ਇਸ ਬੰਦੇ ਨੇ ਬਣਾ ਦਿੱਤੀ ਪਾਣੀ ਨਾਲ ਚੱਲਣ ਵਾਲੀ ਕਾਰ, ਇੱਕ ਲੀਟਰ ਪਾਣੀ ਨਾਲ 70 ਕਿੱਲੋਮੀਟਰ ਚੱਲਦੀ..


Updated: January 22, 2019, 12:50 PM IST
ਇਸ ਬੰਦੇ ਨੇ ਬਣਾ ਦਿੱਤੀ ਪਾਣੀ ਨਾਲ ਚੱਲਣ ਵਾਲੀ ਕਾਰ, ਇੱਕ ਲੀਟਰ ਪਾਣੀ ਨਾਲ 70 ਕਿੱਲੋਮੀਟਰ ਚੱਲਦੀ..
ਇਸ ਬੰਦੇ ਨੇ ਬਣਾ ਦਿੱਤੀ ਪਾਣੀ ਨਾਲ ਚੱਲਣ ਵਾਲੀ ਕਾਰ, ਇੱਕ ਲੀਟਰ ਪਾਣੀ ਨਾਲ 70 ਕਿੱਲੋਮੀਟਰ ਚੱਲਦੀ..

Updated: January 22, 2019, 12:50 PM IST
ਮਹਿੰਗੇ ਹੁੰਦੇ ਡੀਜਲ ਤੇ ਪੈਟਰੋਲ ਤੋਂ ਹਰ ਕੋਈ ਪੇਰਸ਼ਾਨ ਹੈ, ਖਾਸ ਕਰਕੇ ਕਾਰਾਂ ਵਾਲਿਆਂ ਲਈ ਤਾਂ ਇਹ ਹੋਰ ਵੀ ਵੱਡੀ ਮੁਸੀਬਤ ਹੈ ਪਰ ਸੂਰਤ ਦੇ ਪੁਰਸ਼ੋਤਮ ਭਾਈ ਪਿਪਲੀਆ ਇਸ ਪਰੇਸ਼ਾਨੀ ਤੋਂ ਮੁਕਤ ਹੈ। ਉਸ ਕੋਲ ਪਾਣੀ ਨਾਲ ਚੱਲਣ ਵਾਲੀ ਆਪਣੀ ਮਰੂਤੀ 800 ਕਾਰ ਹੈ। ਸੂਰਤ ਦੇ ਕਤਾਰਗਾਮ ਮੇਂਫੋਰ ਵਹੀਲਰ ਵਰਕਸ਼ਾਪ ਚਲਾਉਣ ਵਾਲੇ 57 ਸਾਲਾ ਮੈਕੇਨਿਕਲ ਇੰਜੀਨੀਅਰ ਪੁਰਸ਼ੋਤਮ ਦਾ ਦਾਅਵਾ ਹੈ ਕਿ ਉਸਨੇ ਪੈਟਰੋਲ ਦੀ ਥਾਂ ਹਾਈਡਰੋਜਨ ਗੈਸ ਨਾਲ ਚੱਲਣ ਵਾਲੀ ਕਾਰ ਬਣਾਉਣ ਦਾ ਫਾਰਮੂਲਾ ਖੋਜਿਆ ਹੈ।

ਪਰਸ਼ੋਤਮ ਦਾ ਕਹਿਣਾ ਹੈ ਕਿ ਉਸਦੀ ਕਾਰ ਵਿੱਚ ਪਾਣੀ ਦਾ ਟੈਂਕ ਹੁੰਦਾ ਹੈ, ਜਿਹੜਾ ਪਾਣੀ ਨਾਲ ਹਾਈਡਰੋਜਨ ਬਣਾਉਂਦਾ ਰਹਿੰਦਾ ਹੈ ਅਤੇ ਇਸ ਨਾਲ ਕਾਰ ਚਲਦੀ ਰਹਿੰਦੀ ਹੈ।

ਪਰਸ਼ੋਤਮ ਦਾ ਦਾਅਵਾ ਹੈ ਕਿ ਇਸ ਕਾਰ ਦਾ ਐਵਰੇਜ ਪੈਟਰੋਲ ਕਾਰਾਂ ਦੇ ਮੁਕਾਬਲੇ ਦੁੱਗਣੇ ਤੋਂ ਵੀ ਜ਼ਿਆਦਾ ਹੈ। ਇਸਦੇ ਨਾਲ ਖਰਚਾ ਨਾ ਦੇ ਬਰਾਬਰ ਹੈ। ਉਸਨੇ ਕਿਹਾ ਕਿ ਇੱਕ ਲੀਟਰ ਪਾਣੀ ਤੋਂ ਬਣਨ ਵਾਲਾ ਹਾਈਡਰੋਜਨ 60 ਤੋਂ 70 ਕਿੱਲੋਮੀਟਰ ਦੀ ਕਾਰ ਚਲਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਪੈਟਰੋਲ ਦੀ ਸਿਰਫ ਵਾਹਨ ਸਟਾਰਟ ਤੇ ਬੰਦ ਕਰਨ ਵੇਲੇ ਹੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰ ਦਾ ਪੈਟੇਂਟ ਕਾਰ ਰਨ ਵਾਏ ਵਾਟਰ ਦੇ ਨਾਮ ਨਾਲ ਆਪਣੀ ਅੰਤਿਮ ਪ੍ਰਕਿਰਿਆ ਵਿੱਚ ਹੈ। ਉਹ ਇਸਤੋਂ ਪਹਿਲਾਂ ਵੀ ਡੀਜਲ ਇੰਜਨ ਨੂੰ ਪਾਣੀ ਨਾਲ ਚਲਾਉਣ ਤੇ ਮਾਈਲੇਜ 40 ਫੀਸਦੀ ਵਧਾਉਣ ਤੱਕ ਦੋ ਪੈਟੇਂਟ ਹਾਸਲ ਕਰ ਚੁੱਕੇ ਹਨ।

