Home /News /lifestyle /

ਕਈ ਬੈਂਕਾਂ ਤੋਂ ਬਾਅਦ ਇਸ 100 ਸਾਲ ਪੁਰਾਣੇ ਬੈਂਕ ਨੇ ਵੀ FD 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਨਵੀਆਂ ਦਰਾਂ

ਕਈ ਬੈਂਕਾਂ ਤੋਂ ਬਾਅਦ ਇਸ 100 ਸਾਲ ਪੁਰਾਣੇ ਬੈਂਕ ਨੇ ਵੀ FD 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਨਵੀਆਂ ਦਰਾਂ

ਕਈ ਬੈਂਕਾਂ ਤੋਂ ਬਾਅਦ ਇਸ 100 ਸਾਲ ਪੁਰਾਣੇ ਬੈਂਕ ਨੇ ਵੀ FD 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਨਵੀਆਂ ਦਰਾਂ

ਕਈ ਬੈਂਕਾਂ ਤੋਂ ਬਾਅਦ ਇਸ 100 ਸਾਲ ਪੁਰਾਣੇ ਬੈਂਕ ਨੇ ਵੀ FD 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਨਵੀਆਂ ਦਰਾਂ

ਭਾਰਤੀ ਰਿਜ਼ਰਵ ਬੈਂਕ ਵੱਲੋਂ ਰੇਪੋ ਦਰਾਂ ਵਿੱਚ ਕੀਤੇ ਗਏ ਵਾਧੇ ਤੋਂ ਬਾਅਦ ਲਗਭਗ ਸਾਰੇ ਬੈਂਕਾਂ ਵੱਲੋਂ ਵਿਆਜ ਦਰਾਂ ਵਧਾ ਦਿੱਤੀਆਂ ਗਈਆਂ ਹਨ। ਲੋਨ 'ਤੇ ਵਿਆਜ ਦਰਾਂ ਵਿੱਚ ਵਾਧੇ ਦੇ ਨਾਲ-ਨਾਲ ਫਿਕਸਡ ਡਿਪਾਜ਼ਿਟ (FD) 'ਤੇ ਵੀ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਹਾਲ ਹੀ ਵਿੱਚ ਇੱਕ ਅਜਿਹੇ ਬੈਂਕ ਨੇ ਵੀ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ ਜੋ ਕਿ 100 ਸਾਲ ਤੋਂ ਵੀ ਵੱਧ ਪੁਰਾਣਾ ਹੈ।

ਹੋਰ ਪੜ੍ਹੋ ...
  • Share this:

ਭਾਰਤੀ ਰਿਜ਼ਰਵ ਬੈਂਕ ਵੱਲੋਂ ਰੇਪੋ ਦਰਾਂ ਵਿੱਚ ਕੀਤੇ ਗਏ ਵਾਧੇ ਤੋਂ ਬਾਅਦ ਲਗਭਗ ਸਾਰੇ ਬੈਂਕਾਂ ਵੱਲੋਂ ਵਿਆਜ ਦਰਾਂ ਵਧਾ ਦਿੱਤੀਆਂ ਗਈਆਂ ਹਨ। ਲੋਨ 'ਤੇ ਵਿਆਜ ਦਰਾਂ ਵਿੱਚ ਵਾਧੇ ਦੇ ਨਾਲ-ਨਾਲ ਫਿਕਸਡ ਡਿਪਾਜ਼ਿਟ (FD) 'ਤੇ ਵੀ ਵਿਆਜ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਹਾਲ ਹੀ ਵਿੱਚ ਇੱਕ ਅਜਿਹੇ ਬੈਂਕ ਨੇ ਵੀ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ ਜੋ ਕਿ 100 ਸਾਲ ਤੋਂ ਵੀ ਵੱਧ ਪੁਰਾਣਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨਿਜੀ ਖੇਤਰ ਦੇ ਨੈਨੀਤਾਲ ਬੈਂਕ (Nainital Bank) ਦੀ, ਜਿਸ ਵੱਲੋਂ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ਵਧਾ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਇਹ ਵਾਧਾ 2 ਕਰੋੜ ਰੁਪਏ ਤੋਂ ਘੱਟ ਦੇ ਫਿਕਸਡ ਡਿਪਾਜ਼ਿਟ ਦੀਆਂ ਵਿਆਜ ਦਰਾਂ ਵਿੱਚ ਹੋਇਆ ਹੈ।

ਬੈਂਕ ਦੀ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਇਸ ਸਬੰਧੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ ਤਾਂ ਜੋਂ ਕਿਸੇ ਗਾਹਕ ਕੋਈ ਪਰੇਸ਼ਾਨੀ ਨਾ ਹੋਵੇ। ਵਧੀਆਂ ਹੋਈਆਂ ਨਵੀਆਂ ਵਿਆਜ ਦਰਾਂ ਬੈਂਕ ਵੱਲੋਂ 3 ਸਤੰਬਰ ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬੈਂਕ ਵੱਲੋਂ 1 ਸਾਲ ਤੋਂ ਲੈ ਕੇ 18 ਮਹੀਨਿਆਂ ਵਿਚਾਲੇ ਦੀ ਮਿਆਦ ਵਾਲੇ ਫਿਕਸਡ ਡਿਪਾਜ਼ਿਟ 'ਤੇ ਵੀ ਵਿਆਜ ਦਰਾਂ ਵਧਾ ਦਿੱਤੀਆਂ ਗਈਆਂ ਹਨ। ਇੰਨਾ ਹੀ ਨਹੀਂ ਬੈਂਕ ਵੱਲੋਂ 605 ਦਿਨਾਂ ਦੀ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਨਾਮ ਨੈਨੀ ਉੱਤਮ ਟਰਮ ਡਿਪਾਜ਼ਿਟ ਸਕੀਮ (Naini Uttam Term Deposit Scheme) ਹੈ।

ਨਵੀਆਂ ਵਿਆਜ ਦਰਾਂ

ਆਓ ਜਾਣਦੇ ਹਾਂ ਕਿ ਨੈਨੀਤਾਲ ਬੈਂਕ ਵੱਲੋਂ ਕਿੰਨੇ ਦਿਨਾਂ ਦੇ ਫਿਕਸਡ ਡਿਪਾਜ਼ਿਟ 'ਤੇ ਕੀ ਵਿਆਜ਼ ਦਰ ਦਿੱਤੀ ਜਾ ਰਹੀ ਹੈ। ਬੈਂਕ ਵੱਲੋਂ 7 ਦਿਨਾਂ ਤੋਂ ਲੈ ਕੇ 45 ਦਿਨਾਂ ਵਿੱਚ ਮਿਚਿਓਰ ਹੋਣ ਵਾਲੀ ਵਾਲੀ ਫਿਕਸਡ ਡਿਪਾਜ਼ਿਟ 'ਤੇ 3.25% ਦੀ ਵਿਆਜ ਦਰ ਦਿੱਤੀ ਜਾ ਰਹੀ ਹੈ, ਜੋ ਅੱਗੇ ਵੀ ਜਾਰੀ ਰਹੇਗੀ। ਇਸ ਤੋਂ ਇਲਾਵਾ 46 ਦਿਨਾਂ ਤੋਂ 179 ਦਿਨਾਂ ਤੱਕ ਦੀ ਮਿਆਦ ਵਾਲੀ FD'ਤੇ 4.25% ਦੀ ਵਿਆਜ ਦਰ ਦਿੱਤੀ ਜਾ ਰਹੀ ਹੈ। 180 ਦਿਨਾਂ ਤੋਂ ਲੈ ਕੇ 270 ਤੋਂ ਘੱਟ ਦਿਨਾਂ ਤੱਕ ਦੀ ਮਿਆਦ ਵਾਲੀ FD ਲਈ ਬੈਂਕ ਵੱਲੋਂ 4.95 ਫੀਸਦ ਵਿਆਜ ਦਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ 270 ਦਿਨਾਂ ਤੋਂ ਵੱਧ ਮਿਆਦ ਵਾਲੇ ਫਿਕਸਡ ਡਿਪਾਜ਼ਿਟ 'ਤੇ 5.05% ਦੀ ਵਿਆਜ ਦਰ ਮਿਲੇਗੀ।

Naini Uttam Term Deposit Scheme ਦਾ ਫਾਇਦਾ

ਵੱਖ-ਵੱਖ ਦਿਨਾਂ ਦੀ ਮਿਆਦ ਵਾਲੇ ਫਿਕਸਡ ਡਿਪਾਜ਼ਿਟ 'ਤੇ ਵੱਖ-ਵੱਖ ਵਿਆਜ ਦਰ ਦੀ ਪੇਸ਼ਕਸ਼ ਬੈਂਕ ਵੱਲੋਂ ਕੀਤੀ ਜਾ ਰਹੀ ਹੈ। ਪਰ ਨੈਨੀ ਉੱਤਮ ਟਰਮ ਡਿਪਾਜ਼ਿਟ ਸਕੀਮ 'ਤੇ ਸਭ ਤੋਂ ਵੱਧ ਵਿਆਜ ਦਿੱਤਾ ਜਾ ਰਿਹਾ ਹੈ। ਜੀ ਹਾਂ ਬੈਂਕ ਨੇ 1 ਸਾਲ ਤੋਂ ਵੱਧ ਪਰ 18 ਮਹੀਨਿਆਂ ਤੋਂ ਘੱਟ ਜਾਂ ਇਸ ਦੇ ਬਰਾਬਰ ਦੀ ਮਿਆਦ ਵਾਲੇ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ 5.55% ਤੋਂ ਵਧਾ ਕੇ 5.75% ਕਰ ਦਿੱਤੀ ਹੈ। ਨਾਲ ਹੀ 605 ਦਿਨਾਂ ਵਾਲੀ ਬੈਂਕ ਦੀ ਨਵੀਂ ਸਕੀਮ ਨੈਨੀ ਉੱਤਮ ਟਰਮ ਡਿਪਾਜ਼ਿਟ ਸਕੀਮ 'ਤੇ ਗਾਹਕਾਂ ਨੂੰ ਫਿਕਸਡ ਡਿਪਾਜ਼ਿਟ 'ਤੇ 6.05% ਦੀ ਸਭ ਤੋਂ ਵੱਧ ਵਿਆਜ ਦਰ ਦਿੱਤੀ ਜਾਵੇਗੀ। ਇਹ ਵੀ ਦੱਸ ਦਈਏ ਕਿ 18 ਮਹੀਨਿਆਂ ਤੋਂ ਲੈ ਕੇ 5 ਸਾਲਾਂ ਵਿੱਚ ਮਿਚਿਓਰ ਹੋਣ ਵਾਲੇ ਫਿਕਸਡ ਡਿਪਾਜ਼ਿਟ 'ਤੇ 5.60% ਵਿਆਜ ਦਰ ਮਿਲੇਗੀ ਅਤੇ 5 ਸਾਲਾਂ ਵਿਚਾਲੇ ਦੀ ਜਾਂ 10 ਸਾਲ ਤੋਂ ਘੱਟ ਜਾਂ ਇਸ ਦੇ ਬਰਾਬਰ ਦੇ ਫਿਕਸਡ ਡਿਪਾਜ਼ਿਟ 'ਤੇ 5.35% ਵਿਆਜ ਦਰ ਦਿੱਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਬੈਂਕ ਨੈਨੀ ਟੈਕਸ ਸੇਵਰ ਸਕੀਮ (Naini Tax Saver Scheme)'ਤੇ 5 ਸਾਲਾਂ ਤੱਕ 5.75 ਫੀਸਦੀ ਦੀ ਦਰ ਨਾਲ ਵਿਆਜ ਦੇਵੇਗਾ। ਸੀਨੀਅਰ ਸਿਟੀਜਨ ਗਾਹਕਾਂ ਲਈ ਵੀ ਵਿਆਜ ਦਰਾਂ ਵਿੱਚ ਖਾਸ ਪੇਸ਼ਕਸ਼ ਦਿੱਤੀ ਜਾ ਰਹੀ ਹੈ। ਬੈਂਕ ਦੀ ਅਧਿਕਾਰਤ ਵੈੱਬਸਾਈਟ ਮੁਤਾਬਿਕ ਸੀਨੀਅਰ ਸਿਟੀਜਨ ਗਾਹਕਾਂ ਨੂੰ ਬੈਂਕ ਵੱਲੋਂ 0.50 ਫੀਸਦੀ ਵਾਧੂ ਵਿਆਜ ਦਿੱਤਾ ਜਾਵੇਗਾ। ਪਰ ਇਹ ਵਾਧੂ ਵਿਆਜ ਦਰ ਨੈਨੀ ਟੈਕਸ ਸੇਵਰ ਸਕੀਮ ਦੇ ਲਾਭਪਾਤਰੀਆਂ ਨੂੰ ਨਹੀਂ ਮਿਲੇਗਾ। ਬਲਕਿ 2 ਕਰੋੜ ਰੁਪਏ ਤੋਂ ਘੱਟ ਦੀ ਮਿਆਦੀ ਵਾਲੀ FD 'ਤੇ ਸੀਨੀਅਰ ਸਿਟੀਜਨ ਗਾਹਕਾਂ ਨੂੰ ਦਿੱਤਾ ਜਾਵੇਗਾ।

Published by:Drishti Gupta
First published:

Tags: Bank, Fd, FD interest rates, FD rates