Home /News /lifestyle /

ਜਣੇਪੇ ਬਾਅਦ ਔਰਤਾਂ ਨੂੰ ਹੋ ਸਕਦਾ ਹੈ ਪੋਸਟਪਾਰਟਮ ਡਿਪਰੈਸ਼ਨ ! ਜਾਣੋ ਇਸਦੇ ਲੱਛਣ, ਕਾਰਨ ਤੇ ਉਪਾਅ

ਜਣੇਪੇ ਬਾਅਦ ਔਰਤਾਂ ਨੂੰ ਹੋ ਸਕਦਾ ਹੈ ਪੋਸਟਪਾਰਟਮ ਡਿਪਰੈਸ਼ਨ ! ਜਾਣੋ ਇਸਦੇ ਲੱਛਣ, ਕਾਰਨ ਤੇ ਉਪਾਅ

ਜਣੇਪੇ ਬਾਅਦ ਔਰਤਾਂ ਨੂੰ ਹੋ ਸਕਦਾ ਹੈ ਪੋਸਟਪਾਰਟਮ ਡਿਪਰੈਸ਼ਨ ! ਜਾਣੋ ਇਸਦੇ ਲੱਛਣ, ਕਾਰਨ ਤੇ ਉਪਾਅ

ਜਣੇਪੇ ਬਾਅਦ ਔਰਤਾਂ ਨੂੰ ਹੋ ਸਕਦਾ ਹੈ ਪੋਸਟਪਾਰਟਮ ਡਿਪਰੈਸ਼ਨ ! ਜਾਣੋ ਇਸਦੇ ਲੱਛਣ, ਕਾਰਨ ਤੇ ਉਪਾਅ

ਇਸਦੇ ਉਪਚਾਰ ਲਈ ਮਨੋਚਕਿਤਸਕ ਦੀ ਮੱਦਦ ਲੈਣਾ ਸਭ ਤੋਂ ਪਹਿਲਾ ਕਦਮ ਹੈ। ਮਨੋਚਕਿਤਸਕ ਹੀ ਔਰਤ ਦੀ ਮਨੋਅਵਸਥਾ ਨੂੰ ਸਮਝ ਕੇ ਉਸਦਾ ਬਣਦਾ ਉਪਚਾਰ ਕਰਦਾ ਹੈ ਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦਾ ਹੈ।

 • Share this:

Postpartum Depression:  ਬੱਚਾ ਹੋਣ ਤੋਂ ਬਾਦ ਔਰਤ ਦੇ ਸਰੀਰ ਅਤੇ ਮਨ ਦੋਹਾਂ ਨੂੰ ਕਈ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਔਰਤਾਂ ਨੂੰ ਕਈ ਤਰ੍ਹਾਂ ਦੇ ਸਰੀਰਕ, ਮਾਨਸਿਕ, ਭਾਵਾਤਮਕ ਅਤੇ ਵਿਵਹਾਰਕ ਬਦਲਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਵਿਚੋਂ ਇਕ ਆਮ ਸਮੱਸਿਆ ਹੈ ਡਿਪਰੈਸ਼ਨ ਦੀ। ਮਾਂ ਬਣਨਾ ਇਕ ਬੇਹੱਦ ਪਿਆਰਾ ਅਨੁਭਵ ਹੁੰਦਾ ਹੈ, ਜਦੋਂ ਬੱਚਾ ਜਣਨ ਤੋਂ ਬਾਦ ਕਿਸੇ ਔਰਤ ਨੂੰ ਡਿਪਰੈਸ਼ਨ ਹੋ ਜਾਵੇ ਤਾਂ ਇਸਨੂੰ ਪੋਸਟਪਾਰਟਮ ਡਿਪਰੈਸ਼ਨ (Postpartum Depression) ਕਿਹਾ ਜਾਂਦਾ ਹੈ। ਡਾਕਟਰਾਂ ਅਨੁਸਾਰ ਬੱਚੇ ਦੇ ਜਨਮ ਤੋਂ ਲਗਭਗ ਚਾਰ ਹਫਤਿਆਂ ਬਾਦ ਇਸਦੇ ਲੱਛਣ ਦਿਖਣ ਲਗਦੇ ਹਨ। ਅਜਿਹੇ ਵਿਚ ਪਰਿਵਾਰਕ ਜੀਆਂ ਵੱਲੋਂ ਸਮਝਦਾਰੀ ਨਾਲ ਮਸਲੇ ਨੂੰ ਨਜਿੱਠਣ ਦੀ ਬਹੁਤ ਜ਼ਰੂਰਤ ਹੁੰਦੀ ਹੈ।

ਪੋਸਟਪਾਰਟਮ ਡਿਪਰੈਸ਼ਨ ਬਾਰੇ ਵੈੱਬਐਮਡੀ (WebMD) ਨੇ ਇਕ ਖ਼ਬਰ ਪ੍ਰਸਾਰਿਤ ਕੀਤੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਬੱਚਾ ਜਣਨ ਕਾਰਨ ਔਰਤ ਦੇ ਸਰੀਰ ਵਿਚ ਹੋਣ ਵਾਲੇ ਰਸਾਇਣਿਕ ਪਰਿਵਰਤਨਾਂ ਅਤੇ ਸਮਾਜਿਕ ਮਨੋਵਿਗਿਆਨਕ ਕਾਰਨਾਂ ਕਰਕੇ ਹੀ ਪੋਸਟਪਾਰਟਮ ਡਿਪਰੈਸ਼ਨ ਹੁੰਦਾ ਹੈ। ਜਦ ਇਕ ਔਰਤ ਪਰੈਗਨੈਂਨਟ ਹੁੰਦੀ ਹੈ ਤਾਂ ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਵਰਗੇ ਮਾਦਾ ਪ੍ਰਜਨਨ ਹਾਰਮੋਨਸ ਦਾ ਪੱਧਰ 10 ਗੁਣਾ ਵੱਧ ਜਾਂਦਾ ਹੈ ਪਰ ਜਣੇਪੇ ਤੋਂ ਬਾਅਦ ਇਹਨਾਂ ਦੇ ਪੱਧਰ ਵਿਚ ਤੇਜ਼ੀ ਨਾਲ ਗਿਰਾਵਟ ਹੁੰਦੀ ਹੈ।

ਪੋਸਟਪਾਰਟਮ ਡਿਪਰੈਸ਼ਨ ਦੇ ਲੱਛਣ

ਪੋਸਟਪਾਰਟਮ ਡਿਪਰੈਸ਼ਨ ਦਾ ਪਤਾ ਲਗਾਉਣਾ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਇਸਦੇ ਕਈ ਲੱਛਣ ਅਜਿਹੇ ਹਨ ਜਿਨ੍ਹਾਂ ਨੂੰ ਅਸੀਂ ਕਈ ਵਾਰ ਗੌਰ ਹੀ ਨਹੀਂ ਕਰਦੇ। ਨੀਂਦ ਨਾ ਆਉਣਾ, ਭੁੱਖ ਘੱਟ ਲੱਗਣਾ, ਬਹੁਤ ਜ਼ਿਆਦਾ ਥਕਾਵਟ ਹੋਣਾ ਜਾਂ ਲਗਾਤਾਰ ਮੂਡ ਸਵਿੰਗਸ ਹੋਣਾ ਇਸਦੇ ਕੁਝ ਇਕ ਆਮ ਲੱਛਣ ਹਨ। ਇਹਨਾਂ ਤੋਂ ਸਿਵਾ ਹੇਠ ਲਿਖੇ ਲੱਛਣ ਵੀ ਹੋ ਸਕਦੇ ਹਨ –


 • ਬਹੁਤ ਜ਼ਿਆਦਾ ਰੋਂਦੇ ਰਹਿਣਾ

 • ਉਦਾਸ ਰਹਿਣਾ

 • ਛੋਟੀ ਛੋਟੀ ਗੱਲ ਨੂੰ ਲੈ ਕੇ ਚਿੰਤਾ ਕਰਨਾ ਤੇ ਗੁੱਸੇ ਹੁੰਦੇ ਰਹਿਣਾ

 • ਨਿਰਾਸ਼ਾ ਦੀ ਸਥਿਤੀ ਬਣੇ ਰਹਿਣਾ

 • ਆਤਮਹੱਤਿਆ ਦੇ ਵਿਚਾਰ ਆਉਣੇ

 • ਕਿਸੇ ਕੰਮ ਨੂੰ ਕਰਨ ਦੀ ਇੱਛਾ ਨਾ ਹੋਣਾ


ਪੋਸਟਪਾਰਟਮ ਡਿਪਰੈਸ਼ਨ ਦੇ ਕਾਰਨ

ਜੇਕਰ ਪੋਸਟਪਾਰਟਮ ਡਿਪਰੈਸ਼ਨ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਇਸਦੇ ਇਕ ਨਹੀਂ ਬਲਕਿ ਅਲੱਗ ਅਲੱਗ ਔਰਤਾਂ ਵਿਚ ਵੱਖੋ ਵੱਖਰੇ ਕਾਰਨ ਹੋ ਸਕਦੇ ਹਨ। ਪਰ ਕੁਝ ਇਕ ਕਾਰਨ ਅਜਿਹੇ ਹਨ ਜੋ ਇਹ ਡਿਪਰੈਸ਼ਨ ਦੀ ਸਮੱਸਿਆ ਨੂੰ ਵਧਾ ਸਕਦੇ ਹਨ ਜਾਂ ਇਸਦਾ ਮੂਲ ਕਾਰਨ ਬਣ ਸਕਦੇ ਹਨ –


 • ਔਰਤ ਦਾ ਪਰੈਗਨੈਂਨਸੀ ਸਮੇਂ ਘੱਟ ਉਮਰ ਦੀ ਹੋਣਾ

 • ਪਰੈਗਨੈਂਨਸੀ ਬਾਰੇ ਗਿਆਨ ਨਾ ਹੋਣਾ

 • ਮਾਂ ਬਾਪ ਜਾਂ ਹੋਰ ਕਿਸੇ ਪਰਿਵਾਰਕ ਜੀਅ ਨੂੰ ਡਿਪਰੈਸ਼ਨ ਦੀ ਸ਼ਕਾਇਤ ਹੋਣਾ

 • ਕੰਮ ਕਾਜ ਜਾਂ ਪੈਸੇ ਨੂੰ ਲੈ ਕੇ ਕੋਈ ਪਰੇਸ਼ਾਨੀ ਹੋਣਾ

 • ਜੁੜਵਾ ਬੱਚੇ ਪੈਦਾ ਹੋਣਾ

 • ਵਿਆਹੁਤਾ ਸੰਬੰਧਾਂ ਵਿਚ ਕੋਈ ਗੜਬੜ ਹੋਣਾ

 • ਬੱਚੇ ਦੀ ਸਿਹਤ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਵਿਚ ਹੋਣਾ


ਉਪਾਅ

ਸਭ ਤੋਂ ਪਹਿਲਾਂ ਇਹ ਦੱਸ ਦੇਈਏ ਕਿ ਡਿਪਰੈਸ਼ਨ ਕੋਈ ਬੀਮਾਰੀ ਨਹੀਂ ਹੈ, ਬਲਕਿ ਇਹ ਇਕ ਮਾਨਸਿਕ ਸਥਿਤੀ ਹੈ ਜੋ ਜਣਨ ਕਿਰਿਆ ਦੌਰਾਨ ਹੋਣੇ ਵਾਲੇ ਰਸਾਇਣਿਕ ਤੇ ਮਾਨਸਿਕ ਬਦਲਾਵਾਂ ਦਾ ਸਿੱਟਾ ਹੁੰਦੀ ਹੈ। ਇਸ ਲਈ ਇਸਦਾ ਹੱਲ ਕਿਸੇ ਕਿਸਮ ਦੀ ਵੱਡੀ ਦਵਾ ਦਾਰੂ ਨਹੀਂ ਹੈ ਬਲਕਿ ਪਰਿਵਾਰਕ ਜੀਆਂ ਦਾ ਸਹਿਯੋਗ ਸਭ ਤੋਂ ਬੁਨਿਆਦੀ ਉਪਾਅ ਹੈ। ਇਸਦੇ ਨਾਲ ਡਾਕਟਰੀ ਸਹਾਇਤਾ ਵੀ ਲੈਣੀ ਪੈ ਸਕਦੀ ਹੈ ਪਰ ਅਜਿਹਾ ਡਿਪਰੈਸ਼ਨ ਦੀ ਕਿਸਮ ਤੇ ਨਿਰਭਰ ਕਰਦਾ ਹੈ।

ਇਸਦੇ ਉਪਚਾਰ ਲਈ ਮਨੋਚਕਿਤਸਕ ਦੀ ਮੱਦਦ ਲੈਣਾ ਸਭ ਤੋਂ ਪਹਿਲਾ ਕਦਮ ਹੈ। ਮਨੋਚਕਿਤਸਕ ਹੀ ਔਰਤ ਦੀ ਮਨੋਅਵਸਥਾ ਨੂੰ ਸਮਝ ਕੇ ਉਸਦਾ ਬਣਦਾ ਉਪਚਾਰ ਕਰਦਾ ਹੈ ਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦਾ ਹੈ।

Published by:Tanya Chaudhary
First published:

Tags: Depression, Lifestyle, Pregnancy