Home /News /lifestyle /

ਧੀਆਂ ਨੂੰ ਹਲ ਦੇ ਅੱਗੇ ਲਾ ਕੇ, ਖੇਤ ਦੀ ਵਹਾਈ ਕਰ ਰਿਹਾ ਸੀ ਕਿਸਾਨ, ਸੋਨੂ ਨੇ ਘਰ ਭੇਜਿਆ ਟਰੈਕਟਰ 

ਧੀਆਂ ਨੂੰ ਹਲ ਦੇ ਅੱਗੇ ਲਾ ਕੇ, ਖੇਤ ਦੀ ਵਹਾਈ ਕਰ ਰਿਹਾ ਸੀ ਕਿਸਾਨ, ਸੋਨੂ ਨੇ ਘਰ ਭੇਜਿਆ ਟਰੈਕਟਰ 

ਇਸ ਵਾਰ ਕਹਾਣੀ ਚਾਹੇ ਫ਼ਿਲਮੀ ਲੱਗੇ ਪਰ ਜਦੋਂ ਆਂਧਰਾ ਪ੍ਰਦੇਸ਼ ਦੇ ਇੱਕ ਕਿਸਾਨ ਦਾ ਵੀਡੀਓ ਦੇਖਿਆ ਜਿਸ ਵਿੱਚ ਉਸ ਦੀ ਦੋ ਧੀਆਂ ਹੱਲ ਵਿੱਚ ਜੁੱਟ ਕੇ ਪਿਤਾ ਦੀ ਫ਼ਸਲ ਬੀਜਣ ਚ ਮਦਦ ਕਰ ਰਹਿਆਂ ਸਨ ਤਾਂ ਸੋਨੂੰ ਤੋਂ ਰਿਹਾ ਨਹੀਂ ਗਿਆ।

ਇਸ ਵਾਰ ਕਹਾਣੀ ਚਾਹੇ ਫ਼ਿਲਮੀ ਲੱਗੇ ਪਰ ਜਦੋਂ ਆਂਧਰਾ ਪ੍ਰਦੇਸ਼ ਦੇ ਇੱਕ ਕਿਸਾਨ ਦਾ ਵੀਡੀਓ ਦੇਖਿਆ ਜਿਸ ਵਿੱਚ ਉਸ ਦੀ ਦੋ ਧੀਆਂ ਹੱਲ ਵਿੱਚ ਜੁੱਟ ਕੇ ਪਿਤਾ ਦੀ ਫ਼ਸਲ ਬੀਜਣ ਚ ਮਦਦ ਕਰ ਰਹਿਆਂ ਸਨ ਤਾਂ ਸੋਨੂੰ ਤੋਂ ਰਿਹਾ ਨਹੀਂ ਗਿਆ।

ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਨਾਗੇਸ਼ਵਰ ਰਾਓ ਆਪਣੀਆਂ ਦੋ ਬੇਟੀਆਂ ਨਾਲ ਖੇਤ ਦੀ ਕਾਸ਼ਤ ਕਰ ਰਹੇ ਹਨ। ਉਸ ਕੋਲ ਹਲ ਚਲਾਉਣ ਲਈ ਕਿਰਾਏ ਉੱਤੇ ਬਲਦ ਲੈਣ ਦੇ ਪੈਸੇ ਨਹੀਂ ਹਨ।

 • Share this:
  ਸੋਨੂ ਸੂਦ ਤਾਲਾਬੰਦੀ ਵਿੱਚ ਹਜ਼ਾਰਾਂ ਲੋਕਾਂ ਦੀ ਮਦਦ ਕਾਰਨ ਸੁਰਖੀਆਂ ਵਿੱਚ ਹਨ। ਉਸਨੇ ਹਾਲ ਹੀ ਵਿੱਚ ਆਂਧਰਾ ਪ੍ਰਦੇਸ਼ ਵਿੱਚ ਇੱਕ ਗਰੀਬ ਕਿਸਾਨ ਦੇ ਘਰ ਇੱਕ ਟਰੈਕਟਰ ਭੇਜਿਆ ਹੈ। ਸੋਨੂੰ ਸੂਦ ਨੇ ਚਿਤੂਰ ਦੇ ਕਿਸਾਨ ਨਾਗੇਸ਼ਵਰ ਰਾਓ ਨੂੰ ਇਕ ਨਵਾਂ ਟਰੈਕਟਰ ਭੇਜਿਆ ਹੈ। ਇਸ ਟਰੈਕਟਰ ਦੀ ਡਿਲੀਵਰੀ ਆਂਧਰਾ ਪ੍ਰਦੇਸ਼ ਦੇ ਦੂਰ-ਦੁਰਾਡੇ ਦੇ ਪਿੰਡ ਵਿਚ ਰਹਿਣ ਵਾਲੇ ਨਾਗੇਸ਼ਵਰ ਦੇ ਘਰ ਕੀਤੀ ਗਈ ਹੈ। ਨਾਗੇਸ਼ਵਰ ਰਾਓ ਨੇ ਇਸ ਵਿਸ਼ੇਸ਼ ਤੋਹਫੇ ਲਈ ਸੋਨੂੰ ਸੂਦ ਦੀ ਪ੍ਰਸ਼ੰਸਾ ਕੀਤੀ ਹੈ। ਉਸ ਨੇ ਕਿਹਾ ਕਿ ‘ਸੋਨੂੰ ਫਿਲਮੀ ਜ਼ਿੰਦਗੀ ਵਿਚ ਇਕ ਖਲਨਾਇਕ ਹੋ ਸਕਦਾ ਹੈ, ਪਰ ਅਸਲ ਜ਼ਿੰਦਗੀ ਵਿਚ ਉਹ ਸਾਡੇ ਲਈ ਇਕ ਨਾਇਕ ਹੈ। ਮੈਂ ਅਤੇ ਮੇਰਾ ਪਰਿਵਾਰ ਸੋਨੂੰ ਨੂੰ ਇਸ ਦਿਆਲਤਾ ਲਈ ਸਲਾਮ ਕਰਦੇ ਹਾਂ।‘


  ਦਰਅਸਲ, ਰਾਓ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਨਾਗੇਸ਼ਵਰ ਰਾਓ ਆਪਣੀਆਂ ਦੋ ਬੇਟੀਆਂ ਨਾਲ ਖੇਤ ਦੀ ਕਾਸ਼ਤ ਕਰ ਰਹੇ ਹਨ। ਉਸ ਕੋਲ ਹਲ ਚਲਾਉਣ ਲਈ ਕਿਰਾਏ ਉੱਤੇ ਬਲਦ ਲੈਣ ਦੇ ਪੈਸੇ ਨਹੀਂ ਹਨ। ਵੀਡੀਓ ਵਿੱਚ ਕੁੜੀਆਂ ਵੱਲੋਂ ਕੀਤੀ ਸਖ਼ਤ ਮਿਹਨਤ ਨੂੰ ਵੇਖਦਿਆਂ ਸਾਰਿਆਂ ਦਾ ਦਿਲ ਪਿਘਲ ਗਿਆ ਹੈ। ਇਸ ਵੀਡੀਓ ਨੂੰ ਵੇਖ ਕੇ ਸੋਨੂੰ ਸੂਦ ਨੇ ਇਸ ਪਰਿਵਾਰ ਦੀ ਮਦਦ ਕਰਨ ਦਾ ਫੈਸਲਾ ਕੀਤਾ। ਖਾਸ ਗੱਲ ਇਹ ਹੈ ਕਿ ਇਹ ਟਰੈਕਟਰ ਕਿਸਾਨ ਨਾਗੇਸ਼ਵਰ ਦੇ ਘਰ ਪਹੁੰਚ ਵੀ ਚੁੱਕਾ ਹੈ।


  ਮਹੱਤਵਪੂਰਣ ਗੱਲ ਇਹ ਹੈ ਕਿ ਸੋਨੂੰ ਸੂਦ ਪਿਛਲੇ ਕੁਝ ਸਮੇਂ ਤੋਂ ਮਜ਼ਦੂਰਾਂ, ਵਿਦਿਆਰਥੀਆਂ ਤੋਂ ਲੈ ਕੇ ਕਿਸਾਨੀ ਤੱਕ ਸਭ ਦੀ ਸਹਾਇਤਾ ਲਈ ਅੱਗੇ ਆ ਰਹੇ ਹਨ। ਇਸ ਤੋਂ ਇਲਾਵਾ ਸੋਨੂੰ ਸੂਦ ਵਿਦੇਸ਼ਾਂ ਵਿੱਚ ਫਸੇ ਹਜ਼ਾਰਾਂ ਵਿਦਿਆਰਥੀਆਂ ਦੇ ਦੇਸ਼ ਨੂੰ ਵਾਪਸ ਲਿਆਊਣ ਵਿੱਚ ਮਦਦ ਕੀਤੀ। ਉਡਾਣ ਦੇ ਜ਼ਰੀਏ ਸਾਰਿਆਂ ਨੂੰ ਭਾਰਤ ਲਿਆਉਣ ਦਾ ਮਿਸ਼ਨ ਵੀ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਤਾਲਾਬੰਦੀ ਵਿੱਚ ਫਸੇ ਹਜ਼ਾਰਾਂ ਮਜ਼ਦੂਰਾਂ ਨੂੰ ਘਰਾਂ ਵਿੱਚ ਪਹੁੰਚਿਆ। ਤਾਲਾਬੰਦੀ ਦੌਰਾਨ ਲੋੜਵੰਦਾਂ ਨੂੰ ਮੈਡੀਕਲ ਸਹਾਇਤਾ ਵੀ ਮੁਹੱਈਆ ਕਰਵਾਈ।
  Published by:Sukhwinder Singh
  First published:

  Tags: Agriculture, Bollywood, Farmers, Inspiration, Sonu Sood

  ਅਗਲੀ ਖਬਰ