Home /News /lifestyle /

Air India Food Menu: ਏਅਰ ਇੰਡੀਆ ਨੇ ਬਦਲਿਆ Food Menu, ਜਾਣੋ ਇਕਨਾਮੀ ਤੇ ਬਿਜਨਸ ਕਲਾਸ 'ਚ ਮਿਲਣਗੇ ਇਹ ਪਕਵਾਨ

ਭਾਰਤ ਵਿੱਚ ਤਿਉਹਾਰਾਂ ਦਾ ਸੀਜਨ ਚੱਲ ਰਿਹਾ ਹੈ। ਭਾਰਤ ਦੇ ਹਰ ਤਿਉਹਾਰ ਦੇ ਨਾਲ ਵਿਸ਼ੇਸ਼ ਪਕਵਾਨ ਜੁੜੇ ਹੋਏ ਹਨ। ਇਸਦੇ ਮੱਦੇਨਜ਼ਰ ਹੀ ਟਾਟਾ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਯਾਤਰੀਆਂ ਲਈ ਖਾਣ-ਪੀਣ ਦਾ ਨਵਾਂ ਮੈਨਯੂ ਪੇਸ਼ ਕੀਤਾ ਹੈ। ਅਸੀਂ ਸਾਰੇ ਸਫ਼ਰ ਦੌਰਾਨ ਘਰ ਵਰਗਾ ਖਾਣਾ ਖਾਣ ਦੇ ਚਾਹਵਾਨ ਹੁੰਦੇ ਹਾਂ। ਟਾਟਾ ਕੰਪਨੀ ਦਾ ਕਹਿਣ ਹੈ ਕਿ ਇਹ ਮੈਨਯੂ ਘਰੇਲੂ ਯਾਤਰੀਆਂ ਲਈ ਵਿਸ਼ੇਸ਼ ਤੌਰ ਉੱਤੇ ਤਿਆਰ ਕੀਤਾ ਗਿਆ ਹੈ। ਇਸ ਮੈਨਯੂ ਵਿੱਚ ਸਥਾਨਕ ਪਕਾਵਾਨਾਂ ਨੂੰ ਸ਼ਾਮਿਲ ਕਰਨ ਦੀ ਪਹਿਲ ਕੀਤੀ ਗਈ ਹੈ।

ਹੋਰ ਪੜ੍ਹੋ ...
  • Share this:

ਇਸ ਨਵੇਂ ਮੈਨਯੂ ਵਿੱਚ ਸਵਾਦਿਸ਼ਟ ਭੋਜਨ ਤੋਂ ਇਲਾਵਾ ਭੋਜਨ ਖਾਣ ਤੋਂ ਪਹਿਲਾਂ ਖਾਣ ਲਈ ਐਪੀਟਾਈਰਜ਼ ਤੇ ਮਿੱਠੇ ਪਕਵਾਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਆਓ ਜਾਣਦੇ ਹਾਂ ਕਿ ਹੁਣ ਤੁਸੀਂ ਟਾਟਾ ਦੀ ਮਲਕੀਅਤ ਵਾਲੀ ਏਅਰ ਇੰਡੀਆ ਵਿੱਚ ਸਫ਼ਰ ਦੌਰਾਨ ਕਿਹੜੇ ਪਕਵਾਨ ਖਾ ਸਕੋਗੇ, ਜਾਣਦੇ ਹਾਂ ਕੀ ਹੈ ਇਕਨਾਮੀ ਤੇ ਬਿਜਨਸ ਕਲਾਸ ਦਾ ਫੂਡ ਮੈਨਯੂ

ਏਅਰ ਇੰਡੀਆ ਇਨਫਲਾਈਟ ਸਰਵਿਸਿਜ਼ ਦੇ ਮੁਖੀ ਸੰਦੀਪ ਵਰਮਾ ਨੇ ਇਸ ਨਵੇਂ ਮੈਨਯੂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਏਅਰ ਇੰਡੀਆ ਭੋਜਨ ਦਾ ਇਹ ਮੈਨਯੂ ਬਹੁਤ ਵਧੀਆਂ ਸ਼ੈੱਫ਼ਾਂ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਮੈਨਯੂ ਵਿੱਚ ਭਾਰਤੀ ਸਵਾਦਾਂ ਦੇ ਨਾਲ ਨਾਲ ਅੰਤਰਰਾਸ਼ਟੀ ਭੋਜਨਾਂ ਦਾ ਮਿਸ਼ਰਨ ਰੱਖਿਆ ਗਿਆ ਹੈ। ਮੈਨਯੂ ਨੂੰ ਤਿਆਰ ਕਰਦੇ ਸਮੇਂ ਯਾਤਰੀਆਂ ਦੀ ਸਿਹਤ ਨੂੰ ਵਿਸ਼ੇਸ਼ ਤੌਰ ਉੱਤੇ ਧਿਆਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਯਾਤਰੀ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਯਾਤਰਾ ਦੌਰਾਨ ਚੰਗਾ ਚੰਗੇ ਭੋਜਨ ਦਾ ਆਨੰਦ ਲੈ ਸਕਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਉਡਾਣਾਂ 'ਚ ਵੀ ਮੈਨਯੂ ਬਦਲਣ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਏਅਰ ਇੰਡੀਆ ਇਕਨਾਮੀ ਕਲਾਸ ਫੂਡ ਮੈਨਯੂ

ਟਾਟਾ ਦੀ ਮਲਕੀਅਤ ਵਾਲੀ ਏਅਰ ਇੰਡੀਆ ਦੀ ਇਕਨਾਮੀ ਕਲਾਸ ਵਿੱਚ ਸਫ਼ਰ ਕਰ ਰਹੇ ਯਾਤਰੀ ਖਾਣੇ ਦੇ ਨਵੇਂ ਮੈਨਯੂ ਅਨੁਸਾਰ ਨਾਸ਼ਤੇ ਵਿੱਚ ਚੀਜ਼ੀ ਮਸ਼ਰੂਮ ਆਮਲੇਟ, ਡਰਾਈ ਜੀਰੇ ਆਲੂ ਵੇਜਸ, ਗਾਰਲਿਕ ਟੌਸਡਟਡ ਪਾਲਕ ਅਤੇ ਮੱਕੀ ਦਾ ਆਨੰਦ ਲੈ ਸਕਣਗੇ। ਇਸਦੇ ਨਾਲ ਹੀ ਦੁਪਹਿਰ ਦੇ ਖਾਣੇ ਵਿੱਚ ਯਾਤਰੀ ਮਾਲਾਬਾਰ ਚਿਕਨ ਕਰੀ, ਮਿਕਸਡ ਵੈਜੀਟੇਬਲ ਪੋਰੀਅਲ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਾਮ 5 ਤੋਂ 7 ਦੇ ਵਿਚਕਾਰ ਚਾਹ, ਚਿਲੀ ਚਿਕਨ, ਬਲੂਬੇਰੀ ਵਨੀਲਾ ਪੇਸਟਰੀ ਅਤੇ ਕੌਫੀ ਟਰਫਲ ਸਲਾਈਸ ਨੂੰ ਮੈਨਯੂ ਵਿੱਚ ਰੱਖਿਆ ਗਿਆ ਹੈ।

ਏਅਰ ਇੰਡੀਆ ਬਿਜ਼ਨਸ ਕਲਾਸ ਫੂਡ ਮੈਨਯੂ

ਇਸਦੇ ਨਾਲ ਹੀ ਬਿਜ਼ਨਸ ਕਲਾਸ ਦੇ ਯਾਤਰੀਆਂ ਨੂੰ ਸਵੇਰ ਦੇ ਨਾਸ਼ਤੇ ਲਈ ਕ੍ਰਾੱਛੋ, ਸ਼ੂਗਰ ਫ੍ਰੀ ਡਾਰਕ ਚਾਕਲੇਟ ਓਟਮੀਲ ਮਫਿਨ, ਚੀਵਜ਼ ਦੇ ਨਾਲ ਚੀਜਜ਼ ਅਤੇ ਟਰਫਲ, ਆਇਲ ਸਕ੍ਰੈਂਬਲਡ ਅੰਡਾ, ਮਸਟਡ ਕਰੀਮ ਕੋਟੇਡ ਚਿਕਨ ਸੌਸੇਜ ਨੂੰ ਸ਼ਾਮਿਲ ਕੀਤਾ ਗਿਆ ਹੈ। ਬਿਜ਼ਨਸ ਕਲਾਸ ਦੇ ਯਾਤਰੀਆਂ ਲਈ ਨਵੇਂ ਮੈਨਯੂ ਵਿੱਚ ਨਾਸ਼ਤੇ ਲਈ ਆਲੂ ਪਰਾਠਾ, ਮੇਦੂ ਵੜਾ ਅਤੇ ਪੋਡੀ ਇਡਲੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਬਿਜ਼ਨਸ ਕਲਾਸ ਦੇ ਫੂਡ ਮੈਨਯੂ ਵਿੱਚ ਦੁਪਹਿਰ ਦੇ ਖਾਣੇ ਲਈ ਫਿਸ਼ ਕਰੀ, ਚਿਕਨ, ਆਲੂ ਪੋਡਿਮਸ ਆਦਿ ਦਿੱਤੇ ਜਾਣਗੇ। ਇਲਸ ਤੋਂ ਇਲਾਵਾ ਸ਼ਾਮ ਨੂੰ ਹਾਈ ਟੀ ਦੇ ਨਾਲ ਚਿਕਨ 65 ਅਤੇ ਗ੍ਰਿਲਡ ਸਲਾਈਸਡ ਪੇਸਟੋ ਚਿਕਨ ਸੈਂਡਵਿਚ ਸ਼ਾਮਿਲ ਕੀਤੇ ਗਏ ਹਨ।

ਟਾਟਾ ਨੇ ਏਅਰ ਇੰਡੀਆਂ ‘ਤੇ ਕਦੋਂ ਕੀਤੀ ਮਲਕੀਅਤ ਹਾਸਿਲ

ਜ਼ਿਕਰਯੋਗ ਹੈ ਕਿ ਟਾਟਾ ਕੰਪਨੀ ਨੇ ਏਅਰ ਇੰਡੀਆ ਉੱਤੇ ਸਾਲ 2022 ਵਿੱਚ ਮਲਕੀਅਤ ਹਾਸਿਲ ਕੀਤੀ ਸੀ। 8 ਅਕਤੂਬਰ 2021 ਨੂੰ ਭਾਰਤ ਸਰਕਾਰ ਨੇ ਟਾਟਾ ਗਰੁੱਪ ਦੇ ਬੋਲੀ ਜਿੱਤਣ ਦਾ ਐਲਾਨ ਕੀਤਾ ਸੀ। ਦੱਸ ਦੇਈਏ ਕਿ ਟਾਟਾ ਗਰੁੱਪ ਨੇ ਏਅਰਲਾਈਨ ਲਈ 18,000 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਇਸ ਤੋਂ ਬਾਅਦ 27 ਜਨਵਰੀ 2022 ਨੂੰ ਲੋੜੀਂਦੀ ਕਾਰਵਾਈਆਂ ਪੂਰੀਆਂ ਹੋਈਆ। ਸਾਰੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਏਅਰ ਇੰਡੀਆ ਉੱਤੇ ਟਾਟਾ ਗਰੁੱਪ ਦੀ ਮਲਕੀਅਤ ਬਣ ਗਈ।

Published by:Drishti Gupta
First published:

Tags: Air India, Food, Tech News, Tech updates