ਅੱਜਕਲ ਠੱਗੀ ਕਰਨ ਵਾਲੇ ਤੁਹਾਡੇ ਆਧਾਰ ਕਾਰਡ ਦੀ ਜਾਣਕਾਰੀ ਤੱਕ ਚੋਰੀ ਕਰ ਸਕਦੇ ਹਨ। ਪਰ Unique Identification Authority of India ਦਾ ਇਹ ਦਾਅਵਾ ਹੈ ਕਿ ਆਧਾਰ ਉਪਭੋਗਤਾਵਾਂ ਦਾ ਡੇਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਪਰ ਅਜਿਹੇ ਕੇਸ ਦੇਖੇ ਹੋਏ ਹਨ ਜਿੱਥੇ ਆਧਾਰ ਦੀ ਦੁਰਵਰਤੋਂ ਹੋਈ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਅਜਿਹਾ ਆਧਾਰ ਉਪਭੋਗਤਾਵਾਂ ਦੀ ਲਾਪਰਵਾਹੀ ਕਾਰਨ ਹੁੰਦਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਆਧਾਰ ਉਪਭੋਗਤਾ ਜਾਗਰੂਕ ਰਹਿੰਦੇ ਹੋਏ ਕੁਝ ਗੱਲਾਂ ਦਾ ਧਿਆਨ ਰੱਖਣ ਤਾਂ ਕੋਈ ਵੀ ਆਧਾਰ ਕਾਰਡ ਦੀ ਦੁਰਵਰਤੋਂ ਨਹੀਂ ਕਰ ਸਕਦਾ। ਆਓ ਜਾਣਦੇ ਹਾਂ ਆਧਾਰ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ :
ਬਾਇਓਮੈਟ੍ਰਿਕਸ ਨੂੰ ਬਲਾਕ ਕਰ ਦਿਓ : ਤੁਸੀਂ ਬਾਇਓਮੈਟ੍ਰਿਕਸ ਨੂੰ ਲਾਕ ਕਰਕੇ ਵੀ ਆਪਣਾ ਆਧਾਰ ਸੁਰੱਖਿਅਤ ਕਰ ਸਕਦੇ ਹੋ। ਬਾਇਓਮੈਟ੍ਰਿਕਸ ਲਾਕ ਦਾ ਮਤਲਬ ਹੈ ਕਿ ਅੰਗੂਠੇ, ਉਂਗਲਾਂ ਅਤੇ ਆਇਰਿਸ ਨਿਸ਼ਾਨਾਂ ਦੀ ਵਰਤੋਂ ਤੁਹਾਡੀ ਮਰਜ਼ੀ ਤੋਂ ਬਿਨਾਂ ਕੋਈ ਵੀ ਨਹੀਂ ਕਰ ਸਕਦਾ ਹੈ। ਕੋਈ ਵੀ ਵਿਅਕਤੀ UIDAI ਦੀ ਵੈੱਬਸਾਈਟ 'ਤੇ ਜਾ ਕੇ ਆਪਣੇ ਬਾਇਓਮੈਟ੍ਰਿਕਸ ਨੂੰ ਲਾਕ ਕਰ ਸਕਦਾ ਹੈ। ਬਾਇਓਮੈਟ੍ਰਿਕਸ ਲਾਕ ਹੋਣ ਤੋਂ ਬਾਅਦ ਵੀ OTP ਆਧਾਰਿਤ ਵੈਰੀਫਿਕੇਸ਼ਨ ਜਾਰੀ ਰਹਿੰਦਾ ਹੈ।
ਬਾਇਓਮੈਟ੍ਰਿਕਸ ਨੂੰ ਅਸਥਾਈ ਤੌਰ 'ਤੇ ਜਾਂ ਸਥਾਈ ਤੌਰ 'ਤੇ ਲੌਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਰਚੁਅਲ ਆਈਡੈਂਟਿਟੀ (VID) ਵਿੱਚ, ਆਧਾਰ ਨੰਬਰ ਨੂੰ ਹਾਈਡ ਕੀਤਾ ਜਾਂਦਾ ਹੈ ਅਤੇ ਇੱਕ ਅਸਥਾਈ 16 ਅੰਕਾਂ ਦੀ ਵਰਚੁਅਲ ਆਈਡੀ ਬਣਾਈ ਜਾਂਦੀ ਹੈ। ਇਸ ਵਿੱਚ ਭਾਵੇਂ ਉਪਭੋਗਤਾ ਦੇ ਆਧਾਰ ਨੰਬਰ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਉਸਦੀ ਪਛਾਣ ਪ੍ਰਮਾਣਿਤ ਹੁੰਦੀ ਹੈ। VID ਸਿਰਫ਼ ਕੁਝ ਸਮੇਂ ਲਈ ਵੈਧ ਹੁੰਦੀ ਹੈ। ਆਧਾਰ ਪੋਰਟਲ ਤੋਂ ਵਰਚੁਅਲ ਆਈਡੀ ਬਣਾਈ ਜਾ ਸਕਦੀ ਹੈ।
Masked ਆਧਾਰ ਕਾਪੀ ਦੀ ਵਰਤੋਂ ਕਰੋ : ਜੇਕਰ ਕਿਤੇ ਆਧਾਰ ਕਾਰਡ ਦੀ ਫੋਟੋ ਕਾਪੀ ਦੇਣ ਦੀ ਲੋੜ ਪੈਂਦੀ ਹੈ ਤਾਂ ਮਾਸਕ ਆਧਾਰ ਕਾਰਡ ਦੀ ਫੋਟੋ ਕਾਪੀ ਦਿਓ। ਮਾਸਕਡ ਆਧਾਰ ਵਿੱਚ ਪੂਰਾ ਆਧਾਰ ਨੰਬਰ ਨਹੀਂ ਹੁੰਦਾ ਬਲਕਿ ਸਿਰਫ਼ ਆਖਰੀ ਚਾਰ ਅੰਕ ਹੁੰਦੇ ਹਨ। ਇਸ ਨਾਲ ਆਧਾਰ ਵੈਰੀਫਿਕੇਸ਼ਨ ਤਾਂ ਹੋ ਜਾਂਦੀ ਹੈ ਪਰ ਪੂਰਾ ਆਧਾਰ ਨੰਬਰ ਨਾ ਦਿਖਾਉਣ ਕਾਰਨ ਕੋਈ ਵੀ ਇਸ ਦੀ ਦੁਰਵਰਤੋਂ ਨਹੀਂ ਕਰ ਸਕਦਾ।
Two Step verification ਜਾਂ Multi-factor authentication : ਆਧਾਰ ਦੀ ਦੁਰਵਰਤੋਂ ਨੂੰ ਰੋਕਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਇਹ ਹੈ ਕਿ ਆਪਣਾ ਮੋਬਾਈਲ ਨੰਬਰ ਅਤੇ ਈ-ਮੇਲ ਇਸ ਨਾਲ ਲਿੰਕ ਕੀਤਾ ਜਾਵੇ। ਇਸ ਮਾਮਲੇ ਵਿੱਚ ਆਧਾਰ ਵੈਰੀਫਿਕੇਸ਼ਨ ਲਈ ਵਨ ਟਾਈਮ ਪਾਸਵਰਡ ਯਾਨੀ OTP ਦੀ ਲੋੜ ਹੋਵੇਗੀ। ਇਹ ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ 'ਤੇ ਆਵੇਗਾ। OTP ਤੋਂ ਬਿਨਾਂ ਆਧਾਰ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਜਾ ਸਕਦੀ। ਇਸ ਤਰ੍ਹਾਂ ਆਧਾਰ ਦੀ ਦੁਰਵਰਤੋਂ ਤੋਂ ਬਚਿਆ ਜਾ ਸਕੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aadhar PAN Link Last Date, Business, Fraud, Lifestyle