Home /News /lifestyle /

ਰਤਨ ਟਾਟਾ ਨੇ ਕਿਉਂ ਨਹੀਂ ਕਰਵਾਇਆ ਵਿਆਹ, ਕਿਉਂ ਟੁੱਟਿਆ ਸੀ ਪ੍ਰੇਮਿਕਾ ਨਾਲ ਰਿਸ਼ਤਾ ?

ਰਤਨ ਟਾਟਾ ਨੇ ਕਿਉਂ ਨਹੀਂ ਕਰਵਾਇਆ ਵਿਆਹ, ਕਿਉਂ ਟੁੱਟਿਆ ਸੀ ਪ੍ਰੇਮਿਕਾ ਨਾਲ ਰਿਸ਼ਤਾ ?

ਰਤਨ ਟਾਟਾ ਨੇ ਕਿਉਂ ਨਹੀਂ ਕਰਵਾਇਆ ਵਿਆਹ, ਕਿਉਂ ਟੁੱਟਿਆ ਸੀ ਪ੍ਰੇਮਿਕਾ ਨਾਲ ਰਿਸ਼ਤਾ?

ਰਤਨ ਟਾਟਾ ਨੇ ਕਿਉਂ ਨਹੀਂ ਕਰਵਾਇਆ ਵਿਆਹ, ਕਿਉਂ ਟੁੱਟਿਆ ਸੀ ਪ੍ਰੇਮਿਕਾ ਨਾਲ ਰਿਸ਼ਤਾ?

  • Share this:
Ratan Tata love story: ਟਾਟਾ ਸੰਨਜ਼ ਨੇ ਏਅਰ ਇੰਡੀਆ ਦੀ ਬੋਲੀ ਜਿੱਤ ਲਈ। ਇਸ ਸਰਕਾਰੀ ਏਅਰਲਾਈਨ ਲਈ ਕੰਪਨੀ ਨੇ ਸਭ ਤੋਂ ਵੱਧ 18,000 ਕਰੋੜ ਰੁਪਏ ਦੀ ਬੋਲੀ ਲਗਾਈ ਹੈ। ਇਸ ਨਾਲ ਏਅਰ ਇੰਡੀਆ ਕਰੀਬ 68 ਸਾਲਾਂ ਬਾਅਦ ਟਾਟਾ ਸਮੂਹ ਵਿੱਚ ਦੁਬਾਰਾ ਵਾਪਸੀ ਕਰ ਗਈ ਹੈ।

ਇਸ ਮੌਕੇ 'ਤੇ, ਸਮੂਹ ਦੇ ਆਨਰੇਰੀ ਚੇਅਰਮੈਨ ਰਤਨ ਟਾਟਾ ਨੇ ਟਵੀਟ ਕਰ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ 'ਵੈਲਕਮ ਬੈਕ ਹੋਮ'! ਰਤਨ ਟਾਟਾ ਆਪਣੇ ਸਰਲ ਸੁਭਾਅ ਅਤੇ ਸ਼ਖਸੀਅਤ ਕਰਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਇਥੋਂ ਤਕ ਕਿ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਨੂੰ ਭਾਰਤ ਰਤਨ ਦੇਣ ਦੀ ਮੰਗ ਉਠਾਈ ਹੈ। ਅੱਜ ਅਸੀਂ ਦੱਸਾਂਗੇ ਕਿ ਰਤਨ ਟਾਟਾ ਦਾ ਬਚਪਨ ਕਿਵੇਂ ਦਾ ਸੀ ਤੇ ਉਨ੍ਹਾਂ ਦੀ ਪ੍ਰੇਮ ਕਹਾਣੀ ਵਿਆਹ ਤੱਕ ਕਿਵੇਂ ਨਹੀਂ ਪਹੁੰਚ ਸਕੀ।

ਲਾਸ ਏਂਜਲਸ ਵਿੱਚ ਹੋਇਆ ਸੀ ਪਿਆਰ : ਟਾਟਾ ਸਮੂਹ ਦੇ ਆਨਰੇਰੀ ਚੇਅਰਮੈਨ ਰਤਨ ਟਾਟਾ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਪ੍ਰੇਮ ਕਹਾਣੀ ਬਾਰੇ ਕਈ ਵਾਰ ਗੱਲ ਕੀਤੀ ਹੈ। ਟਾਟਾ ਸੰਨਜ਼ ਦੇ 82 ਸਾਲਾ ਚੇਅਰਮੈਨ ਰਤਨ ਟਾਟਾ ਨੂੰ ਦੋ ਸਾਲਾਂ ਤੱਕ ਇੱਕ ਕੰਪਨੀ ਵਿੱਚ ਕੰਮ ਕਰਦੇ ਹੋਏ ਲਾਸ ਏਂਜਲਸ ਵਿੱਚ ਪਿਆਰ ਹੋ ਗਿਆ ਸੀ, ਪਰ 1962 ਦੇ ਭਾਰਤ-ਚੀਨ ਯੁੱਧ ਕਾਰਨ ਪੈਦਾ ਹੋਏ ਤਣਾਅ ਨੇ ਉਨ੍ਹਾਂ ਨੂੰ ਵਿਆਹ ਕਰਨ ਤੋਂ ਰੋਕ ਦਿੱਤਾ। ਉਨ੍ਹਾਂ ਦਾ ਬਚਪਨ ਬਹੁਤ ਖੁਸ਼ਹਾਲ ਸੀ, ਪਰ ਉਨ੍ਹਾਂ ਦੇ ਮਾਪਿਆਂ ਦੇ ਤਲਾਕ ਦੇ ਕਾਰਨ, ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਭਰਾ ਨੂੰ ਵੀ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ.

ਰਤਨ ਟਾਟਾ ਨੇ ਆਪਣੀ ਪ੍ਰੇਮ ਕਹਾਣੀ ਬਾਰੇ ਦੱਸਿਆ ਕਿ "ਇਹ ਸਭ ਐਲਏ (ਲਾਸ ਏਂਜਲਸ) ਵਿੱਚ ਹੋਇਆ ਸੀ। ਮੈਨੂੰ ਪਿਆਰ ਹੋ ਗਿਆ ਅਤੇ ਮੈਂ ਵਿਆਹ ਕਰਨ ਵਾਲਾ ਸੀ, ਪਰ ਮੈਂ ਉਸੇ ਸਮੇਂ ਅਸਥਾਈ ਤੌਰ 'ਤੇ ਭਾਰਤ ਵਾਪਸ ਆਉਣ ਦਾ ਫੈਸਲਾ ਕੀਤਾ ਕਿਉਂਕਿ ਮੈਂ ਤਕਰੀਬਨ 7 ਸਾਲਾਂ ਤੋਂ ਮੇਰੀ ਦਾਦੀ ਤੋਂ ਦੂਰ ਸੀ।। ਇਸ ਲਈ ਮੈਂ ਦਾਦੀ ਨੂੰ ਮਿਲਣ ਲਈ ਵਾਪਸ ਆਇਆ ਅਤੇ ਸੋਚਿਆ ਕਿ ਜਿਸ ਨਾਲ ਮੈਂ ਵਿਆਹ ਕਰਨਾ ਚਾਹੁੰਦਾ ਹਾਂ ਉਹ ਮੇਰੇ ਨਾਲ ਭਾਰਤ ਆਵੇ, ਪਰ 1962 ਦੀ ਭਾਰਤ-ਚੀਨ ਜੰਗ ਦੇ ਕਾਰਨ, ਉਸ ਦੇ ਮਾਪਿਆਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤੇ ਰਿਸ਼ਤਾ ਟੁੱਟ ਗਿਆ।"

ਉਨ੍ਹਾਂ ਨੇ ਆਪਣੇ ਬਚਪਨ ਬਾਰੇ ਵੀ ਦੱਸਿਆ, ਕਿਵੇਂ ਉਨ੍ਹਾਂ ਲਈ ਚੀਜ਼ਾਂ ਹਮੇਸ਼ਾ ਅਸਾਨ ਨਹੀਂ ਸਨ। ਉਨ੍ਹਾਂ ਦੱਸਿਆ ਕਿ "ਮੇਰਾ ਬਚਪਨ ਖੁਸ਼ਹਾਲ ਸੀ, ਪਰ ਜਿਵੇਂ ਕਿ ਮੈਂ ਅਤੇ ਮੇਰੇ ਭਰਾ ਵੱਡੇ ਹੋਏ, ਸਾਨੂੰ ਆਪਣੇ ਮਾਪਿਆਂ ਦੇ ਤਲਾਕ ਦੇ ਕਾਰਨ ਰੈਗਿੰਗ ਅਤੇ ਨਿੱਜੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ, ਜੋ ਕਿ ਉਨ੍ਹਾਂ ਦਿਨਾਂ ਵਿੱਚ ਅੱਜ ਜਿੰਨਾ ਆਮ ਨਹੀਂ ਸੀ।" ਰਤਨ ਟਾਟਾ ਨੇ ਦੱਸਿਆ ਕਿ ਉਸ ਦੇ ਪਿਤਾ ਨੇਵਲ ਅਤੇ ਮਾਂ ਸੋਨੀ ਟਾਟਾ ਦਾ ਤਲਾਕ ਹੋ ਗਿਆ ਜਦੋਂ ਉਹ ਸਿਰਫ 10 ਸਾਲਾਂ ਦੇ ਸਨ।

ਰਤਨ ਟਾਟਾ ਤੇ ਉਨ੍ਹਾਂ ਦੇ ਪਿਤਾ ਦੇ ਵਿੱਚ ਮਤਭੇਦ ਦੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ "ਮੈਂ ਵਾਇਲਨ ਸਿੱਖਣਾ ਚਾਹੁੰਦਾ ਸੀ ਅਤੇ ਮੇਰੇ ਪਿਤਾ ਜੀ ਮੈਨੂੰ ਪਿਆਨੋ ਸਿੱਖਣ ਲਈ ਕਹਿੰਦੇ ਸਨ। ਮੈਂ ਕਾਲਜ ਜਾਣਾ ਚਾਹੁੰਦਾ ਸੀ। ਅਮਰੀਕਾ ਵਿੱਚ ਪੜ੍ਹਾਈ ਲਈ, ਜਦੋਂ ਕਿ ਪਿਤਾ ਚਾਹੁੰਦੇ ਸਨ ਕਿ ਮੈਂ ਲੰਡਨ ਜਾਵਾਂ। ਮੈਂ ਆਰਕੀਟੈਕਟ ਬਣਨਾ ਚਾਹੁੰਦਾ ਸੀ ਅਤੇ ਉਹ ਕਹਿੰਦੇ ਸਨ ਕਿ ਇੰਜੀਨੀਅਰ ਬਣੋ।" ਹਾਲਾਂਕਿ, ਬਾਅਦ ਵਿੱਚ ਰਤਨ ਟਾਟਾ ਪੜ੍ਹਨ ਲਈ ਅਮਰੀਕਾ ਦੀ ਕਾਰਨੇਲ ਯੂਨੀਵਰਸਿਟੀ ਗਏ ਅਤੇ ਇਸ ਦਾ ਸਿਹਰਾ ਉਨ੍ਹਾਂ ਦੀ ਦਾਦੀ ਨੂੰ ਜਾਂਦਾ ਹੈ। ਆਰਕੀਟੈਕਟ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਗੁੱਸੇ ਹੋ ਗਏ। ਫਿਰ ਰਤਨ ਟਾਟਾ ਨੇ ਲਾਸ ਏਂਜਲਸ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਿੱਥੇ ਉਨ੍ਹਾਂ ਨੇ ਦੋ ਸਾਲ ਕੰਮ ਕੀਤਾ।

ਆਪਣੀ ਪੜ੍ਹਾਈ ਦੌਰਾਨ ਰਤਨ ਟਾਟਾ ਨੂੰ ਹੋਇਆ ਸੀ ਪਿਆਰ : ਰਤਨ ਟਾਟਾ ਨੇ ਦੱਸਿਆ, "ਉਹ ਬਹੁਤ ਵਧੀਆ ਸਮਾਂ ਸੀ, ਮੌਸਮ ਖੂਬਸੂਰਤ ਸੀ, ਮੇਰੇ ਕੋਲ ਆਪਣੀ ਕਾਰ ਸੀ ਅਤੇ ਮੈਨੂੰ ਆਪਣੀ ਨੌਕਰੀ ਪਸੰਦ ਸੀ।" ਰਤਨ ਟਾਟਾ ਨੂੰ ਲਾਸ ਏਂਜਲਸ ਵਿੱਚ ਪਿਆਰ ਹੋ ਗਿਆ ਅਤੇ ਉਹ ਉਸ ਕੁੜੀ ਨਾਲ ਵਿਆਹ ਕਰਨ ਜਾ ਰਹੇ ਸੀ। ਹਾਲਾਂਕਿ, ਉਨ੍ਹਾਂ ਨੇ ਭਾਰਤ ਵਾਪਸ ਜਾਣ ਦਾ ਫੈਸਲਾ ਕੀਤਾ ਕਿਉਂਕਿ ਉਨ੍ਹਾਂ ਦੀ ਦਾਦੀ ਦੀ ਸਿਹਤ ਠੀਕ ਨਹੀਂ ਸੀ। ਰਤਨ ਟਾਟਾ ਦੇ ਅਨੁਸਾਰ, "1962 ਦੇ ਭਾਰਤ-ਚੀਨ ਯੁੱਧ ਦੇ ਕਾਰਨ, ਲੜਕੀ ਦੇ ਮਾਤਾ-ਪਿਤਾ ਲੜਕੀ ਦੇ ਭਾਰਤ ਆਉਣ ਦੇ ਪੱਖ ਵਿੱਚ ਨਹੀਂ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ।"

https://www.aajtak.in/lifestyle/relationship/story/air-india-return-to-tata-group-chairman-know-about-emeritus-chairman-ratan-tata-love-story-marriage-tlif-1338647-2021-10-08
Published by:Amelia Punjabi
First published:

Tags: Love life, Love story, Ratan Tata, Relationship

ਅਗਲੀ ਖਬਰ