Home /News /lifestyle /

No Makeup Look ਲਈ ਆਪਣੀ ਕਿੱਟ 'ਚ ਸ਼ਾਮਲ ਕਰੋ ਇਹ ਚੀਜ਼ਾਂ, ਮਿਲੇਗਾ ਕੁਦਰਤੀ ਨਿਖਾਰ

No Makeup Look: ਸਕਿਨ ਦੀ ਦੇਖਭਾਲ ਦੇ ਨਾਲ ਖੂਬਸੂਰਤ ਦਿੱਖ ਵੀ ਮਾਇਨੇ ਰੱਖਦੀ ਹੈ। ਹਾਲਾਂਕਿ ਜੇਕਰ ਮੇਕਅੱਪ ਦੀ ਗੱਲ ਕਰੀਏ ਤਾਂ ਅੱਜ ਕੱਲ ਕੁੜੀਆਂ ਅਤੇ ਔਰਤਾਂ ਘੱਟ ਮੇਕਅੱਪ ਕਰਦੀਆਂ ਹਨ ਜਾਂ ਨੋ ਮੇਕਅੱਪ ਲੁੱਕ (No Makeup Look) ਨੂੰ ਅਪਣਾ ਰਹੀਆਂ ਹਨ ਜੋ ਕਿ ਟਰੈਂਡਿੰਗ 'ਚ ਵੀ ਹੈ। ਇਸ ਲਈ ਸਿਰਫ ਕੁਝ ਉਤਪਾਦਾਂ ਦੀ ਵਰਤੋਂ ਕਰਕੇ, ਸਕਿਨ ਨੂੰ ਕੁਦਰਤੀ ਤੌਰ 'ਤੇ ਸੁੰਦਰ ਦਿੱਖ ਦਿੱਤੀ ਜਾ ਸਕਦੀ ਹੈ।

ਹੋਰ ਪੜ੍ਹੋ ...
  • Share this:

ਵੈਸੇ ਵੀ ਦੇਖਿਆ ਜਾਵੇ ਤਾਂ ਹਰ ਰੋਜ਼ ਕਾਲਜ ਅਤੇ ਦਫ਼ਤਰ ਜਾਣ ਤੋਂ ਪਹਿਲਾਂ ਔਰਤਾ ਲਈ ਮੇਕਅੱਪ ਲਈ ਸਮਾਂ ਕੱਢਣਾ ਔਖਾ ਹੋ ਜਾਂਦਾ ਹੈ ਅਤੇ ਦਿਨ ਭਰ ਹੈਵੀ ਮੇਕਅੱਪ ਕਰ ਕੇ ਰੱਖਣਾ ਆਸਾਨ ਵੀ ਨਹੀਂ ਹੁੰਦਾ। ਤੁਸੀਂ ਘਰ, ਦਫਤਰ, ਕਾਲਜ ਤੋਂ ਲੈ ਕੇ ਪਾਰਟੀ ਜਾਂ ਫੰਕਸ਼ਨ ਤੱਕ ਬਿਨਾਂ ਮੇਕਅੱਪ ਲੁੱਕ ਨੂੰ ਕੈਰੀ ਕਰ ਸਕਦੇ ਹੋ। ਕਾਲਜ ਜਾਣ ਵਾਲੀਆਂ ਕੁੜੀਆਂ ਲਈ ਇੱਕ ਬਜਟ ਮੇਕਅੱਪ ਕਿੱਟ ਬਣਾਉਣਾ ਇੱਕ ਮੁਸ਼ਕਲ ਕੰਮ ਹੋ ਸਕਦਾ ਹੈ। ਬਿਨਾਂ ਮੇਕਅਪ ਦੀ ਦਿੱਖ ਨੂੰ ਪੂਰਾ ਕਰਨ ਲਈ, ਤੁਸੀਂ ਮੇਕਅਪ ਕਿੱਟ ਵਿੱਚ ਕੁਝ ਅਜਿਹੀਆਂ ਚੀਜ਼ਾਂ ਰੱਖ ਸਕਦੇ ਹੋ ਜਿਨ੍ਹਾਂ ਨਾਲ ਮੇਕਅੱਪ ਵੀ ਜ਼ਿਆਦਾ ਨਹੀਂ ਹੁੰਦਾ ਤੇ ਚਿਹਰਾ ਵੀ ਖੂਬਸੂਰਤ ਦਿਖਾਈ ਦਿੰਦਾ ਹੈ। ਹੋ।

ਨੋ ਮੇਕਅੱਪ ਲੁੱਕ ਮੇਕਅੱਪ ਕਿੱਟ 'ਚ ਸ਼ਾਮਲ ਕਰੋ ਇਹ ਚੀਜ਼ਾਂ-

  • ਕੰਸੀਲਰ

  • ਲਾਈਟ ਮਾਇਸਚਰਾਈਜ਼ਰ

  • ਬੀਬੀ ਕਰੀਮ ਜਾਂ ਲਾਈਟ ਫਾਊਂਡੇਸ਼ਨ

  • ਕੱਜਲ

  • ਲਿੱਪ ਟਿੰਟ

  • ਮਸਕਾਰਾ

ਮਾਇਸਚਰਾਈਜ਼ਰ

ਸਕਿਨ 'ਤੇ ਕਿਸੇ ਵੀ ਮੇਕਅਪ ਨੂੰ ਲਾਗੂ ਕਰਨ ਤੋਂ ਪਹਿਲਾਂ, ਇਸ ਨੂੰ ਚੰਗੀ ਤਰ੍ਹਾਂ ਹਾਈਡ੍ਰੇਟ ਕਰਨਾ ਜ਼ਰੂਰੀ ਹੈ। ਬਿਨਾਂ ਮੇਕਅੱਪ ਦੀ ਦਿੱਖ ਲਈ, ਸਕਿਨ 'ਤੇ ਹਲਕਾ ਮਾਇਸਚਰਾਈਜ਼ਰ ਲਗਾਓ।

