HOME » NEWS » Life

ਹਵਾ ਪ੍ਰਦੂਸ਼ਣ ਕਾਰਨ ਲੋਕਾਂ 'ਚ ਵਧ ਰਿਹਾ ਹੈ ਆਤਮ ਹੱਤਿਆ ਦਾ ਰੁਝਾਨ

News18 Punjab
Updated: October 7, 2019, 5:15 PM IST
share image
ਹਵਾ ਪ੍ਰਦੂਸ਼ਣ ਕਾਰਨ ਲੋਕਾਂ 'ਚ ਵਧ ਰਿਹਾ ਹੈ ਆਤਮ ਹੱਤਿਆ ਦਾ ਰੁਝਾਨ
ਹਵਾ ਪ੍ਰਦੂਸ਼ਣ ਕਾਰਨ ਲੋਕਾਂ 'ਚ ਵਧ ਰਿਹਾ ਹੈ ਆਤਮ ਹੱਤਿਆ ਦਾ ਰੁਝਾਨ

ਦੱਖਣੀ ਏਸ਼ੀਆ ਦੇ ਸਿਯੋਲ ਵਿਚ ਹਵਾ ਪ੍ਰਦੂਸ਼ਣ ਕਾਰਨ ਨਵੀਂ ਪੀੜੀ ਵਿਚ ਚਿੰਤਾ ਅਤੇ ਡਿਪਰੈਸ਼ਨ ਵਰਗੀ ਸਮੱਸਿਆ ਸਾਹਮਣੇ ਆ ਰਹੀਆਂ ਹਨ। ਹਾਲ ਵਿਚ ਹੋਏ ਅਧਿਐਨ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਵਾ ਪ੍ਰਦੂਸ਼ਣ ਦਾ ਅਸਰ ਲੋਕਾਂ ਦੀ ਸਰੀਰਕ ਪੱਖ ਦੇ ਨਾਲ ਮਾਨਸਿਕ ਰੂਪ ਤੋਂ ਵੀ ਪ੍ਰਭਾਵਿਤ ਹੋਏ ਹਨ। ਬੱਚਿਆਂ ਦੀ ਸਿਹਤ ਉਪਰ ਵੀ ਇਸ ਦਾ ਨਕਾਰਤਮਕ ਪ੍ਰਭਾਵ ਪਿਆ ਹੈ।

  • Share this:
  • Facebook share img
  • Twitter share img
  • Linkedin share img
ਹਵਾ ਪ੍ਰਦੂਸ਼ਣ (Air Pollution) ਬੇਹੱਦ ਗੰਭੀਰ ਵਿਸ਼ਾ ਨਾ ਲੱਗੇ ਪਰ ਇਹ ਸਾਡੇ ਮਨ, ਦਿਮਾਗ ਉਪਰ ਨਾਕਾਰਤਮਕ ਪ੍ਰਭਾਵ ਪਾਉਂਦਾ ਹੈ। ਹਵਾ ਪ੍ਰਦੂਸ਼ਣ ਹੁਣ ਸ਼ਹਿਰਾਂ ਅਤੇ ਕਸਬਿਆਂ ਤੱਕ ਹੀ ਸੀਮਤ ਨਹੀਂ ਰਿਹਾ, ਇਸ ਨਾਲ ਪਿੰਡਾਂ ਦੀ ਤਾਜ਼ੀ ਹਵਾ ਵੀ ਜ਼ਹਿਰੀਲੀ ਬਣ ਗਈ ਹੈ। ਤੁਹਾਨੂੰ ਸ਼ਾਇਦ ਇਸ ਗੱਲ ਦਾ ਅੰਦਾਜਾ ਨਾ ਹੋਵੇ ਕਿ ਅਸੀਂ ਜਿਸ ਹਵਾ ਵਿਚ ਸਾਹ ਲੈ ਰਹੇ ਹਨ, ਉਹ ਕਿੰਨਾ ਦੂਸ਼ਿਤ ਹਨ ਅਤੇ ਇਸ ਦਾ ਸਾਡੇ ਜੀਵਨ ਉਪਰ ਕੀ ਪ੍ਰਭਾਵ ਪਵੇਗਾ ਪੈ ਰਿਹਾ ਹੈ? ਹਵਾ ਪ੍ਰਦੂਸ਼ਣ ਨਾਲ ਬੱਚੇ, ਬੁੱਢੇ ਅਤੇ ਗਰਭਵਤੀ ਔਰਤਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹਾਲਤ ਬਦ ਤੋਂ ਬਦਤਰ ਹਨ।

ਕੁਝ ਦੇਸ਼ ਅਜਿਹੇ ਵੀ ਹਨ ਜਿੱਥੇ ਜਿਸ ਦਿਨ ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਲੋਕ ਅਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਹਨ। ਦੱਖਣੀ ਏਸ਼ੀਆ ਦੇ ਸਿਯੋਲ ਵਿਚ ਹਵਾ ਪ੍ਰਦੂਸ਼ਣ ਕਾਰਨ ਨਵੀਂ ਪੀੜੀ ਵਿਚ ਚਿੰਤਾ ਅਤੇ ਡਿਪਰੈਸ਼ਨ ਵਰਗੀ ਸਮੱਸਿਆ ਸਾਹਮਣੇ ਆ ਰਹੀਆਂ ਹਨ। ਹਾਲ ਵਿਚ ਹੋਏ ਅਧਿਐਨ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਵਾ ਪ੍ਰਦੂਸ਼ਣ ਦਾ ਅਸਰ ਲੋਕਾਂ ਦੀ ਸਰੀਰਕ ਪੱਖ ਦੇ ਨਾਲ ਮਾਨਸਿਕ ਰੂਪ ਤੋਂ ਵੀ ਪ੍ਰਭਾਵਿਤ ਹੋਏ ਹਨ। ਬੱਚਿਆਂ ਦੀ ਸਿਹਤ ਉਪਰ ਵੀ ਇਸ ਦਾ ਨਕਾਰਤਮਕ ਪ੍ਰਭਾਵ ਪਿਆ ਹੈ।

ਕਈ ਵਾਰੀ ਹਵਾ ਪ੍ਰਦੂਸ਼ਣ ਲੋਕਾਂ ਦਾ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਹਵਾ ਪ੍ਰਦੂਸ਼ਣ ਅਸਥਮਾ ਦੇ ਮਰੀਜ਼ਾਂ ਤੋਂ ਇਲਾਵਾ ਦਿਲ ਦੇ ਮਰੀਜ਼ਾਂ ਲਈ ਵੀ ਹਾਨੀਕਾਰਕ ਹੈ। 'ਇੰਨਵਾਇਰਮੈਂਟਲ ਹੈਲਥ ਪਰਸਪੈਕਟਿਵਸ' ਵੈਬਸਾਇਟ ਵਿਚ ਛਪੀ ਸਟੱਡੀ ਮੁਤਾਬਿਕ ਹਵਾ ਪ੍ਰਦੂਸ਼ਣ ਕਰਕੇ ਨੌਜਵਾਨ ਪੀੜੀ ਵਿਚ ਅਵਸਾਦ, ਚਿੰਤਾ, ਡਿਪਰੈਸ਼ਨ ਅਤੇ ਮਾਨਸਿਕ ਸਮੱਸਿਆਵਾਂ ਸਾਹਮਣੇ ਆ ਸਕਦੀ ਹੈ। ਹਵਾ ਪ੍ਰਦੂਸ਼ਣ ਕਰਕੇ ਲੋਕਾਂ ਅੰਦਰ ਆਤਮ ਹੱਤਿਆ ਦੇ ਰੁਝਾਨ ਵਿਚ ਵਾਧਾ ਹੋਇਆ ਹੈ।
First published: October 7, 2019
ਹੋਰ ਪੜ੍ਹੋ
ਅਗਲੀ ਖ਼ਬਰ