HOME » NEWS » Life

Airtel ਦਾ ਜ਼ਬਰਦਸਤ ਆਫ਼ਰ, ਗਾਹਕਾਂ ਨੂੰ ਮੁਫ਼ਤ ਪ੍ਰਦਾਨ ਕਰ ਰਿਹਾ ਹੈ 4G ਹੋਟਸਪੋਟ ਡਿਵਾਇਸ!

News18 Punjab
Updated: April 3, 2019, 6:28 PM IST
share image
Airtel ਦਾ ਜ਼ਬਰਦਸਤ ਆਫ਼ਰ, ਗਾਹਕਾਂ ਨੂੰ ਮੁਫ਼ਤ ਪ੍ਰਦਾਨ ਕਰ ਰਿਹਾ ਹੈ 4G ਹੋਟਸਪੋਟ ਡਿਵਾਇਸ!

  • Share this:
  • Facebook share img
  • Twitter share img
  • Linkedin share img

ਏਅਰਟੈੱਲ ਨੇ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਅਤੇ ਨਵੇਂ ਗਾਹਕ ਜੋੜਨ ਲਈ ਐਡਵਾਂਸ ਰੇਟਲ ਪਲਾਨ ਸ਼ੁਰੂ ਕੀਤਾ ਹੈ ਇਸ ਤੋਂ ਇਲਾਵਾ ਕੰਪਨੀ ਨੇ ਹੋਟਸਪੋਟ ਪਲੈਨਜ਼ ਨੂੰ ਵੀ ਰੀਵਾਇਸ ਕੀਤਾ ਹੈ ਟੈਲੀਕਾਮ ਟਾਕ ਦੀ ਰਿਪੋਰਟ ਦੇ ਮੁਤਾਬਿਕ ਹੁਣ ਕੰਪਨੀ ਪਹਿਲਾਂ ਵਾਲੀ ਕੀਮਤ ਵਿੱਚ ਹੀ 500 ਪ੍ਰਤੀਸ਼ਤ ਜ਼ਿਆਦਾ ਡਾਟਾ ਦੇ ਰਹੀ ਹੈ ਇਸ ਤੋਂ ਇਲਾਵਾ ਏਅਰਟੈੱਲ ਫ਼ਰੀ ਵਿਚ 4G ਹੋਟਸਪੋਟ ਵੀ ਦੇ ਰਹੀ ਹੈ
ਤੇ ਆਓ ਜਾਣਦੇ ਹਾਂ ਕਿ ਕਿਹੜਾ ਯੂਜ਼ਰ ਉਠਾ ਸਕਦਾ ਹੈ ਇਸ ਆਫ਼ਰ ਦਾ ਫ਼ਾਇਦਾ...


ਇਹਨਾਂ ਯੂਜ਼ਰਸ ਨੂੰ ਮਿਲੇਗਾ 4G ਹੋਟਸਪੋਟ  

ਜੇਕਰ ਕੋਈ ਯੂਜ਼ਰ 6 ਮਹੀਨੇ ਤੋਂ ਜ਼ਿਆਦਾ ਦਾ ਐਡਵਾਂਸ ਰੈਂਟਲ ਪਲੈਨ ਚੁਣਦਾ ਹੈ ਤਾਂ ਬਿਨਾ ਕਿਸੇ ਵਾਧੂ ਚਾਰਜ ਦੇ ਫ਼ਰੀ ਵਿਚ ਹੋਟਸਪੋਟ ਡਿਵਾਈਸ ਦਿੱਤਾ ਜਾਵੇਗਾ ਇਸ ਤੋਂ ਅਲਾਵਾ ਕੰਪਨੀ ਨੇ 399 ਰੁਪਏ ਅਤੇ 599 ਰੁਪਏ ਦੇ ਟੈਰਿਫ਼ ਪਲਾਨਜ਼ ਦੀ ਵੀ ਸ਼ੁਰੂਆਤ ਕੀਤੀ.


ਏਅਰਟੈੱਲ ਦੇ 4G ਹੋਟਸਪੋਟ ਮਾਸਿਕ ਪਲਾਨ  


ਜੇਕਰ ਏਅਰਟੈੱਲ ਹੋਟਸਪੋਟ ਦੇ ਪਲਾਨਜ਼ ਦੀ ਗੱਲ ਕਰੀਏ ਤਾਂ ਇਹਦੇ ਮੁੱਖ ਰੂਪ ਨਾਲ 2 ਟੈਰਿਫ਼ ਪਲਾਨਜ਼ ਮਿਲਦੇ ਹਨ ਜਿਸਦੀ ਕੀਮਤ 399 ਰੁਪਏ ਅਤੇ 599 ਰੁਪਏ ਹੈ. 399 ਵਾਲੇ ਪਲਾਨ ਵਿਚ 50GB ਡਾਟਾ ਅਤੇ ਇਸ ਤੋਂ ਬਾਅਦ 80Kbps ਦੀ ਸਪੀਡ ਤੇ ਅਸੀਮਤ ਥਰੋਟਿੰਗ ਮਿਲਦੀ ਹੈ. 599 ਵਾਲੇ ਪਲਾਨ ਵਿਚ ਯੂਜ਼ਰ ਨੂੰ 100GB ਡਾਟਾ ਮਿਲਦਾ ਹੈ ਜਿਸਦੀ ਵੈਧਤਾ 1 ਮਹੀਨਾ ਹੁੰਦੀ ਹੈ


ਇਹ ਨੇ ਐਡਵਾਂਸ ਰੈਂਟਲ ਪਲਾਨ


ਕੰਪਨੀ ਨੌਰਮਲ ਪਲਾਨ ਦੇ ਅਲਾਵਾ ਛੇ ਮਹੀਨਿਆਂ ਦੇ ਐਡਵਾਂਸ ਰੈਂਟਲ ਪਲਾਨ ਵੀ ਦੇ ਰਹੀ ਹੈ. ਇਸ ਨੂੰ ਚੁਣਨ ਵਾਲੇ ਗਾਹਕਾ ਨੂੰ 4 ਹੋਟਸਪੋਟ ਡਿਵਾਈਸ ਫ਼ਰੀ ਵਿਚ ਦਿਤੇ ਜਾ ਰਹੇ ਹਨ. ਜੇ ਤੁਸੀਂ 399 ਰੁਪਏ ਦੇ ਪਲਾਨ ਨੂੰ 6 ਮਹੀਨੇ ਲਈ ਚੁਣਦੇ ਹੋ ਤਾਂ ਇਸ ਲਈ ਤੁਹਾਨੂੰ 2,400 ਰੁਪਏ ਦੇਣੇ ਹੋਣਗੇ। ਉੱਥੇ ਹੀ 599 ਰੁਪਏ ਦੇ ਪਲਾਨ ਨੂੰ 6 ਮਹੀਨੇ ਤਕ ਚੁਣਨ ਲਈ ਯੂਜ਼ਰ ਨੂੰ 3,600 ਰੁਪਏ ਦੇਣੇ ਹੋਣਗੇ। ਏਨਾ ਦੋਵਾਂ ਪਲਾਨਜ਼ ਦੇ ਨਾਲ ਯੂਜ਼ਰਸ ਨੂੰ 4 ਹੋਟਸਪੋਟ ਡਿਵਾਈਸ ਫ਼ਰੀ ਦਿਤੇ ਜਾਣਗੇ।


First published: April 3, 2019, 6:28 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading