Home /News /lifestyle /

ਏਅਰਟੈੱਲ ਪੇਮੈਂਟ ਬੈਂਕ ਨੇ ਲਾਂਚ ਕੀਤੇ Micro ATM, ਕੋਈ ਵੀ ਡੈਬਿਟ ਕਾਰਡ ਯੂਜਰ ਕਢਵਾ ਸਕੇਗਾ ਨਕਦੀ

ਏਅਰਟੈੱਲ ਪੇਮੈਂਟ ਬੈਂਕ ਨੇ ਲਾਂਚ ਕੀਤੇ Micro ATM, ਕੋਈ ਵੀ ਡੈਬਿਟ ਕਾਰਡ ਯੂਜਰ ਕਢਵਾ ਸਕੇਗਾ ਨਕਦੀ

ਏਅਰਟੈੱਲ ਪੇਮੈਂਟਸ ਬੈਂਕ ਨੇ ਲਾਂਚ ਕੀਤੇ Micro ATM, ਕੋਈ ਵੀ ਡੈਬਿਟ ਕਾਰਡ ਯੂਜਰ ਕਢਵਾ ਸਕੇਗਾ ਨਕਦੀ

ਏਅਰਟੈੱਲ ਪੇਮੈਂਟਸ ਬੈਂਕ ਨੇ ਲਾਂਚ ਕੀਤੇ Micro ATM, ਕੋਈ ਵੀ ਡੈਬਿਟ ਕਾਰਡ ਯੂਜਰ ਕਢਵਾ ਸਕੇਗਾ ਨਕਦੀ

ਏਅਰਟੈੱਲ ਪੇਮੈਂਟਸ ਬੈਂਕ (Airtel Payments Bank) ਭਾਰਤ ਦਾ ਪਹਿਲਾਂ ਬੈਂਕ ਹੋ ਜੋ ਪੇਪਰਲੈਸ ਪ੍ਰਕਿਰਿਆ ਦੁਆਰਾ ਵਰਤੋਂਕਾਰਾਂ ਨੂੰ ਬੱਚਤ ਖਾਤਾ (savings account) ਖੋਲ੍ਹਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਆਪਣੇ ਗਾਹਕਾਂ ਨੂੰ ਵਧਾਉਣ ਲਈ ਇਹ ਬੈਂਕ ਲਗਾਤਾਰ ਯਤਨਸ਼ੀਲ ਹੈ। ਹੁਣ ਇਹ ਬੈਂਕ ਆਪਣੇ ਮਾਈਕ੍ਰੋ ਏ.ਟੀ.ਐਮ. (Micro ATM) ਖੋਲ੍ਹਣ ਜਾ ਰਿਹਾ ਹੈ। ਇਹ ਏਟੀਐਮ ਹਰ ਡੈਬਿਟ ਕਾਰਡ ਹੋਲਡਰ ਨੂੰ ਨਕਦੀ ਕਢਵਾਉਣ ਦੀ ਸੁਵਿਧਾ ਪ੍ਰਦਾਨ ਕਰਨਗੇ।

ਹੋਰ ਪੜ੍ਹੋ ...
 • Share this:

  ਤੁਹਾਨੂੰ ਦੱਸ ਦੇਈਏ ਕਿ ਏਅਰਟੈੱਲ ਪੇਮੈਂਟਸ ਬੈਂਕ ਦੁਆਰਾ ਪੂਰੇ ਭਾਰਤ ਵਿਚ ਏਟੀਐਮ ਸਥਾਪਿਤ ਕਰਨ ਦੀ ਪ੍ਰਕਿਰਿਆ ਪੜ੍ਹਾਅ ਵਾਰ ਪੂਰੀ ਹੋਵੇਗੀ। ਇਸਨੇ ਮੈਟਰੋ ਅਤੇ ਟੀਅਰ ਵਨ ਸ਼ਹਿਰਾਂ ਨੂੰ ਆਪਣੇ ਨਿਸ਼ਾਨੇ ਤੋਂ ਪਾਸੇ ਰੱਖਿਆ ਹੈ ਕਿਉਂਕਿ ਬੈਂਕ ਦਾ ਕਹਿਣਾ ਹੈ ਕਿ ਅਜਿਹੇ ਸ਼ਹਿਰਾਂ ਵਿਚ ਪਹਿਲਾਂ ਹੀ ਬਹੁਤ ਏਟੀਐਮ ਮੌਜੂਦ ਹੁੰਦੇ ਹਨ। ਪਰ ਇਸਦੇ ਮੁਕਾਬਲੇ ਟੀਅਰ ਟੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿਚ ਏਟੀਐਮ ਘੱਟ ਹੁੰਦੇ ਹਨ ਅਤੇ ਇਹਨਾਂ ਸ਼ਹਿਰਾਂ ਦੇ ਲੋਕ ਨਕਦੀ ਕਢਵਾਉਣੀ ਏਟੀਐਮ ਦੀ ਵਧੇਰੇ ਲੋੜ ਮਹਿਸੂਸ ਅਨੁਭਵ ਕਰਦੇ ਹਨ। ਏਸੇ ਲਈ ਇਹ ਸ਼ਹਿਰ ਇਸ ਬੈਂਕ ਦੇ ਨਿਸ਼ਾਨੇ ਤੇ ਹਨ।

  ਪ੍ਰਾਪਤ ਜਾਣਕਾਰੀ ਅਨੁਸਾਰ ਨਕਦੀ ਕਢਵਾਉਣ ਦੀ ਸੁਵਿਧਾ ਦੇਣ ਲਈ ਇਹ ਬੈਂਕ ਭਾਰਤ ਵਿਚ 5 ਲੱਖ ਬੈਂਕਿੰਗ ਪੁਆਇੰਟਾਂ ਤੇ ਏਟੀਐਮ ਸਥਾਪਿਤ ਕਰੇਗਾ। ਪਰ ਪਹਿਲੇ ਪੜਾਅ ਅਧੀਨ 1 ਲੱਖ 50 ਹਜ਼ਾਰ ਯੂਨਿਟ ਸਥਾਪਤ ਕੀਤੇ ਜਾਣਗੇ। ਕਿਸੇ ਵੀ ਬੈਂਕ ਨਾਲ ਜੁੜੇ ਵਰਤੋਂਕਾਰ ਇਹਨਾਂ ਏਟੀਐਮ ਦੀ ਵਰਤੋਂ ਕਰ ਸਕਣਗੇ ਅਤੇ ਇਕ ਵਾਰ ਵਿਚ ਇਸ ਏਟੀਐਮ ਵਿਚੋਂ ਵੱਧ ਤੋਂ ਵੱਧ 10 ਹਜ਼ਾਰ ਦੀ ਰਾਸ਼ੀ ਕਢਵਾਈ ਜਾ ਸਕੇਗੀ।

  ਬੈਂਕ ਦੇ ਇਸ ਨਵੇਂ ਇਨੀਸ਼ੇਟਿਵ ਬਾਰੇ ਦੱਸਦਿਆਂ ਮੁੱਖ ਸੰਚਾਲਕ ਗਣੇਸ਼ ਅਨੰਤਨਾਰਾਇਣਨ ਨੇ ਕਿਹਾ ਕਿ, “ਮਾਈਕ੍ਰੋ ਏਟੀਐਮ ਦੀ ਸ਼ੁਰੂਆਤ ਦੇਸ਼ ਦੇ ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਸਾਡੇ ਗਾਹਕਾਂ ਨੂੰ ਸਸ਼ਕਤ ਬਣਾਉਣ ਲਈ ਇਕ ਕਦਮ ਹੈ। ਇਹ ਬੈਂਕ ਦਾ ਪਹਿਲਾ ਡਿਵਾਇਸ ਲਾਂਚ ਹੈ ਜੋ ਸਾਨੂੰ ਕਿਸੇ ਵੀ ਬੈਂਕ ਦੇ ਗ੍ਰਾਹਕ ਦੀ ਸੇਵਾ ਕਰਨ ਦੀ ਇਜਾਜ਼ਤ ਦਿੰਦਾ ਹੈ, ਇਸ ਲਈ ਅਸੀਂ ਬਹੁਤ ਹੀ ਉਤਸ਼ਾਹਿਤ ਹਾਂ।”

  ਜ਼ਿਕਰਯੋਗ ਹੈ ਕਿ ਏਅਰਟੈੱਲ ਪੇਮੈਂਟਸ ਬੈਂਕ ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਅਤੇ ਨੈਸ਼ਨਲ ਫਾਈਨੈਂਸ਼ੀਅਲ ਸਵਿੱਚ (NFS) ਨਾਲ ਜੋੜਿਆ ਗਿਆ ਹੈ ਤਾਂ ਜੋ ਇਹ ਬੈਂਕ ਗ੍ਰਹਾਕਾਂ ਨੂੰ ਮਾਈਕਰੋ ATM ਲੈਣ-ਦੇਣ ਦੀ ਸਹੂਲਤ ਪ੍ਰਦਾਨ ਕਰ ਸਕੇ।

  First published:

  Tags: Airtel, ATM, Digital Payment System