Home /News /lifestyle /

ਸਮੁੰਦਰ ਮੰਥਨ 'ਚੋਂ ਨਿਕਲੀਆਂ ਇਹ ਚੀਜ਼ਾਂ ਰੱਖਣ ਨਾਲ ਘਰ 'ਚ ਆਉਂਦੀ ਹੈ ਸੁੱਖ-ਸਮਰਿੱਧੀ

ਸਮੁੰਦਰ ਮੰਥਨ 'ਚੋਂ ਨਿਕਲੀਆਂ ਇਹ ਚੀਜ਼ਾਂ ਰੱਖਣ ਨਾਲ ਘਰ 'ਚ ਆਉਂਦੀ ਹੈ ਸੁੱਖ-ਸਮਰਿੱਧੀ

ਸਮੁੰਦਰ ਮੰਥਨ 'ਚੋਂ ਨਿਕਲੀਆਂ ਇਹ ਚੀਜ਼ਾਂ ਰੱਖਣ ਨਾਲ ਘਰ 'ਚ ਆਉਂਦੀ ਹੈ ਸੁੱਖ-ਸਮਰਿੱਧੀ

ਸਮੁੰਦਰ ਮੰਥਨ 'ਚੋਂ ਨਿਕਲੀਆਂ ਇਹ ਚੀਜ਼ਾਂ ਰੱਖਣ ਨਾਲ ਘਰ 'ਚ ਆਉਂਦੀ ਹੈ ਸੁੱਖ-ਸਮਰਿੱਧੀ

ਵਿਸ਼ਨੂੰ ਪੁਰਾਣ ਦੇ ਅਨੁਸਾਰ, ਇੱਕ ਵਾਰ ਮਹਾਰਿਸ਼ੀ ਦੁਰਵਾਸਾ ਦੇ ਸਰਾਪ ਦੇ ਕਾਰਨ, ਸਵਰਗ ਵਿੱਚ ਧਨ, ਸਮਰਿੱਧੀ ਅਤੇ ਸ਼ਾਨ ਖਤਮ ਹੋ ਗਈ ਸੀ। ਇਸ ਸਮੱਸਿਆ ਦੇ ਹੱਲ ਲਈ ਸਾਰੇ ਦੇਵੀ-ਦੇਵਤੇ ਭਗਵਾਨ ਵਿਸ਼ਨੂੰ ਕੋਲ ਪਹੁੰਚੇ। ਫਿਰ ਵਿਸ਼ਨੂੰ ਜੀ ਨੇ ਦੇਵਤਿਆਂ ਅਤੇ ਅਸੁਰਾਂ ਵਿਚਕਾਰ ਸਮੁੰਦਰ ਮੰਥਨ ਦਾ ਹੱਲ ਦੱਸਿਆ। ਇਸ ਤੋਂ ਬਾਅਦ ਸਮੁੰਦਰ ਮੰਥਨ ਤੋਂ 14 ਕੀਮਤੀ ਰਤਨ ਨਿਕਲੇ।

ਹੋਰ ਪੜ੍ਹੋ ...
  • Share this:

