ਗਰਮੀਆਂ ਲਈ ਲਾਭਵੰਦ ਹੈ ਪੁਦੀਨੇ ਦੀਆਂ ਪੱਤਿਆਂ ਦਾ ਲੇਪ


Updated: April 7, 2018, 5:23 PM IST
ਗਰਮੀਆਂ ਲਈ ਲਾਭਵੰਦ ਹੈ ਪੁਦੀਨੇ ਦੀਆਂ ਪੱਤਿਆਂ ਦਾ ਲੇਪ
ਗਰਮੀਆਂ ਲਈ ਲਾਭਵੰਦ ਹੈ ਪੁਦੀਨੇ ਦੀਆਂ ਪੱਤਿਆਂ ਦਾ ਲੇਪ

Updated: April 7, 2018, 5:23 PM IST
ਗਰਮੀ ਦਸਤਕ ਦੇ ਚੁੱਕੀ ਹੈ ਅਤੇ ਲੋਕਾਂ ਨੂੰ ਇਸ ਨਾਲ ਹੋਣ ਵਾਲਿਆਂ ਮੁਸ਼ਕਲਾਂ ਵੀ। ਗਰਮੀਆਂ ਦੇ ਮੌਸਮ 'ਚ ਜੇਕਰ ਤੁਸੀਂ ਆਪਣੀ ਰੋਟੀ 'ਚ ਪੁਦੀਨੇ ਨੂੰ ਸ਼ਾਮਿਲ ਕਰਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਇਹ ਕਾਫੀ ਫਾਇਦੇਮੰਦ ਹੋ ਸਕਦਾ ਹੈ। ਪੁਦੀਨੇ 'ਚ ਫਾਈਬਰ ਹੁੰਦਾ ਹੈ ਜੋ ਕੋਲੇਸਟ੍ਰੋਲ ਨੂੰ ਠੀਕ ਰੱਖਣ 'ਚ ਲਾਭਵੰਦ ਹੁੰਦਾ ਹੈ। ਇਸ 'ਚ ਮੌਜੂਦ ਤੱਤ ਤੁਹਾਡੀ ਹੱਡੀਆਂ ਨੂੰ ਤਾਕਤ ਦੇਂਦੇ ਹਨ।

ਰੋਜ਼ ਖਾਲੀ ਪੇਟ ਪੁਦੀਨੇ ਦਾ ਰਸ ਪੀਓ ਇਸ ਨਾਲ ਤੁਹਾਨੂੰ ਗਰਮੀਆਂ 'ਚ ਘਬਰਾਹਟ ਨਹੀਂ ਹੋਵੇਗੀ। ਇਸ ਤੋਂ ਇਲਾਵਾ ਪੁਦੀਨੇ ਦੀਆਂ 6 ਪਤੀਆਂ ਲੈਕੇ ਉਸਨੂੰ ਆਂਡੇ 'ਚ ਮਿਕਸ ਕਰ ਲਵੋ ਫੇਰ ਇਸ ਮਿਸ਼ਰਣ 'ਚ ਅੱਧਾ ਚੱਮਚ ਪਿਸਿਆ ਹੋਇਆ ਖੀਰਾ ਮਿਲਾ ਲਵੋ। ਹੁਣ ਇਸ ਲੇਪ ਨੂੰ 15 ਮਿੰਟ ਲਈ ਆਪਣੇ ਮੂੰਹ ਤੇ ਲਗਾਓ, ਫੇਰ ਸਾਧੇ ਪਾਣੀ ਨਾਲ ਮੂੰਹ ਧੋ ਲਵੋ। ਗਰਮੀਆਂ 'ਚ ਅਕਸਰ ਸਾਡੇ ਮੂੰਹ ਤੇ ਫਿਨਸੀਆਂ ਹੋ ਜਾਂਦੀਆਂ ਹਨ ਜਿਸ ਕਰਕੇ ਮੂੰਹ ਤੇ ਦਾਗ ਧੱਬੇ ਵੀ ਹੋ ਜਾਂਦੇ ਹਨ। ਇਹ ਲੇਪ ਤੁਹਾਡੇ ਚੇਹਰੇ ਨੂੰ ਮੁਲਾਇਮ ਬਣਾਏਗਾ।

ਪੁਦੀਨੇ ਦੇ ਪੱਤਿਆਂ ਨੂੰ ਐਂਟੀ-ਇੰਫਲਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਹ ਤੁਹਾਨੂੰ ਗਰਮੀਆਂ 'ਚ ਲੂ ਲੱਗਣ ਤੋਂ ਬਚਾਉਂਦੇ ਹਨ। ਇਸ ਦੇ ਲਈ ਲੇਪ ਤਿਆਰ ਕਰਨ 'ਚ ਪੁਦੀਨੇ ਦੇ ਪੱਤਿਆਂ 'ਚ ਥੋੜਾ ਪਾਣੀ ਪਾਕੇ ਪੀਸ ਲਵੋ ਅਤੇ ਬਾਅਦ 'ਚ ਇਕ ਮਹੀਨੇ ਤਕ ਕੱਪੜੇ ਨਾਲ ਛਾਣਕੇ ਉਸਦਾ ਰੱਸ ਕੱਢ ਲਵੋ। ਫੇਰ ਉਸ 'ਚ ਥੋੜਾ ਜ਼ੀਰਾ ਅਤੇ ਲੂਣ ਮਿਲਾ ਲਵੋ। ਇਸ ਨਾਲ ਤੁਹਾਡਾ ਪੇਟ ਠੀਕ ਰਹੇਗਾ ਅਤੇ ਤੁਸੀ ਤੰਦਰੁਸਤ ਮਹਿਸੂਸ ਕਰੋਗੇ।

 
First published: April 7, 2018
ਹੋਰ ਪੜ੍ਹੋ
ਅਗਲੀ ਖ਼ਬਰ