
ਕਾਰਾਂ ਤੋਂ ਬਾਅਦ ਹੁਣ ਬਾਈਕਸ ਦੀਆਂ ਵੀ ਵਧੀਆਂ ਕੀਮਤਾਂ, ਜਾਣੋ ਕਿਹੜੇ ਮਾਡਲਸ ਹੋਏ ਮਹਿੰਗੇ
TVS Apache Price Hike: ਕਾਰ ਨਿਰਮਾਤਾ ਕੰਪਨੀਆਂ ਤੋਂਬਾਅਦ ਹੁਣ ਭਾਰਤ ਦੀ ਪ੍ਰਮੁੱਖ ਦੋਪਹੀਆ ਵਾਹਨ ਨਿਰਮਾਤਾ ਕੰਪਨੀ TVS ਮੋਟਰ ਨੇ ਆਪਣੀ ਮਸ਼ਹੂਰ ਬਾਈਕ ਅਪਾਚੇ (Apache) ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਸਾਲ ਫਰਵਰੀ 'ਚ ਕੀਮਤਾਂ 'ਚ ਵਾਧੇ ਤੋਂ ਬਾਅਦ ਕੰਪਨੀ ਨੇ ਕੀਮਤਾਂ 'ਚ ਹੋਰ ਵਾਧਾ ਕੀਤਾ ਹੈ।
ਕੰਪਨੀ ਨੇ ਅਪਾਚੇ (Apache) ਦੇ ਸਾਰੇ ਮਾਡਲਾਂ ਦੀਆਂ ਕੀਮਤਾਂ 2100 ਰੁਪਏ ਤੱਕ ਵਧਾ ਦਿੱਤੀਆਂ ਹਨ। ਹਾਲਾਂਕਿ, ਅਪਾਚੇ (Apache) ਟਾਪ ਵੇਰੀਐਂਟ, ਪੂਰੀ ਤਰ੍ਹਾਂ ਨਾਲ ਸਪੋਰਟ ਆਰਆਰ 310, ਦੀ ਕੀਮਤ ਵਿੱਚ ਸਿਰਫ 90 ਰੁਪਏ ਦਾ ਮਾਮੂਲੀ ਵਾਧਾ ਹੋਇਆ ਹੈ।ਕੰਪਨੀ ਨੇ ਸਿਰਫ ਬਾਈਕਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਕੀਮਤਾਂ ਤੋਂ ਇਲਾਵਾ ਕਿਸੇ ਵੀ ਬਾਈਕ ਦੇ ਸਪੈਸੀਫਿਕੇਸ਼ਨ ਜਾਂ ਫੀਚਰਸ ਨੂੰ ਅਪਡੇਟ ਨਹੀਂ ਕੀਤਾ ਗਿਆ ਹੈ।
ਸਾਰੇ ਮਾਡਲਾਂ ਲਈ ਕੀਮਤਾਂ ਵਿੱਚ ਵਾਧਾ
TVS Apache ਦੇ ਕੁੱਲ 10 ਵੇਰੀਐਂਟ ਇਸ ਸਮੇਂ ਬਾਜ਼ਾਰ 'ਚ ਉਪਲਬਧ ਹਨ। ਇਨ੍ਹਾਂ ਦੀ ਕੀਮਤ 1,09,640 ਰੁਪਏ ਤੋਂ ਸ਼ੁਰੂ ਹੋ ਕੇ 2,59,900 ਰੁਪਏ ਤੱਕ ਹੈ। ਵਾਧੇ ਤੋਂ ਬਾਅਦ ਇਨ੍ਹਾਂ ਬਾਈਕਸ ਦੀਆਂ ਕੀਮਤਾਂ ਹੁਣ 1,11,740 ਰੁਪਏ ਤੋਂ ਵੱਧ ਕੇ 2,59,990 ਰੁਪਏ ਹੋ ਗਈਆਂ ਹਨ। TVS ਅਪਾਚੇ (Apache) ਰੇਂਜ ਦੀ ਸ਼ੁਰੂਆਤੀ ਬਾਈਕ RTR 160 2V ਹੈ। ਇਸ ਦੇ ਡਰਮ ਵੇਰੀਐਂਟ ਦੀ ਨਵੀਂ ਕੀਮਤ 1,11,740 ਰੁਪਏ ਹੈ।
ਉੱਥੇ ਹੀ, ਡਿਸਕ ਵੇਰੀਐਂਟ ਦੀ ਨਵੀਂ ਕੀਮਤ 1,14,740 ਰੁਪਏ ਹੋ ਗਈ ਹੈ। RTR 160 4V ਸਪੈਸ਼ਲ ਐਡੀਸ਼ਨ ਦੀ ਕੀਮਤ 2100 ਰੁਪਏ ਵੱਧ ਕੇ 1,25,575 ਰੁਪਏ ਹੋ ਗਈ ਹੈ। TVS Apache RTR 180 ਮਾਡਲ ਦੀ ਕੀਮਤ 1,18,690 ਰੁਪਏ ਹੈ। RTR 200 4V ਦੇ ਸਿੰਗਲ ABS ਵੇਰੀਐਂਟ ਦੀ ਕੀਮਤ 1,38,190 ਰੁਪਏ ਅਤੇ ਡਿਊਲ ABS ਦੀ ਕੀਮਤ 1,43,240 ਰੁਪਏ ਹੈ। Apache ਦੇ ਟਾਪ ਵੇਰੀਐਂਟ RR 310 ਦੀ ਕੀਮਤ 90 ਰੁਪਏ ਦੇ ਵਾਧੇ ਤੋਂ ਬਾਅਦ ਹੁਣ 2,59,990 ਰੁਪਏ ਹੋ ਗਈ ਹੈ। ਇਹ ਬਾਈਕ ਲੋਡ ਕੀਤੇ ਸਿੰਗਲ ਟ੍ਰਿਮ 'ਚ ਉਪਲਬਧ ਹੈ।
2005 ਵਿੱਚ ਆਈ ਅਪਾਚੇ(Apache)
ਪਹਿਲੀ TVS Apache ਨੂੰ 2005 ਵਿੱਚ ਲਾਂਚ ਕੀਤਾ ਗਿਆ ਸੀ। TVS Apache 150 ਬਾਈਕ 'ਚ 147.5cc ਇੰਜਣ ਲਗਾਇਆ ਗਿਆ ਸੀ। ਇਸ ਤੋਂ ਬਾਅਦ 2006 ਵਿੱਚ TVS Apache RTR 160 ਨੂੰ ਪੇਸ਼ ਕੀਤਾ ਗਿਆ ਸੀ। ਇਸ ਦਾ ਅਪਗ੍ਰੇਡ ਵਰਜ਼ਨ TVS Apache RTR 160 Fi 2008 ਵਿੱਚ ਲਾਂਚ ਕੀਤਾ ਗਿਆ ਸੀ। ਤਿੰਨ ਸਾਲ ਬਾਅਦ, 2011 ਵਿੱਚ, Apache RTR 180 ਡਿਊਲ ਚੈਨਲ ABS ਦੇ ਨਾਲ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਗਿਆ ਸੀ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।