HOME » NEWS » Life

Board Exams: ਇਸ ਤਰਾਂ ਕਰੋ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ.. ਇਹ ਸੁਝਾਅ ਆਉਣਗੇ ਕੰਮ

News18 Punjabi | News18 Punjab
Updated: February 23, 2021, 2:49 PM IST
share image
Board Exams: ਇਸ ਤਰਾਂ ਕਰੋ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ.. ਇਹ ਸੁਝਾਅ ਆਉਣਗੇ ਕੰਮ
Board Exams: ਇਸ ਤਰਾਂ ਕਰੋ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ.. ਇਹ ਸੁਝਾਅ ਆਉਣਗੇ ਕੰਮ

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: ਲੰਬੇ ਇੰਤਜ਼ਾਰ ਤੋਂ ਬਾਅਦ, ਸੀਬੀਐਸਈ ਬੋਰਡ (CBSE) ਨੇ ਸੀਬੀਐਸਈ ਬੋਰਡ ਪ੍ਰੀਖਿਆ 2021 (CBSE Board Exams 2021) ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਬੱਚਿਆਂ ਲਈ ਵੀ ਬਹੁਤ ਹੀ ਔਖਾ ਗੁਜ਼ਰਿਆ ਹੈ। ਜ਼ਿਆਦਾਤਰ ਬੱਚੇ ਇਸ ਦੌਰਾਨ ਸਕੀਲ ਨਹੀਂ ਜਾ ਪਾਏ। ਹਾਲਾਂਕਿ ਬੱਚਿਆਂ ਦੀਆਂ ਆਨਲਾਈਨ ਕਲਾਸਾਂ (Online Classes) ਚੱਲਦੀਆਂ ਰਹੀਆਂ ਪਰ ਫਿਰ ਵੀ ਉਨ੍ਹਾਂ ਦੀ ਪੜ੍ਹਾਈ 'ਤੇ ਇਸ ਦਾ ਕਾਫ਼ੀ ਅਸਰ ਪਿਆ। ਖ਼ੈਰ, ਹੁਣ ਪੇਪਰਾਂ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਾਰੇ ਵਿਦਿਆਰਥੀ ਜੀ-ਜਾਨ ਨਾਲ ਮਿਹਨਤ ਕਰ ਰਹੇ ਹਨ।

ਇਸ ਸਮੇਂ ਮਿਹਨਤ ਦੇ ਨਾਲ-ਨਾਲ ਇੱਕ ਖ਼ਾਸ ਪਲਾਨ ਦੀ ਵੀ ਜ਼ਰੂਰਤ ਹੈ ਜਿਸ ਨਾਲ ਬੱਚੇ ਚੰਗੀ ਤਿਆਰੀ ਕਰ ਸਕਣ ਅਤੇ ਪਰੀਖਿਆ ਵਿੱਚ ਚੰਗਾ ਪ੍ਰਦਰਸ਼ਨ ਕਰਨ। ਖ਼ਾਸ ਤੌਰ ਤੇ 10ਵੀਂ ਅਤੇ 12ਵੀਂ ਦੇ ਬੱਚੇ, ਜੋ ਬੋਰਡ ਦੇ ਪੇਪਰਾਂ (10th & 12th Board Eexams) ਦੀ ਤਿਆਰੀ ਕਰ ਰਹੇ ਹਨ ਉਨ੍ਹਾਂ ਨੂੰ ਤਾਂ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕੁੱਝ ਅਜਿਹੇ ਹੀ ਟਿਪਸ ਜੋ ਪੇਪਰਾਂ ਦੀ ਤਿਆਰੀ ਵਿੱਚ ਤੁਹਾਡੇ ਬਹੁਤ ਕੰਮ ਆਉਣਗੇ..

board exam, tips,
ਹਰ ਵਿਸ਼ੇ ਨੂੰ ਸਮੇਂ ਅਨੁਸਾਰ ਵੱਖ ਕਰੋ

ਬੋਰਡ ਦੀ ਪ੍ਰੀਖਿਆ ਵਿਚ ਬਹੁਤ ਸਾਰੇ ਵਿਸ਼ੇ ਹੁੰਦੇ ਹਨ। ਸਾਰੇ ਵਿਸ਼ੇ ਇੱਕੋ ਸਮੇਂ ਨਹੀਂ ਪੜੇ ਜਾ ਸਕਦੇ। ਇਸ ਲਈ ਹਰੇਕ ਵਿਸ਼ੇ ਲਈ ਇੱਕ ਨਿਸ਼ਚਤ ਸਮਾਂ ਨਿਰਧਾਰਿਤ ਕਰੋ ਅਤੇ ਉਸ ਦੇ ਅਨੁਸਾਰ ਹੀ ਪੜ੍ਹਾਈ ਕਰੋ। ਇਸ ਨਾਲ ਤੁਹਾਡੇ ਸਾਰੇ ਵਿਸ਼ੇ ਵੀ ਤਿਆਰ ਹੋ ਜਾਣਗੇ ਅਤੇ ਬਹੁਤ ਜ਼ਿਆਦਾ ਬੋਝ ਨਹੀਂ ਪਵੇਗਾ।

ਹਰ ਪ੍ਰਸ਼ਨ ਦਾ ਹੱਲ ਕਰੋ

ਵਿਦਿਆਰਥੀਆਂ ਨੂੰ ਵੱਖੋ-ਵੱਖਰੇ ਪ੍ਰਸ਼ਨਾਂ ਦਾ ਅਭਿਆਸ ਕਰਨਾ ਚਾਹੀਦਾ ਹੈ। ਇਹ ਸੁਨਿਸ਼ਚਿਤ ਕਰੇਗਾ ਕਿ ਉਹ ਬਹੁਤ ਔਖੇ ਪ੍ਰਸ਼ਨ ਵੀ ਆਸਾਨੀ ਨਾਲ ਹੱਲ ਕਰ ਸਕਣ। ਹਰ ਕਿਸਮ ਦੇ ਪ੍ਰਸ਼ਨ ਹੱਲ ਕਰਨ ਦੀ ਕੋਸ਼ਿਸ਼ ਕਰੋ ਅਤੇ ਜੇ ਕੋਈ ਪ੍ਰਸ਼ਨ ਕਾਫ਼ੀ ਮੁਸ਼ਕਲ ਹੈ, ਇਸ ਤੋਂ ਭੱਜਣ ਦੀ ਬਜਾਏ ਇਸ ਨੂੰ ਕਿਸੇ ਦੀ ਸਹਾਇਤਾ ਨਾਲ ਸਮਝਣ ਦੀ ਕੋਸ਼ਿਸ਼ ਕਰੋ।

ਸੈਂਪਲ ਪੇਪਰ ਹੱਲ ਕਰੋ

ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਲਈ ਸੀਬੀਐਸਈ ਦੇ ਸੈਂਪਲ ਪੇਪਰਸ ਦਾ ਅਭਿਆਸ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਇਹ ਉਨ੍ਹਾਂ ਦੀ ਤਿਆਰੀ ਹੋਰ ਵਧੀਆ ਹੋਵੇਗੀ।

ਆਪਣਾ ਧਿਆਨ ਕੇਂਦਰਿਤ ਰੱਖੋ

ਵਿਦਿਆਰਥੀਆਂ ਨੂੰ ਆਪਣਾ ਧਿਆਨ ਕੇਂਦਰਿਤ ਰੱਖਣਾ ਚਾਹੀਦਾ ਹੈ ਅਤੇ ਹਰ ਚੈਪਟਰ ਦੇ ਮਹੱਤਵਪੂਰਨ ਪ੍ਰਸ਼ਨਾਂ ਨੂੰ ਨਿਯਮਤ ਰੂਪ ਵਿੱਚ ਪੜ੍ਹਨਾ ਚਾਹੀਦਾ ਹੈ। ਮਹੱਤਵਪੂਰਨ ਅਤੇ ਔਖੇ ਪ੍ਰਸ਼ਨਾਂ ਨੂੰ ਨੋਟ ਕਰੋ ਅਤੇ ਉਨ੍ਹਾਂ ਨੂੰ ਵਧੇਰੇ ਸਮਾਂ ਦਿਓ। ਇਸ ਸਮੇਂ ਮਨੋਰੰਜਨ ਅਤੇ ਖੇਡਾਂ ਆਦਿ ਦੀ ਬਜਾਏ ਪੜ੍ਹਾਈ 'ਤੇ ਜ਼ਿਆਦਾ ਧਿਆਨ ਦਿਓ।

ਪਿਛਲੇ ਪੰਜ ਸਾਲਾਂ ਦੇ ਪ੍ਰਸ਼ਨ ਪੱਤਰ ਵੇਖੋ

ਬਹੁਤ ਸਾਰੇ ਅਧਿਆਪਕ ਪਿਛਲੇ ਸਾਲਾਂ ਦੇ ਬੋਰਡ ਦੇ ਪ੍ਰਸ਼ਨ ਪੱਤਰਾਂ ਨੂੰ ਹੱਲ ਕਰਨ ਦਾ ਸੁਝਾਅ ਦਿੰਦੇ ਹਨ, ਖ਼ਾਸਕਰ ਜਦੋਂ ਵਿਦਿਆਰਥੀਆਂ ਨੇ ਪੂਰਾ ਸਿਲੇਬਸ ਤਿਆਰ ਕਰ ਲਿਆ ਹੋਵੇ। ਪੁਰਾਣੇ ਪੇਪਰਾਂ ਨੂੰ ਹੱਲ ਕਰਨ ਨਾਲ ਤੁਹਾਨੂੰ ਆਪਣੀ ਤਿਆਰੀ ਬਾਰੇ ਪਤਾ ਲੱਗ ਜਾਵੇਗਾ।

ਟਾਈਮ ਟੇਬਲ ਬਣਾਓ

ਇਹ. ਬਹੁਤ ਜ਼ਰੂਰੀ ਹੈ ਕਿ ਤੁਸੀਂ ਸਮੇਂ ਸਰ ਪੜ੍ਹਾਈ ਦੇ ਨਾਲ-ਨਾਲ ਆਪਣੇ ਖਾਣ ਅਤੇ ਆਰਾਮ ਦਾ ਵੀ ਧਿਆਨ ਰੱਖੋਂ। ਇਸ ਦੇ ਲਈ ਟਾਈਮ ਟੇਬਲ ਬਣਾਉਣਾ ਚੰਗਾ ਰਹੇਗਾ। ਇਸ ਨਾਲ ਤੁਸੀਂ ਸਾਰੇ ਕੰਮ ਸਮੇਂ ਸਰ ਕਰ ਪਾਉਗੇ ਅਤੇ ਤੁਹਾਡੀ ਸਿਹਤ ਵੀ ਠੀਕ ਰਹੇਗੀ।

ਜ਼ਰੂਰ ਕਰੋ ਕਸਰਤ

ਲਗਾਤਾਰ ਪੜ੍ਹਾਈ ਨਾਲ ਸ਼ਰੀਰ ਅਤੇ ਦਿਮਾਗ਼ ਦੋਵੇਂ ਥੱਕ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਵਿਦਿਆਰਥੀ ਕਸਰਤ ਵੀ ਕਰਨ ਤਾਂ ਜੋ ਹਲਕਾ ਅਤੇ ਤਾਜ਼ਾ ਮਹਿਸੂਸ ਕਰਨ। ਅਜਿਹਾ ਕਰਨ ਨਾਲ ਪੜ੍ਹਾਈ ਵਿੱਚ ਵੀ ਫੋਕਸ ਬਣੇਗਾ।

ਪੇਪਰ ਤੋਂ ਇੱਕ ਦਿਨ ਪਹਿਲਾਂ ਥੱਕਣਾ ਨਹੀਂ

ਪੇਪਰ ਤੋਂ ਠੀਕ ਇੱਕ ਦਿਨ ਪਹਿਲਾਂ ਬਹੁਤ ਜ਼ਿਆਦਾ ਥੱਕਣ ਵਾਲੀ ਮਿਹਨਤ ਨਾ ਕਰੋ। ਪਹਿਲਾਂ ਤੋਂ ਤਿਆਰ ਸਿਲੇਬਸ ਤੇ ਨਜ਼ਰ ਮਾਰੋ ਅਤੇ ਦਿਮਾਗ਼ ਨੂੰ ਸ਼ਾਂਤ ਰੱਖੋ। ਇਸ ਨਾਲ ਪੇਪਰ ਵਾਲੇ ਦਿਨ ਤੁਹਾਡੇ 'ਚ ਊਰਜਾ ਬਣੀ ਰਹੇਗੀ ਅਤੇ ਤੁਸੀਂ ਬਿਹਤਰ ਪ੍ਰਦਰਸ਼ਨ ਕਰ ਪਾਉਗੇ।

ਇਹ ਸਾਰੇ ਟਿਪਸ ਵਿਦਿਆਰਥੀਆਂ ਦੀ ਮਦਦ ਲਈ ਕਾਰਗਰ ਸਾਬਿਤ ਹੋ ਸਕਦੇ ਹਨ। ਪਰ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਬੱਚੇ ਆਪਣੇ ਸਿਲੇਬਸ ਦੇ ਅਨੁਸਾਰ ਪੂਰੀ ਤਿਆਰੀ ਕਰਨ ਤਾਂ ਜੋ ਉਹ ਪੇਪਰਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਣ।
Published by: Anuradha Shukla
First published: February 23, 2021, 2:35 PM IST
ਹੋਰ ਪੜ੍ਹੋ
ਅਗਲੀ ਖ਼ਬਰ