Airtel ਮਗਰੋਂ ਹੁਣ Jio ਤੇ Vodafone-Idea ਵੀ 25 ਫੀਸਦੀ ਤੱਕ ਮਹਿੰਗਾ ਕਰਨਗੇ ਟੈਰਿਫ ਪਲਾਨ 

ਏਅਰਟੈੱਲ ਨੇ ਸ਼ੁਰੂਆਤੀ ਵੌਇਸ ਪਲਾਨ ਵਿੱਚ ਲਗਭਗ 25 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ, ਜਦੋਂ ਕਿ ਅਸੀਮਤ ਵਾਇਸ ਦੇ ਜ਼ਿਆਦਾਤਰ ਪਲਾਨ ਵਿੱਚ ਲਗਭਗ 20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

Airtel ਮਗਰੋਂ ਹੁਣ Jio ਤੇ Vodafone-Idea ਵੀ 25 ਫੀਸਦੀ ਤੱਕ ਮਹਿੰਗਾ ਕਰੇਗੀ ਟੈਰਿਫ  (ਸੰਕੇਤਿਕ ਫੋਟੋ)

Airtel ਮਗਰੋਂ ਹੁਣ Jio ਤੇ Vodafone-Idea ਵੀ 25 ਫੀਸਦੀ ਤੱਕ ਮਹਿੰਗਾ ਕਰੇਗੀ ਟੈਰਿਫ  (ਸੰਕੇਤਿਕ ਫੋਟੋ)

 • Share this:
  ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ- ਭਾਰਤੀ ਏਅਰਟੈੱਲ ਨੇ ਸੋਮਵਾਰ ਨੂੰ ਆਪਣੇ ਵੱਖ-ਵੱਖ ਪ੍ਰੀਪੇਡ ਪਲਾਨ ਦੀਆਂ ਟੈਰਿਫ ਦਰਾਂ 'ਚ 20-25 ਫੀਸਦੀ ਦੇ ਵਾਧੇ ਦਾ ਐਲਾਨ ਕੀਤਾ ਹੈ। ਇਸ ਵਿੱਚ ਟੈਰਿਫ ਵੌਇਸ ਪਲਾਨ, ਅਸੀਮਤ ਵੌਇਸ ਅਤੇ ਡਾਟਾ ਟਾਪ ਅੱਪ ਵੀ ਸ਼ਾਮਲ ਹੈ। ਏਅਰਟੈੱਲ ਨੇ ਸ਼ੁਰੂਆਤੀ ਵੌਇਸ ਪਲਾਨ ਵਿੱਚ ਲਗਭਗ 25 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ, ਜਦੋਂ ਕਿ ਅਸੀਮਤ ਵਾਇਸ ਦੇ ਜ਼ਿਆਦਾਤਰ ਪਲਾਨ ਵਿੱਚ ਲਗਭਗ 20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

  ਟੀਵੀ9 ਹਿੰਦੀ ਦੀ ਵੈਬਸਾਈਟ ਵਿੱਚ ਛਪੀ ਰਿਪੋਰਟ ਅਨੁਸਾਰ ਕੰਪਨੀ ਨੇ ਕਿਹਾ ਕਿ ਉਸ ਨੇ ਹਮੇਸ਼ਾ ਇਹ ਯਕੀਨੀ ਬਣਾਇਆ ਹੈ ਕਿ ਪੂੰਜੀ 'ਤੇ ਉਚਿਤ ਰਿਟਰਨ ਪ੍ਰਾਪਤ ਕਰਨ ਲਈ ਮੋਬਾਈਲ ਦੀ ਔਸਤ ਆਮਦਨ ਪ੍ਰਤੀ ਉਪਭੋਗਤਾ (ARPU) 200 ਰੁਪਏ ਅਤੇ ਅੰਤ ਵਿੱਚ 300 ਰੁਪਏ ਹੋਣੀ ਚਾਹੀਦੀ ਹੈ। ਏਅਰਟੈੱਲ ਨੇ ਇੱਕ ਬਿਆਨ ਵਿੱਚ ਕਿਹਾ, “ਸਾਡਾ ਇਹ ਵੀ ਮੰਨਣਾ ਹੈ ਕਿ ਏਆਰਪੀਯੂ ਦਾ ਇਹ ਪੱਧਰ ਲੋੜ ਅਨੁਸਾਰ ਨੈੱਟਵਰਕ ਅਤੇ ਸਪੈਕਟ੍ਰਮ ਵਿੱਚ ਮਹੱਤਵਪੂਰਨ ਨਿਵੇਸ਼ ਨੂੰ ਸਮਰੱਥ ਕਰੇਗਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਏਅਰਟੈੱਲ ਨੂੰ ਭਾਰਤ ਵਿੱਚ 5G ਨੂੰ ਰੋਲ ਆਊਟ ਕਰਨ ਵਿੱਚ ਮਦਦ ਕਰੇਗਾ।

