Home /News /lifestyle /

Agnipath ਸਕੀਮ ਦੇ ਅਗਨੀਵੀਰਾਂ ਨੂੰ ਹੁਣ UGC ਦੇਵੇਗਾ ਮਾਨਤਾ, ਦਾਖਲੇ 'ਚ ਮਿਲਣਗੀਆਂ ਸਹੂਲਤਾਂ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਅਗਨੀਪਥ ਸਕੀਮ (Agnipath Scheme) ਤਹਿਤ ਭਰਤੀ ਕੀਤੇ ਜਾਣ ਵਾਲੇ ਅਗਨੀਵੀਰਾਂ ਦੀਆਂ ਚਾਰ ਸਾਲਾਂ ਦੀਆਂ ਸੇਵਾਵਾਂ ਅਤੇ ਹੁਨਰ ਨੂੰ ਮਾਨਤਾ ਦੇਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਆਧਾਰ 'ਤੇ ਅਗਨੀਵੀਰ ਆਸਾਨੀ ਨਾਲ ਅੰਡਰ ਗਰੈਜੂਏਟ ਕੋਰਸਾਂ 'ਚ ਦਾਖਲਾ ਲੈ ਸਕੇਗਾ, ਜਿੱਥੇ ਉਸ ਨੂੰ ਇਸ ਹੁਨਰ ਦੇ ਤਜਰਬੇ ਦਾ ਲਾਭ ਮਿਲੇਗਾ, ਯੂਜੀਸੀ (UGC) ਦੇ ਚੇਅਰਮੈਨ ਪ੍ਰੋਫੈਸਰ ਐਮ. ਜਗਦੀਸ਼ ਕੁਮਾਰ ਨੇ ਕਿਹਾ ਕਿ ਅਗਨੀਪਥ ਨੌਜਵਾਨਾਂ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਯੋਜਨਾ ਹੈ।

ਹੋਰ ਪੜ੍ਹੋ ...
  • Share this:

ਇਸ ਸਕੀਮ ਤਹਿਤ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਵਿੱਚ ਵੱਡੀ ਗਿਣਤੀ ਵਿੱਚ ਹੁਨਰ ਵਿਕਾਸ ਅਤੇ ਤਕਨੀਕੀ ਖੇਤਰ ਨਾਲ ਜੁੜੇ ਨੌਜਵਾਨ ਹੋਣਗੇ। ਅਜਿਹੇ 'ਚ ਉਨ੍ਹਾਂ ਦੇ ਤਜ਼ਰਬਿਆਂ ਦੇ ਆਧਾਰ 'ਤੇ ਇਕ ਢਾਂਚਾ ਤਿਆਰ ਕੀਤਾ ਜਾਵੇਗਾ, ਜਿਸ 'ਚ ਉਨ੍ਹਾਂ ਦਾ ਚਾਰ ਸਾਲ ਦਾ ਤਜ਼ਰਬਾ ਜੋੜਿਆ ਜਾ ਸਕੇਗਾ। ਯੂਜੀਸੀ (UGC) ਜਲਦੀ ਹੀ ਇਸ ਦਿਸ਼ਾ ਵਿੱਚ ਕੰਮ ਸ਼ੁਰੂ ਕਰੇਗਾ।

ਹਾਲਾਂਕਿ ਇਹ ਭਰਤੀ ਦਾ ਲਾਹਾ ਸਿਰਫ ਸੀਮਤ ਸਮੇਂ ਤੱਕ ਹੀ ਲਿਆ ਜਾ ਸਕੇਗਾ। ਦੱਸ ਦੇਈਏ ਕਿ ਅਗਨੀਪਥ ਭਰਤੀ ਯੋਜਨਾ ਤਹਿਤ ਸਿਪਾਹੀਆਂ ਦੀ ਭਰਤੀ ਸਿਰਫ਼ ਚਾਰ ਸਾਲ ਲਈ ਕੀਤੀ ਜਾਵੇਗੀ। ਇਸ ਦੇ ਲਈ ਨੌਜਵਾਨਾਂ ਦੀ ਉਮਰ 17.5 ਤੋਂ 21 ਸਾਲ ਤੱਕ ਹੋਣੀ ਚਾਹੀਦੀ ਹੈ। ਇਸ ਨਾਲ ਫੌਜਾਂ ਵਿੱਚ ਥੋੜ੍ਹੇ ਸਮੇਂ ਲਈ ਸਿਪਾਹੀਆਂ ਦੀ ਭਰਤੀ ਦਾ ਰਾਹ ਪੱਧਰਾ ਹੋ ਜਾਵੇਗਾ। ਇਸ ਯੋਜਨਾ ਤਹਿਤ ਨੌਜਵਾਨਾਂ ਨੂੰ ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਵਿੱਚ ਭਰਤੀ ਕੀਤਾ ਜਾਵੇਗਾ। ਇਸ ਯੋਜਨਾ ਨਾਲ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ।

ਧਿਆਨਯੋਗ ਹੈ ਕਿ ਸਰਕਾਰ ਦੀ ਇਸ ਯੋਜਨਾ ਦਾ ਟੀਚਾ ਰੱਖਿਆ ਬਲਾਂ ਦੇ ਖਰਚੇ ਅਤੇ ਉਮਰ ਨੂੰ ਘਟਾਉਣ ਲਈ ਸਰਕਾਰ ਦੇ ਯਤਨਾਂ ਨੂੰ ਅੱਗੇ ਵਧਾਉਣਾ ਹੈ। ਚਾਰ ਸਾਲਾਂ ਬਾਅਦ 80 ਫੀਸਦੀ ਸੈਨਿਕਾਂ ਨੂੰ ਰਾਹਤ ਮਿਲੇਗੀ ਅਤੇ ਫੌਜ ਉਨ੍ਹਾਂ ਨੂੰ ਰੁਜ਼ਗਾਰ ਦੇ ਹੋਰ ਮੌਕੇ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ।

20 ਨੌਜਵਾਨਾਂ ਨੂੰ ਫੌਜ 'ਚ ਬਣੇ ਰਹਿਣ ਦਾ ਮੌਕਾ ਮਿਲ ਸਕਦਾ ਹੈ। ਹੁਣ ਜੇਕਰ ਤਨਖਾਹ ਦੀ ਗੱਲ ਕਰੀਏ ਤਾਂ ਰਾਜਨਾਥ ਸਿੰਘ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਅਗਨੀਪਥ ਯੋਜਨਾ ਤਹਿਤ ਨੌਜਵਾਨਾਂ ਨੂੰ ਪਹਿਲੇ ਸਾਲ 4.76 ਲੱਖ ਦਾ ਸਾਲਾਨਾ ਪੈਕੇਜ ਮਿਲੇਗਾ। ਇਹ ਪੈਕੇਜ ਚੌਥੇ ਸਾਲ ਤੱਕ ਵੱਧ ਕੇ 6.92 ਲੱਖ ਹੋ ਜਾਵੇਗਾ ਭਾਵ 57 ਹਜ਼ਾਰ ਰੁਪਏ ਤੋਂ ਉੱਪਰ। ਚਾਰ ਸਾਲ ਦੀ ਸੇਵਾ ਤੋਂ ਬਾਅਦ ਨੌਜਵਾਨਾਂ ਨੂੰ 11.7 ਲੱਖ ਰੁਪਏ ਦਾ ਸਰਵਿਸ ਫੰਡ ਦਿੱਤਾ ਜਾਵੇਗਾ। ਇਸ 'ਤੇ ਕੋਈ ਟੈਕਸ ਨਹੀਂ ਲੱਗੇਗਾ।
Published by:rupinderkaursab
First published:

Tags: Agneepath Scheme, Recruitment, UGC, University

ਅਗਲੀ ਖਬਰ