Girl Offered Money for Love: ਤੁਸੀਂ ਅਜਿਹੀਆਂ ਬਹੁਤ ਸਾਰੀਆਂ ਜਜ਼ਬਾਤੀ ਗੱਲਾਂ ਸੁਣੀਆਂ ਹੋਣਗੀਆਂ ਕਿ ਪਿਆਰ ਨੂੰ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ ਅਤੇ ਇਹ ਦਿਲ ਦਾ ਰਿਸ਼ਤਾ ਹੈ। ਭਾਵੇਂ ਇਹ ਗੱਲ ਠੀਕ ਹੈ, ਪਰ ਅੱਜ ਦੀ ਦੁਨੀਆਂ ਵਿੱਚ ਕੁਝ ਵੀ ਸੰਭਵ ਹੈ।
ਇੱਥੇ ਲੋਕ ਘਰ, ਜ਼ਮੀਨ ਅਤੇ ਸਾਮਾਨ ਦੀ ਬੋਲੀ ਦੇ ਨਾਲ-ਨਾਲ ਪਿਆਰ ਵਰਗੀਆਂ ਭਾਵਨਾਵਾਂ ਦੀ ਵੀ ਬੋਲੀ ਲਗਾਉਂਦੇ ਹਨ। ਕੁਝ ਦਿਨ ਪਹਿਲਾਂ ਦੋ ਲੜਕਿਆਂ ਨੇ ਤਨਖ਼ਾਹ ਉਤੇ ਪ੍ਰੇਮਿਕਾ ਲੱਭਣ ਕੋਸ਼ਿਸ਼ ਸ਼ੁਰੂ ਕੀਤੀ ਸੀ ਤਾਂ ਅੱਜ ਅਸੀਂ ਤੁਹਾਨੂੰ ਅਜਿਹੀ ਲੜਕੀ ਬਾਰੇ ਦੱਸਦੇ ਹਾਂ, ਜਿਸ ਨੇ ਤਨਖ਼ਾਹ ਉਤੇ ਬੁਆਏਫ੍ਰੈਂਡ ਲੱਭਣ ਦੀ ਕੋਸ਼ਿਸ਼ ਕੀਤੀ।
ਅਸੀਂ ਗੱਲ ਕਰ ਰਹੇ ਹਾਂ ਜੇਨ ਪਾਰਕ (Jane Park) ਨਾਂ ਦੀ ਕੁੜੀ ਦੀ। ਉਹ 17 ਸਾਲ ਦੀ ਉਮਰ ਵਿਚ ਹੀ ਲਾਟਰੀ ਰਾਹੀਂ ਕਰੋੜਪਤੀ ਬਣ ਗਈ ਅਤੇ ਫਿਰ ਉਸ ਨੇ ਪਿਆਰ ਦੀ ਭਾਲ ਵਿਚ ਚੰਗੀ ਰਕਮ ਦੀ ਪੇਸ਼ਕਸ਼ ਕੀਤੀ।
ਉਸ ਨੇ ਇਹ ਵੀ ਕਿਹਾ ਕਿ ਉਹ ਬੁਆਏਫ੍ਰੈਂਡ ਬਣਨ ਵਾਲੇ ਨੂੰ 57 ਲੱਖ ਰੁਪਏ ਤਨਖਾਹ ਦੇਵੇਗੀ। ਸਕਾਟਲੈਂਡ ਦੇ ਐਡਿਨਬਰਗ ਦੀ ਰਹਿਣ ਵਾਲੀ ਜੇਨ ਪਾਰਕ ਦੀ ਫਿਲਹਾਲ ਪਿਆਰ ਦੀ ਤਲਾਸ਼ ਪੂਰੀ ਹੋ ਚੁੱਕੀ ਹੈ।
'57 ਲੱਖ ਤਨਖਾਹ ਲੈ ਕੇ ਮੇਰਾ ਬੁਆਏਫਰੈਂਡ ਬਣੋ'
ਦੱਸ ਦਈਏ ਕਿ ਸਾਲ 2013 ਵਿਚ ਜੇਨ ਪਾਰਕ ਯੂਰੋਮਿਲੀਅਨਜ਼ ਲਾਟਰੀ ਵਿਚ 9.45 ਕਰੋੜ ਰੁਪਏ ਜਿੱਤ ਕੇ ਸੁਰਖੀਆਂ ਵਿਚ ਆਈ ਸੀ। ਇਸ ਤੋਂ ਬਾਅਦ ਉਹ ਆਪਣੇ ਲਈ ਬੁਆਏਫਰੈਂਡ ਦੀ ਤਲਾਸ਼ ਕਰਨ ਲੱਗੀ।
ਉਸ ਨੇ ਪੈਸੇ ਦੀ ਧੌਂਸ ਕਿਖਾਉਂਦੇ ਹੋਏ ਕਿਹਾ ਕਿ ਜੋ ਵੀ ਉਸ ਦਾ ਬੁਆਏਫ੍ਰੈਂਡ ਬਣੇਗਾ, ਉਹ ਉਸ ਨੂੰ 57 ਲੱਖ ਰੁਪਏ ਸਾਲਾਨਾ ਤਨਖਾਹ ਦੇਵੇਗੀ। ਇਸ ਲਈ ਉਨ੍ਹਾਂ ਨੇ ਇਕ ਵੈੱਬਸਾਈਟ ਲਾਂਚ ਕੀਤੀ, ਜਿਸ 'ਤੇ ਹਜ਼ਾਰਾਂ ਲੜਕਿਆਂ ਨੇ ਅਪਲਾਈ ਵੀ ਕੀਤਾ। ਹਾਲਾਂਕਿ ਹੁਣ ਉਸ ਨੂੰ ਆਪਣਾ ਪਿਆਰ ਮਿਲ ਗਿਆ ਹੈ, ਜਿਸ ਨੂੰ ਲੈ ਕੇ ਉਹ ਸੋਸ਼ਲ ਮੀਡੀਆ 'ਤੇ ਧਮਾਕਾ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Love life, Love Marriage, Love story, Lovelife, Lover