Home /News /lifestyle /

Money Vastu Tips: ਵਾਸਤੂ ਅਨੁਸਾਰ ਇਸ ਦਿਸ਼ਾ ਵਿੱਚ ਰੱਖੋ ਤਿਜੋਰੀ, ਨਹੀਂ ਤਾਂ ਹੌਲੀ-ਹੌਲੀ ਹੋਵੋਗੇ ਕੰਗਾਲ

Money Vastu Tips: ਵਾਸਤੂ ਅਨੁਸਾਰ ਇਸ ਦਿਸ਼ਾ ਵਿੱਚ ਰੱਖੋ ਤਿਜੋਰੀ, ਨਹੀਂ ਤਾਂ ਹੌਲੀ-ਹੌਲੀ ਹੋਵੋਗੇ ਕੰਗਾਲ

Money Vastu Tips

Money Vastu Tips

Money Vastu Tips: ਪੈਸੇ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਅਸੀਂ ਆਪਣੇ ਧਿਆਨ ਵਿੱਚ ਰੱਖ ਕੇ ਹੀ ਕਰਦੇ ਹਾਂ। ਜਿਵੇਂ ਕਿ ਪੈਸੇ ਨੂੰ ਕਿੱਥੇ ਨਿਵੇਸ਼ ਕਰਨਾ ਹੈ ਅਤੇ ਕਿੱਥੇ ਨਹੀਂ। ਪਰ ਬਹੁਤ ਵਾਰ ਜਿੰਨੀ ਅਸੀਂ ਪੈਸੇ ਲਈ ਮਿਹਨਤ ਕਰਦੇ ਹਾਂ ਪੈਸੇ ਸਾਡੇ ਕੋਲ ਠਹਿਰਦੇ ਨਹੀਂ। ਇਸਦਾ ਇੱਕ ਕਾਰਨ ਵਾਸਤੂ ਦਾ ਸਹੀ ਨਾ ਹੋਣਾ ਹੋ ਸਕਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਵਾਸਤੂ ਦਾ ਸਾਡੇ ਜੀਵਨ ਉੱਤੇ ਗਹਿਰਾ ਪ੍ਰਭਾਵ ਪੈਂਦਾ ਹੈ।

ਹੋਰ ਪੜ੍ਹੋ ...
  • Share this:

ਅਸੀਂ ਅਕਸਰ ਆਪਣੇ ਪੈਸੇ ਨੂੰ ਆਪਣੇ ਘਰ ਜਾਂ ਦੁਕਾਨ ਵਿੱਚ ਬਣੀ ਕਿਸੇ ਤਿਜੋਰੀ ਵਿੱਚ ਹੀ ਰੱਖਦੇ ਹਾਂ। ਪਰ ਕੀ ਸਾਡੀ ਤਿਜੋਰੀ ਦੀ ਦਿਸ਼ਾ ਸਹੀ ਹੈ? ਕੀ ਅਸੀਂ ਵਾਸਤੂ ਨੂੰ ਧਿਆਨ ਵਿੱਚ ਰੱਖ ਕੇ ਤਿਜੋਰੀ ਰੱਖੀ ਹੈ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਸਾਨੂੰ ਪੰਡਿਤ ਇੰਦਰਮਣੀ ਘਨਸਾਲ ਦੇ ਰਹੇ ਹਨ ਅਤੇ ਦੱਸ ਰਹੇ ਹਨ ਕਿ ਵਾਸਤੂ ਅਨੁਸਾਰ ਤਿਜੋਰੀ ਨੂੰ ਕਿਸ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ। ਧਨ ਨੂੰ ਲੈ ਕੇ ਦਿਸ਼ਾ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ।

