• Home
  • »
  • News
  • »
  • lifestyle
  • »
  • AIR QUALITY LEVEL INSIDE YOUR HOUSE POLLUTED EXPERT OPINION ON LPG SMOKING INCENSE STICKS AND ALL OUT MOSQUITO GH AP

Air Pollution: ਕੀ ਤੁਹਾਡੇ ਘਰ ਦੀ ਹਵਾ ਵੀ ਹੋ ਗਈ ਹੈ ਪ੍ਰਦੂਸ਼ਿਤ? ਪੜ੍ਹੋ ਕੀ ਕਹਿੰਦੇ ਹਨ ਮਾਹਰ

ਐਪਿਕ ਇੰਡੀਆ ਦੀ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ-ਐਨਸੀਆਰ ਵਿੱਚ ਸਵੇਰੇ ਅਤੇ ਸ਼ਾਮ ਦੇ ਸਮੇਂ ਵਿੱਚ ਅੰਦਰੂਨੀ ਪ੍ਰਦੂਸ਼ਣ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਕਿਉਂਕਿ ਉਸ ਸਮੇਂ ਦੌਰਾਨ ਘਰ ਦੇ ਅੰਦਰ ਖਾਣਾ ਬਣਾਉਣ ਦਾ ਕੰਮ ਕੀਤਾ ਗਿਆ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿਨ੍ਹਾਂ ਘਰਾਂ 'ਚ ਪ੍ਰਦੂਸ਼ਣ ਮਾਪਣ ਦੀ ਸਹੂਲਤ ਹੈ, ਉਨ੍ਹਾਂ 'ਚ ਪੀਐੱਮ 2.5 ਦੇ ਪੱਧਰ 'ਚ ਕਰੀਬ 9 ਫੀਸਦੀ (percentage) ਦੀ ਕਮੀ ਆਈ ਹੈ।

Air Pollution: ਕੀ ਤੁਹਾਡੇ ਘਰ ਦੀ ਹਵਾ ਵੀ ਹੋ ਗਈ ਹੈ ਪ੍ਰਦੂਸ਼ਿਤ? ਪੜ੍ਹੋ ਕੀ ਕਹਿੰਦੇ ਹਨ ਮਾਹਰ

  • Share this:
ਜਦੋ ਵੀ ਪ੍ਰਦੂਸ਼ਣ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਦਾ ਨਾਮ ਆਉਂਦਾ ਹੈ। ਕਾਰਨ ਚਾਹੇ ਕੋਈ ਵੀ ਹੋਵੇ ਪਰ ਦਿੱਲੀ ਦੀ ਹਵਾ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ, ਖਾਸ ਕਰਕੇ ਸਰਦੀਆਂ ਦੇ ਮੌਸਮ ਵਿੱਚ, ਦਿੱਲੀ-ਐਨਸੀਆਰ ਦੀ ਹਵਾ ਦੀ ਗੁਣਵੱਤਾ ਬਹੁਤ ਪ੍ਰਦੂਸ਼ਿਤ ਹੋ ਜਾਂਦੀ ਹੈ। ਸੁਪਰੀਮ ਕੋਰਟ, ਐੱਨ.ਜੀ.ਟੀ., ਕੇਂਦਰ ਸਰਕਾਰ, ਦਿੱਲੀ ਸਰਕਾਰ ਅਤੇ ਪ੍ਰਦੂਸ਼ਣ 'ਤੇ ਕੰਮ ਕਰਨ ਵਾਲੀਆਂ ਕਈ ਸੰਸਥਾਵਾਂ ਦੀ ਨਿਗਰਾਨੀ ਤੋਂ ਬਾਅਦ ਵੀ ਪ੍ਰਦੂਸ਼ਣ ਦਾ ਪੱਧਰ ਹੇਠਾਂ ਨਹੀਂ ਆ ਰਿਹਾ ਹੈ। ਹਾਲਾਂਕਿ ਇਨ੍ਹਾਂ ਏਜੰਸੀਆਂ ਵੱਲੋਂ ਪ੍ਰਦੂਸ਼ਣ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਅਜਿਹੇ ਪ੍ਰਬੰਧਾਂ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਘੱਟੋ-ਘੱਟ ਆਪਣੇ ਘਰਾਂ ਤੋਂ ਬਾਹਰ ਜਾਣਾ ਪਵੇ।

ਪਰ ਇਸ ਦੌਰਾਨ, ਸ਼ਿਕਾਗੋ ਯੂਨੀਵਰਸਿਟੀ (EPIC ਇੰਡੀਆ) ਦੇ ਐਨਰਜੀ ਪਾਲਿਸੀ ਇੰਸਟੀਚਿਊਟ ਦੀ ਇੱਕ ਅਧਿਐਨ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਦੇ ਖੁੱਲ੍ਹੇ ਵਾਤਾਵਰਨ ਵਿੱਚ ਹੀ ਨਹੀਂ ਸਗੋਂ ਦਿੱਲੀ ਰਾਜਧਾਨੀ ਦੇ ਘਰਾਂ ਦੇ ਅੰਦਰ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਰਿਪੋਰਟ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਦਿੱਲੀ-ਐਨਸੀਆਰ ਵਿੱਚ ਲੋਕ ਬਾਹਰ ਦੀ ਹਵਾ ਦੇ ਮੁਕਾਬਲੇ ਅੰਦਰਲੀ ਹਵਾ ਕਾਰਨ ਜ਼ਿਆਦਾ ਬਿਮਾਰ ਹੋ ਰਹੇ ਹਨ।

ਐਪਿਕ ਇੰਡੀਆ ਦੀ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ-ਐਨਸੀਆਰ ਵਿੱਚ ਸਵੇਰੇ ਅਤੇ ਸ਼ਾਮ ਦੇ ਸਮੇਂ ਵਿੱਚ ਅੰਦਰੂਨੀ ਪ੍ਰਦੂਸ਼ਣ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਕਿਉਂਕਿ ਉਸ ਸਮੇਂ ਦੌਰਾਨ ਘਰ ਦੇ ਅੰਦਰ ਖਾਣਾ ਬਣਾਉਣ ਦਾ ਕੰਮ ਕੀਤਾ ਗਿਆ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿਨ੍ਹਾਂ ਘਰਾਂ 'ਚ ਪ੍ਰਦੂਸ਼ਣ ਮਾਪਣ ਦੀ ਸਹੂਲਤ ਹੈ, ਉਨ੍ਹਾਂ 'ਚ ਪੀਐੱਮ 2.5 ਦੇ ਪੱਧਰ 'ਚ ਕਰੀਬ 9 ਫੀਸਦੀ (percentage) ਦੀ ਕਮੀ ਆਈ ਹੈ।

ਪਰ ਜਿਨ੍ਹਾਂ ਘਰਾਂ ਵਿੱਚ ਇਹ ਸਹੂਲਤ ਨਹੀਂ ਹੈ, ਉਨ੍ਹਾਂ ਵਿੱਚ 23 ਤੋਂ 29 ਗੁਣਾ ਵੱਧ ਪ੍ਰਦੂਸ਼ਣ ਪਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਰਿਪੋਰਟ 'ਚ ਕਿਹਾ ਗਿਆ ਹੈ ਕਿ ਪ੍ਰਦੂਸ਼ਣ ਲਈ ਵੱਖ-ਵੱਖ ਆਮਦਨ ਸਮੂਹ ਅਤੇ ਘਰਾਂ 'ਚ ਹਵਾ ਦੀ ਕਮੀ ਵਰਗੇ ਕਈ ਕਾਰਨ ਜ਼ਿੰਮੇਵਾਰ ਹਨ।

ਖੋਜ ਵਿੱਚ ਕੀਤਾ ਗਿਆ ਦਾਅਵਾ

ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਜਧਾਨੀ ਦਿੱਲੀ ਵਿੱਚ ਸਰਦੀਆਂ ਦੇ ਦੌਰਾਨ, ਘੱਟ ਆਮਦਨੀ ਅਤੇ ਉੱਚ ਆਮਦਨੀ ਵਾਲੇ ਪਰਿਵਾਰਾਂ ਵਿੱਚ ਪੀਐਮ-2.5 ਦਾ ਪੱਧਰ WHO (ਵਿਸ਼ਵ ਸਿਹਤ ਸੰਗਠਨ) ਦੀ ਸੁਰੱਖਿਅਤ ਸੀਮਾ ਤੋਂ 23 ਅਤੇ 29 ਗੁਣਾ ਵੱਧ ਹੈ। ਇੱਥੇ ਇਸ ਖੋਜ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉੱਚ ਆਮਦਨੀ ਵਾਲੇ ਸਮੂਹ ਆਪਣੇ ਘਰਾਂ ਵਿੱਚ ਸ਼ੁੱਧ ਹਵਾ ਬਣਾਈ ਰੱਖਣ ਲਈ ਘੱਟ ਆਮਦਨ ਵਾਲੇ ਸਮੂਹਾਂ ਨਾਲੋਂ 13 ਗੁਣਾ ਜ਼ਿਆਦਾ ਪੈਸਾ ਖਰਚ ਕਰਦੇ ਹਨ। ਇਸ ਦੇ ਬਾਵਜੂਦ ਅੰਦਰੂਨੀ ਪ੍ਰਦੂਸ਼ਣ ਵਿੱਚ ਸਿਰਫ਼ 10 ਫ਼ੀਸਦੀ (percentage) ਦੀ ਕਮੀ ਆਈ ਹੈ।

ਮਾਹਰਾਂ ਦੀ ਰਾਏ

ਅਧਿਐਨ ਦੀ ਅਗਵਾਈ ਕਰਨ ਵਾਲੇ ਡਾਕਟਰ ਕੀਥ ਲੀ ਦੇ ਅਨੁਸਾਰ, ਇਸ ਖੋਜ ਦਾ ਸਪੱਸ਼ਟ ਮਤਲਬ ਹੈ ਕਿ ਰਾਜਧਾਨੀ ਦਿੱਲੀ ਵਿੱਚ ਕਿਸੇ ਨੂੰ ਵੀ ਸ਼ੁੱਧ ਹਵਾ ਨਹੀਂ ਮਿਲ ਰਹੀ, ਚਾਹੇ ਉਹ ਅਮੀਰ ਹੋਵੇ ਜਾਂ ਗਰੀਬ। ਲੋਕ ਇਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਘਰਾਂ ਵਿੱਚ ਹਵਾ ਸਾਫ਼ ਨਹੀਂ ਹੈ ਅਤੇ ਉਹ ਬਿਨਾਂ ਕਿਸੇ ਚਿੰਤਾ ਦੇ ਆਪਣੇ ਘਰਾਂ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਅੰਦਰੂਨੀ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੋਈ ਕਦਮ ਨਹੀਂ ਚੁੱਕਦੇ। ਇਸ ਲਈ ਜਾਗਰੂਕਤਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ।

ਸੀਪੀਸੀਬੀ ਦੀ ਖੋਜ ਵਿੱਚ ਕੀ ਸਾਹਮਣੇ ਆਇਆ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਤੇ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) 'ਤੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੁਆਰਾ ਗਠਿਤ ਸਬ-ਕਮੇਟੀ ਦੇ ਮੈਂਬਰ ਡਾ: ਟੀਕੇ ਜੋਸ਼ੀ ਕਹਿੰਦੇ ਹਨ, "ਦੇਖੋ, ਇਹ ਕੋਈ ਨਵੀਂ ਗੱਲ ਨਹੀ ਹੈ। ਦਿੱਲੀ ਦੇ ਮਯੂਰ ਵਿਹਾਰ ਵਿੱਚ ਸੀਪੀਸੀਬੀ ਦੀ ਇੱਕ ਸਟੱਡੀ ਹੋਈ, ਜਿਸ ਵਿੱਚ ਇੱਕ ਘਰ ਦੇ ਅੰਦਰ ਪਾਇਆ ਗਿਆ ਕਿ ਘਰ ਦੀ ਹਵਾ ਬਾਹਰ ਦੇ ਮੁਕਾਬਲੇ ਜ਼ਿਆਦਾ ਪ੍ਰਦੂਸ਼ਿਤ ਹੈ।

ਇਸ ਦਾ ਕਾਰਨ ਇਹ ਹੈ ਕਿ ਕਈ ਘਰਾਂ 'ਚ ਖਿੜਕੀਆਂ ਨਹੀਂ ਹਨ ਅਤੇ ਜੇਕਰ ਖਿੜਕੀਆਂ ਹਨ ਤਾਂ ਵੀ ਲੋਕ ਉਨ੍ਹਾਂ ਨੂੰ ਬੰਦ ਰੱਖਦੇ ਹਨ। ਬਹੁਤ ਸਾਰੇ ਘਰਾਂ ਵਿੱਚ ਸਿਗਰਟਨੋਸ਼ੀ ਹੁੰਦੀ ਹੈ, ਲੋਕ ਅਗਰਬੱਤੀਆਂ ਬਾਲਦੇ ਹਨ ਅਤੇ ਹੋਰ ਵੀ ਬਹੁਤ ਕੁੱਝ ਜਲਾਉਂਦੇ ਹਨ। ਇਹ ਸਭ ਮਿਲ ਕੇ ਘਰਾਂ ਦਾ ਮਾਹੌਲ ਪ੍ਰਦੂਸ਼ਿਤ ਕਰਦੇ ਹਨ। ਜੋ ਪ੍ਰਦੂਸ਼ਣ ਹੁੰਦਾ ਹੈ, ਉਹ ਬਾਹਰ ਨਹੀਂ ਜਾਂਦਾ। ਖਾਸ ਗੱਲ ਇਹ ਹੈ ਕਿ ਸਰਦੀਆਂ ਦੇ ਮੌਸਮ 'ਚ ਬੈਂਜੀਨ ਵੱਧ ਜਾਂਦੀ ਹੈ। ਬੈਂਜੀਨ(Benzene) ਕੈਂਸਰ ਦਾ ਕਾਰਨ ਬਣਦੀ ਹੈ। ਖਾਸ ਗੱਲ ਇਹ ਹੈ ਕਿ ਬੈਂਜੀਨ ਘਰ ਦੇ ਬਾਹਰ ਦੀ ਬਜਾਏ ਅੰਦਰ ਜ਼ਿਆਦਾ ਪਾਈ ਜਾਂਦੀ ਹੈ।

ਐਪਿਕ ਇੰਡੀਆ ਦੀ ਖੋਜ ਵਿੱਚ ਕੋਈ ਹੈਰਾਨੀ ਨਹੀਂ ਹੈ। ਤੁਹਾਡੇ ਰਾਹੀਂ ਲੋਕਾਂ ਨੂੰ ਮੇਰੀ ਸਲਾਹ ਹੈ ਕਿ ਮੁੱਖ ਸੜਕ ਦੀਆਂ ਖਿੜਕੀਆਂ ਨੂੰ ਖਾਸ ਤੌਰ 'ਤੇ ਪੀਕ ਆਵਰ (Peak Hour) ਦੌਰਾਨ ਬੰਦ ਰੱਖੋ ਅਤੇ ਬਾਅਦ ਵਿੱਚ ਖੋਲ੍ਹੋ। ਘਰ ਦੇ ਅੰਦਰ ਧੂੰਆਂ ਨਾ ਕਰੋ, ਧੂਪ ਧੁਖਾਈ ਨਾ ਕਰੋ, ਦੇਖੋ ਪ੍ਰਦੂਸ਼ਣ ਸਿਰਫ ਕਣ ਹੀ ਨਹੀਂ, ਗੈਸਾਂ ਵੀ ਹਨ। ਜੇਕਰ ਤੁਸੀਂ ਘਰ ਵਿੱਚ ਏਅਰ ਪਿਊਰੀਫਾਇਰ ਲਗਾਓਗੇ ਤਾਂ ਇਹ ਕਣਾਂ ਨੂੰ ਰੋਕ ਦੇਵੇਗਾ, ਪਰ ਅਸੀਂ ਬੈਂਜੀਨ ਅਤੇ ਓਜ਼ੋਨ ਵਰਗੀਆਂ ਗੈਸਾਂ ਨੂੰ ਕਿਵੇਂ ਰੋਕ ਸਕਦੇ ਹਾਂ।

ਇਸ ਲਈ ਘਰਾਂ ਦੇ ਅੰਦਰ ਹਵਾ ਸ਼ੁੱਧ ਕਰਨ ਵਾਲੀਆਂ ਮਸ਼ੀਨਾਂ ਲਗਾਉਣਾ ਸਮੱਸਿਆ ਦਾ ਹੱਲ ਨਹੀਂ ਹੈ। ਕਿਸੇ ਵੀ ਖੋਜ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਇਸਦੀ ਵਿਸ਼ੇਸ਼ਤਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਪ੍ਰਦੂਸ਼ਣ ਹੈ, ਤਾਂ ਇਸਦਾ ਸਰੋਤ ਕਿੱਥੋਂ ਆਉਂਦਾ ਹੈ? ਕੀ ਇਹ ਕਣਾਂ ਕਾਰਨ ਹੈ, ਗੈਸ ਕਾਰਨ ਜਾਂ ਬੈਂਜੀਨ ਕਾਰਨ ਜਾਂ ਓਜ਼ੋਨ ਕਾਰਨ। ਜਦੋਂ ਤੱਕ ਇਸ ਬਾਰੇ ਪਤਾ ਨਹੀਂ ਲੱਗ ਜਾਂਦਾ, ਉਦੋਂ ਤੱਕ ਇਸ ਬਾਰੇ ਕੁਝ ਖਾਸ ਕਹਿਣਾ ਠੀਕ ਨਹੀਂ ਹੈ
Published by:Amelia Punjabi
First published: