
Uber ਤੋਂ ਬਾਅਦ ਹੁਣ Ola ਨੇ ਵੀ ਵਧਾਇਆ ਕਿਰਾਇਆ! ਜਾਣੋ ਕਿੰਨਾ ਮਹਿੰਗਾ ਹੋਵੇਗਾ ਸਫਰ
ਪੈਟਰੋਲ, ਡੀਜ਼ਲ ਅਤੇ ਸੀਐਨਜੀ (Petrol, Diesel And CNG Prices) ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦਾ ਅਸਰ ਹੁਣ ਆਮ ਆਦਮੀ ਦੀ ਜੇਬ 'ਤੇ ਵੀ ਪੈ ਰਿਹਾ ਹੈ। ਐਪ ਆਧਾਰਿਤ ਟੈਕਸੀ ਸੇਵਾ ਪ੍ਰਦਾਤਾ (App Based Taxi Service Provider) Ola-Uber ਨੇ ਵੀ ਕਿਰਾਏ ਵਿੱਚ ਵਾਧਾ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਵਾਧਾ ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ Uber ਨੇ ਆਪਣੇ ਕਿਰਾਏ ਵਿੱਚ ਵਾਧੇ ਦਾ ਐਲਾਨ ਕੀਤਾ ਸੀ। ਹੁਣ Ola ਨੇ ਕੈਬ ਸਰਵਿਸ ਦਾ ਕਿਰਾਇਆ ਵੀ ਵਧਾ ਦਿੱਤਾ ਹੈ। ਇਹ ਵਾਧਾ ਹੈਦਰਾਬਾਦ, ਬੈਂਗਲੁਰੂ ਦੇ ਨਾਲ-ਨਾਲ ਦਿੱਲੀ, ਮੁੰਬਈ, ਕੋਲਕਾਤਾ, ਚੇਨਈ ਸਮੇਤ ਦੇਸ਼ ਦੇ ਕਈ ਸ਼ਹਿਰਾਂ 'ਚ ਕੀਤਾ ਗਿਆ ਹੈ।
ਦੱਸ ਦੇਈਏ ਕਿ ਪੈਟਰੋਲ, ਡੀਜ਼ਲ ਅਤੇ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਮਹਿੰਗਾਈ ਸਿਖਰ 'ਤੇ ਪਹੁੰਚ ਗਈ ਹੈ। ਖਾਣ-ਪੀਣ ਦੀਆਂ ਵਸਤਾਂ 'ਤੇ ਮਹਿੰਗਾਈ ਦਾ ਅਸਰ ਸਾਫ਼ ਨਜ਼ਰ ਆ ਰਿਹਾ ਹੈ ਪਰ ਹੁਣ ਇਸ ਨੇ ਜਨਤਕ ਆਵਾਜਾਈ ਪ੍ਰਣਾਲੀ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ। ਹੁਣ Ola ਜਾਂ Uber ਰਾਹੀਂ ਸਫਰ ਕਰਨਾ ਵੀ ਮਹਿੰਗਾ ਹੋ ਗਿਆ ਹੈ। ਤੁਹਾਨੂੰ ਹੁਣ Ola ਜਾਂ Uber ਟੈਕਸੀ ਬੁੱਕ ਕਰਨ 'ਤੇ ਜ਼ਿਆਦਾ ਖਰਚ ਕਰਨਾ ਹੋਵੇਗਾ।
Uber ਤੋਂ ਬਾਅਦ ਹੁਣ Ola ਨੇ ਵਧਾ ਦਿੱਤਾ ਹੈ ਕਿਰਾਇਆ
ਕਿਰਾਇਆ ਵਧਾਉਣ ਦੀ ਜਾਣਕਾਰੀ ਕੰਪਨੀ ਵੱਲੋਂ ਭੇਜੀ ਗਈ ਈ-ਮੇਲ ਵਿੱਚ ਸਾਂਝੀ ਕੀਤੀ ਗਈ ਹੈ। ਈ-ਮੇਲ 'ਚ ਹੈਦਰਾਬਾਦ 'ਚ ਚੱਲ ਰਹੀਆਂ ਮਿੰਨੀ ਅਤੇ ਪ੍ਰਾਈਮ ਕੈਬ ਸੇਵਾਵਾਂ ਦਾ ਕਿਰਾਇਆ 16 ਫੀਸਦੀ ਤੱਕ ਵਧਾਉਣ ਦੀ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਕੰਪਨੀ ਨੇ ਕਿਰਾਏ 'ਚ ਵਾਧੇ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।
ਹੁਣ ਇੰਨਾ ਜ਼ਿਆਦਾ ਦੇਣਾ ਪਵੇਗਾ ਕਿਰਾਇਆ
ਧਿਆਨ ਯੋਗ ਹੈ ਕਿ Ola ਤੋਂ ਪਿਛਲੇ ਦਿਨ ਵੱਡੀ ਕੈਬ ਕੰਪਨੀ Uber ਨੇ ਵੀ ਆਪਣੇ ਕਿਰਾਏ ਵਿੱਚ ਵਾਧੇ ਦਾ ਐਲਾਨ ਕੀਤਾ ਸੀ। ਇਸ ਨਾਲ ਗਾਹਕਾਂ ਨੂੰ ਵੱਡਾ ਝਟਕਾ ਲੱਗਾ ਹੈ। Uber ਨੇ ਦਿੱਲੀ-ਐਨਸੀਆਰ ਵਿੱਚ ਕਿਰਾਏ ਵਿੱਚ 12 ਫੀਸਦੀ ਵਾਧੇ ਦਾ ਐਲਾਨ ਕੀਤਾ ਸੀ।
ਡਰਾਈਵਰਾਂ ਦਾ ਹੋ ਰਿਹਾ ਸੀਨੁਕਸਾਨ
Uber ਦੇ ਮੁਤਾਬਕ, ਕੰਪਨੀ ਨੇ ਡਰਾਈਵਰਾਂ ਦੀ ਫੀਡਬੈਕ ਸੁਣੀ ਅਤੇ ਸਮਝਿਆ ਕਿ ਈਂਧਨ ਦੀਆਂ ਕੀਮਤਾਂ 'ਚ ਹਾਲ ਹੀ 'ਚ ਹੋਏ ਵਾਧੇ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਦੀ ਬੱਚਤ ਅਤੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ, Uber ਨੇ ਕਿਰਾਇਆ ਵਧਾਉਣ ਦਾ ਫੈਸਲਾ ਕੀਤਾ।
ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਆਟੋ ਅਤੇ ਬੱਸਾਂ ਦੇ ਕਿਰਾਏ 'ਚ ਵੀ ਵਾਧਾ ਹੋ ਸਕਦਾ ਹੈ। ਕਈ ਕੰਪਨੀਆਂ ਨੇ ਕਿਹਾ ਹੈ ਕਿ ਆਉਣ ਵਾਲੇ ਹਫਤਿਆਂ 'ਚ ਵੀ ਅਸੀਂ ਈਂਧਨ ਦੀਆਂ ਕੀਮਤਾਂ 'ਤੇ ਲਗਾਤਾਰ ਨਜ਼ਰ ਰੱਖਾਂਗੇ ਅਤੇ ਉਸ ਮੁਤਾਬਕ ਹੀ ਆਪਣਾ ਅਗਲਾ ਕਦਮ ਚੁੱਕਣਗੇ। ਪੈਟਰੋਲ-ਡੀਜ਼ਲ, ਗੈਸ, ਫਲ-ਸਬਜ਼ੀਆਂ ਸਮੇਤ ਹਰ ਚੀਜ਼ ਦੀਆਂ ਕੀਮਤਾਂ ਵਿੱਚ ਹੋ ਰਹੇ ਬੇਤਹਾਸ਼ਾ ਵਾਧੇ ਕਾਰਨ ਆਮ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਹੁਣ ਆਮ ਲੋਕਾਂ ਨੂੰ ਜਲਦੀ ਹੀ ਮਹਿੰਗੇ ਕਿਰਾਏ ਦਾ ਬੋਝ ਝੱਲਣਾ ਪਵੇਗਾ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।