ਹਵਾਈ ਜਾਹਜ਼ਾਂ ਦੀ ਰਿਪੇਅਰ ਲਈ ਵਿਸ਼ਵੀ ਬਾਜ਼ਾਰ ਵਿੱਚ ਇਨ੍ਹਾਂ ਦੇ ਪਾਰਟਸ (ਪੁਰਜੇ) ਉਪਲੱਬਧ ਨਹੀਂ ਨਹੀਂ ਹਨ। ਇਸ ਕਰਕੇ ਹਵਾਈ ਜਾਹਜ਼ ਕੰਪਨੀਆਂ ਅਤੇ ਯਾਤਰੀ ਦੋਵੇਂ ਹੀ ਪ੍ਰਭਾਵਿਤ ਹੋ ਰਹੇ ਹਨ। ਵਿਸ਼ਵੀ ਬਾਜ਼ਾਰ ਵਿੱਚ ਪੁਰਜਿਆਂ ਦੀ ਸਪਲਾਈ ਨਾ ਮਿਲਣ ਕਰਕੇ ਬਹੁਤ ਸਾਰੇ ਹਵਾਈ ਜਹਾਜ਼ ਉਡਾਣ ਭਰਨ ਦੇ ਯੋਗ ਨਹੀਂ ਹਨ। ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਭਾਰਤ ਦੀ ਲੋਕਲ ਹਵਾਈ ਯਾਤਰਾਂ ਵੀ ਪ੍ਰਭਾਵਿਤ ਹੋ ਰਹੀ ਹੈ।
ਹਵਾਈ ਜਹਾਜ਼ਾਂ ਦੇ ਪੁਰਜੇ ਨਾ ਮਿਲਣ ਦੀ ਸਮੱਸਿਆ
ਹਾਲ ਹੀ ਵਿੱਚ ਇੰਡੀਗੋ ਨੇ ਦੱਸਿਆ ਕਿ ਰਿਪੇਅਰ ਨਾ ਹੋਣ ਕਰਕੇ 30 ਹਵਾਈ ਜਹਾਜ਼ ਉੱਡਣੋ ਅਸਮਰੱਥ ਹਨ। ਬਾਜ਼ਾਰ ਵਿੱਚੋਂ ਰਿਪੇਅਰ ਦੇ ਲਈ ਜਹਾਜ਼ਾਂ ਦੇ ਪੁਰਜੇ ਨੇ ਮਿਲਣ ਕਰਕੇ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਕੰਪਨੀ ਲੀਜ਼ ਜਾਂ ਕਿਰਾਏ ਉੱਤੇ ਜਹਾਜ਼ ਲੈਣ ਬਾਰੇ ਵਿਚਾਰ ਕਰ ਰਹੀ ਹੈ, ਤਾਂ ਜੋ ਜ਼ਰੂਰੀ ਉਡਾਣਾਂ ਨੂੰ ਚਲਾਇਆ ਜਾ ਸਕੇ। ਇਸਦੇ ਨਾਲ ਹੀ ਦੱਸ ਦੇਈਏ ਕਿ ਇੰਡੀਗੋ ਤੋਂ ਬਿਨਾਂ ਦੇਸ਼ ਦੀਆਂ ਹੋਰ ਏਅਰਲਾਈਨ ਕੰਪਨੀਆਂ ਦੇ ਜਹਾਜ਼ ਵੀ ਰਿਪੇਅਰ ਕਰਕੇ ਖੜ੍ਹੇ ਹਨ। ਇਨ੍ਹਾਂ ਦੇ ਲੋੜੀਂਦੇ ਪੁਰਜੇ ਵਿਸ਼ਵ ਬਾਜ਼ਾਰ ਵਿੱਚ ਨਹੀਂ ਮਿਲ ਰਹੇ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇੰਡੀਗੋ ਦੁਨੀਆਂ ਦੀਆਂ ਵੱਡੀਆਂ ਏਅਰਲਾਈਨਜ਼ ਵਿੱਚੋਂ 7 ਵੇਂ ਨੰਬਰ ਉੱਤੇ ਆਉਂਦੀ ਹੈ। ਇਹ ਭਾਰਤ ਦੀ ਸਭ ਤੋਂ ਵੱਧ ਸਸਤੀ ਤੇ ਵੱਡੀ ਏਅਰਲਾਈਨ ਕੰਪਨੀ ਹੈ। ਇੰਡੀਗੋ ਕੰਪਨੀ ਦੀ ਫਲੀਟ ਵਿੱਚ 279 ਜਹਾਜ਼ ਹਨ। ਇਸ ਸਮੇਂ ਕੰਪਨੀ 26 ਅੰਤਰਾਸ਼ਟਰੀ ਅਤੇ 74 ਲੋਕਲ ਮੰਜ਼ਿਲਾਂ ਲਈ 1600 ਉਡਾਣਾ ਨੂੰ ਚਲਾਉਂਦੀ ਹੈ। ਪਰ ਜਹਾਜ਼ਾਂ ਦੀ ਰਿਪੇਅਰ ਲਈ ਪੁਰਜੇ ਨਾ ਮਿਲਣ ਕਰਕੇ ਕੰਪਨੀ ਦੇ ਲਗਭਗ 30 ਜਹਾਜ਼ ਉਡਾਣ ਭਰਨੋ ਅਸਮਰੱਥ ਖੜ੍ਹੇ ਹਨ।
ਇੰਡੀਗੋ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਦੀ ਸਹੂਲਤ ਲਈ ਲੀਜ਼ 'ਤੇ ਜਹਾਜ਼ ਲੈਣ ਦੀ ਪ੍ਰਕਿਰਿਆ 'ਚ ਹਾਂ। ਇਸ ਦੇ ਨਾਲ ਹੀ ਜਹਾਜ਼ਾਂ ਦਾ ਸਾਮਾਨ ਸਪਲਾਈ ਕਰਨ ਵਾਲੀਆਂ ਕੰਪਨੀਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਇਸ ਸਮੱਸਿਆ ਦਾ ਛੇਤੀ ਹੀ ਕੋਈ ਹੱਲ ਕਰ ਲਿਆ ਜਾਵੇਗਾ।
ਵਧ ਸਕਦਾ ਹਵਾਈ ਯਾਤਾਰਾਂ ਦਾ ਕਿਰਾਇਆ
ਹਵਾਬਾਜ਼ੀ ਸਲਾਹਕਾਰ ਫਰਮ ਕਾਪਾ ਦਾ ਇਸ ਸੰਬੰਧੀ ਕਹਿਣਾ ਹੈ ਕਿ ਇੰਡੀਗੋ ਤੋਂ ਬਿਨ੍ਹਾਂ ਹੋਰ ਕੰਪਨੀਆਂ ਦੇ ਕੁੱਲ 75 ਜਹਾਜ਼ ਇਸ ਸਮੇਂ ਭਾਰਤ ਵਿੱਚ ਉਡਾਣ ਭਰਨ ਦੇ ਯੋਗ ਨਹੀਂ ਹਨ। ਇਹ ਗਿਣਤੀ ਭਾਰਤ 'ਚ ਉਡਾਣ ਭਰਨ ਵਾਲੇ ਜਹਾਜ਼ਾਂ ਦੀ ਕੁੱਲ ਗਿਣਤੀ ਦਾ 10 ਤੋਂ 12 ਫੀਸਦੀ ਹੈ।
ਇਸਦੇ ਨਾਲ ਹੀ ਕਾਪਾ ਦਾ ਕਹਿਣਾ ਹੈ ਕਿ ਜਹਾਜ਼ਾਂ ਦੇ ਪੁਰਜ਼ੇ ਨਾ ਮਿਲਣ ਕਾਰਨ ਕੰਪਨੀਆਂ ਦੀ ਕਮਾਈ 'ਤੇ ਅਸਰ ਪਵੇਗਾ। ਇਸ ਕਰਕੇ ਲੋੜੀਂਦੀ ਗਿਣਤੀ 'ਚ ਉਡਾਣਾ ਉਪਲੱਬਧ ਨਹੀਂ ਹੋਣਗੀਆਂ, ਜਿਸ ਕਰਕੇ ਯਾਤਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਸਮੱਸਿਆ ਦੇ ਕਰਕੇ ਹਵਾਈ ਯਾਤਰਾਂ ਦੇ ਕਿਰਾਏ 'ਚ ਵੀ ਵਾਧਾ ਹੋ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Air tickets, Airplane, Flight