ਬੀਬੀ ਕ੍ਰੀਮ ਜਾਂ ਲਾਈਟ ਫਾਊਂਡੇਸ਼ਨ

ਚਿਹਰੇ 'ਤੇ ਮਾਇਸਚਰਾਈਜ਼ਰ ਲਗਾਉਣ ਤੋਂ ਬਾਅਦ, ਬੀਬੀ ਕ੍ਰੀਮ ਜਾਂ ਲਾਈਟ ਫਾਊਂਡੇਸ਼ਨ ਦੀ ਵਰਤੋਂ ਕਰੋ, ਜੋ ਸਕਿਨ ਨੂੰ ਸਾਫ਼ ਅਤੇ ਟੋਨ ਵੀ ਬਣਾਉਂਦੀ ਹੈ। ਮੇਕਅੱਪ ਦਾ ਸਭ ਤੋਂ ਮਹੱਤਵਪੂਰਨ ਕਦਮ ਮੇਕਅੱਪ ਦਾ ਬੇਸ ਹੀ ਹੁੰਦਾ ਹੈ।

ਕੰਸੀਲਰ

ਇਸ ਤੋਂ ਇਲਾਵਾ ਕੰਸੀਲਰ ਦੀ ਵਰਤੋਂ ਚਿਹਰੇ 'ਤੇ ਦਾਗ-ਧੱਬੇ, ਕਾਲੇ ਧੱਬੇ ਅਤੇ ਕਾਲੇ ਘੇਰਿਆਂ ਨੂੰ ਛੁਪਾਉਣ ਲਈ ਕੀਤੀ ਜਾਂਦੀ ਹੈ। ਕੰਸੀਲਰ ਨਾਲ ਸਕਿਨ ਨੂੰ ਬੇਦਾਗ ਤੇ ਸਾਫ ਦਿੱਖ ਮਿਲਦੀ ਹੈ।

ਕੱਜਲ

ਚਿਹਰੇ ਤੋਂ ਬਾਅਦ ਅੱਖਾਂ ਲਈ ਲਾਈਟ ਮੇਕਅੱਪ ਦੇ ਕਈ ਵਿਕਲਪ ਹਨ। ਕਾਲਜ ਜਾਣ ਵਾਲੀਆਂ ਕੁੜੀਆਂ ਲਈ ਕੱਜਲ ਸਭ ਤੋਂ ਵਧੀਆ ਅਤੇ ਕਿਫਾਇਤੀ ਮੇਕਅੱਪ ਹੈ। ਅੱਖਾਂ ਵਿੱਚ ਕੱਜਲ ਲਗਾਉਣ ਨਾਲ ਅੱਖਾਂ ਸੁੰਦਰ ਅਤੇ ਵੱਡੀਆਂ ਲੱਗਦੀਆਂ ਹਨ। ਨੋ ਮੇਕਅੱਪ ਲੁੱਕ ਲਈ ਆਪਣੀ ਮੇਕਅੱਪ ਕਿੱਟ ਵਿੱਚ ਕੱਜਲ ਨੂੰ ਜ਼ਰੂਰ ਸ਼ਾਮਲ ਕਰੋ।

ਮਸਕਾਰਾ

ਕੱਜਲ ਤੋਂ ਇਲਾਵਾ ਨੋ ਮੇਕਅੱਪ ਲੁੱਕ ਲਈ ਮਸਕਾਰਾ ਲਗਾ ਕੇ ਅੱਖਾਂ ਨੂੰ ਹੋਰ ਨਿਖਾਰਿਆ ਜਾ ਸਕਦਾ ਹੈ। ਜਿਨ੍ਹਾਂ ਕੁੜੀਆਂ ਨੂੰ ਕੱਜਲ ਪਸੰਦ ਨਹੀਂ ਹੈ, ਉਨ੍ਹਾਂ ਲਈ ਮਸਕਾਰਾ ਸਭ ਤੋਂ ਵਧੀਆ ਵਿਕਲਪ ਹੈ।

ਲਿਪ ਟਿੰਟ

ਅੱਖਾਂ ਦੇ ਨਾਲ-ਨਾਲ ਬੁੱਲ੍ਹਾਂ ਲਈ ਵੀ ਕੁਝ ਚੀਜ਼ਾਂ ਹਨ ਜਿਨ੍ਹਾਂ ਨਾਲ ਕੁਦਰਤੀ ਨਿਖਾਰ ਦਿਖਾਈ ਦਿੰਦਾ ਹੈ। ਨੋ ਮੇਕਅਪ ਲੁੱਕ ਲਈ, ਤੁਸੀਂ ਹਲਕੀ ਲਿਪਸਟਿਕ ਜਾਂ ਟਿੰਟਿਡ ਲਿਪ ਬਾਮ ਦੀ ਵਰਤੋਂ ਕਰ ਸਕਦੇ ਹੋ।

Published by:Drishti Gupta
First published:

Tags: Lifestyle, Makeup