ਵਿਸ਼ਨੂੰ ਪੁਰਾਣ ਦੇ ਅਨੁਸਾਰ, ਇੱਕ ਵਾਰ ਮਹਾਰਿਸ਼ੀ ਦੁਰਵਾਸਾ ਦੇ ਸਰਾਪ ਦੇ ਕਾਰਨ, ਸਵਰਗ ਵਿੱਚ ਧਨ, ਸਮਰਿੱਧੀ ਅਤੇ ਸ਼ਾਨ ਖਤਮ ਹੋ ਗਈ ਸੀ। ਇਸ ਸਮੱਸਿਆ ਦੇ ਹੱਲ ਲਈ ਸਾਰੇ ਦੇਵੀ-ਦੇਵਤੇ ਭਗਵਾਨ ਵਿਸ਼ਨੂੰ ਕੋਲ ਪਹੁੰਚੇ। ਫਿਰ ਵਿਸ਼ਨੂੰ ਜੀ ਨੇ ਦੇਵਤਿਆਂ ਅਤੇ ਅਸੁਰਾਂ ਵਿਚਕਾਰ ਸਮੁੰਦਰ ਮੰਥਨ ਦਾ ਹੱਲ ਦੱਸਿਆ। ਇਸ ਤੋਂ ਬਾਅਦ ਸਮੁੰਦਰ ਮੰਥਨ ਤੋਂ 14 ਕੀਮਤੀ ਰਤਨ ਨਿਕਲੇ। ਕਿਹਾ ਜਾਂਦਾ ਹੈ ਕਿ ਜੇਕਰ ਇਨ੍ਹਾਂ ਰਤਨਾਂ ਦੇ ਰੂਪਾਂ ਨੂੰ ਘਰ 'ਚ ਰੱਖਿਆ ਜਾਵੇ ਤਾਂ ਘਰ 'ਚ ਸਵਰਗ ਵਰਗੀ ਧਨ-ਦੌਲਤ, ਐਸ਼ੋ-ਆਰਾਮ ਅਤੇ ਸ਼ਾਨ ਦੀ ਕਮੀ ਨਹੀਂ ਰਹਿੰਦੀ। ਆਓ ਅਸੀਂ ਤੁਹਾਨੂੰ 5 ਅਜਿਹੇ ਤੱਤਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਨੂੰ ਤੁਸੀਂ ਘਰ 'ਚ ਰੱਖ ਸਕਦੇ ਹੋ।

ਐਰਾਵਤ ਹਾਥੀ - ਐਰਾਵਤ ਹਾਥੀ, ਹਾਥੀਆਂ ਵਿਚ ਸਭ ਤੋਂ ਉੱਤਮ, ਸਮੁੰਦਰ ਦੇ ਮੰਥਨ ਵਿੱਚੋਂ ਉਭਰਿਆ ਸੀ। ਐਰਾਵਤ ਹਾਥੀ ਦਾ ਰੰਗ ਚਿੱਟਾ ਸੀ, ਜਿਸ ਵਿਚ ਉੱਡਣ ਦੀ ਸ਼ਕਤੀ ਸੀ। ਇੰਦਰ ਦੇਵ ਨੇ ਇਸ ਹਾਥੀ ਨੂੰ ਆਪਣਾ ਵਾਹਨ ਬਣਾਇਆ ਸੀ। ਵਾਸਤੂ ਦੇ ਅਨੁਸਾਰ, ਘਰ ਵਿੱਚ ਕ੍ਰਿਸਟਲ ਜਾਂ ਸਫੇਦ ਪੱਥਰ ਦਾ ਐਰਾਵਤ ਹਾਥੀ ਰੱਖਣ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ।

ਪੰਚਜਨਿਆ ਸ਼ੰਖ - ਪੰਚਜਨਿਆ ਸ਼ੰਖ ਵੀ ਸਮੁੰਦਰ ਮੰਥਨ ਦੇ 14 ਰਤਨਾਂ ਵਿੱਚੋਂ ਇੱਕ ਹੈ। ਭਗਵਾਨ ਵਿਸ਼ਨੂੰ ਨੇ ਇਹ ਕੀਮਤੀ ਸ਼ੰਖ ਆਪਣੇ ਕੋਲ ਰੱਖਿਆ ਸੀ। ਇਸ ਸ਼ੰਖ ਨੂੰ ਤੁਸੀਂ ਉਨ੍ਹਾਂ ਦੀ ਹਰ ਤਸਵੀਰ 'ਚ ਆਸਾਨੀ ਨਾਲ ਦੇਖ ਸਕੋਗੇ। ਇਸ ਸ਼ੰਖ ਨੂੰ ਘਰ ਦੇ ਮੰਦਰ 'ਚ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।

