ਇੱਕ ਸਟੱਡੀ (Study) ਵਿੱਚ ਪਾਇਆ ਗਿਆ ਹੈ ਕਿ ਮਿੱਠੇ ਪੀਣ ਵਾਲੇ ਪਦਾਰਥ (Sweet Drinks) ਹਾਰਟ (Heart) ਲਈ ਨੁਕਸਾਨ ਦਾਇਕ ਹਨ। ਸੋਰਬਾਨ ਪੈਰਿਸ ਨੋਰਡ ਯੂਨੀਵਰਸਿਟੀ ਦੇ ਨਿਊਟ੍ਰੀਸ਼ਨ ਏਪੀਡਿਮਯੋਲੋਜੀ ਰਿਸਰਚ ਟੀਮ (Research Team) ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਸ਼ੂਗਰ ਡਰਿੰਕਸ ਵਿੱਚ ਆਰਟੀਫਿਸ਼ੀਅਲ ਤਰੀਕੇ ਨਾਲ ਬਣੇ ਡਰਿੰਕਸ ਸਿਹਤਮੰਦ ਨਹੀਂ ਹਨ। ਇਸ ਤੋਂ ਪਹਿਲਾਂ 2019 ਵਿੱਚ ਵੀ ਇੱਕ ਸਟੱਡੀ ਵਿੱਚ ਕਿਹਾ ਗਿਆ ਸੀ ਕਿ ਜੋ ਔਰਤਾਂ ਦਿਨ ਵਿੱਚ ਦੋ ਤੋਂ ਜ਼ਿਆਦਾ ਸ਼ੂਗਰ ਡਰਿੰਕਸ ਪੀਂਦੀਆਂ ਹਨ ਉਨ੍ਹਾਂ ਵਿੱਚ ਸਮਾਂ ਤੋਂ ਪਹਿਲਾਂ ਮੌਤ ਦਾ ਜੋਖ਼ਮ 63 ਫ਼ੀਸਦੀ ਤੱਕ ਵੱਧ ਜਾਂਦਾ ਹੈ। ਆਦਮੀਆਂ ਚ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ 29 ਫ਼ੀਸਦੀ ਦੱਸਿਆ ਗਿਆ।
ਅਮਰੀਕਨ ਜਰਨਲ ਆਫ਼ ਕਾਰਡੀਓਲੋਜੀ ਵਿੱਚ ਇਹ ਨਵੀਂ ਸਟੱਡੀ ਸੋਮਵਾਰ ਨੂੰ ਪਬਲਿਸ਼ ਹੋਈ ਜਿਸ ਵਿੱਚ ਇੱਕ ਲੱਖ ਬਾਲਗ ਫਰੈਂਚ ਵਲੰਟੀਅਰਸ ਦਾ ਡਾਟਾ ਵਿਸ਼ਲੇਸ਼ਣ ਕੀਤਾ ਹੈ। ਉਨ੍ਹਾਂ ਨੂੰ ਤਿੰਨ ਗਰੁੱਪ ਵਿੱਚ ਵੰਡ ਦਿੱਤਾ ਗਿਆ। ਇਹਨਾਂ ਵਿੱਚ ਘੱਟ ਇਸਤੇਮਾਲ ਕਰਨ ਵਾਲੇ ਜ਼ਿਆਦਾ ਇਸਤੇਮਾਲ ਕਰਨ ਵਾਲੇ ਅਤੇ ਬਿਲਕੁਲ ਵੀ ਮਿੱਠਾ ਪਾਣੀ ਨਾ ਪੀਣ ਵਾਲੀ ਤਿੰਨ ਕੈਟਾਗਰੀ ਰੱਖੀ ਗਈ।ਮਿੱਠਾ ਪਾਣੀ ਪੀਣ ਵਾਲੇ ਲੋਕਾਂ ਵਿੱਚ ਕਦੇ ਵੀ ਹਾਰਟ ਅਟੈਕ ਆਉਣ ਦਾ 20 ਫ਼ੀਸਦੀ ਜੋਖ਼ਮ ਦੱਸਿਆ ਗਿਆ।
ਹਾਲਾਂਕਿ ਖੋਜਕਾਰਾਂ ਨੇ ਕਿਹਾ ਕਿ ਸਟੱਡੀ ਵਿੱਚ ਪ੍ਰਤੱਖ ਕਾਰਨ ਨਹੀਂ ਹੈ। ਸਿਰਫ਼ ਇੱਕ ਦਾਅਵਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ 2019 ਦੀ ਇੱਕ ਰਿਸਰਚ ਵਿੱਚ ਸਾਹਮਣੇ ਆਈ ਸੀ ਕਿ ਦੋ ਅਤੇ ਉਸ ਤੋਂ ਜ਼ਿਆਦਾ ਕਿਸੇ ਵੀ ਤਰਾਂ ਦੇ ਮਿੱਠੇ ਪਦਾਰਥ ਪੀਣ ਉੱਤੇ ਔਰਤਾਂ ਵਿੱਚ ਸਮਾਂ ਤੋਂ ਪਹਿਲਾਂ ਮੌਤ ਦਾ 50 ਫ਼ੀਸਦੀ ਜੋਖ਼ਮ ਹੈ।
ਡਰਿੰਕਸ ਪੀਣ ਦੀ ਆਦਤ ਹੈ, ਤਾਂ ਕੀ ਕਰੋ?
ਮਾਹਿਰਾਂ ਦਾ ਕਹਿਣਾ ਹੈ ਕਿ ਪੀਣ ਦਾ ਪਾਣੀ ਇੱਕ ਚੰਗਾ ਵਿਕਲਪ ਹੈ ਭਲੇ ਹੀ ਇਹ ਕਾਰਬੋਨੇਟੇਡ ਹੀ ਕਿਉਂ ਨਾ ਹੋਵੇ। ਇੱਕ ਘੜਾ ਖ਼ਰੀਦ ਕੇ ਉਸ ਵਿੱਚ ਤੁਹਾਡੇ ਪਸੰਦੀ ਦਾ ਫਲ ਜਿਵੇਂ ਨਿੰਬੂ, ਤਰਬੂਜ ਜਾਂ ਹੋਰ ਫਲ ਪਾਣੀ ਦੇ ਨਾਲ ਮਿਲਾਓ ਅਤੇ ਉਸ ਪਾਣੀ ਨੂੰ ਪੀ ਸਕਦੇ ਹਨ। ਇਹ ਤੁਹਾਡੀ ਸਿਹਤ ਲਈ ਲਾਭਦਾਇਕ ਹੈ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Heart attack, Unhealthy food