Home /News /lifestyle /

Interview Tips: ਆਪਣੇ Resume 'ਚ ਇਹ ਚੀਜ਼ਾਂ ਜੋੜ ਕੇ ਬਣ ਜਾਓਗੇ ਇੱਕ ਪ੍ਰਭਾਵਸ਼ਾਲੀ ਉਮੀਦਵਾਰ

Interview Tips: ਆਪਣੇ Resume 'ਚ ਇਹ ਚੀਜ਼ਾਂ ਜੋੜ ਕੇ ਬਣ ਜਾਓਗੇ ਇੱਕ ਪ੍ਰਭਾਵਸ਼ਾਲੀ ਉਮੀਦਵਾਰ

Interview Tips: ਆਪਣੇ Resume 'ਚ ਇਹ ਚੀਜ਼ਾਂ ਜੋੜ ਕੇ ਬਣ ਜਾਓਗੇ ਇੱਕ ਪ੍ਰਭਾਵਸ਼ਾਲੀ ਉਮੀਦਵਾਰ

Interview Tips: ਆਪਣੇ Resume 'ਚ ਇਹ ਚੀਜ਼ਾਂ ਜੋੜ ਕੇ ਬਣ ਜਾਓਗੇ ਇੱਕ ਪ੍ਰਭਾਵਸ਼ਾਲੀ ਉਮੀਦਵਾਰ

ਕੰਪਨੀਆਂ ਕੀ ਸੋਚ ਕੇ ਕਿਸੇ ਵੀ ਵਿਅਕਤੀ ਨੂੰ ਨੌਕਰੀ ਉੱਤੇ ਰਖਦੀਆਂ ਹਨ। ਹਾਇਰਿੰਗ ਡਿਪਾਰਟਮੈਂਟ ਦਾ ਕੰਮ ਸੁਣਨ ਵਿੱਚ ਜਿੰਨਾ ਆਸਾਨ ਲਗਦਾ ਹੈ, ਅਸਲ ਵਿੱਚ ਓਨਾ ਆਸਾਨ ਹੁੰਦਾ ਨਹੀਂ ਹੈ। ਹੁਣ ਜੇ ਮੋਟੇ ਤੌਰ ਉੱਤੇ ਵੇਖਿਆ ਜਾਵੇ ਤਾਂ ਅਪਲਾਈ ਕਰਨ ਵਾਲੇ ਕਿਸ ਵਿਅਕਤੀ ਨੂੰ ਨੌਕਰੀ ਮਿਲੇਗੀ ਤੇ ਕਿਸ ਨੂੰ ਨਹੀ ਮਿਲੇਗੀਸ ਇਹ ਦੋ ਮੁੱਖ ਕਾਰਕਾਂ ਉੱਤੇ ਨਿਰਭਰ ਕਰਦਾ ਹੈ।