ਪਰਸ਼ੋਤਮ ਦਾ ਦਾਅਵਾ ਹੈ ਕਿ ਪਾਣੀ ਨਾਲ ਚੱਲਣ ਵਾਲੀ ਉਸਦੀ ਕਾਰ ਤੋਂ ਪੰਜ ਸਾਲਾਂ ਵਿੱਚ ਹੁਣ ਤੱਕ 50 ਹਜਾਰ ਕਿਲੋਮੀਟਰ ਦਾ ਸਫਰ ਕਰ ਚੁੱਕੇ ਹਨ। ਉਹ ਆਟੋਮੋਬਾਈਲ ਕੰਪਨੀ ਤੋਂ ਚੰਗੀ ਆਫਰ ਦਾ ਇੰਤਜਾਰ ਕਰ ਰਹੇ ਹਨ ਤਾਂਕਿ ਇਹ ਤਕਨੀਕ ਆਮ ਲੋਕਾਂ ਦੇ ਲਈ ਉਪਯੋਗ ਆ ਸਕੇ।

ਕਿਵੇਂ ਕੀਤੀ ਖੋਜ:

ਰਾਜਕੋਟ ਨਿਵਾਸੀ ਪੁਰਸ਼ੋਤਮ ਦਾ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਮਹਿੰਗੇ ਹੁੰਦੇ ਪੈਟਰੋਲ ਤੇ ਡੀਜਲ ਤੋ ਉਸਦੀ ਆਟੋਮੋਬਾਈਲ ਵਿੱਚ ਰੁੱਚ ਜਾਗੀ। ਉਸਦੇ ਦਿਮਾਗ ਵਿੱਚ ਇਹ ਆਡੀਆ ਆਇਆ। ਵਰਕਸ਼ਾਮ ਵਿੱਚ ਕੰਮ ਕਰਦੇ ਇਸ ਪਰਸ਼ੋਤਮ ਨੂੰ ਇਸਦੀ ਖੋਜ ਕਰਨ ਵਿੱਚ 10 ਸਾਲ ਦਾ ਸਮਾਂ ਲੱਗ ਗਿਆ। ਪਾਣੀ ਪੈਦਾ ਹੋਣ ਵਾਲੇ ਹਾਈਡਰੋਜਨ ਨਾਲ ਪ੍ਰਦੁਸ਼ਣ ਵੀ ਨਹੀਂ ਹੁੰਦਾ। ਕੋਈ ਵੀ ਸਾਦਾ ਪਾਣੀ ਇਸ ਪ੍ਰਕਿਰਿਆ ਲਈ ਵਰਤਿਆ ਜਾ ਸਕਦਾ ਹੈ। ਉਹ ਮਿਨਰਲ ਵਾਟਰ ਹੀ ਇਸਤੇਮਾਲ ਕਰਦੇ ਹਨ।

ਇਹ ਹੈ ਉਸਦਾ ਫਾਰਮੂਲਾ:

ਪਾਣੀ ਟੈਂਕ ਨਾਲ 12 ਬੋਲਟ ਦਾ ਬੈਟਰੀ ਤਾਂਬੇ ਦੇ ਦੋ ਸਿਰੇ +- ਨਾਲ ਜੁੜੀ ਹੁੰਦੀ ਹੈ। ਪੈਟ੍ਰੋਲ ਨਾਲ ਇੱਕ ਬਾਰ ਇੰਜਨ ਸਟਾਰਟ ਹੋਣ ਦੇ ਬਾਅਦ ਪਾਣੀ ਤੋਂ ਹਾਈਡਰੋਜਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਹਾਈਡਰੋਜਨ ਦੇ 2 ਅਤੇ ਆਕਸੀਜਨ ਦੇ ਇੱਕ ਮੋਲੀਕਿਊਲ ਦੇ ਪ੍ਰਕਿਰਿਆ ਤੋਂ ਇਲੇਕਟ੍ਰੋਲਿਸਿਸ ਕਹਿੰਦੇ ਹਨ। ਇੱਥੇ ਬਣਨ ਵਾਲੀ ਹਾਈਡਰੋਜਨ ਦੂਸਰੇ ਟੈਂਕ ਵਿੱਚ ਸਟੋਰ ਹੋਣ ਲੱਗਦੀ ਹੈ। ਉੱਥੋਂ ਪ੍ਰੇਸ਼ਰ ਦੇ ਬਾਅਦ ਕੰਮਬਿਊਸ਼ਨ ਚੈਂਬਰ ਵਿੱਚ ਜਾ ਕੇ ਊਰਜਾ ਪੈਦਾ ਕਰਦੀ ਹੈ, ਜਿਹੜਾ ਸਿਲੇਂਡਰ ਨੂੰ ਚਲਾਉਂਦੀ ਹੈ। ਹਾਈਡਰੋਜਨ ਸਟੋਰ ਨਹੀਂ ਰਹਿਣ ਨਾਲ ਬਿਸਫੋਟ ਦਾ ਖਤਰਾ ਵੀ ਨਹੀਂ ਹੈ।
First published: January 22, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...