਿਸੇ ਵੀ ਸਥਿਤੀ ਵਿੱਚ ਆਧਾਰ ਵਰਚੁਅਲ ਆਈਡੀ ਦੀ ਵਰਤੋਂ ਅਸਲ ਆਧਾਰ ਕਾਰਡ ਨੂੰ ਮੁੜ ਪ੍ਰਾਪਤ ਕਰਨ ਲਈ ਨਹੀਂ ਕੀਤੀ ਜਾ ਸਕਦੀ, ਇੱਕ ਸਮੇਂ ਵਿੱਚ ਇੱਕ ਆਧਾਰ ਨੰਬਰ ਲਈ ਸਿਰਫ਼ ਇੱਕ ਵਰਚੁਅਲ ਆਈਡੀ ਤਿਆਰ ਕੀਤੀ ਜਾ ਸਕਦੀ ਹੈ। ਯੂਜ਼ਰ ਇਸ ਨੂੰ ਜਿੰਨੀ ਵਾਰ ਚਾਹੇ ਜਨਰੇਟ ਕਰ ਸਕਦਾ ਹੈ। ਇਹ ਵਰਚੁਅਲ ਆਈਡੀ ਕੋਡ ਘੱਟੋ-ਘੱਟ ਇੱਕ ਦਿਨ ਲਈ ਵੈਧ ਹੁੰਦਾ ਹੈ।

ਆਧਾਰ ਵਰਚੁਅਲ ਆਈਡੀ ਆਨਲਾਈਨ ਕਿਵੇਂ ਬਣਾਈਏ?
ਤੁਹਾਨੂੰ ਆਪਣੇ ਆਧਾਰ ਦੀ ਬਜਾਏ ਵਰਤਣ ਲਈ ਇੱਕ ਵਰਚੁਅਲ ਆਈਡੀ ਬਣਾਉਣ ਦੀ ਲੋੜ ਹੋਵੇਗੀ। ਆਧਾਰ ਵਰਚੁਅਲ ਆਈਡੀ UIDAI ਦੀ ਅਧਿਕਾਰਤ ਸਾਈਟ 'ਤੇ ਜਾ ਕੇ ਔਨਲਾਈਨ ਤਿਆਰ ਕੀਤੀ ਜਾ ਸਕਦੀ ਹੈ। ਹਾਲਾਂਕਿ, ਧਿਆਨ ਵਿੱਚ ਰੱਖੋ ਕਿ ਇਸ ਸੇਵਾ ਦਾ ਲਾਭ ਲੈਣ ਲਈ ਮੋਬਾਈਲ ਨੰਬਰ UIDAI ਨਾਲ ਰਜਿਸਟਰ ਹੋਣਾ ਚਾਹੀਦਾ ਹੈ ਕਿਉਂਕਿ ਵਰਚੁਅਲ ਆਈਡੀ ਸਿਰਫ਼ ਤੁਹਾਡੇ ਮੋਬਾਈਲ ਨੰਬਰ 'ਤੇ ਹੀ ਭੇਜੀ ਜਾਵੇਗੀ। ਜੇਕਰ ਤੁਸੀਂ ਆਪਣਾ ਮੋਬਾਈਲ ਨੰਬਰ UIDAI ਨਾਲ ਰਜਿਸਟਰ ਨਹੀਂ ਕਰਵਾਇਆ ਹੈ, ਤਾਂ ਤੁਹਾਨੂੰ ਪਹਿਲਾਂ ਆਪਣਾ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਕਰਨਾ ਹੋਵੇਗਾ। ਵਰਚੁਅਲ ਆਈਡੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਇੱਕੋ ਜਿਹੀ ਹੈ। ਆਧਾਰ ਵਰਚੁਅਲ ਆਈਡੀ ਬਣਾਉਣ ਲਈ, ਹੇਠ ਲਿਖੀ ਪ੍ਰਕਿਰਿਆ ਦੀ ਪਾਲਣਾ ਕਰਨੀ ਹੋਵੇਗੀ

- UIDAI ਦੀ ਵੈੱਬਸਾਈਟ http://uidai.gov.in/ 'ਤੇ ਜਾਓ।
- "ਆਧਾਰ ਸੇਵਾਵਾਂ" ਭਾਗ ਵਿੱਚ "ਵਰਚੁਅਲ ਆਈਡੀ ਜਨਰੇਟਰ" 'ਤੇ ਕਲਿੱਕ ਕਰੋ।
- ਤੁਹਾਨੂੰ ਇੱਕ ਨਵੇਂ ਵਰਚੁਅਲ ਆਈਡੀ ਜਨਰੇਸ਼ਨ ਪੇਜ 'ਤੇ ਲਿਜਾਇਆ ਜਾਵੇਗਾ
- ਆਪਣਾ 12-ਅੰਕ ਦਾ ਆਧਾਰ ਨੰਬਰ ਅਤੇ ਕੈਪਚਾ ਕੋਡ ਦਰਜ ਕਰੋ
- ਹੁਣ "Send OTP" ਬਟਨ 'ਤੇ ਕਲਿੱਕ ਕਰੋ
- UIDAI ਨਾਲ ਰਜਿਸਟਰਡ ਤੁਹਾਡੇ ਮੋਬਾਈਲ ਨੰਬਰ 'ਤੇ ਇੱਕ OTP ਭੇਜਿਆ ਜਾਵੇਗਾ
- OTP ਦਾਖਲ ਕਰੋ ਅਤੇ "Generate ਵਰਚੁਅਲ ਆਈਡੀ ਉੱਤੇ ਕਲਿੱਕ ਕਰੋ
- ਹੁਣ "ਸਬਮਿਟ" ਬਟਨ 'ਤੇ ਕਲਿੱਕ ਕਰੋ
- ਤੁਹਾਨੂੰ ਇੱਕ ਮੈਸੇਜ ਮਿਲੇਗਾ, “ਵਧਾਈਆਂ! ਤੁਹਾਡਾ ਵਰਚੁਅਲ ਆਈਡੀ ਨੰਬਰ ਸਫਲਤਾਪੂਰਵਕ ਤਿਆਰ ਕੀਤਾ ਗਿਆ ਹੈ ਅਤੇ ਤੁਹਾਡੇ ਰਜਿਸਟਰਡ ਮੋਬਾਈਲ 'ਤੇ ਭੇਜਿਆ ਗਿਆ ਹੈ।
- ਤੁਹਾਨੂੰ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਆਧਾਰ ਦੇ ਆਖਰੀ 4 ਅੰਕਾਂ ਦੇ ਨਾਲ 16 ਅੰਕਾਂ ਦਾ ਵਰਚੁਅਲ ਆਈਡੀ ਮਿਲ ਜਾਵੇਗਾ।
Published by:rupinderkaursab
First published:

Tags: Aadhaar Card, Aadhaar card UIDAI, Business, Virtual identity

ਅਗਲੀ ਖਬਰ