  ਮਾਹਿਰਾਂ ਦਾ ਮੰਨਣਾ ਹੈ ਕਿ ਏਅਰਟੈੱਲ ਤੋਂ ਬਾਅਦ ਹੁਣ ਰਿਲਾਇੰਸ ਜਿਓ (JIO) ਅਤੇ ਵੋਡਾਫੋਨ-ਆਈਡੀਆ (VI) ਵੀ ਰੀਚਾਰਜ ਪਲਾਨ ਨੂੰ ਮਹਿੰਗਾ ਕਰ ਸਕਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ Jio, Airtel ਅਤੇ Vodafone-Idea ਨੇ ਦਸੰਬਰ 2019 ਵਿੱਚ ਆਪਣੇ ਰੀਚਾਰਜ ਪਲਾਨ ਨੂੰ ਮਹਿੰਗਾ ਕਰ ਦਿੱਤਾ ਸੀ। ਜਿੱਥੇ ਇੱਕ ਪਾਸੇ ਰਿਲਾਇੰਸ ਦੇ ਜੀਓ ਦੇ ਸਭ ਤੋਂ ਵੱਧ 44.38 ਕਰੋੜ ਗਾਹਕ ਹਨ, ਉੱਥੇ ਹੀ ਏਅਰਟੈੱਲ ਦੇ ਗਾਹਕਾਂ ਦੀ ਗਿਣਤੀ ਵੀ 35.41 ਕਰੋੜ ਹੈ। ਵੋਡਾਫੋਨ-ਆਈਡੀਆ ਦੇ 271 ਮਿਲੀਅਨ ਗਾਹਕ ਹਨ ਅਤੇ ਇਹ ਕੰਪਨੀ ਵੀ ਕਰਜ਼ੇ ਵਿੱਚ ਦੱਬੀ ਹੋਈ ਹੈ।

  ਦੱਸਿਆ ਜਾ ਰਿਹਾ ਹੈ ਕਿ ਏਅਰਟੈੱਲ ਦੇ ਇਸ ਫੈਸਲੇ ਤੋਂ ਬਾਅਦ ਵੋਡਾਫੋਨ-ਆਈਡੀਆ ਜਲਦ ਹੀ ਆਪਣੇ ਪਲਾਨ ਮਹਿੰਗੇ ਕਰ ਸਕਦੀ ਹੈ। ਇਸ ਨਾਲ ਨਾ ਸਿਰਫ ਕੰਪਨੀ ਦੀ ਕਮਾਈ ਵਧੇਗੀ ਸਗੋਂ ਕਰਜ਼ੇ ਦੇ ਬੋਝ ਨੂੰ ਘੱਟ ਕਰਨ 'ਚ ਵੀ ਮਦਦ ਮਿਲੇਗੀ। ਹਾਲਾਂਕਿ ਵੋਡਾਫੋਨ-ਆਈਡੀਆ ਵੀ ਆਪਣੇ ਗਾਹਕਾਂ ਦੀ ਗਿਣਤੀ ਨੂੰ ਲੈ ਕੇ ਕਾਫੀ ਚਿੰਤਤ ਹੈ। ਜਿਓ ਅਤੇ ਏਅਰਟੈੱਲ ਦੇ ਮੁਕਾਬਲੇ ਵੋਡਾਫੋਨ-ਆਈਡੀਆ ਦੇ ਸਭ ਤੋਂ ਘੱਟ ਗਾਹਕ ਹਨ।
  Published by:Ashish Sharma
  First published: