Home /News /lifestyle /

Ajab-Gajab: 2 ਹਫਤਿਆਂ 'ਚ ਇਕ ਵਾਰ ਨਹਾਉਂਦੀ ਹੈ ਪ੍ਰੇਮਿਕਾ, ਇਕੱਠੇ ਰਹਿਣ 'ਤੇ ਖੁੱਲੀ ਪੋਲ, ਸੱਚ ਜਾਣ ਕੇ ਪ੍ਰੇਮੀ ਦੇ ਉੱਡ ਹੋਸ਼

Ajab-Gajab: 2 ਹਫਤਿਆਂ 'ਚ ਇਕ ਵਾਰ ਨਹਾਉਂਦੀ ਹੈ ਪ੍ਰੇਮਿਕਾ, ਇਕੱਠੇ ਰਹਿਣ 'ਤੇ ਖੁੱਲੀ ਪੋਲ, ਸੱਚ ਜਾਣ ਕੇ ਪ੍ਰੇਮੀ ਦੇ ਉੱਡ ਹੋਸ਼

2 ਹਫਤਿਆਂ 'ਚ ਇਕ ਵਾਰ ਨਹਾਉਂਦੀ ਹੈ ਪ੍ਰੇਮਿਕਾ, ਸੱਚ ਜਾਣ ਪ੍ਰੇਮੀ ਦੇ ਉੱਡ ਹੋਸ਼

2 ਹਫਤਿਆਂ 'ਚ ਇਕ ਵਾਰ ਨਹਾਉਂਦੀ ਹੈ ਪ੍ਰੇਮਿਕਾ, ਸੱਚ ਜਾਣ ਪ੍ਰੇਮੀ ਦੇ ਉੱਡ ਹੋਸ਼

Weird love story: ਕਈ ਵਾਰ ਲੋਕ ਪਾਰਟਨਰ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਕੇ ਵੀ ਰਿਸ਼ਤੇ ਨੂੰ ਅੱਗੇ ਲੈ ਜਾਂਦੇ ਹਨ ਪਰ ਜੇਕਰ ਇਹ ਗੱਲ ਅਜਿਹੀ ਹੋਵੇ ਕਿ ਇਹ ਸਾਡੀ ਮੁੱਢਲੀ ਸਫਾਈ ਨਾਲ ਜੁੜੀ ਹੋਵੇ ਤਾਂ ਕਈ ਵਾਰ ਇਸ ਨੂੰ ਬਰਦਾਸ਼ਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹਾ ਹੀ ਕੁਝ ਇਕ ਵਿਅਕਤੀ ਨਾਲ ਹੋਇਆ, ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਪ੍ਰੇਮਿਕਾ ਹਰ ਰੋਜ਼ ਇਸ਼ਨਾਨ ਨਹੀਂ ਕਰਦੀ

ਹੋਰ ਪੜ੍ਹੋ ...
  • Share this:

Ajab-Gajab Relationship: ਜਦੋਂ ਅਸੀਂ ਪਾਰਟਨਰ ਚੁਣਦੇ ਹਾਂ ਤਾਂ ਅਕਸਰ ਕਈ ਗੱਲਾਂ ਤੇ ਧਿਆਨ ਦਿੰਦੇ ਹਾਂ ਕਿ ਉਹ ਕਿਸ ਤਰ੍ਹਾਂ ਦਾ ਇਨਸਾਨ ਹੈ ਜਾਂ ਉਸ ਦੀਆਂ ਕਿ ਆਦਤਾਂ ਹਨ। ਜਦੋਂ ਅਸੀਂ ਕਿਸੇ ਵੀ ਇਨਸਾਨ ਨਾਲ ਰਿਸ਼ਤੇ ਵਿੱਚ ਹੁੰਦੇ ਹਾਂ, ਤਾਂ ਅਸੀਂ ਉਸ ਬਾਰੇ ਹਰ ਛੋਟੀ-ਛੋਟੀ ਗੱਲ ਜਾਣਨਾ ਚਾਹੁੰਦੇ ਹਾਂ। ਕਈ ਵਾਰ ਲੋਕ ਪਾਰਟਨਰ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਕੇ ਵੀ ਰਿਸ਼ਤੇ ਨੂੰ ਅੱਗੇ ਲੈ ਜਾਂਦੇ ਹਨ ਪਰ ਜੇਕਰ ਇਹ ਗੱਲ ਅਜਿਹੀ ਹੋਵੇ ਕਿ ਇਹ ਸਾਡੀ ਮੁੱਢਲੀ ਸਫਾਈ ਨਾਲ ਜੁੜੀ ਹੋਵੇ ਤਾਂ ਕਈ ਵਾਰ ਇਸ ਨੂੰ ਬਰਦਾਸ਼ਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹਾ ਹੀ ਕੁਝ ਇਕ ਵਿਅਕਤੀ ਨਾਲ ਹੋਇਆ, ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਪ੍ਰੇਮਿਕਾ ਹਰ ਰੋਜ਼ ਇਸ਼ਨਾਨ ਨਹੀਂ ਕਰਦੀ

ਦੱਸਣਯੋਗ ਹੈ ਕਿ Reddit 'ਤੇ ਘਟਨਾ ਦਾ ਜ਼ਿਕਰ ਕਰਦੇ ਹੋਏ ਇਕ ਲੜਕੇ ਨੇ ਦੱਸਿਆ ਕਿ ਉਸ ਦੀ ਪ੍ਰੇਮਿਕਾ ਦੀ ਇਕ ਆਦਤ ਨੇ ਉਸ ਨੂੰ ਹੈਰਾਨ ਕਰ ਦਿੱਤਾ। ਜਦੋਂ ਉਹ ਵਿਅਕਤੀ ਉਸ ਲੜਕੀ ਦੇ ਨਾਲ ਉਸੇ ਘਰ ਵਿੱਚ ਸ਼ਿਫਟ ਹੋਇਆ, ਜਿਸ ਨਾਲ ਉਹ ਪਿਛਲੇ 3 ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਸੀ, ਤਾਂ ਪਤਾ ਲੱਗਿਆ ਕਿ ਲੜਕੀ ਦੋ ਹਫ਼ਤਿਆਂ ਵਿੱਚ ਇੱਕ ਵਾਰ ਹੀ ਨਹਾਉਂਦੀ ਸੀ। ਇਹ ਸੱਚ ਜਾਣ ਕੇ ਮੁੰਡਾ ਹੈਰਾਨ ਰਹਿ ਗਿਆ। ਉਸ ਨੂੰ ਇਹ ਗੱਲ ਬੜੀ ਅਜੀਬ ਲੱਗੀ।

ਪ੍ਰੇਮਿਕਾ 2 ਹਫਤਿਆਂ ਵਿੱਚ ਇੱਕ ਵਾਰ ਨਹਾਉਂਦੀ ਹੈ

ਆਪਣੀ ਸਮੱਸਿਆ ਦੱਸਦੇ ਹੋਏ ਲੜਕੇ ਨੇ ਕਿਹਾ ਹੈ ਕਿ ਉਹ ਤਿੰਨ ਸਾਲਾਂ ਤੋਂ ਆਪਣੀ ਪ੍ਰੇਮਿਕਾ ਨਾਲ ਰਿਲੇਸ਼ਨਸ਼ਿਪ 'ਚ ਹੈ। ਉਹ ਉਸਨੂੰ ਬਹੁਤ ਪਿਆਰ ਕਰਦਾ ਹੈ ਪਰ ਜਦੋਂ ਉਹ ਲਿਵ ਇਨ ਵਿੱਚ ਰਹਿਣ ਲਈ ਘਰ ਸ਼ਿਫਟ ਹੋਇਆ ਤਾਂ ਉਸਨੂੰ ਇੱਕ ਅਜੀਬ ਗੱਲ ਦਾ ਪਤਾ ਲੱਗਾ। ਉਸਦੀ ਪ੍ਰੇਮਿਕਾ ਦੋ ਹਫ਼ਤਿਆਂ ਵਿੱਚ ਇੱਕ ਵਾਰ ਹੀ ਨਹਾਉਂਦੀ ਹੈ, ਉਸਦੀ ਇਸ ਭੈੜੀ ਆਦਤ ਤੋਂ ਪ੍ਰੇਸ਼ਾਨ ਹੋ ਕੇ, ਉਹ ਆਦਮੀ ਗੰਦੀ ਬਦਬੂ ਤੋਂ ਬਚਣ ਲਈ ਸੋਫੇ 'ਤੇ ਅਲੱਗ ਸੌਣ ਲੱਗ ਪਿਆ ਹੈ ਕਿਉਂਕਿ ਉਹ ਉਸਨੂੰ ਛੱਡਣਾ ਨਹੀਂ ਚਾਹੁੰਦਾ ਪਰ ਇਸ ਆਦਤ ਨੂੰ ਬਰਦਾਸ਼ਤ ਕਰਨ ਵਿੱਚ ਅਸਮਰੱਥ ਸੀ। ਮੁੰਡਾ ਕੁੜੀ ਦੀ ਇਸ ਆਦਤ ਤੋਂ ਬੇਖ਼ਬਰ ਸੀ ਜਦੋਂ ਤੱਕ ਦੋਵੇਂ ਵੱਖ ਰਹਿੰਦੇ ਸਨ ।

ਇਕੱਠੇ ਸੌਣਾ ਬੰਦ ਕਰ ਦਿੱਤਾ

ਲੜਕੇ ਨੇ ਦੱਸਿਆ ਕਿ ਉਸਨੇ ਕੁਝ ਮਹੀਨਿਆਂ ਤੱਕ ਇਸ ਆਦਤ ਨੂੰ ਬਰਦਾਸ਼ਤ ਕੀਤਾ ਪਰ ਇੱਕ ਦਿਨ ਉਸਨੇ ਫੈਸਲਾ ਕੀਤਾ ਕਿ ਉਹ ਹੁਣ ਇੱਕ ਹੀ ਬਿਸਤਰੇ 'ਤੇ ਨਹੀਂ ਸੌਂ ਸਕਦਾ ਕਿਉਂਕਿ ਉਸਨੂੰ ਬਦਬੂ ਬਰਦਾਸ਼ਤ ਕਰਨਾ ਮੁਸ਼ਕਲ ਹੋ ਰਿਹਾ ਹੈ। ਜਦੋਂ ਉਸਨੇ ਆਪਣੀ ਪ੍ਰੇਮਿਕਾ ਨੂੰ ਸ਼ਾਂਤ ਹੋ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗੁੱਸੇ ਵਿੱਚ ਮੁੰਡੇ 'ਤੇ ਹੀ ਚੀਕਣ ਲੱਗੀ। ਇਸ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਲੋਕਾਂ ਨੇ ਕਿਹਾ ਕਿ ਇਹ ਸਹੀ ਨਹੀਂ ਹੈ। ਇਕ ਯੂਜ਼ਰ ਨੇ ਲਿਖਿਆ ਕਿ ਹਰ ਰੋਜ਼ ਨਾ ਨਹਾਉਣਾ ਘਿਣਾਉਣਾ ਹੈ।

Published by:Tanya Chaudhary
First published:

Tags: Ajab Gajab, Live-in relationship, Love, Weird news