Home /News /lifestyle /

ਅਡਾਨੀ ਵਿਲਮਰ ਨੇ 30 ਰੁਪਏ ਪ੍ਰਤੀ ਲੀਟਰ ਤੱਕ ਘਟਾਈ ਖਾਣ ਵਾਲੇ ਤੇਲ ਦੀ ਕੀਮਤ, ਦੇਖੋ ਤਾਜ਼ਾ ਰੇਟ

ਅਡਾਨੀ ਵਿਲਮਰ (Adani Wilmar) ਨੇ ਸੋਮਵਾਰ ਨੂੰ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ 30 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਦਾ ਐਲਾਨ ਕੀਤਾ ਹੈ। ਆਲਮੀ ਪੱਧਰ 'ਤੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਕਾਰਨ ਕੀਮਤਾਂ 'ਚ ਕਮੀ ਆਈ ਹੈ। ਕੰਪਨੀ ਫਾਰਚੂਨ ਬ੍ਰਾਂਡ ਦੇ ਤਹਿਤ ਉਤਪਾਦ ਵੇਚਦੀ ਹੈ। ਸੋਇਆਬੀਨ ਤੇਲ ਦੀਆਂ ਕੀਮਤਾਂ 'ਚ ਸਭ ਤੋਂ ਵੱਡੀ ਕਟੌਤੀ ਕੀਤੀ ਗਈ ਹੈ। ਨਵੀਆਂ ਕੀਮਤਾਂ ਵਾਲੀ ਖੇਪ ਜਲਦੀ ਹੀ ਬਾਜ਼ਾਰ ਵਿੱਚ ਪਹੁੰਚ ਜਾਵੇਗੀ।

ਹੋਰ ਪੜ੍ਹੋ ...
  • Share this:

    ਇਸ ਤੋਂ ਪਹਿਲਾਂ, ਮਦਰ ਡੇਅਰੀ, ਜੋ ਕਿ ਧਾਰਾ ਬ੍ਰਾਂਡ ਦੇ ਤਹਿਤ ਖਾਣ ਵਾਲਾ ਤੇਲ ਵੇਚਦੀ ਹੈ, ਨੇ ਸੋਇਆਬੀਨ ਅਤੇ ਰਾਈਸ ਬਰਾਨ ਆਇਲ ਦੀਆਂ ਕੀਮਤਾਂ ਵਿੱਚ 14 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਸੀ। ਖੁਰਾਕ ਮੰਤਰਾਲੇ ਨੇ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਤੇ ਚਰਚਾ ਕਰਨ ਲਈ 6 ਜੁਲਾਈ ਨੂੰ ਇਕ ਬੈਠਕ ਬੁਲਾਈ ਸੀ, ਜਿਸ 'ਚ ਸਾਰੀਆਂ ਖਾਣ ਵਾਲੀਆਂ ਤੇਲ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਵਿਸ਼ਵ ਪੱਧਰ 'ਤੇ ਕੀਮਤਾਂ 'ਚ ਆਈ ਗਿਰਾਵਟ ਦਾ ਫਾਇਦਾ ਖਪਤਕਾਰਾਂ ਤੱਕ ਪਹੁੰਚਾਉਣ।

    ਗਲੋਬਲ ਕੀਮਤਾਂ ਵਿੱਚ ਕਟੌਤੀ ਦਾ ਪ੍ਰਭਾਵ
    ਕੰਪਨੀ ਨੇ ਇਕ ਬਿਆਨ 'ਚ ਕਿਹਾ, ''ਆਲਮੀ ਕੀਮਤਾਂ 'ਚ ਕਮੀ ਅਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਟੌਤੀ ਦਾ ਫਾਇਦਾ ਖਪਤਕਾਰਾਂ ਤੱਕ ਪਹੁੰਚਾਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਅਡਾਨੀ ਵਿਲਮਰ (Adani Wilmar) ਨੇ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਹੋਰ ਕਟੌਤੀ ਕੀਤੀ ਹੈ। ਪਿਛਲੇ ਮਹੀਨੇ ਵੀ ਕੀਮਤਾਂ ਘਟਾਈਆਂ ਗਈਆਂ ਸਨ।

    ਸੋਇਆਬੀਨ ਤੇਲ ਦੀਆਂ ਕੀਮਤਾਂ ਵੀ ਘਟੀਆਂ ਹਨ
    ਫਾਰਚੂਨ ਸੋਇਆਬੀਨ ਤੇਲ ਦੀ ਕੀਮਤ 195 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 165 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਸੂਰਜਮੁਖੀ ਦੇ ਤੇਲ ਦੀ ਕੀਮਤ 210 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 199 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਸਰ੍ਹੋਂ ਦੇ ਤੇਲ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ 195 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 190 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।

    ਰਾਈਸ ਬ੍ਰਾਨ ਆਇਲ ਦੀਆਂ ਕੀਮਤਾਂ ਵੀਘਟੀਆਂ ਹਨ
    ਫਾਰਚਿਊਨ ਰਾਈਸ ਬਰਾਨ ਆਇਲ ਦੀ ਕੀਮਤ 225 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 210 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਅਡਾਨੀ ਵਿਲਮਰ (Adani Wilmar) ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਅੰਗਸ਼ੂ ਮਲਿਕ ਨੇ ਕਿਹਾ, "ਅਸੀਂ ਕੀਮਤਾਂ ਵਿੱਚ ਕਟੌਤੀ ਦੇ ਲਾਭਾਂ ਨੂੰ ਵਿਸ਼ਵ ਪੱਧਰ 'ਤੇ ਖਪਤਕਾਰਾਂ ਤੱਕ ਪਹੁੰਚਾ ਦਿੱਤਾ ਹੈ ਅਤੇ ਨਵੀਂ ਕੀਮਤ ਦੀਆਂ ਖੇਪਾਂ ਜਲਦੀ ਹੀ ਬਾਜ਼ਾਰ ਵਿੱਚ ਪਹੁੰਚ ਜਾਣਗੀਆਂ।"
    First published:

    Tags: Crude oil, Edible Oil Price Today, Healthy oils

    ਅਗਲੀ ਖਬਰ