ਘੋੜਾ- ਸਫ਼ੈਦ ਰੰਗ ਦਾ ਇਹ ਘੋੜਾ ਅਸਮਾਨ ਵੱਲ ਨੂੰ ਆਪਣੇ ਅਗਲੇ ਪੈਰ ਕਰ ਕੇ ਉਡਣ ਦੀ ਮੁਦਰਾ ਵਿੱਚ ਹੁੰਦਾ ਹੈ। ਜੋ ਸਮੁੰਦਰ ਮੰਥਨ ਵਿੱਚੋਂ ਨਿਕਲਿਆ ਸੀ। ਇਹ ਘੋੜਾ ਅਸੁਰਾਂ ਦੇ ਰਾਜੇ ਬਲੀ ਨੂੰ ਦਿੱਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਘਰ 'ਚ ਚਿੱਟੇ ਘੋੜੇ ਦੀ ਮੂਰਤੀ ਜਾਂ ਤਸਵੀਰ ਲਗਾਉਣ ਨਾਲ ਨਕਾਰਾਤਮਕ ਊਰਜਾ ਦਾਖਲ ਨਹੀਂ ਹੁੰਦੀ।

ਪਾਰਿਜਾਤ ਦਾ ਫੁੱਲ- ਹਿੰਦੂ ਧਰਮ ਵਿੱਚ ਪਾਰਿਜਾਤ ਦੇ ਰੁੱਖ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਕੀ ਤੁਸੀਂ ਜਾਣਦੇ ਹੋ ਕਿ ਪਾਰਿਜਾਤ ਦਾ ਰੁੱਖ ਵੀ ਸਮੁੰਦਰ ਮੰਥਨ ਵਿੱਚੋਂ ਨਿਕਲਿਆ ਸੀ। ਘਰ ਦੇ ਮੰਦਰ ਵਿੱਚ ਭਗਵਾਨ ਦੇ ਸਾਹਮਣੇ ਪਾਰਿਜਾਤ ਦੇ ਫੁੱਲ ਚੜ੍ਹਾਉਣਾ ਬਹੁਤ ਸ਼ੁਭ ਹੁੰਦਾ ਹੈ। ਘਰ ਵਿੱਚ ਖਿੱਲਰੇ ਪਾਰਿਜਾਤ ਦੀ ਖੁਸ਼ਬੂ ਤਰੱਕੀ ਅਤੇ ਖੁਸ਼ਹਾਲੀ ਦੇ ਦਰਵਾਜ਼ੇ ਖੋਲ੍ਹਦੀ ਹੈ।

ਅੰਮ੍ਰਿਤ ਕਲਸ਼ – ਸਮੁੰਦਰ ਮੰਥਨ ਵਿੱਚ ਸਭ ਤੋਂ ਅਖੀਰ 'ਤੇ ਅੰਮ੍ਰਿਤ ਕਲਸ਼ ਨਿਕਲਿਆ ਸੀ। ਇਹ ਕਲਸ਼ ਭਗਵਾਨ ਧਨਵੰਤਰੀ ਦੇ ਨਾਲ ਸਮੁੰਦਰ ਵਿੱਚੋਂ ਨਿਕਲਿਆ ਸੀ। ਇਸ ਅੰਮ੍ਰਿਤ ਕਲਸ਼ ਨੂੰ ਪ੍ਰਾਪਤ ਕਰਨ ਲਈ ਦੇਵਤਿਆਂ ਅਤੇ ਅਸੁਰਾਂ ਵਿੱਚ ਯੁੱਧ ਹੋਇਆ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਹੀ ਹਰ ਸ਼ੁਭ ਕਾਰਜ ਵਿੱਚ ਅੰਮ੍ਰਿਤ ਕਲਸ਼ ਲਗਾਉਣ ਦੀ ਪਰੰਪਰਾ ਚੱਲੀ ਆ ਰਹੀ ਹੈ। ਦੁੱਖ ਅਤੇ ਮੁਸੀਬਤਾਂ ਉਸ ਘਰ ਨੂੰ ਕਦੇ ਨਹੀਂ ਘੇਰਦੀਆਂ ਜਿੱਥੇ ਅੰਮ੍ਰਿਤ ਕਲਸ਼ ਹੁੰਦਾ ਹੈ। ਇਸ ਨਾਲ ਸਿਹਤ ਦਾ ਵਰਦਾਨ ਵੀ ਮਿਲਦਾ ਹੈ।

Published by:Drishti Gupta
First published:

Tags: Lifestyle, Religion, Vastu tips