HOME » NEWS » Life

Akshaya Tritiya 2020: ਆਪਣੀ ਰਾਸ਼ੀਆਂ ਅਨੁਸਾਰ ਕਰੋ ਪਾਠ-ਪੂਜਾ, ਮਨੋਕਾਮਨਾਵਾਂ ਹੋਣਗੀਆਂ ਪੂਰੀਆਂ  

News18 Punjabi | News18 Punjab
Updated: April 24, 2020, 4:35 PM IST
share image
Akshaya Tritiya 2020: ਆਪਣੀ ਰਾਸ਼ੀਆਂ ਅਨੁਸਾਰ ਕਰੋ ਪਾਠ-ਪੂਜਾ, ਮਨੋਕਾਮਨਾਵਾਂ ਹੋਣਗੀਆਂ ਪੂਰੀਆਂ  
Akshaya Tritiya 2020: ਆਪਣੀ ਰਾਸ਼ੀਆਂ ਅਨੁਸਾਰ ਕਰੋ ਪਾਠ-ਪੂਜਾ, ਮਨੋਕਾਮਨਾਵਾਂ ਹੋਣਗੀਆਂ ਪੂਰੀਆਂ ,

ਹਿੰਦੂ ਧਰਮ ਵਿੱਚ ਅਕਸ਼ੈ ਤ੍ਰਿਤੀਆ (Akshaya Tritiya 2020) ਦਾ ਖ਼ਾਸ ਮਹੱਤਵ ਹੈ। ਇਸ ਸਾਲ ਇਹ ਸ਼ੁੱਭ ਦਿਨ 26 ਅਪ੍ਰੈਲ ਨੂੰ ਆ ਰਿਹਾ ਹੈ।

  • Share this:
  • Facebook share img
  • Twitter share img
  • Linkedin share img
ਹਿੰਦੂ ਧਰਮ ਵਿੱਚ ਅਕਸ਼ੈ ਤ੍ਰਿਤੀਆ (Akshaya Tritiya 2020) ਦਾ ਖ਼ਾਸ ਮਹੱਤਵ ਹੈ। ਇਸ ਸਾਲ ਇਹ ਸ਼ੁੱਭ ਦਿਨ 26 ਅਪ੍ਰੈਲ ਨੂੰ ਆ ਰਿਹਾ ਹੈ। ਭਾਰਤ ਵਿੱਚ ਕੁੱਝ ਥਾਵਾਂ ਤੇ ਇਸ ਦਿਨ ਨੂੰ ਆਖਾ ਤੀਜ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਿਨ ਦਾਨ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ। ਅਕਸ਼ੈ ਤ੍ਰਿਤੀਆ 'ਤੇ ਭਗਵਾਨ ਵਿਸ਼ਨੂੰ ਅਤੇ ਮਾਂ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਮਿਥਿਹਾਸਕ ਵਿਸ਼ਵਾਸਾਂ ਅਨੁਸਾਰ, ਇਸ ਤਰ੍ਹਾਂ ਕਰਨ ਨਾਲ ਵਿਅਕਤੀ ਨੂੰ ਚੰਗੇ ਨਤੀਜੇ ਪ੍ਰਾਪਤ ਹੁੰਦੇ ਹਨ ਅਤੇ ਹਮੇਸ਼ਾਂ ਮਾਂ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।

ਆਓ ਜਾਣੀਏ ਇਸ ਦਿਨ ਵੱਖ-ਵੱਖ ਰਾਸ਼ੀਆਂ ਉਤੇ ਕੀ ਅਸਰ ਹੋਵੇਗਾ। ਵੱਖ-ਵੱਖ ਰਾਸ਼ੀ ਵਾਲਿਆਂ ਨੂੰ ਇਸ ਦਿਨ ਕੀ ਉਪਾਅ ਕਰਨਾ ਚਾਹੀਦਾ ਹੈ।

