• Home
  • »
  • News
  • »
  • lifestyle
  • »
  • ACCIDENTALLY MADE BEST FRIEND S RELATIONSHIP WITH GIRLFRIEND NOW REGRET GH RUP AS

Viral News: ਗਲਤੀ ਨਾਲ ਬੈਸਟ ਫ੍ਰੈਂਡ ਦੀ ਗਰਲਫ੍ਰੈਂਡ ਨਾਲ ਬਣਾਏ ਸੰਬੰਧ, ਹੁਣ ਹੋ ਰਿਹਾ ਪਛਤਾਵਾ

Viral News : ਪੱਕੇ ਦੋਸਤ ਹੀ ਇੱਕ ਦੂਜੇ ਦੇ ਸਭ ਤੋਂ ਵੱਡੇ ਰਾਜ਼ਦਾਰ ਅਤੇ ਸੁੱਖ-ਦੁੱਖ ਦੇ ਸਾਥੀ ਹੁੰਦੇ ਹਨ ਪਰ ਇੱਕ ਨੌਜਵਾਨ ਨੇ ਆਪਣੇ ਦੋਸਤ ਨਾਲ ਅਜਿਹਾ ਕਾਰਾ ਕੀਤਾ ਕਿ ਹੁਣ ਉਹ ਉਮਰ ਭਰ ਲਈ ਪਛਤਾ ਰਿਹਾ ਹੈ। ਇਸ ਪਛਤਾਵੇ 'ਚੋਂ ਨਿਕਲਣ ਲਈ ਨੌਜਵਾਨ ਨੇ ਮਾਹਿਰਾਂ ਦੀ ਮਦਦ ਲਈ ਹੈ। ਨੌਜਵਾਨ ਨੇ ਆਪਣੀ ਪੂਰੀ ਕਹਾਣੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਸ 28 ਸਾਲਾ ਨੌਜਵਾਨ ਨੇ ਲਿਖਿਆ, 'ਇਹ ਸਭ ਕੁੱਝ ਅਚਾਨਕ ਹੋਇਆ ਸੀ। ਮੇਰੇ ਸਭ ਤੋਂ ਚੰਗੇ ਦੋਸਤ ਦੀ ਪ੍ਰੇਮਿਕਾ ਦੀ ਕਾਰ ਵਿੱਚ ਕੁਝ ਨੁਕਸ ਪੈ ਗਿਆ ਸੀ ਅਤੇ ਉਹ ਉਸ ਸਮੇਂ ਸ਼ਹਿਰ ਤੋਂ ਬਾਹਰ ਸੀ। ਉਸ ਦੀ ਪ੍ਰੇਮਿਕਾ ਨੇ ਮੈਨੂੰ ਕਾਰ ਚੈੱਕ ਕਰਨ ਲਈ ਬੁਲਾਇਆ।

