ਜੀਵਨ ਵਿੱਚ ਉਤਾਰ ਚੜ੍ਹਾਅ ਆਉਣੇ ਆਮ ਗੱਲ ਹੈ। ਜੇ ਅਸੀਂ ਚੰਗੇ ਕਰਮ ਕਰਦੇ ਹੋਏ ਫਲ ਦੀ ਚਿੰਤਾ ਕੀਤੇ ਬਿਨਾਂ ਜੀਵਨ ਬਤੀਤ ਕਰਾਂਗੇ ਤਾਂ ਸਾਨੂੰ ਅੰਤਰਮਨ ਦੀ ਸ਼ਾਂਤੀ ਮਿਲੇਗੀ। ਖੈਰ ਇਨਸਾਨ ਆਪਣੀਆਂ ਇੱਛਾਵਾਂ ਨੂੰ ਨਹੀਂ ਦਬ ਸਕਦਾ ਤੇ ਲਗਾਤਾਰ ਚੰਗੀ ਕਿਸਮਤ ਲਈ ਕੋਈ ਨਾ ਕੋਈ ਕਾਰਜ ਕਰਦਾ ਰਹਿੰਦਾ ਹੈ।
ਅਜਿਹੇ ਵਿੱਚ ਤੁਹਾਡੇ ਜੀਵਨ ਵਿੱਚ ਦਿਖਣ ਵਾਲੇ ਕੁੱਝ ਸੰਕੇਤ ਤੁਹਾਨੂੰ ਇਹ ਇਸ਼ਾਰਾ ਕਰਦੇ ਹਨ ਕਿ ਤੁਹਾਡਾ ਚੰਗਾ ਟਾਈਮ ਬਹੁਤ ਜਲਦੀ ਸ਼ੁਰੂ ਹੋਣ ਵਾਲਾ ਹੈ। ਜੋਤਿਸ਼ ਸ਼ਾਸਤਰ ਵਿੱਚ ਇਸ ਦਾ ਜ਼ਿਕਰ ਹੈ। ਇਸ ਮੁਤਾਬਿਕ ਕਈ ਅਜਿਹੇ ਛੋਟੇ ਛੋਟੇ ਸੰਕੇਤ ਜਾਂ ਇਸ਼ਾਰ ਸਾਨੂੰ ਪ੍ਰਾਕਿਰਤੀ ਵੱਲੋਂ ਮਿਲਦੇ ਹਨ ਜੋ ਕਿ ਸਾਡੇ ਚੰਗੇ ਸਮੇਂ ਦੀ ਸ਼ੁਰੂਆਤ ਬਾਰੇ ਦਸਦੇ ਹਨ। ਕੀ ਹਨ ਉਹ ਇਸ਼ਾਰੇ, ਆਓ ਜਾਣਦੇ ਹਾਂ...
-ਗਾਂ ਇੱਕ ਪਵਿੱਤਰ ਜੀਵ ਹੈ। ਹਿੰਦੂ ਧਰਮ ਵਿੱਚ ਗਾਂ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਜੇ ਤੁਹਾਡੇ ਘਰ ਦੇ ਬਾਹਰ ਗਾਂ ਆ ਕੇ ਰੁੱਕ ਜਾਵੇ ਤਾਂ ਇਸ ਨੂੰ ਇੱਕ ਚੰਗਾ ਸੰਕੇਤ ਹੀ ਸਮਝਿਆ ਜਾਵੇ। ਇਹ ਇੱਕ ਇਸ਼ਾਰਾ ਹੈ ਕਿ ਤੁਹਾਡਾ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ। ਇਸ ਤੋਂ ਅਲਾਵਾ ਹਿੰਦੂ ਧਰਮ ਵਿੱਚ ਇਹ ਮਾਨਤਾ ਹੈ ਕਿ ਜਗੋਂ ਘਰ ਵਿੱਚ ਰੋਟੀ ਬਣਾਈ ਜਾਂਦੀ ਹੈ ਤਾਂ ਇਸ ਦਾ ਪਹਿਲਾ ਹਿੱਸਾ ਗਊ ਮਾਤਾ ਲਈ ਜ਼ਰੂਰ ਕੱਢਣਾ ਚਾਹੀਦਾ ਹੈ ਤੇ ਖਵਾਉਣਾ ਚਾਹੀਦਾ ਹੈ। ਇਸ ਨਾਲ ਪੁੰਨ ਲਗਦਾ ਹੈ।
-ਸਵੇਰੇ ਜਦੋਂ ਤੁਸੀਂ ਕਿਸੇ ਜ਼ਰੂਰੀ ਕੰਮ ਲਈ ਘਰੋਂ ਬਾਹਰ ਨਿਕਲੋ ਤੇ ਤੁਹਾਨੂੰ ਬਾਹਰ ਕੋਈ ਵਿਅਕਤੀ ਭਾਣੀ ਨਾਲ ਭਰਿਆ ਭਾਂਡਾ ਲੈ ਕੇ ਜਾਂਦਾ ਦਿਖ ਜਾਵੇ ਤਾਂ ਸਮਝ ਜਾਓ ਕਿ ਤੁਹਾਡਾ ਉਕਤ ਜ਼ਰੂਰ ਕੰਮ ਸਿਰੇ ਲੱਗਣ ਵਾਲਾ ਹੈ। ਜੋਤਿਸ਼ ਸ਼ਾਸਤਰ ਵਿੱਚ ਇਸ ਦਾ ਮਤਲਬ ਹੈ ਕਿ ਕਿਸਮਤ ਖੁੱਲ੍ਹਣ ਵਾਲੀ ਹੈ।
-ਕਈ ਵਾਰ ਸਰਗੀ ਵੇਲੇ ਤੁਹਾਨੂੰ ਜੇ ਕਿਤੇ ਪੂਜਾ ਦਾ ਨਾਰੀਅਲ ਦਿਖ ਜਾਵੇ ਤਾਂ ਇਹ ਮਾਂ ਲਕਸ਼ਮੀ ਦੇ ਤੁਹਾਡੇ ਜੀਵਨ ਵਿੱਚ ਪ੍ਰਵੇਸ਼ ਦਾ ਸੰਕੇਤ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਬਹੁਤ ਜਲਦੀ ਧਨ ਦੀ ਪ੍ਰਾਪਤੀ ਹੋਵੇਗੀ।
-ਹਾਲਾਂਕਿ ਸ਼ਹਿਰਾਂ ਵਿੱਚ ਚਿੜੀਆਂ ਦਿਖਣਾ ਕਾਫੀ ਔਖਾ ਹੋ ਗਿਆ ਹੈ। ਹਵਾ ਪ੍ਰਦੂਸ਼ਣ ਤੇ ਮੋਬਾਈਲ ਟਾਵਰਾਂ ਕਾਰਨ ਕਈ ਪੰਛੀਆਂ ਦੀਆਂ ਪ੍ਰਜਾਤੀਆਂ ਸ਼ਹਿਰਾਂ ਤੋਂ ਦੂਰ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚ "ਚਿੜੀ" ਵੀ ਸ਼ਾਮਲ ਹੈ। ਤੁਹਾਡੇ ਘਰ ਵਿੱਚ ਜੇ ਚਿੜੀਆਂ ਦੀ ਆਵਾਜ਼ ਸੁਣਾਈ ਦੇਵੇ ਤਾਂ ਸਮਝ ਲੈਣਾ ਕਿ ਇਹ ਚੰਗਾ ਟਾਈਮ ਸ਼ੁਰੂ ਹੋਣ ਦਾ ਸੰਕੇਤ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।