ARIES - ਮੇਸ਼ : ਮੇਸ਼ ਰਾਸ਼ੀ ਵਾਲੇ ਲੋਕਾਂ ਨੂੰ ਇਸ ਦਿਨ ਭਗਵਾਨ ਸ਼ਿਵ ਦੀ ਪੂਜਾ ਕਰਨੀ ਚਾਹੀਦੀ ਹੈ। ਜੇ ਤੁਹਾਡੇ ਘਰ ਵਿਚ ਸ਼ਿਵਲਿੰਗ ਹੈ ਤਾਂ ਗੰਗਾਜਲ ਅਤੇ ਦੁੱਧ ਨਾਲ ਸ਼ਿਵਲਿੰਗ ਦਾ ਅਭਿਸ਼ੇਕ ਕਰੋ।  ਇਸ ਤੋਂ ਇਲਾਵਾ ਮੇਸ਼ ਰਾਸ਼ੀ ਵਾਲੇ ਅਕਸ਼ੈ ਤ੍ਰਿਤੀਆ ਦੇ ਸ਼ੁਭ ਦਿਹਾੜੇ 'ਤੇ ਓਮ ਨਮ ਸ਼ਿਵਾਏ ਦੇ ਮੰਤਰ ਦਾ ਜਾਪ ਕਰੋ।
TAURUS-ਵਰਿਸ਼ : ਵਰਿਸ਼ ਰਾਸ਼ੀ ਵਾਲੇ ਲੋਕਾਂ ਨੂੰ ਇਸ ਦਿਨ ਭਗਵਾਨ ਵਿਸ਼ਨੂੰ ਦੇ ਰੂਪਾਂ ਦੀ ਪੂਜਾ ਕਰਨੀ ਚਾਹੀਦੀ ਹੈ। ਵਰਿਸ਼ ਰਾਸ਼ੀ ਵਾਲੇ ਅਕਸ਼ੈ ਤ੍ਰਿਤੀਆ ਦੇ ਸ਼ੁਭ ਦਿਹਾੜੇ 'ਤੇ ਓਮ ਨਮੋ ਭਗਵਤੇ ਵਾਸੁਦੇਵਾਯ ਦੇ ਮੰਤਰ ਦਾ ਜਾਪ ਕਰੋ।

CANCER-ਕਰਕ : ਕਰਕ ਰਾਸ਼ੀ ਦੇ ਜਾਤਕਾਂ ਨੂੰ ਇਸ ਦਿਨ ਭਗਵਾਨ ਸ਼੍ਰੀ ਰਾਮ ਦੀ ਪੂਜਾ ਕਰਨੀ ਚਾਹੀਦੀ ਹੈ। ਕਰਕ ਰਾਸ਼ੀ ਵਾਲੇ ਲੋਕਾਂ ਨੂੰ ਅਕਸ਼ੈ ਤ੍ਰਿਤੀਆ ਦੇ ਸ਼ੁਭ ਦਿਹਾੜੇ 'ਤੇ ਰਾਮ ਨਾਮ ਦਾ ਕੀਰਤਨ ਕਰਨਾ ਚਾਹੀਦਾ ਹੈ।

LEO-ਸਿੰਹ : ਸਿੰਹ ਰਾਸ਼ੀ ਦੇ ਜਾਤਕਾਂ ਨੂੰ ਵੀ ਇਸ ਦਿਨ ਭਗਵਾਨ ਸ੍ਰੀ ਰਾਮ ਦੀ ਪੂਜਾ ਕਰਨੀ ਚਾਹੀਦੀ ਹੈ। ਸਿੰਹ ਰਾਸ਼ੀ ਵਾਲੇ ਲੋਕਾਂ ਨੂੰ ਅਕਸ਼ੈ ਤ੍ਰਿਤੀਆ ਦੇ ਸ਼ੁਭ ਦਿਹਾੜੇ 'ਤੇ  ਸ਼੍ਰੀ ਰਾਮਰਕਸ਼ਾ ਸਰੋਤ ਦਾ ਪਾਠ ਕਰਨਾ ਚਾਹੀਦਾ ਹੈ।

VIRGO-ਕੰਨਿਆ : ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਇਸ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਕਰਨੀ ਚਾਹੀਦੀ ਹੈ। ਕੰਨਿਆ ਰਾਸ਼ੀ ਲੋਕਾਂ ਨੂੰ ਅਕਸ਼ੈ ਤ੍ਰਿਤੀਆ ਦੇ ਸ਼ੁਭ ਦਿਹਾੜੇ 'ਤੇ ਸ਼੍ਰੀ ਵਿਸ਼ਨੂੰ ਸਹਸਤਰਨਾਮ ਦਾ ਪਾਠ ਕਰਨਾ ਚਾਹੀਦਾ ਹੈ।

LIBRA-ਤੁਲਾ : ਤੁਲਾ ਰਾਸ਼ੀ ਦੇ ਜਾਤਕਾਂ ਨੂੰ ਇਸ ਦਿਨ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਲੱਡੂ ਗੋਪਾਲ ਦੀ ਪੂਜਾ ਕਰਨੀ ਚਾਹੀਦੀ ਹੈ। ਤੁਲਾ ਰਾਸ਼ੀ ਵਾਲਿਆਂ ਨੂੰ ਅਕਸ਼ੈ ਤ੍ਰਿਤੀਆ ਦੇ ਸ਼ੁਭ ਦਿਹਾੜੇ 'ਤੇ ਸ਼੍ਰੀ ਗੋਪਾਲ ਸਹਸਤਰਨਾਮ ਦਾ ਪਾਠ ਕਰਨਾ ਚਾਹੀਦਾ ਹੈ।

SCORPIO-ਵਰਿਸ਼ਕ : ਵਰਿਸ਼ਕ ਰਾਸ਼ੀ ਦੇ ਜਾਤਕਾਂ ਨੂੰ ਇਸ ਦਿਨ ਭਗਵਾਨ ਸ਼ਿਵ ਦੀ ਪੂਜਾ ਕਰਨੀ ਚਾਹੀਦੀ ਹੈ। ਵਰਿਸ਼ਕ ਰਾਸ਼ੀ ਵਾਲਿਆਂ ਨੂੰ ਅਕਸ਼ੈ ਤ੍ਰਿਤੀਆ ਦੇ ਸ਼ੁਭ ਦਿਹਾੜੇ 'ਤੇ ਸ਼੍ਰੀ ਸ਼ਿਵ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ।

SAGITTARIUS-ਧਨੁ: ਧਨੁ ਰਾਸ਼ੀ ਦੇ ਜਾਤਕਾਂ ਨੂੰ ਇਸ ਦਿਨ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਧਨੁ ਰਾਸ਼ੀ ਲੋਕਾਂ ਨੂੰ ਅਕਸ਼ੈ ਤ੍ਰਿਤੀਆ ਦੇ ਸ਼ੁਭ ਦਿਹਾੜੇ 'ਤੇ ਸ਼੍ਰੀ ਵਿਸ਼ਨੂੰ ਸਹਸਤਰਨਾਮ ਦਾ ਪਾਠ ਕਰਨਾ ਚਾਹੀਦਾ ਹੈ।

CAPRICORN-ਮਕਰ: ਮਕਰ ਰਾਸ਼ੀ ਦੇ ਜਾਤਕਾਂ ਨੂੰ ਇਸ ਦਿਨ ਮਾਂ ਦੁਰਗਾ ਦੀ ਪੂਜਾ ਕਰਨੀ ਚਾਹੀਦੀ ਹੈ। ਮਕਰ ਰਾਸ਼ੀ ਲੋਕਾਂ ਨੂੰ ਅਕਸ਼ੈ ਤ੍ਰਿਤੀਆ ਦੇ ਸ਼ੁਭ ਦਿਹਾੜੇ 'ਤੇ ਸ਼੍ਰੀ ਦੁਰਗਾ ਚਾਲੀਸਾ ਅਤੇ ਸਪਤਸ਼ਤੀ ਦਾ ਪਾਠ ਕਰਨਾ ਚਾਹੀਦਾ ਹੈ।

AQUARIUS-ਕੁੰਭ : ਕੁੰਭ ਰਾਸ਼ੀ ਦੇ ਜਾਤਕਾਂ ਨੂੰ ਇਸ ਦਿਨ ਭਗਵਾਨ ਸ੍ਰੀ ਰਾਮ ਦੀ ਪੂਜਾ ਕਰਨੀ ਚਾਹੀਦੀ ਹੈ। ਕੁੰਭ ਰਾਸ਼ੀ ਵਾਲੇ ਲੋਕਾਂ ਨੂੰ ਅਕਸ਼ੈ ਤ੍ਰਿਤੀਆ ਦੇ ਸ਼ੁਭ ਦਿਹਾੜੇ 'ਤੇ  ਸ਼੍ਰੀ ਰਾਮਰਕਸ਼ਾ ਸਰੋਤ ਦਾ ਪਾਠ ਕਰਨਾ ਚਾਹੀਦਾ ਹੈ।

PISCES-ਮੀਨ: ਮੀਨ ਰਾਸ਼ੀ ਦੇ ਜਾਤਕਾਂ ਨੂੰ ਇਸ ਦਿਨ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਮੀਨ ਰਾਸ਼ੀ ਲੋਕਾਂ ਨੂੰ ਅਕਸ਼ੈ ਤ੍ਰਿਤੀਆ ਦੇ ਸ਼ੁਭ ਦਿਹਾੜੇ 'ਤੇ ਸ਼੍ਰੀ ਵਿਸ਼ਨੂੰ ਸਹਸਤਰਨਾਮ ਦਾ ਪਾਠ ਕਰਨਾ ਚਾਹੀਦਾ ਹੈ।

 
First published: April 24, 2020, 4:20 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading