Home /News /lifestyle /

ਸਮਾਰਟ ਫ਼ੋਨ ਦੀ ਲਤ ਵਿਗਾੜ ਸਕਦੀ ਹੈ ਤੁਹਾਡੀ ਨੀਂਦ, ਇਸ ਤਰਾਂ ਪਾਓ ਛੁਟਕਾਰਾ..

ਸਮਾਰਟ ਫ਼ੋਨ ਦੀ ਲਤ ਵਿਗਾੜ ਸਕਦੀ ਹੈ ਤੁਹਾਡੀ ਨੀਂਦ, ਇਸ ਤਰਾਂ ਪਾਓ ਛੁਟਕਾਰਾ..

  • Share this:
    ਹਾਲ ਹੀ ਵਿੱਚ ਹੋਏ ਇੱਕ ਨਵੇਂ ਅਧਿਐਨ ਦੇ ਅਨੁਸਾਰ, ਸਮਾਰਟ ਫ਼ੋਨ ਦੀ ਲਤ ਤੁਹਾਡੀ ਨੀਂਦ ਨੂੰ ਵਿਗਾੜ ਸਕਦੀ ਹੈ ਜਿਸ ਨਾਲ ਤੁਹਾਨੂੰ 'ਨੀਂਦ ਨਾ ਆਉਣ' ਦੀ ਪਰੇਸ਼ਾਨੀ ਹੋ ਸਕਦੀ ਹੈ।

    CCN Health ਵਿਚ ਛਪੀ ਇੱਕ ਰਿਪੋਰਟ ਅਨੁਸਾਰ, ਫਰੰਟੀਅਰਜ਼ ਆਫ਼ ਸਾਇਕੈਟਰੀ (Frontiers in Psychiatry) ਵਿੱਚ ਮੰਗਲਵਾਰ ਨੂੰ ਇਹ ਅਧਿਐਨ ਪ੍ਰਕਾਸ਼ਿਤ ਕੀਤਾ ਗਿਆ। ਜਿਸ ਵਿੱਚ ਕਿੰਗਜ਼ ਕਾਲਜ ਲੰਡਨ (King's College London) ਦੇ 18 ਤੋਂ 30 ਸਾਲ ਦੀ ਉਮਰ ਦੇ 1,043 ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ ਜੋ ਸਮਾਰਟ ਫ਼ੋਨ ਦੀ ਵਰਤੋਂ ਕਰਦੇ ਹਨ।

    ਰਿਸਰਚਰਾਂ ਨੇ ਵਿਦਿਆਰਥੀਆਂ ਨੂੰ ਆਪਣੀ ਨੀਂਦ ਦੀ ਕੁਆਲਿਟੀ ਅਤੇ ਸਮਾਰਟ ਫ਼ੋਨ ਦੀ ਵਰਤੋਂ (sleep quality and smartphone usage) ਬਾਰੇ ਦੋ ਪ੍ਰਸ਼ਨ ਪੱਤਰਾਂ ਨੂੰ ਭਰਨ ਲਈ ਕਿਹਾ। ਨਤੀਜਿਆਂ ਵਿੱਚ ਸਾਹਮਣੇ ਆਇਆ ਕਿ ਲਗਭਗ 40% ਵਿਦਿਆਰਥੀ 'ਸਮਾਰਟ ਫ਼ੋਨ ਦੇ ਆਦੀ' ਹੋ ਚੁੱਕੇ ਸਨ।

    ਅਧਿਐਨ ਵਿੱਚ, ਜਿਨ੍ਹਾਂ ਵਿਦਿਆਰਥੀਆਂ ਨੇ ਬਹੁਤ ਜ਼ਿਆਦਾ ਸਮਾਰਟ ਫ਼ੋਨਾਂ ਦੀ ਵਰਤੋਂ ਕਰਨ ਦੀ ਗੱਲ ਕਹੀ, ਉਨ੍ਹਾਂ ਵਿਦਿਆਰਥੀਆਂ ਵਿੱਚ ਨੀਂਦ ਸੰਬੰਧੀ ਪਰੇਸ਼ਾਨੀ (poor sleep quality) ਵੀ ਸਾਹਮਣੇ ਆਈ। ਇਹ ਨਤੀਜੇ ਪਹਿਲਾਂ ਕੀਤੇ ਗਏ ਕੁੱਝ ਅਧਿਐਨਾਂ ਨਾਲ ਮਿਲਦੇ-ਜੁਲਦੇ ਹਨ ਜਿਨ੍ਹਾਂ ਵਿੱਚ ਸਾਹਮਣੇ ਆਇਆ ਹੈ ਕਿ ਰਾਤ ਨੂੰ ਸਮਾਰਟ ਫ਼ੋਨ ਦੀ ਬਹੁਤ ਜ਼ਿਆਦਾ ਵਰਤੋਂ ਨਾਲ ਨੀਂਦ ਨਾ ਆਉਣਾ, ਘੱਟ ਨੀਂਦ ਆਉਣਾ ਅਤੇ ਦਿਨ ਭਰ ਥਕਾਵਟ ਵਰਗੀਆਂ ਸਮੱਸਿਆਵਾਂ ਆਉਂਦੀਆਂ ਹਨ। ਇਹ ਇਸ ਲਈ ਵੀ ਹੋ ਸਕਦਾ ਹੈ ਕਿਉਂਕਿ ਰਾਤ ਨੂੰ ਦੇਰ ਤੱਕ ਜਾਗਣ ਨਾਲ ਤੁਹਾਡੇ ਸਰੀਰ ਦੇ ਸੌਣ ਅਤੇ ਜਾਗਣ ਦਾ ਸਮਾਂ (sleep-and-wake clock) ਵਿਗੜ ਜਾਂਦਾ ਹੈ ਅਤੇ ਇਸ ਦਾ ਪ੍ਰਭਾਵ ਤੁਹਾਡੇ ਦਿਲ 'ਤੇ ਪੈਂਦਾ ਹੈ।

    ਇਸ ਤਰਾਂ ਪਾਓ ਛੁਟਕਾਰਾ:

    ਜੇ ਤੁਸੀਂ ਵੀ ਸਮਾਰਟ ਫ਼ੋਨ ਦੀ ਲਤ ਤੋਂ ਪਰੇਸ਼ਾਨ ਹੋ ਤਾਂ ਇਹ ਸੁਝਾਅ ਤੁਹਾਡੇ ਕੰਮ ਆ ਸਕਦੇ ਹਨ..

    - ਆਪਣਾ ਸਮਾਰਟ ਫ਼ੋਨ ਇਸਤੇਮਾਲ ਕਰਨ ਦਾ ਟਾਈਮ ਟੇਬਲ ਬਣਾਉ ਅਤੇ ਕੋਸ਼ਿਸ਼ ਕਰੋ ਕਿ ਖਾਣਾ ਖਾਨ ਸਮੇਂ, ਮੀਟਿੰਗਾਂ ਵਿੱਚ, ਪਰਿਵਾਰ ਨਾਲ ਸਮਾਂ ਬਿਤਾਉਣ ਵੇਲੇ ਅਤੇ ਖਾਸ ਕਰ ਸੌਣ ਤੋਂ ਪਹਿਲਾਂ ਇਸ ਦਾ ਇਸਤੇਮਾਲ ਨਾ ਕਰੋ।

    - ਚੰਗਾ ਰਹੇਗਾ ਜੇ ਤੁਸੀਂ ਆਪਣੇ ਮੋਬਾਈਲ ਤੋਂ ਫੇਸਬੁੱਕ ਅਤੇ ਟਵਿੱਟਰ ਆਦਿ ਸੋਸ਼ਲ ਮੀਡੀਆ ਐਪਸ ਨੂੰ ਹਟਾ ਦੇਵੋ, ਅਤੇ ਇਨ੍ਹਾਂ ਐਪਸ ਨੂੰ ਸਿਰਫ਼ ਆਪਣੇ ਲੈਪਟਾਪ 'ਤੇ ਚੈੱਕ ਕਰੋ।

    - ਮਾਹਿਰ ਕਹਿੰਦੇ ਹਨ, ਬਲੈਕ ਐਂਡ ਵਾਈਟ ਅਤੇ ਸਲੇਟੀ ਬੋਰਿੰਗ ਹੁੰਦੇ ਹਨ, ਆਪਣੇ ਫ਼ੋਨ ਲਈ ਇਸ ਕਲਰ ਥੀਮ (Go gray scale) ਦਾ ਇਸਤੇਮਾਲ ਤੁਹਾਡੀ ਲਤ ਨੂੰ ਛੁਡਾਉਣ ਵਿੱਚ ਮਦਦ ਕਰੇਗਾ।

    - ਫ਼ੋਨ ਇਸਤੇਮਾਲ ਕਰਨ ਦੀ ਥਾਂ ਆਪਣਾ ਸਮਾਂ ਐਕਸਰਸਾਈਜ਼, ਮੈਡੀਟੇਸ਼ਨ ਆਦਿ ਵਿੱਚ ਬਿਤਾਓ।

    - ਮੋਬਾਈਲ ਨੂੰ ਦੂਰ ਰੱਖੋ ਅਤੇ ਪੁਰਾਣੇ ਜ਼ਮਾਨੇ ਦੇ ਅਲਾਰਮ ਦੀ ਵਰਤੋਂ ਕਰੋ।
    Published by:Anuradha Shukla
    First published:

    Tags: Sleep, Smartphone

    ਅਗਲੀ ਖਬਰ