ਇਸ ਦਿਸ਼ਾ ਵਿੱਚ ਰੱਖੋ ਆਪਣੀ ਤਿਜੋਰੀ: ਪੰਡਿਤ ਇੰਦਰਮਣੀ ਘਨਸਾਲ ਅਨੁਸਾਰ ਵਾਸਤੂ ਅਨੁਸਾਰ ਚੀਜ਼ਾਂ ਰੱਖਣ ਨਾਲ ਬਰਕਤ ਵੀ ਆਉਂਦੀ ਹੈ ਅਤੇ ਇਹ ਸ਼ੁੱਭ ਵੀ ਹੁੰਦਾ ਹੈ। ਜੇਕਰ ਤੁਸੀਂ ਆਪਣੀ ਤਿਜੋਰੀ ਨੂੰ ਗਲਤ ਦਿਸ਼ਾ ਵਿੱਚ ਰੱਖਦੇ ਹੋ ਤਾਂ ਇਸ ਨਾਲ ਤੁਹਾਨੂੰ ਹਮੇਸ਼ਾ ਪੈਸੇ ਦੀ ਕਮੀ ਆਉਂਦੀ ਰਹਿੰਦੀ ਹੈ। ਜੇਕਰ ਤੁਸੀਂ ਆਪਣੀ ਦੁਕਾਨ ਜਾਂ ਘਰ ਵਿੱਚ ਤਿਜੋਰੀ ਰੱਖੀ ਹੈ ਤਾਂ ਉਸਦਾ ਸਹੀ ਦਿਸ਼ਾ ਵਿੱਚ ਹੋਣਾ ਲਾਜ਼ਮੀ ਹੈ। ਇਸ ਲਈ ਤੁਹਾਨੂੰ ਆਪਣੀ ਤਿਜੋਰੀ ਦਰਵਾਜ਼ੇ ਵਾਲੇ ਕਮਰੇ ਵਿੱਚ ਰੱਖਣੀ ਚਾਹੀਦੀ ਹੈ। ਇਹ ਵੀ ਧਿਆਨ ਰਹੇ ਕਿ ਤਿਜੋਰੀ ਰੱਖਣ ਵਾਲੇ ਕਮਰੇ ਨੂੰ ਦੋ ਦਰਵਾਜ਼ੇ ਨਾ ਹੋਣ।

ਕਮਰੇ ਦਾ ਦਰਵਾਜ਼ਾ ਹਮੇਸ਼ਾ ਉੱਤਰ ਜਾਂ ਪੂਰਬ ਵਿੱਚ ਖੁੱਲਣ ਵਾਲਾ ਹੋਣਾ ਚਾਹੀਦਾ ਹੈ। ਇਹ ਵੀ ਧਿਆਨ ਰੱਖੋ ਕਿ ਤੁਹਾਡੀ ਤਿਜੋਰੀ ਦਾ ਦਰਵਾਜ਼ਾ ਉੱਤਰ ਦਿਸ਼ਾ ਵਲ ਖੁੱਲ੍ਹਦਾ ਹੋਵੇ। ਜੇਕਰ ਤੁਹਾਡੀ ਤਿਜੋਰੀ ਦੱਖਣ ਦਿਸ਼ਾ ਵਿੱਚ ਹੈ ਤਾਂ ਇਸਨੂੰ ਦੀਵਾਰ ਨਾਲੋਂ ਇੱਕ ਇੰਚ ਅੱਗੇ ਰੱਖੋ।

ਆਪਣੀ ਤਿਜੋਰੀ ਨੂੰ ਵਾਸਤੂ ਅਨੁਸਾਰ ਕਦੇ ਵੀ ਉੱਤਰ-ਪੂਰਬ, ਦੱਖਣ-ਪੂਰਬ ਅਤੇ ਦੱਖਣ-ਪੱਛਮ ਕੋਨਿਆਂ 'ਚ ਨਾ ਰੱਖੋ ਇਸ ਤਰ੍ਹਾਂ ਕਰਨ ਨਾਲ ਧਨ ਦੀ ਦੇਵੀ ਮਾਂ ਲਕਸ਼ਮੀ ਪ੍ਰਸੰਨ ਨਹੀਂ ਹੁੰਦੀ ਅਤੇ ਆਰਥਿਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

Published by:Rupinder Kaur Sabherwal
First published:

Tags: Hindu, MONEY, Vastu tips