Viral News: ਗਲਤੀ ਨਾਲ ਬੈਸਟ ਫ੍ਰੈਂਡ ਦੀ ਗਰਲਫ੍ਰੈਂਡ ਨਾਲ ਬਣਾਏ ਸੰਬੰਧ, ਹੁਣ ਹੋ ਰਿਹਾ ਪਛਤਾਵਾ

  • Share this:
Viral News : ਪੱਕੇ ਦੋਸਤ ਹੀ ਇੱਕ ਦੂਜੇ ਦੇ ਸਭ ਤੋਂ ਵੱਡੇ ਰਾਜ਼ਦਾਰ ਅਤੇ ਸੁੱਖ-ਦੁੱਖ ਦੇ ਸਾਥੀ ਹੁੰਦੇ ਹਨ ਪਰ ਇੱਕ ਨੌਜਵਾਨ ਨੇ ਆਪਣੇ ਦੋਸਤ ਨਾਲ ਅਜਿਹਾ ਕਾਰਾ ਕੀਤਾ ਕਿ ਹੁਣ ਉਹ ਉਮਰ ਭਰ ਲਈ ਪਛਤਾ ਰਿਹਾ ਹੈ। ਇਸ ਪਛਤਾਵੇ 'ਚੋਂ ਨਿਕਲਣ ਲਈ ਨੌਜਵਾਨ ਨੇ ਮਾਹਿਰਾਂ ਦੀ ਮਦਦ ਲਈ ਹੈ। ਨੌਜਵਾਨ ਨੇ ਆਪਣੀ ਪੂਰੀ ਕਹਾਣੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਸ 28 ਸਾਲਾ ਨੌਜਵਾਨ ਨੇ ਲਿਖਿਆ, 'ਇਹ ਸਭ ਕੁੱਝ ਅਚਾਨਕ ਹੋਇਆ ਸੀ। ਮੇਰੇ ਸਭ ਤੋਂ ਚੰਗੇ ਦੋਸਤ ਦੀ ਪ੍ਰੇਮਿਕਾ ਦੀ ਕਾਰ ਵਿੱਚ ਕੁਝ ਨੁਕਸ ਪੈ ਗਿਆ ਸੀ ਅਤੇ ਉਹ ਉਸ ਸਮੇਂ ਸ਼ਹਿਰ ਤੋਂ ਬਾਹਰ ਸੀ। ਉਸ ਦੀ ਪ੍ਰੇਮਿਕਾ ਨੇ ਮੈਨੂੰ ਕਾਰ ਚੈੱਕ ਕਰਨ ਲਈ ਬੁਲਾਇਆ। ਕਾਰ ਦੇਖ ਕੇ ਮੈਂ ਉਸ ਦੇ ਘਰ ਰੁਕ ਗਿਆ। ਅਸੀਂ ਇਕੱਠੇ ਖਾਣਾ ਖਾਧਾ ਅਤੇ ਪੀਤਾ। ਜਦੋਂ ਮੈਂ ਜਾਣ ਲੱਗਾ ਤਾਂ ਉਸ ਨੇ ਦਰਵਾਜ਼ੇ 'ਤੇ ਮੈਨੂੰ ਗੁਡ ਬਾਏ ਕਿੱਸ ਕੀਤੀ। ਇਸ ਤੋਂ ਬਾਅਦ ਹੌਲੀ-ਹੌਲੀ ਅਸੀਂ ਇੰਟੀਮੇਟ ਹੁੰਦੇ ਗਏ ਅਤੇ ਆਖਿਰਕਾਰ ਅਸੀਂ ਸਰੀਰਕ ਸਬੰਧ ਬਣਾ ਲਏ। ਉਸ ਰਾਤ ਮੈਂ ਉਸ ਦੇ ਘਰ ਠਹਿਰਿਆ।

'ਅਗਲੇ ਦਿਨ ਅਸੀਂ ਦੋਵਾਂ ਨੇ ਇਸ ਬਾਰੇ ਗੱਲ ਕੀਤੀ ਅਤੇ ਫੈਸਲਾ ਕੀਤਾ ਕਿ ਹੁਣ ਅਜਿਹਾ ਬਿਲਕੁਲ ਨਹੀਂ ਹੋਵੇਗਾ। ਇਹ ਕਾਰਾ ਅਸੀਂ ਇਕੱਠੇ ਕੀਤਾ ਸੀ ਪਰ ਸਾਨੂੰ ਇਸ ਦਾ ਪਛਤਾਵਾ ਵੀ ਸੀ। ਇਹ ਮੇਰੇ ਲਈ ਬਹੁਤ ਮੁਸ਼ਕਲ ਸਥਿਤੀ ਹੈ ਕਿਉਂਕਿ ਉਸਦਾ ਬੁਆਏਫ੍ਰੈਂਡ ਸਾਲਾਂ ਤੋਂ ਮੇਰਾ ਸਭ ਤੋਂ ਵਧੀਆ ਦੋਸਤ ਰਿਹਾ ਹੈ ਅਤੇ ਅਸੀਂ ਅਕਸਰ ਮਿਲਦੇ ਹਾਂ। ਅਸੀਂ ਦੋਵੇਂ ਅਕਸਰ ਆਪਣੀਆਂ ਗਰਲਫ੍ਰੈਂਡਸ ਦੇ ਨਾਲ ਮਿਲਦੇ ਹਾਂ ਅਤੇ ਸਾਡਾ ਇੱਕ ਚੰਗਾ ਗਰੁੱਪ ਹੈ। ਮੈਂ ਆਪਣੀ ਦੋਸਤੀ ਵਿੱਚ ਕੋਈ ਬਦਲਾਅ ਨਹੀਂ ਚਾਹੁੰਦਾ ਹਾਂ। ਕੀ ਇਹ ਸੰਭਵ ਹੈ?' ਨੌਜਵਾਨ ਨੇ ਅੱਗੇ ਲਿਖਿਆ, 'ਮੈਨੂੰ ਡਰ ਹੈ ਕਿ ਜਦੋਂ ਅਸੀਂ ਇਕੱਠੇ ਟੂਰ 'ਤੇ ਜਾਂਦੇ ਹਾਂ ਅਤੇ ਇਕੱਠੇ ਸਮਾਂ ਬਿਤਾਉਂਦੇ ਹਾਂ ਤਾਂ ਮੈਨੂੰ ਉਹ ਗੱਲਾਂ ਵਾਰ-ਵਾਰ ਯਾਦ ਆਉਂਦੀਆਂ ਹਨ। ਇਹ ਦੋਸ਼ ਮੈਨੂੰ ਪਾਗਲ ਬਣਾ ਰਿਹਾ ਹੈ। ਮੈਨੂੰ ਜਿੰਦਗੀ ਭਰ ਦਾ ਸਬਕ ਮਿਲ ਗਿਆ ਹੈ ਪਰ ਮੈਂ ਆਪਣੇ ਦੋਸਤ ਨੂੰ ਕਿਸੇ ਵੀ ਹਾਲਤ ਵਿੱਚ ਗੁਆਉਣਾ ਨਹੀਂ ਚਾਹੁੰਦਾ। ਕਿਰਪਾ ਕਰਕੇ ਦੱਸੋ ਮੈਨੂੰ ਕੀ ਕਰਨਾ ਚਾਹੀਦਾ ਹੈ?'

