Home /News /lifestyle /

ਇਕ ਖੂਨੀ ਨੂੰ ਡੇਟ ਕਰਦੀ ਰਹੀ ਯੂਕੇ ਦੀ ਔਰਤ, ਪਤਾ ਲੱਗਿਆ ਤਾਂ ਰਹਿ ਗਈ ਹੈਰਾਨ, ਜਾਣੋ ਸਟੋਰੀ

ਅਸੀਂ ਆਪਣੇ ਜੀਵਨ ਵਿਚ ਬਹੁਤ ਸਾਰੇ ਅਣਜਾਣ ਲੋਕਾਂ ਨੂੰ ਮਿਲਦੇ ਹਾਂ। ਇਹ ਮਿਲਣੀਆਂ ਕਈ ਵਾਰ ਦੋਸਤੀਆਂ ਤੇ ਪਿਆਰ ਦੇ ਰਿਸ਼ਤਿਆਂ ਵਿਚ ਵੀ ਵਟ ਜਾਂਦੀਆਂ ਹਨ। ਆਮ ਤੌਰ ‘ਤੇ ਇਹ ਜੀਵਨ ਦਾ ਸਹਿਜ ਅਤੇ ਚੰਗਾ ਤਜਰਬਾ ਹੁੰਦਾ ਹੈ ਪਰ ਕਈ ਵਾਰ ਇਹ ਤਜਰਬਾ ਬਹੁਤ ਹੀ ਮਾੜਾ ਹੋ ਜਾਂਦਾ ਹੈ। ਅਜਿਹਾ ਹੀ ਹੋਇਆ ਹੈ ਯੂਕੇ ਦੀ ਇਕ ਮਹਿਲਾ ਸਟੈਲਾ ਪੈਰਿਸ ਨਾਲ। ਅਣਜਾਣਪੁਣੇ ਵਿਚ ਸਟੈਲਾ ਪੈਰਿਸ ਇਕ ਅਜਿਹੇ ਬੰਦੇ ਨਾਲ ਰਿਸ਼ਤਾ ਬਣਾ ਬੈਠੀ ਜੋ ਕਿ ਅਸਲ ਵਿਚ ਕਰੀਮੀਨਲ ਸੀ।

ਹੋਰ ਪੜ੍ਹੋ ...
  • Share this:

ਆਪਣੇ ਅਤੀਤ ਨੂੰ ਯਾਦ ਕਰਦਿਆਂ ਸਟੈਲਾ ਨੇ ਦੱਸਿਆ ਕਿ ਉਹ ਗੈਸਟ ਮੋਰ ਨਾਂ ਦੇ ਇਕ ਸਖ਼ਸ਼ ਨਾਲ ਇਕ ਸਾਲ ਤੱਕ ਰਿਸ਼ਤੇ ਵਿਚ ਰਹੀ। ਉਸਨੂੰ ਉਹ ਆਪਣੇ ਇਕ ਐਕਸ-ਬੁਆਏਫ੍ਰੈਂਡ ਨਾਲ ਪਹਿਲੀ ਵਾਰ 2012 ਵਿਚ ਮਿਲਿਆ ਸੀ। ਉਸ ਵਕਤ ਉਹ ਐਨਡਰਿਊ ਲੈਂਬ ਦੇ ਨਾਂ ਨਾਲ ਜੀਅ ਰਿਹਾ ਸੀ ਅਤੇ ਕਾਨੂੰਨ ਦਾ ਭਗੋੜਾ ਸੀ। ਸਟੈਲਾ ਨੂੰ ਵੀ ਉਹ ਏਸੇ ਨਾਮ ਨਾਲ ਮਿਲਿਆ ਅਤੇ ਕੁਝ ਹੀ ਅਰਸੇ ਵਿਚ ਉਹ ਇਕ ਦੂਜੇ ਦੇ ਨੇੜੇ ਆ ਗਏ।

ਸਟੈਲਾ ਨੇ ਦੱਸਿਆ ਕਿ ਸ਼ੁਰੂ ਵਿਚ ਮੇਰੇ ਲਈ ਮੋਰ ਇਕ ਪੈਸਾ ਕਮਾਉਣ ਵਾਲੇ ਬਿਜਨੈੱਸਮੈਨ ਦੇ ਰੂਪ ਵਿਚ ਉਭਰਿਆ। ਪਰ ਕੁਝ ਹੀ ਮਹੀਨਿਆਂ ਬਾਦ ਸਟੈਲਾ ਨੂੰ ਗੜਬੜ ਹੋਣ ਦੇ ਸੰਕੇਤ ਨਜ਼ਰ ਆਉਣ ਲੱਗੇ। ਮੋਰ ਨੇ ਸਟੈਲਾ ਉੱਪਰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ, ਉਹ ਉਸਨੂੰ ਤਸਵੀਰਾਂ ਲੈਣ ਅਤੇ ਸੋਸ਼ਲ ਮੀਡੀਆਂ ਵਰਤਣ ਤੋਂ ਵੀ ਵਰਜਨ ਲੱਗਿਆ। ਉਹ ਆਪਣੇ ਚਿਹਰੇ ਨੂੰ ਲੰਮੇ ਵਾਲਾਂ ਨਾਲ ਛੁਪਾ ਕੇ ਪਬਲਿਕ ਥਾਵਾਂ ਉੱਪਰ ਜਾਂਦਾ ਸੀ।

ਜਦ ਹੌਲੀ ਹੌਲੀ ਮੋਰ ਸਟੈਲਾ ਨਾਲ ਬੁਰਾ ਸਲੂਕ ਕਰਨ ਲੱਗਿਆ ਤਾਂ ਸਟੈਲਾ ਨੇ ਬਰੇਕਅੱਪ ਕਰ ਲਿਆ। ਇਹ 2013 ਦਾ ਸਾਲ ਸੀ ਤੇ ਉਹ ਲੰਡਨ ਚਲੀ ਗਈ।

ਸਟੈਲਾ ਦੀ ਹੈਰਾਨਗੀ ਅਤੇ ਪਛਤਾਵੇ ਦੀ ਕੋਈ ਹਦ ਨਾ ਰਹੀ ਜਦ ਪੂਰੇ ਛੇ ਸਾਲਾਂ ਬਾਦ ਇਕ ਅਖ਼ਬਾਰ ਰਾਹੀਂ ਉਸਨੂੰ ਆਪਣੇ ਐਕਸ-ਬੁਆਏਬ੍ਰੈਂਡ ਦੀ ਅਸਲੀਅਤ ਪਤਾ ਲੱਗੀ। ਸਟੈਲਾ ਦੱਸਦੀ ਹੈ ਕਿ, “ਮੈਨੂੰ ਪੂਰਾ ਇਕ ਸਾਲ ਲੱਗ ਗਿਆ ਇਹ ਜਾਣਦਿਆਂ ਕਿ ਮੈਂ ਇਕ ਅਜਿਹੇ ਇਨਸਾਨ ਨਾਲ ਰਹਿੰਦੀ, ਖਾਂਦੀ ਅਤੇ ਸੌਂਦੀ ਰਹੀ ਜਿਸ ਦੇ ਅਸਲੀ ਨਾਂ ਤੇ ਪਿਛੋਕੜ ਬਾਰੇ ਮੈਂ ਕੁਝ ਵੀ ਨਹੀਂ ਜਾਣਦੀ ਸੀ।”

ਸਟੈਲਾ ਨੇ ਦੱਸਿਆ ਕਿ ਇਸ ਹਾਦਸੇ ਬਾਦ ਮੈਂ ਬਹੁਤ ਹੀ ਸ਼ੱਕੀ ਹੋ ਗਈ ਸਾਂ। ਮੈਨੂੰ ਲੋਕਾਂ ਉੱਪਰ ਯਕੀਨ ਕਰਨਾ ਔਖਾ ਹੋ ਗਿਆ ਸੀ, ਕੌਣ ਸੱਚਾ ਹੈ ਤੇ ਕੌਣ ਮੇਰੇ ਨਾਲ ਦਗਾ ਕਰ ਰਿਹਾ ਹੈ।

ਮੋਰ ਬਾਰੇ ਦੱਸ ਦੇਈਏ ਕਿ ਉਹ ਇਕ ਖੂਨੀ ਸੀ। ਉਸਨੇ ਚਾਰ ਘੰਟੇ ਤੱਕ ਇਕ ਆਦਮੀ ਨੂੰ ਤੜਫਾ ਤੜਫਾ ਕੇ ਮਾਰਿਆ ਸੀ ਅਤੇ ਉਸਦੇ ਬੱਚੇ ਨੂੰ ਆਪਣੇ ਬਾਪ ਨੂੰ ਮਰਦਿਆਂ ਦੇਖਣ ਲਈ ਮਜ਼ਬੂਰ ਕੀਤਾ ਸੀ। ਇਸ ਘਟਨਾ ਤੋਂ 16 ਸਾਲਾਂ ਬਾਦ 2019 ਵਿਚ ਮੋਰ ਨੂੰ ਗ੍ਰਿਫਤਾਰ ਕੀਤਾ ਗਿਆ। ਅੱਜਕੱਲ੍ਹ ਮੋਰ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।

Published by:Drishti Gupta
First published:

Tags: Ajab Gajab, Ajab Gajab News, Love story, UK