ਹੋਰ ਪੜ੍ਹੋ ...
  • Share this:
Interview Tips: ਕੰਪਨੀਆਂ ਕੀ ਸੋਚ ਕੇ ਕਿਸੇ ਵੀ ਵਿਅਕਤੀ ਨੂੰ ਨੌਕਰੀ ਉੱਤੇ ਰਖਦੀਆਂ ਹਨ। ਹਾਇਰਿੰਗ ਡਿਪਾਰਟਮੈਂਟ ਦਾ ਕੰਮ ਸੁਣਨ ਵਿੱਚ ਜਿੰਨਾ ਆਸਾਨ ਲਗਦਾ ਹੈ, ਅਸਲ ਵਿੱਚ ਓਨਾ ਆਸਾਨ ਹੁੰਦਾ ਨਹੀਂ ਹੈ। ਹੁਣ ਜੇ ਮੋਟੇ ਤੌਰ ਉੱਤੇ ਵੇਖਿਆ ਜਾਵੇ ਤਾਂ ਅਪਲਾਈ ਕਰਨ ਵਾਲੇ ਕਿਸ ਵਿਅਕਤੀ ਨੂੰ ਨੌਕਰੀ ਮਿਲੇਗੀ ਤੇ ਕਿਸ ਨੂੰ ਨਹੀ ਮਿਲੇਗੀਸ ਇਹ ਦੋ ਮੁੱਖ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਹਿਲਾ ਹੈ ਕੰਟੈਂਟ, ਜਿਸ ਵਿੱਚ ਤੁਹਾਡਾ ਰੈਜ਼ਿਊਮੇ ਅਤੇ ਕਵਰ ਲੈਟਰ ਸ਼ਾਮਲ ਹਨ, ਅਤੇ ਦੂਜਾ ਕਾਰਕ ਹੈ ਵਿਅਕਤੀ ਦੀ ਸ਼ਖਸੀਅਤ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੰਟੈਂਟ ਕੀ ਹੈ ਅਤੇ ਉਮੀਦਵਾਰ ਨੌਕਰੀ ਕਿਵੇਂ ਹਾਸਲ ਕਰ ਸਕਦਾ ਹੈ। ਇਸ ਤੋਂ ਇਲਾਵਾ, ਇੱਕ ਚੰਗੀ ਤਰ੍ਹਾਂ ਸਟ੍ਰਕਚਰਡ ਰੈਜ਼ਿਊਮੇ ਦਾ ਕੀ ਪ੍ਰਭਾਵ ਹੁੰਦਾ ਹੈ, ਅਤੇ ਉਹਨਾਂ ਦੇ ਪਿਛਲੇ ਤਜ਼ਰਬਿਆਂ ਦਾ ਕੁਸ਼ਲ ਵਰਣਨ ਕਿਵੇਂ ਕੈਂਡੀਡੇਟ ਨੂੰ ਨੌਕਰੀ ਲਈ ਇੱਕ ਮਜ਼ਬੂਤ ਕੈਂਡੀਡੇਟ ਬਣਾ ਦਿੰਦਾ ਹੈ।

ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇੱਕ ਰੈਜ਼ਿਊਮੇ ਇੱਕ ਸਟੋਰੀਬੋਰਡ ਹੁੰਦਾ ਹੈ ਜਿੱਥੇ ਤੁਹਾਡੇ ਟੀਚੇ ਬਾਰੇ ਉਹ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ ਜੋ ਇੰਟਰਵਿਊਅਰ ਨੂੰ ਤੁਹਾਨੂੰ ਨੌਕਰੀ ਉੱਤੇ ਰੱਖਣ ਲਈ ਮਜਬੂਰ ਕਰ ਦੇਵੇ। ਇਸ ਨੂੰ ਇੱਕ ਪਿੱਚ ਵਾਂਗ ਸੋਚੋ, ਜਿੱਥੇ ਤੁਹਾਡੇ ਕੋਲ ਇੱਕ ਰਿਕਰੂਟਰ ਨੂੰ ਪ੍ਰਭਾਵਿਤ ਕਰਨ ਲਈ ਆਪਣੀ ਕਹਾਣੀ ਦਿਖਾਉਣ ਲਈ ਕੁਝ ਸਕਿੰਟ ਹਨ। ਜੇ ਤੁਹਾਡੀ ਕਹਾਣੀ ਦਮਦਾਰ ਹੈ, ਤਾਂ ਰਿਕਰੂਟਰ ਇਸ ਨੂੰ ਅੱਗੇ ਮੈਨੇਜਰ ਕੋਲ ਭੇਜ ਦੇਵੇਗਾ ਅਤੇ ਅਗਲੇ ਰਾਊਂਡ ਲਈ ਤੁਹਾਡੀ ਸਿਫ਼ਾਰਸ਼ ਕਰੇਗਾ।

ਇੱਥੇ ਤਿੰਨ ਮਜਬੂਰ ਕਰਨ ਵਾਲੇ ਤੱਤ ਹਨ ਜੋ ਇੱਕ ਪ੍ਰਭਾਵਸ਼ਾਲੀ ਰੈਜ਼ਿਊਮੇ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ :

1. ਸਭ ਤੋਂ ਪਹਿਲਾਂ, ਰੈਜ਼ਿਊਮੇ ਵਿੱਚ ਆਪਣੇ ਹੁਨਰ ਨੂੰ ਉਜਾਗਰ ਕਰਦੇ ਹੋਏ ਆਪਣੇ ਕੰਮ ਬਾਰੇ ਦੱਸੋ। ਉਨ੍ਹਾਂ ਹੁਨਰਾਂ ਦਾ ਜ਼ਿਕਰ ਨਾ ਕਰੋ ਜੋ ਅੱਧ ਪੱਕੇ ਹਨ ਜਾਂ ਤੁਹਾਡੀ ਸਟ੍ਰੈਂਥ ਨਹੀਂ ਹਨ। ਜੇ ਤੁਸੀਂ ਨੌਕਰੀ 'ਤੇ ਰੱਖੇ ਜਾ ਰਹੇ ਹੋ, ਤਾਂ ਤੁਹਾਡੇ ਪਿਛਲੇ ਅਨੁਭਵਾਂ ਦੌਰਾਨ ਤੁਹਾਡੇ ਦੁਆਰਾ ਹਾਸਲ ਕੀਤੇ ਹੁਨਰਾਂ ਅਤੇ ਅਨੁਭਵਾਂ 'ਤੇ ਹੀ ਤੁਹਾਨੂੰ ਸਲੈਕਟ ਕਰਨ ਦਾ ਨਿਰਣਾ ਲਿਆ ਜਾਵੇਗਾ।
2. ਤੁਸੀਂ ਆਪਣੀ ਨੌਕਰੀ ਪ੍ਰਤੀ ਕਿੰਨੇ ਵਚਨਬੱਧ ਹੋ, ਤੁਸੀਂ ਅਤੀਤ ਵਿੱਚ ਵੱਖ-ਵੱਖ ਕੋਰਸਾਂ ਰਾਹੀਂ ਕਿਵੇਂ ਅਲੱਗ ਅਲੱਗ ਹੁਨਰ ਪ੍ਰਾਪਤ ਕੀਤਾ ਹੈ ਅਤੇ ਨਵੇਂ ਹੁਨਰ ਹਾਸਲ ਕਰਨ ਦੀ ਤੁਹਾਡੀ ਸਮਰੱਥਾ ਕੀ ਹੈ?
3. ਅੰਤ ਵਿੱਚ, ਤੁਹਾਡੇ ਲੀਡਰਸ਼ਿਪ ਗੁਣ, ਤੁਸੀਂ ਕਿਸ ਤਰ੍ਹਾਂ ਤੇ ਕਿਨ੍ਹਾਂ ਹਾਲਾਤਾਂ ਵਿੱਚ ਆਪਣੇ ਮੈਨੇਜਮੈਂਟ ਸਕਿੱਲ ਦਿਖਾਏ ਹਨ ਅਤੇ ਤੁਸੀਂ ਕਿਹੜੀਆਂ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਕੀਤੀਆਂ ਹਨ, ਸਭ ਨੂੰ ਵਿਚਾਰਿਆ ਜਾਂਦਾ ਹੈ।

ਇਸ ਤੋਂ ਇਲਾਵਾ ਇੰਟਰਵਿਊ ਦੌਰਾਨ ਇਹ ਵੀ ਦੇਖਿਆ ਜਾਂਦਾ ਹੈ ਕਿ ਤੁਸੀਂ ਭਾਵਨਾਤਮਕ ਤੌਰ ਉੱਤੇ ਕੰਪਨੀ ਨਾਲ ਕਿਸ ਤਰ੍ਹਾਂ ਜੁੜ ਸਕਦੇ ਹੋ। ਉਦਾਹਰਣ ਲਈ ਰਿਕਰੂਟਰ ਇਹ ਦੇਖਣ ਦੀ ਕੋਸ਼ਿਸ਼ ਕਰੇਗਾ ਕਿ ਤੁਸੀਂ ਟੀਮ ਵਿੱਚ ਕਿਵੇਂ ਪ੍ਰਦਰਸ਼ਨ ਕਰੋਗੇ? ਤੁਸੀਂ ਟੀਮ ਦੀ ਅਗਵਾਈ ਕਿਵੇਂ ਕਰੋਗੇ? ਅਤੇ ਅੰਤ ਵਿੱਚ, ਤੁਸੀਂ ਆਪਣੇ ਆਪ ਨੂੰ ਕੰਪਨੀ ਦੇ ਦ੍ਰਿਸ਼ਟੀਕੋਣ ਨਾਲ ਕਿਵੇਂ ਇਕਸਾਰ ਕਰੋਗੇ? ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇੱਕ ਹੁਨਰਮੰਦ ਭਰਤੀ ਟੀਮ ਉਮੀਦਵਾਰ ਦੀ ਮਾਨਸਿਕਤਾ ਦਾ ਮੁਲਾਂਕਣ ਕਰਦੀ ਹੈ। ਉਹ ਮੁਲਾਂਕਣ ਕਰਦੇ ਹਨ ਕਿ ਉਮੀਦਵਾਰ ਤਣਾਅਪੂਰਨ ਹਾਲਾਤਾਂ ਨੂੰ ਕਿਵੇਂ ਸੰਭਾਲਦੇ ਹਨ ਅਤੇ ਕੀ ਉਹ ਸਥਿਤੀਆਂ ਦੀ ਜ਼ਿੰਮੇਵਾਰੀ ਲੈਂਦੇ ਹਨ। ਜੇ ਤੁਹਾਨੂੰ ਪਹਿਲਾਂ ਕੋਈ ਨੌਕਰੀ ਦਾ ਅਨੁਭਵ ਨਹੀਂ ਹੈ ਤਾਂ ਉੱਪਰ ਦਿੱਤੀ ਜਾਣਕਾਰੀ ਤੁਹਾਨੂੰ ਸੀਨੀਅਰ ਲੈਵਲ ਦੇ ਲੀਡਰਸ਼ਿਪ ਸਕਿੱਲ ਸਿੱਖਣ ਵਿੱਚ ਮਦਦ ਕਰੇਗੀ। ਤੁਹਾਡਾ ਰੈਜ਼ਿਊਮੇ ਇਸ ਬਾਰੇ ਬਹੁਤ ਕੁਝ ਬੋਲਦਾ ਹੈ ਕਿ ਤੁਸੀਂ ਲੋਕਾਂ ਨੂੰ ਕਿਵੇਂ ਮੈਨੇਜ ਅਤੇ ਪ੍ਰੇਰਿਤ ਕਰਦੇ ਹੋ। ਤੁਹਾਨੂੰ ਆਪਣੇ ਕੰਮ ਦੁਆਰਾ ਕੀਤੇ ਗਏ ਪ੍ਰਭਾਵ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਇਸ ਬਾਰੇ ਦੱਸਣਾ ਵੀ ਚਾਹੀਦਾ ਹੈ।

ਇਸ ਤੋਂ ਇਲਾਵਾ ਤੁਹਾਡੀ ਸੰਚਾਰ ਯੋਗਤਾ ਜਾਂ ਕਮਿਉਨੀਕੇਸ਼ਨ ਸਕਿੱਲ ਇੱਕ ਅਜਿਹਾ ਹੁਨਰ ਹੈ ਜੋ ਨੌਕਰੀ ਲਈ ਆਓ ਹੋਰ ਉਮੀਦਵਾਰਾਂ ਨਾਲੋਂ ਤੁਹਾਨੂੰ ਵੱਖਰਾ ਕਰਦਾ ਹੈ ਤੇ ਤੁਹਾਡੇ ਨੌਕਰੀ ਹਾਸਲ ਕਰਨ ਦੇ ਟੀਚੇ ਦੇ ਹੋਰ ਨੇੜੇ ਲਿਜਾਂਦਾ ਹੈ। ਇਹ ਮੁੱਖ ਅੰਤਰ ਇੱਕ ਯੋਗ ਉਮੀਦਵਾਰ ਨੂੰ ਰਿਜੈਕਟ ਹੋਏ ਉਮੀਦਵਾਰ ਤੋਂ ਵੱਖ ਕਰਦਾ ਹੈ। ਕਾਰਪੋਰੇਟ ਜਗਤ ਵਿੱਚ ਅਜਿਹੀਆਂ ਕਈ ਉਦਾਹਰਣਾਂ ਮਿਲ ਜਾਣਗੀਆਂ ਜਿਸ ਵਿੱਚ ਅਕਾਦਮਿਕ ਤੌਰ 'ਤੇ ਨਿਪੁੰਨ ਅਤੇ ਹੁਨਰਮੰਦ ਉਮੀਦਵਾਰ ਸਿਰਫ ਇਸ ਗੱਲ ਕਰਕੇ ਰਿਜੈਕਟ ਹੋ ਗਏ ਕਿਉਂਕਿ ਉਨ੍ਹਾਂ ਵਿੱਚ ਸੰਚਾਰ ਯੋਗਤਾ ਘੱਟ ਸੀ।
Published by:rupinderkaursab
First published:

Tags: Jobs

ਅਗਲੀ ਖਬਰ