ਨੌਜਵਾਨ ਨੂੰ ਸਲਾਹ ਦਿੰਦੇ ਹੋਏ ਮਾਹਿਰ ਨੇ ਲਿਖਿਆ, 'ਜੇਕਰ ਤੁਸੀਂ ਇਸ ਗੱਲ ਨੂੰ ਆਪਣੇ ਦੋਸਤ ਤੋਂ ਛੁਪਾਉਂਦੇ ਹੋ, ਤਾਂ ਤੁਸੀਂ ਦੋਵੇਂ ਇਸ ਗੱਲ ਨੂੰ ਜਾਣਦੇ ਹੋ ਅਤੇ ਇਸ ਦਾ ਅਸਰ ਸਭ 'ਤੇ ਪਵੇਗਾ। ਤੁਸੀਂ ਅਤੇ ਤੁਹਾਡੇ ਦੋਸਤ ਦੀ ਪ੍ਰੇਮਿਕਾ ਨੇ ਇਹ ਫੈਸਲਾ ਕੀਤਾ ਹੋ ਸਕਦਾ ਹੈ ਕਿ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ, ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਤੁਹਾਡੇ ਦੋਸਤ ਨੂੰ ਇਸ ਬਾਰੇ ਕਦੇ ਪਤਾ ਨਹੀਂ ਲੱਗੇਗਾ। ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਹਾਡੇ ਦੋਸਤ ਦੀ ਕਦੇ ਆਪਣੀ ਪ੍ਰੇਮਿਕਾ ਨਾਲ ਲੜਾਈ ਹੋ ਜਾਵੇ ਅਤੇ ਉਹ ਗੁੱਸੇ 'ਚ ਆ ਕੇ ਇਹ ਸਭ ਦੱਸ ਦੇਵੇ। ਹੋ ਸਕਦਾ ਹੈ ਕਿ ਤੁਹਾਡੇ ਦੋਸਤ ਨੂੰ ਇਸ ਸਭ ਬਾਰੇ ਕਦੇ ਪਤਾ ਨਾ ਲੱਗੇ ਅਤੇ ਅਜਿਹਾ ਵੀ ਹੋ ਸਕਦਾ ਹੈ ਕਿ ਉਸ ਨੂੰ ਅਗਲੇ ਦਿਨ ਹੀ ਪਤਾ ਲੱਗ ਜਾਵੇ, ਤੁਹਾਨੂੰ ਇਸ ਜੋਖਮ ਲਈ ਹਮੇਸ਼ਾ ਤਿਆਰ ਰਹਿਣਾ ਪਵੇਗਾ। ਮਾਹਰ ਨੇ ਲਿਖਿਆ, 'ਇਸ ਗੱਲ ਲਈ ਵੀ ਆਪਣੇ ਆਪ ਨੂੰ ਤਿਆਰ ਕਰੋ ਕਿ ਸੱਚਾਈ ਜਾਣ ਜਾਣ ਤੋਂ ਬਾਅਦ ਤੁਸੀਂ ਉਸ ਦੇ ਦੋਸਤ ਨਹੀਂ ਰਹੋਗੇ। ਭਾਵੇਂ ਤੁਹਾਡਾ ਦੋਸਤ ਗਰਲਫਰੈਂਡ ਨਾਲ ਰਿਸ਼ਤੇ ਵਿੱਚ ਅੱਗੇ ਵਧਦਾ ਹੈ ਪਰ ਤੁਸੀਂ ਇਸ ਤਸਵੀਰ ਤੋਂ ਪੂਰੀ ਤਰ੍ਹਾਂ ਗਾਇਬ ਹੋਵੋਗੇ। ਤੁਹਾਨੂੰ ਯਕੀਨੀ ਤੌਰ 'ਤੇ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਹਰ ਰਿਸ਼ਤੇ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ ਅਤੇ ਤੁਸੀਂ ਇਸ ਨੂੰ ਤੋੜਨ ਲਈ ਸ਼ਰਾਬ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ।
Published by:rupinderkaursab
First published: