Home /News /lifestyle /

Airtel ਤੇ Vi ਲੈਕੇ ਆ ਰਹੇ ਹਨ 839 ਰੁਪਏ ਦਾ 84 ਦਿਨਾਂ ਦਾ ਪ੍ਰੀਪੇਡ ਪਲਾਨ, ਜਾਣੋ ਪਲਾਨ ਬਾਰੇ ਸਭ ਕੁੱਝ

Airtel ਤੇ Vi ਲੈਕੇ ਆ ਰਹੇ ਹਨ 839 ਰੁਪਏ ਦਾ 84 ਦਿਨਾਂ ਦਾ ਪ੍ਰੀਪੇਡ ਪਲਾਨ, ਜਾਣੋ ਪਲਾਨ ਬਾਰੇ ਸਭ ਕੁੱਝ

ਇਸ ਦੌਰਾਨ ਦੋਵੇਂ ਆਪਰੇਟਰ ਯੂਜ਼ਰਸ ਲਈ 839 ਰੁਪਏ ਦਾ ਪਲਾਨ ਲੈ ਕੇ ਆਏ ਹਨ। ਹਾਲਾਂਕਿ, ਦੋਵਾਂ ਪਲਾਨ ਵਿੱਚ ਲਗਭਗ ਇੱਕੋ ਜਿਹੇ ਫਾਇਦੇ ਉਪਲਬਧ ਹਨ। ਪਰ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਕੰਪਨੀ ਦਾ ਪਲਾਨ ਤੁਹਾਡੇ ਲਈ ਸਭ ਤੋਂ ਵਧੀਆ ਹੈ।

  • Share this:

ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ (Vi) ਵਿਚਕਾਰ ਮੁਕਾਬਲਾ ਚੱਲ ਰਿਹਾ ਹੈ, ਦੋਵੇਂ ਕੰਪਨੀਆਂ ਆਪਣੇ-ਆਪਣੇ ਉਪਭੋਗਤਾਵਾਂ ਨੂੰ ਕਈ ਤਰ੍ਹਾਂ ਦੇ ਪ੍ਰੀਪੇਡ ਪਲਾਨ ਪੇਸ਼ ਕਰ ਰਹੀਆਂ ਹਨ। ਇਸ ਦੌਰਾਨ ਦੋਵੇਂ ਆਪਰੇਟਰ ਯੂਜ਼ਰਸ ਲਈ 839 ਰੁਪਏ ਦਾ ਪਲਾਨ ਲੈ ਕੇ ਆਏ ਹਨ। ਹਾਲਾਂਕਿ, ਦੋਵਾਂ ਪਲਾਨ ਵਿੱਚ ਲਗਭਗ ਇੱਕੋ ਜਿਹੇ ਫਾਇਦੇ ਉਪਲਬਧ ਹਨ। ਪਰ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਕੰਪਨੀ ਦਾ ਪਲਾਨ ਤੁਹਾਡੇ ਲਈ ਸਭ ਤੋਂ ਵਧੀਆ ਹੈ।

ਏਅਰਟੈੱਲ ਪ੍ਰੀਪੇਡ ਪਲਾਨ(Airtel Prepaid Plan)

ਸਭ ਤੋਂ ਪਹਿਲਾਂ ਏਅਰਟੈੱਲ ਦੇ 839 ਰੁਪਏ ਦੇ ਪ੍ਰੀਪੇਡ ਪਲਾਨ ਦੀ ਗੱਲ ਕਰੀਏ। ਇਹ ਪਲਾਨ 84 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ। ਇਸ 'ਚ ਯੂਜ਼ਰਸ ਨੂੰ ਰੋਜ਼ਾਨਾ 2GB ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਅਨਲਿਮਟਿਡ ਵਾਇਸ ਕਾਲਿੰਗ ਅਤੇ ਪ੍ਰਤੀ ਦਿਨ 100 SMS ਵੀ ਦਿੱਤੇ ਜਾਂਦੇ ਹਨ। ਪ੍ਰਤੀ ਦਿਨ 2 GB ਡੇਟਾ ਦੇ ਹਿਸਾਬ ਨਾਲ ਕੰਪਨੀ ਯੂਜ਼ਰ ਨੂੰ 84 ਦਿਨਾਂ ਲਈ 168 GB ਡੇਟਾ ਦਿੰਦੀ ਹੈ।

ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਪਲਾਨ ਨਾਲ ਕਈ ਹੋਰ ਫਾਇਦੇ ਵੀ ਮਿਲਦੇ ਹਨ, ਜਿਸ 'ਚ Disney + Hotstar ਮੋਬਾਈਲ ਦੀ ਸਬਸਕ੍ਰਿਪਸ਼ਨ ਵੀ ਸ਼ਾਮਲ ਹੈ। ਇਹ ਸਬਸਕ੍ਰਿਪਸ਼ਨ 3 ਮਹੀਨਿਆਂ ਲਈ ਦਿੱਤੀ ਜਾਂਦੀ ਹੈ।

ਇਸ ਤੋਂ ਇਲਾਵਾ ਯੂਜ਼ਰ ਨੂੰ ਇਕ ਮਹੀਨੇ ਲਈ ਐਕਸਸਟ੍ਰੀਮ ਮੋਬਾਈਲ ਪੈਕ (Xstream Mobile Pack) ਅਤੇ ਐਮਾਜ਼ਾਨ ਪ੍ਰਾਈਮ ਵੀਡੀਓ ਮੋਬਾਈਲ ਐਡੀਸ਼ਨ (Amazon Prime Video Mobile Edition) ਮਿਲਦਾ ਹੈ। ਇਸ ਦੇ ਨਾਲ, ਕੰਪਨੀ ਯੂਜ਼ਰਸ ਨੂੰ ਅਪੋਲੋ 24/7 ਸਰਕਲ, FASTag ਅਤੇ ਮੁਫਤ ਵਿੰਕ ਮਿਊਜ਼ਿਕ ਸਬਸਕ੍ਰਿਪਸ਼ਨ 'ਤੇ 100 ਰੁਪਏ ਦਾ ਕੈਸ਼ਬੈਕ ਵੀ ਦੇ ਰਹੀ ਹੈ।

ਵੋਡਾਫੋਨ ਆਈਡੀਆ ਪ੍ਰੀਪੇਡ ਪਲਾਨ (Vi Prepaid Plan)

ਹੁਣ ਗੱਲ ਕਰੀਏ ਵੋਡਾਫੋਨ ਆਈਡੀਆ (Vodafone-Idea) ਦੇ ਪਲਾਨ ਦੀ। Airtel ਵਾਂਗ, Vi ਦਾ ਪਲਾਨ ਵੀ 84 ਦਿਨਾਂ ਦੀ ਵੈਧਤਾ ਨਾਲ ਆਉਂਦਾ ਹੈ। ਇਸ 'ਚ ਵੀ ਯੂਜ਼ਰਸ ਨੂੰ ਰੋਜ਼ਾਨਾ 2 GB ਡਾਟਾ ਮਿਲਦਾ ਹੈ।

ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਕਾਲ ਅਤੇ ਰੋਜ਼ਾਨਾ 100 SMS ਵੀ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਪਲਾਨ ਦੇ ਨਾਲ Binge All Night ਦਾ ਫਾਇਦਾ ਮਿਲਦਾ ਹੈ। ਇਸ ਆਫਰ ਦੇ ਤਹਿਤ ਤੁਸੀਂ ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਅਨਲਿਮਟਿਡ ਡੇਟਾ ਦੀ ਵਰਤੋਂ ਕਰ ਸਕਦੇ ਹੋ। ਹਾਲਾਂਕਿ ਏਅਰਟੈੱਲ ਆਪਣੇ ਗਾਹਕਾਂ ਨੂੰ ਅਜਿਹਾ ਕੋਈ ਲਾਭ ਨਹੀਂ ਦੇ ਰਹੀ ਹੈ। ਇਸ ਤੋਂ ਇਲਾਵਾ Vi, ਯੂਜ਼ਰਸ ਨੂੰ ਵੀਕੈਂਡ ਡਾਟਾ ਰੋਲਓਵਰ ਅਤੇ ਡਾਟਾ ਡਿਲਾਈਟ ਆਫਰ ਵੀ ਦੇ ਰਿਹਾ ਹੈ ।

Published by:Amelia Punjabi
First published:

Tags: Airtel, Mobile phone, Vodafone