Home /News /lifestyle /

ਰਾਸ਼ੀਆਂ ਦੇ ਨਾਲ ਜੁੜਿਆਂ ਹੁੰਦਾ ਸਾਡਾ ਸੁਭਾਅ, ਜਾਣੋ ਕਿਹੜੀਆਂ ਰਾਸ਼ੀਆਂ ਦੇ ਲੋਕ ਹੁੰਦੇ ਹਨ ਭਾਵੁਕ ਤੇ ਮਿਲਣਸਾਰ

ਜੋਤਿਸ਼ ਸ਼ਾਸਤਰ ਵਿੱਚ ਰਾਸ਼ੀਆਂ ਦਾ ਖ਼ਾਸ ਮਹੱਤਵ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਰਾਸ਼ੀਆਂ ਸਾਡੇ ਜੀਵਨ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਇਹ ਮਨੁੱਖ ਦੇ ਸੁਭਾਅ ਨੂੰ ਵੀ ਦਰਸਾਉਂਦੀਆਂ ਹਨ। ਵੱਖ ਵੱਖ ਰਾਸ਼ੀਆਂ ਨਾਲ ਸੰਬੰਧਿਤ ਲੋਕਾਂ ਦਾ ਸੁਭਾਅ ਵੱਖੋ ਵੱਖਰਾ ਹੁੰਦਾ ਹੈ। ਕੁਝ ਰਾਸ਼ੀਆਂ ਦੇ ਲੋਕ ਸੁਭਾਅ ਪੱਖੋਂ ਬਹੁਤ ਮਿਲਣਸਾਰ ਹੁੰਦੇ ਹਨ। ਜੋਤਿਸ਼ ਸ਼ਾਸਤਰ ਵਿੱਚ ਕੁਝ 12 ਰਾਸ਼ੀਆਂ ਦਰਸਾਈਆਂ ਗਈਆਂ। ਆਓ ਪੰਡਿਤ ਤੇ ਜੋਤਿਸ਼ ਹਿਤੇਂਦਰ ਕੁਮਾਰ ਸ਼ਰਮਾ ਤੋਂ ਜਾਣਦੇ ਹਾਂ ਕਿ ਕਿਹੜੀਆਂ ਰਾਸ਼ੀਆਂ ਨਾਲ ਸੰਬੰਧ ਰੱਖਣ ਵਾਲੇ ਲੋਕ ਭਾਵੁਕ ਤੇ ਮਿਲਣਸਾਰ ਹੁੰਦੇ ਹਨ।

ਹੋਰ ਪੜ੍ਹੋ ...
  • Share this:

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਲੋਕ ਆਪਣੇ ਰਿਸ਼ਤਿਆਂ ਦਾ ਵਿਸ਼ੇਸ਼ ਧਿਆਨ ਰੱਖਦੇ ਹਨ। ਇਹ ਕਿਸੇ ਨਾਲ ਵੀ ਆਪਣੇ ਰਿਸ਼ਤੇ ਨੂੰ ਖ਼ਰਾਬ ਨਹੀਂ ਕਰਦੇ। ਇਹ ਦੂਜਿਆਂ ਨਾਲ ਭਾਵਨਾਤਮਕ ਤੌਰ ‘ਤੇ ਜੁੜੇ ਹੋਏ ਹੁੰਦੇ ਹਨ। ਲੀਓ ਰਾਸ਼ੀ ਦੇ ਲੋਕ ਦਫ਼ਤਰੀ ਸਹਿ ਕਰਮੀਆਂ ਨਾਲ ਵੀ ਚੰਗੇ ਸੰਬੰਧ ਬਣਾ ਕੇ ਰੱਖਦੇ ਹਨ। ਇਸ ਤੋਂ ਇਲਾਵਾ ਇਹ ਆਪਣਏ ਕੰਮ ਨੂੰ ਪੂਰੀ ਤਰ੍ਹਾਂ ਸਮੱਰਪਿਤ ਹੁੰਦੇ ਹਨ। ਭਾਵ ਕਿ ਆਪਣੇ ਜੀਅ ਜਾਨ ਨਾਲ ਹਰ ਟੀਚਾ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ।

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਲੋਕਾਂ ਦਾ ਸੁਭਾਅ ਬਹੁਤ ਵੱਖਰਾ ਹੁੰਦਾ ਹੈ। ਇਹ ਬਾਹਰੋਂ ਦੇਖਣ ਵਿੱਚ ਸਖ਼ਤ ਲੱਗਦੇ ਹਨ, ਪਰ ਇਹ ਬਹੁਤ ਹੀ ਨਰਮਦਿਲ ਹੁੰਦੇ ਹਨ। ਕਹਿ ਲਓ ਕਿ ਮਿਥੁਨ ਰਾਸ਼ੀ ਨਾਲ ਸੰਬੰਧਿਤ ਲੋਕਾਂ ਦਾ ਸੁਭਾਅ ਬਿਲਕੁਲ ਨਾਰੀਅਲ ਵਰਗਾ ਹੁੰਦਾ ਹੈ। ਮਿਥੁਨ ਰਾਸ਼ੀ ਦੇ ਲੋਕ ਬਹੁਤ ਹੀ ਭਾਵੁਕ ਹੁੰਦੇ ਹਨ।

ਮਕਰ ਰਾਸ਼ੀ

ਮਕਰ ਰਾਸ਼ੀ ਦੇ ਲੋਕਾਂ ਦਾ ਸੁਭਾਅ ਬਹੁਤ ਹੀ ਮਿਲਣਸਾਰ ਹੁੰਦਾ ਹੈ। ਇਹ ਭਾਵਾਤਮਕ ਤੌਰ ‘ਤੇ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ। ਇਹ ਦੂਜਿਆਂ ਦੀ ਮਦਦ ਕਰਨ ਨੂੰ ਹਰ ਸਮੇਂ ਤਿਆਰ ਰਹਿੰਦੇ ਹਨ। ਮਕਰ ਰਾਸ਼ੀ ਨਾਲ ਸੰਬੰਧਿਤ ਲੋਕ ਜਿਸ ਤਰ੍ਹਾਂ ਦੂਜਿਆਂ ਨੂੰ ਪਿਆਰ ਕਰਕਦੇ ਹਨ, ਉਹ ਦੂਜਿਆਂ ਤੋਂ ਵੀ ਅਜਿਹੇ ਪਿਆਰ ਦੀ ਹੀ ਤਵੱਕੋ ਰੱਖਦੇ ਹਨ। ਇਸ ਤੋਂ ਇਲਾਵਾ ਇਹ ਲੋਕ ਦਫ਼ਤਰੀ ਕਰਮਚਾਰੀਆਂ ਨਾਲ ਵੀ ਭਾਵੁਕ ਤੌਰ ‘ਤੇ ਜੁੜੇ ਹੋਏ ਹੁੰਦੇ ਹਨ।

ਮੀਨ ਰਾਸ਼ੀ

ਜੋਤਿਸ਼ ਸ਼ਾਸਤਰ ਅਨੁਸਾਰ ਮੀਨ ਰਾਸ਼ੀ ਦੇ ਲੋਕ ਬਹੁਤ ਮਿਲਣਸਾਰ ਤੇ ਸੰਵੇਦਨਸ਼ੀਲ ਹੁੰਦੇ ਹਨ। ਇਹ ਦੂਜੇ ਲੋਕਾਂ ਤੇ ਆਪਣੇ ਕੰਮ ਨਾਲ ਭਾਵਨਾਤਮਕ ਤੌਰ ‘ਤੇ ਜੁੜੇ ਹੋਏ ਹੁੰਦੇ ਹਨ। ਇਸ ਰਾਸ਼ੀ ਦੇ ਲੋਕਾਂ ਵਿੱਚ ਗੁੱਸਾ ਵੀ ਪਾਇਆ ਜਾਂਦਾ ਹੈ। ਇਹ ਕਿਸੇ ਵੀ ਗੱਲ ਬਾਰੇ ਬਹੁਤ ਜ਼ਿਆਦਾ ਸੋਚਦੇ ਹਨ। ਮਿਲਣਸਾਰ ਤੇ ਸੰਵੇਗਨਸ਼ੀਲ ਹੋਣ ਦੇ ਬਾਵਜੂਦ ਵੀ ਇਹ ਆਪਣੇ ਬੌਸ ਨਾਲ ਚੰਗੇ ਸੰਬੰਧ ਨਹੀਂ ਬਣਾ ਪਾਉਂਦੇ।

ਕਰਕ ਰਾਸ਼ੀ

ਜੋਤਿਸ਼ ਸ਼ਾਸਤਰ ਵਿੱਚ ਮੰਨਿਆਂ ਜਾਂਦਾ ਹੈ ਕਿ ਕਰਕ ਰਾਸ਼ੀ ਨਾਲ ਸੰਬੰਧਿਤ ਲੋਕ ਸਭ ਤੋਂ ਵੱਧ ਸੰਵੇਦਨਸ਼ੀਲ ਹੁੰਦੇ ਹਨ। ਹਰ ਕੰਮ ਨੂੰ ਕਰਨ ਵਿੱਚ ਇਹ ਆਪਣੀ ਜੀਅ ਜਾਨ ਲਾ ਦਿੰਦੇ ਹਨ। ਦਫ਼ਤਰ ਵਿੱਚ ਇਹ ਆਪਣੇ ਬੌਸ ਦੀ ਹਰੇਕ ਗੱਲ ਮੰਨਦੇ ਹਨ। ਇਹ ਦਫ਼ਤਰੀ ਜਾਂ ਲੋਕਾਂ ਦੀ ਸਿਆਸਤ ਵਿੱਚ ਬਹੁਤ ਆਸਾਨੀ ਨਾਲ ਆ ਜਾਂਦੇ ਹਨ।

Published by:Drishti Gupta
First published:

Tags: Astrology, Religion, Zodiac