Home /News /lifestyle /

Acne Treatment: ਇਹ ਹੈਲਦੀ ਡ੍ਰਕਿੰਸ ਚਿਹਰੇ ਤੋਂ ਮੁਹਾਸੇ ਕਰਦੀ ਹੈ ਦੂਰ, ਜ਼ਰੂਰ ਪੜ੍ਹੋ

Acne Treatment: ਇਹ ਹੈਲਦੀ ਡ੍ਰਕਿੰਸ ਚਿਹਰੇ ਤੋਂ ਮੁਹਾਸੇ ਕਰਦੀ ਹੈ ਦੂਰ, ਜ਼ਰੂਰ ਪੜ੍ਹੋ

Acne Treatment: ਇਹ ਹੈਲਦੀ ਡ੍ਰਕਿੰਸ ਚਿਹਰੇ ਤੋਂ ਮੁਹਾਸੇ ਕਰਦੀ ਹੈ ਦੂਰ (ਸੰਕੇਤਕ ਫੋਟੋ)

Acne Treatment: ਇਹ ਹੈਲਦੀ ਡ੍ਰਕਿੰਸ ਚਿਹਰੇ ਤੋਂ ਮੁਹਾਸੇ ਕਰਦੀ ਹੈ ਦੂਰ (ਸੰਕੇਤਕ ਫੋਟੋ)

Acne Treatment Tips: ਲੋਕ ਆਪਣੇ ਚਿਹਰੇ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਇਨ੍ਹਾਂ ਕਾਰਨ ਚਿਹਰੇ ਉੱਤੇ ਮੁਹਾਸੇ ਵੀ ਨਿਕਲ ਆਉਂਦੇ ਹਨ। ਜਿਸ ਕਾਰਨ ਚਿਹਰੇ ਦੀ ਸੁੰਦਰਤਾ ਖਰਾਬ ਹੋ ਜਾਂਦੀ ਹੈ ਅਤੇ ਇਹ ਮੁਹਾਸੇ ਚਿਹਰੇ ਉੱਤੇ ਦਾਗ ਵੀ ਛੱਡ ਦਿੰਦੇ ਹਨ। ਕੁਝ ਲੋਕਾਂ ਦੇ ਚਿਹਰੇ 'ਤੇ ਆਪਣੇ-ਆਪ ਹਰ ਦੂਜੇ ਦਿਨ ਮੁਹਾਸੇ ਨਿਕਲਦੇ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਠੀਕ ਕਰਨ ਲਈ ਕਈ ਮਹੀਨਿਆਂ ਦਾ ਸਮਾਂ ਵੀ ਲੱਗ ਜਾਂਦਾ ਹੈ।

ਹੋਰ ਪੜ੍ਹੋ ...
 • Share this:

  Acne Treatment Tips: ਲੋਕ ਆਪਣੇ ਚਿਹਰੇ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਇਨ੍ਹਾਂ ਕਾਰਨ ਚਿਹਰੇ ਉੱਤੇ ਮੁਹਾਸੇ ਵੀ ਨਿਕਲ ਆਉਂਦੇ ਹਨ। ਜਿਸ ਕਾਰਨ ਚਿਹਰੇ ਦੀ ਸੁੰਦਰਤਾ ਖਰਾਬ ਹੋ ਜਾਂਦੀ ਹੈ ਅਤੇ ਇਹ ਮੁਹਾਸੇ ਚਿਹਰੇ ਉੱਤੇ ਦਾਗ ਵੀ ਛੱਡ ਦਿੰਦੇ ਹਨ। ਕੁਝ ਲੋਕਾਂ ਦੇ ਚਿਹਰੇ 'ਤੇ ਆਪਣੇ-ਆਪ ਹਰ ਦੂਜੇ ਦਿਨ ਮੁਹਾਸੇ ਨਿਕਲਦੇ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਠੀਕ ਕਰਨ ਲਈ ਕਈ ਮਹੀਨਿਆਂ ਦਾ ਸਮਾਂ ਵੀ ਲੱਗ ਜਾਂਦਾ ਹੈ। ਹਾਲਾਂਕਿ ਮੁਹਾਸਿਆ ਦੇ ਹੋਣ ਪਿੱਛੇ ਪ੍ਰਦੂਸ਼ਣ, ਤਨਾਅ, ਗੈਰ-ਸਿਹਤਮੰਦ ਜੀਵਨ ਸ਼ੈਲੀ ਤੇ ਕਈ ਹੋਰ ਕਾਰਨ ਹੋ ਸਕਦੇ ਹਨ। ਇਸ ਤੋਂ ਇਲਾਵਾ ਪੇਟ ਵਿੱਚ ਕਿਸੇ ਤਰ੍ਹਾਂ ਦੀ ਖਰਾਬੀ ਕਾਰਨ ਵੀ ਮੁਹਾਸੇ ਹੋ ਸਕਦੇ ਹਨ। ਇਸ ਲਈ ਤੁਹਾਨੂੰ ਕੋਈ ਅਜਿਹਾ ਤਰੀਕਾ ਅਜ਼ਮਾਉਣ ਦੀ ਜ਼ਰੂਰਤ ਹੈ ਜੋ ਇਸ ਨੂੰ ਜੜ੍ਹ ਤੋਂ ਖਤਮ ਕਰਨ ਵਿੱਚ ਮਦਦ ਕਰੇ। ਅਜਿਹੇ 'ਚ ਸਿਹਤਮੰਦ ਖਾਣੇ ਤੋਂ ਇਲਾਵਾ ਕੁਝ ਸਿਹਤਮੰਦ ਡ੍ਰਕਿੰਸ ਨੂੰ ਡਾਈਟ ਵਿੱਚ ਸ਼ਾਮਲ ਕਰਨਾ ਵੀ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅਜਿਹੇ ਕਈ ਹੈਲਦੀ ਡ੍ਰਕਿੰਸ ਹਨ, ਜਿਨ੍ਹਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਤੁਸੀਂ ਮੁਹਾਸਿਆਂ ਵਰਗੀਆਂ ਕਈ ਸਮੱਸਿਆਵਾਂ ਤੋਂ ਬੱਚ ਸਕਦੇ ਹੋ। ਇੱਥੋਂ ਤੱਕ ਕਿ ਕਈ ਹਰਬਲ ਡ੍ਰਕਿੰਸ ਤੁਹਾਡੀ ਸਕਿਨ ਨੂੰ ਚਮਕਦਾਰ ਵੀ ਬਣਾ ਸਕਦੇ ਹਨ। ਆਯੁਰਵੇਦ ਵਿੱਚ ਹੈਲਦੀ ਡ੍ਰਕਿੰਸ ਸਕਿਨ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਦੱਸੇ ਗਏ ਹਨ।

  ਆਂਵਲਾ ਜੂਸ : ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਂਵਲਾ ਜੂਸ ਦੀ। ਮੁਹਾਸਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਜਿਹੇ ਕਈ ਕੁਦਰਤੀ ਸਰੋਤ ਹਨ ਜੋ ਚਿਹਰੇ ਦੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਸਰੀਰ ਨੂੰ ਅੰਦਰੋਂ ਡੀਟੌਕਸ ਵੀ ਕਰਦੇ ਹਨ। ਆਂਵਲਾ ਵੀ ਇਕ ਅਜਿਹਾ ਹੀ ਸਰੋਤ ਹੈ। ਆਂਵਲੇ ਦੇ ਜੂਸ ਦਾ ਰੋਜ਼ਾਨਾ ਸੇਵਨ ਕਰਨਾ ਚਿਹਰੇ ਅਤੇ ਸਿਹਤ ਦੋਨਾਂ ਲਈ ਫਾਇਦੇਮੰਦ ਹੈ। ਹਾਲਾਂਕਿ, ਇਹ ਸਵਾਦ ਵਿੱਚ ਥੋੜਾ ਕੌੜਾ ਹੁੰਦਾ ਹੈ ਪਰ ਆਂਵਲੇ ਦੇ ਰਸ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਮੁਹਾਸਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹਾਲਾਂਕਿ ਬਜ਼ਾਰ ਵਿੱਚ ਵੀ ਆਂਵਲਾ ਜੂਸ ਜਾਂ ਆਂਵਲਾ ਰਸ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਬਿਹਤਰ ਹੋਵੇਗਾ ਕਿ ਘਰ ਵਿੱਚ ਤਿਆਰ ਆਂਵਲੇ ਦਾ ਜੂਸ ਹੀ ਅਜ਼ਮਾਓ। ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਆਂਵਲੇ ਦੇ ਨਾਲ ਹੋਰ ਸਬਜ਼ੀਆਂ ਮਿਲਾ ਕੇ ਜੂਸ ਲੈ ਸਕਦੇ ਹੋ।

  ਫਲਾਂ ਦਾ ਜੂਸ : ਸਿਰਫ ਆਂਵਲਾ ਹੀ ਨਹੀਂ ਕਈ ਤਰ੍ਹਾਂ ਦੇ ਫਲ ਵੀ ਚਿਹਰੇ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਫਲਾਂ ਦੇ ਜੂਸ ਨੂੰ ਮੁਹਾਂਸਿਆਂ ਨੂੰ ਠੀਕ ਕਰਨ ਲਈ ਬਹੁਤ ਅਸਰਦਾਰ ਵੀ ਮੰਨਿਆ ਜਾਂਦਾ ਹੈ। ਇਸ ਦੇ ਲਈ ਗਾਜਰ, ਅਨਾਰ ਅਤੇ ਚੁਕੰਦਰ ਦਾ ਜੂਸ ਬਣਾ ਕੇ ਸੇਵਨ ਕਰਨ ਨਾਲ ਵੀ ਚਿਹਰੇ ਦੀ ਚਮਕ ਵਧਦੀ ਹੈ ਤੇ ਚਿਹਰਾ ਸਾਫ ਹੋ ਜਾਂਦਾ ਹੈ। ਕਿਉਂਕਿ ਗਾਜਰ ਅਤੇ ਚੁਕੰਦਰ ਵਿੱਚ ਵਿਟਾਮਿਨ ਏ ਹੁੰਦਾ ਹੈ, ਜੋ ਮੁਹਾਸੇ, ਝੁਰੜੀਆਂ ਅਤੇ ਪਿਗਮੈਂਟੇਸ਼ਨ ਨੂੰ ਰੋਕਦਾ ਹੈ। ਇਸ ਦੇ ਨਾਲ ਹੀ ਇਹ ਚਿਹਰੇ ਦਾ ਰੰਗ ਸਾਫ ਕਰਨ ਵਿੱਚ ਮਦਦਗਾਰ ਹੈ। ਇਸ ਤੋਂ ਇਲਾਵਾ ਚੁਕੰਦਰ ਬਲੱਡ ਸਰਕੁਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ ਤੇ ਰੋਜ਼ਾਨਾ ਨਾਸ਼ਤੇ 'ਚ ਫਲਾਂ ਨੂੰ ਸ਼ਾਮਲ ਕਰਨ ਨਾਲ ਸਿਹਤ ਤੰਦਰੁਸਤ ਰਹੇਗੀ।

  ਗ੍ਰੀਨ ਟੀ : ਕੁਝ ਲੋਕ ਸਵੇਰੇ ਉੱਠਦੇ ਹੀ ਚਾਹ ਪੀਣਾ ਪਸੰਦ ਕਰਦੇ ਹਨ ਪਰ ਜੇਕਰ ਗ੍ਰੀਨ ਟੀ ਨੂੰ ਆਪਣੀ ਡਾਈਟ 'ਚ ਸ਼ਾਮਲ ਕੀਤਾ ਜਾਵੇ ਤਾਂ ਇਹ ਸਿਹਤ ਲਈ ਤੇ ਸਕਿਨ ਲਈ ਫਾਇਦੇਮੰਦ ਹੋਵੇਗਾ। ਵਿਟਾਮਿਨ ਸੀ ਨਾਲ ਭਰਪੂਰ ਹੋਣ ਦੇ ਨਾਲ-ਨਾਲ ਗ੍ਰੀਨ ਟੀ ਵਿੱਚ ਕਈ ਅਜਿਹੇ ਪੋਸ਼ਕ ਤੱਤ ਹੁੰਦੇ ਹਨ, ਜੋ ਚਮੜੀ ਨੂੰ ਅੰਦਰੋਂ ਚਮਕਦਾਰ ਬਣਾਉਂਦੇ ਹਨ ਅਤੇ ਸਕਿਨ ਨੂੰ ਮੁਹਾਸੇ ਮੁਕਤ ਬਣਾਉਣ ਵਿੱਚ ਮਦਦ ਕਰਦੇ ਹਨ। ਗ੍ਰੀਨ ਟੀ ਵਿੱਚ ਨਿੰਬੂ ਵੀ ਮਿਲਾਇਆ ਜਾ ਸਕਦਾ ਹੈ ਜੋ ਕਿ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਹ ਸਰੀਰ ਨੂੰ ਅੰਦਰੋਂ ਸਾਫ਼ ਕਰਦਾ ਹੈ, ਜਿਸ ਨਾਲ ਮੁਹਾਸਿਆਂ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ।

  ਲੈਮਨ ਗ੍ਰਾਸ ਜੂਸ : ਚਿਹਰੇ ਦੀ ਚਮਕ ਤੇ ਸਰੀਰਕ ਤੰਦਰੁਸਤੀ ਲਈ ਲੈਮਨ ਗਰਾਸ ਵੀ ਕਈ ਤਰੀਕਿਆਂ ਨਾਲ ਕੰਮ ਆਉਂਦਾ ਹੈ। ਲੈਮਨ ਗ੍ਰਾਸ ਸਕਿਨ ਦੇ ਨਾਲ-ਨਾਲ ਵਾਲਾਂ ਦੀ ਸੁੰਦਰਤਾ ਨੂੰ ਵੀ ਵਧਾਉਂਦਾ ਹੈ। ਇਸ ਦਾ ਰਸ ਪੀਣ ਨਾਲ ਮੁਹਾਸਿਆਂ ਦੀ ਸਮੱਸਿਆ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ। ਇਸ ਵਿੱਚ ਮੌਜੂਦ ਵਿਟਾਮਿਨ ਏ, ਫੋਲਿਕ ਐਸਿਡ, ਜ਼ਿੰਕ, ਆਇਰਨ, ਪੋਟਾਸ਼ੀਅਮ ਆਦਿ ਤੱਤ ਸਰੀਰ ਨੂੰ ਡੀਟੌਕਸ ਕਰਦੇ ਹਨ। ਮੁਹਾਸਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਸ ਦੀ ਚਾਹ ਬਣਾ ਕੇ ਵੀ ਪੀਤੀ ਜਾ ਸਕਦੀ ਹੈ।

  ਨਿੰਮ ਦੇ ਪੱਤਿਆਂ ਦਾ ਰਸ : ਆਯੁਰਵੇਦਿਕ ਵਿੱਚ ਵੀ ਨਿੰਮ ਦੇ ਬਹੁਤ ਫਾਇਦੇ ਦੱਸੇ ਗਏ ਹਨ। ਨਿੰਮ ਦੇ ਪੱਤਿਆਂ ਵਿੱਚ ਕਈ ਤਰ੍ਹਾਂ ਦੇ ਗੁਣ ਹੁੰਦੇ ਹਨ। ਜੋ ਔਸ਼ਧੀ ਦੇ ਤੌਰ ਤੇ ਕੰਮ ਕਰਦੇ ਹਨ। ਹਨ। ਪੁਰਾਣੇ ਸਮਿਆਂ ਵਿੱਚ ਲੋਕ ਸਵੇਰੇ ਉੱਠ ਕੇ ਨਿੰਮ ਦੇ ਪੱਤੇ ਚਬਾਉਂਦੇ ਸਨ ਤਾਂ ਜੋ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕੇ ਅਤੇ ਮੁਹਾਸਿਆਂ ਤੇ ਫਿੰਸੀਆਂ ਤੋਂ ਬਚਿਆ ਜਾ ਸਕੇ। ਇਹ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਠੀਕ ਕਰਨ ਲਈ ਵੀ ਇਸਤੇਮਾਲ ਕੀਤੇ ਜਾਂਦੇ ਹਨ। ਪੱਤਿਆਂ ਦਾ ਜੂਸ ਬਣਾਉਣ ਲਈ ਇਨ੍ਹਾਂ ਨੂੰ ਧੋ ਕੇ ਮਿਕਸਰ 'ਚ ਪਾ ਦਿਓ ਤੇ ਇਸ ਵਿਚ ਅੱਧਾ ਗਲਾਸ ਪਾਣੀ ਮਿਲਾ ਕੇ ਪੀਸ ਲਓ। ਹੁਣ ਇਸ ਨੂੰ ਛਾਣ ਕੇ ਪੀਓ। ਹਾਲਾਂਕਿ ਇਸ ਦਾ ਸੁਆਦ ਕੌੜਾ ਹੁੰਦਾ ਹੈ ਪਰ ਤੁਸੀਂ ਚਾਹੋ ਤਾਂ ਇਸ 'ਚ ਸ਼ਹਿਦ ਵੀ ਮਿਲਾ ਸਕਦੇ ਹੋ।

  Published by:rupinderkaursab
  First published:

  Tags: Beauty, Beauty tips, Juice, Treatment