• Home
  • »
  • News
  • »
  • lifestyle
  • »
  • AADHAR CARD IS YOUR REAL OR FAKE HOW TO IDENTIFY UNDERSTAND STEP BY STEP GH AP AS

Aadhaar Card: ਜਾਣੋ ਅਸਲੀ ਅਤੇ ਨਕਲੀ ਆਧਾਰ ਕਾਰਡ ਦੀ ਪਛਾਣ ਕਰਨ ਦਾ ਸਭ ਤੋਂ ਸੌਖਾ ਤਰੀਕਾ

MeitY ਨੇ ਜਾਅਲੀ ਆਧਾਰ ਕਾਰਡਾਂ ਦੀ ਜਾਂਚ ਕਰਨ ਦਾ ਆਸਾਨ ਤਰੀਕਾ ਪ੍ਰਦਾਨ ਕਰਨ ਲਈ UIDAI ਨਾਲ ਸਹਿਯੋਗ ਕੀਤਾ ਹੈ। UIDAI ਨੇ ਦੱਸਿਆ ਹੈ ਕਿ ਹਰ 12 ਅੰਕਾਂ ਦਾ ਨੰਬਰ ਆਧਾਰ ਕਾਰਡ ਨੰਬਰ ਨਹੀਂ ਹੈ। ਅਜਿਹੇ ਵਿੱਚ ਨਾਗਰਿਕਾਂ ਨੂੰ ਅਜਿਹੇ ਫਰਜ਼ੀ ਆਧਾਰ ਨੰਬਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।

  • Share this:
ਮੋਬਾਈਲ ਦੀ ਸਿਮ ਦਾ ਕੁਨੈਕਸ਼ਨ ਲੈਣਾ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਖਰੀਦਦਾਰੀ ਹੋਵੇ ਆਧਾਰ ਕਾਰਡ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਕੰਮ ਹੋਵੇ ਜਾਂ ਪ੍ਰਾਈਵੇਟ ਅੱਜਕਲ੍ਹ ਆਧਾਰ ਕਾਰਡ ਬੈਂਕ ਤੋਂ ਲੈ ਕੇ ਕਿਸੇ ਤਰ੍ਹਾਂ ਦੇ ਕੰਮ ਲਈ ਵੀ ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ। ਜਿਸ ਦੀ ਲੋੜ ਹਰ ਪਾਸੇ ਵੱਧ ਗਈ ਹੈ। ਕੇਵਾਈਸੀ ਤੋਂ ਲੈ ਕੇ ਖਾਤਾ ਖੋਲ੍ਹਣ ਜਾਂ ਸਿਮ ਕਾਰਡ ਲੈਣ ਤੱਕ, ਹਰ ਜਗ੍ਹਾ ਇਸ ਦੀ ਮੰਗ ਹੈ। ਟ੍ਰੇਨ ਵਿੱਚ ਸਫਰ ਕਰਨ ਤੋਂ ਲੈ ਕੇ ਬੱਚੇ ਦੇ ਸਕੂਲ ਵਿੱਚ ਦਾਖ਼ਲੇ ਤੱਕ, ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਨ ਤੋਂ ਲੈ ਕੇ ਹਰ ਥਾਂ ਆਧਾਰ ਕਾਰਡ ਜ਼ਰੂਰੀ ਹੈ।

ਅਜਿਹੇ ਵਿੱਚ ਆਧਾਰ ਕਾਰਡ ਤੋਂ ਬਿਨਾਂ ਸਾਡੇ ਸਾਰੇ ਕੰਮ ਰੁਕ ਸਕਦੇ ਹਨ।ਆਧਾਰ ਦੀ ਵਧਦੀ ਉਪਯੋਗਤਾ ਦੇ ਨਾਲ-ਨਾਲ ਇਸ ਨਾਲ ਜੁੜੇ ਧੋਖਾਧੜੀ ਦੇ ਮਾਮਲਿਆਂ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਅਜਿਹੀ ਸਥਿਤੀ ਵਿੱਚ, ਆਧਾਰ ਕਾਰਡ ਜਾਰੀ ਕਰਨ ਵਾਲੀ ਸੰਸਥਾ UIDAI ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ ਅਧੀਨ ਕੰਮ ਕਰਦੀ ਹੈ।

MeitY ਨੇ ਜਾਅਲੀ ਆਧਾਰ ਕਾਰਡਾਂ ਦੀ ਜਾਂਚ ਕਰਨ ਦਾ ਆਸਾਨ ਤਰੀਕਾ ਪ੍ਰਦਾਨ ਕਰਨ ਲਈ UIDAI ਨਾਲ ਸਹਿਯੋਗ ਕੀਤਾ ਹੈ। UIDAI ਨੇ ਦੱਸਿਆ ਹੈ ਕਿ ਹਰ 12 ਅੰਕਾਂ ਦਾ ਨੰਬਰ ਆਧਾਰ ਕਾਰਡ ਨੰਬਰ ਨਹੀਂ ਹੈ। ਅਜਿਹੇ ਵਿੱਚ ਨਾਗਰਿਕਾਂ ਨੂੰ ਅਜਿਹੇ ਫਰਜ਼ੀ ਆਧਾਰ ਨੰਬਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਇਸ ਦੇ ਨਾਲ ਹੀ UIDAI ਨੇ ਇਹ ਵੀ ਕਿਹਾ ਹੈ ਕਿ ਤੁਹਾਨੂੰ ਬਿਨਾਂ ਕਰਾਸ ਚੈਕਿੰਗ ਦੇ ਆਧਾਰ ਕਾਰਡ ਸਵੀਕਾਰ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਅਸਲੀ ਅਤੇ ਨਕਲੀ ਆਧਾਰ ਕਾਰਡ ਦੀ ਪਛਾਣ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕੁਝ ਆਸਾਨ ਸਟੈੱਪਸ ਨੂੰ ਫੋਲੋ ਕਰ ਕੇ ਪਤਾ ਲਗਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਆਸਾਨ ਸਟੈੱਪਸ ਦੇ ਬਾਰੇ।

1. UIDAI ਦੀ ਅਧਿਕਾਰਤ ਵੈੱਬਸਾਈਟ uidai.gov.in 'ਤੇ ਕਲਿੱਕ ਕਰੋ

2. ਅੱਗੇ My Aadhaar ਵਿਕਲਪ 'ਤੇ ਕਲਿੱਕ ਕਰੋ

3. ਇਸ ਤੋਂ ਬਾਅਦ ਆਧਾਰ ਨਾਲ ਜੁੜੀਆਂ ਕਈ ਸੇਵਾਵਾਂ ਤੁਹਾਡੇ ਸਾਹਮਣੇ ਖੁੱਲ੍ਹਣਗੀਆਂ।

4. ਇੱਥੇ Verify an Aadhaar ਨੰਬਰ 'ਤੇ ਕਲਿੱਕ ਕਰੋ

5. ਇੱਥੇ 12 ਅੰਕਾਂ ਦਾ ਆਧਾਰ ਨੰਬਰ ਦਰਜ ਕਰੋ

6. ਇਸ ਤੋਂ ਬਾਅਦ Captcha ਐਂਟਰ ਕਰੋ

7. ਜੇਕਰ ਤੁਸੀਂ ਆਪਣਾ ਮੋਬਾਈਲ ਨੰਬਰ ਦਰਜ ਕਰਨਾ ਹੈ ਤਾਂ ਤੁਹਾਨੂੰ ਅਗਲੇ ਪੰਨੇ 'ਤੇ ਰੀਡਾਇਰੈਕਟ ਕੀਤਾ ਜਾਵੇਗਾ

8. ਇਸ ਤੋਂ ਬਾਅਦ ਜੇਕਰ ਤੁਹਾਡੇ ਆਧਾਰ ਨੰਬਰ, ਉਮਰ, ਲਿੰਗ ਅਤੇ ਰਾਜ ਆਦਿ ਦੀ ਜਾਣਕਾਰੀ ਦਰਜ ਹੈ ਤਾਂ ਤੁਹਾਡਾ ਆਧਾਰ ਕਾਰਡ ਅਸਲੀ ਹੈ ਨਹੀਂ ਤਾਂ ਇਹ ਨਕਲੀ ਹੈ।
Published by:Amelia Punjabi
First published: