Home /News /lifestyle /

Digital Gold ਦੀ ਖਰੀਦਦਾਰੀ ਦਾ ਵਧਿਆ ਰੁਝਾਨ, ਜਾਣੋ Gold 'ਚ ਨਿਵੇਸ਼ ਕਰਨ ਦੇ ਤਰੀਕੇ

Digital Gold ਦੀ ਖਰੀਦਦਾਰੀ ਦਾ ਵਧਿਆ ਰੁਝਾਨ, ਜਾਣੋ Gold 'ਚ ਨਿਵੇਸ਼ ਕਰਨ ਦੇ ਤਰੀਕੇ

ਈਟੀਐਫ ਜਾਂ ਡਿਜੀਟਲ ਸੋਨਾ ਖਰੀਦਣ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਇਸ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਵੀ ਜੇਕਰ ਤੁਸੀਂ ਸੋਨੇ 'ਚ ਪੈਸਾ ਲਗਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ 3 ਤਰੀਕਿਆ ਨਾਲ ਸੋਨਾ ਖਰੀਦ ਸਕਦੇ ਹੋ। ਆਓ ਇਨ੍ਹਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਿਲ ਕਰਦੇ ਹਾਂ-

ਈਟੀਐਫ ਜਾਂ ਡਿਜੀਟਲ ਸੋਨਾ ਖਰੀਦਣ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਇਸ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਵੀ ਜੇਕਰ ਤੁਸੀਂ ਸੋਨੇ 'ਚ ਪੈਸਾ ਲਗਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ 3 ਤਰੀਕਿਆ ਨਾਲ ਸੋਨਾ ਖਰੀਦ ਸਕਦੇ ਹੋ। ਆਓ ਇਨ੍ਹਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਿਲ ਕਰਦੇ ਹਾਂ-

ਈਟੀਐਫ ਜਾਂ ਡਿਜੀਟਲ ਸੋਨਾ ਖਰੀਦਣ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਇਸ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਵੀ ਜੇਕਰ ਤੁਸੀਂ ਸੋਨੇ 'ਚ ਪੈਸਾ ਲਗਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ 3 ਤਰੀਕਿਆ ਨਾਲ ਸੋਨਾ ਖਰੀਦ ਸਕਦੇ ਹੋ। ਆਓ ਇਨ੍ਹਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਿਲ ਕਰਦੇ ਹਾਂ-

ਹੋਰ ਪੜ੍ਹੋ ...
  • Share this:

ਭਾਰਤ ਵਿੱਚ ਲੋਕ ਸੋਨੇ ਦੇ ਗਹਿਣਿਆ ਨੂੰ ਖ਼ਾਸ ਅਹਿਮੀਅਤ ਦਿੰਦੇ ਹਨ। ਇਸਦੇ ਨਾਲ ਹੀ ਕਿਸੇ ਤਿੱਥ-ਤਿਉਹਾਰ ਦੇ ਮੌਕੇ ਸੋਨੇ ਨੂੰ ਖਰੀਦਣ ਦਾ ਰਿਵਾਜ ਹੈ। ਇਸਨੂੰ ਸ਼ੁਭ ਮੰਨਿਆ ਜਾਂਦਾ ਹੈ। ਕੱਲ ਯਾਨੀ 3 ਮਈ ਮੰਗਲਵਾਰ ਨੂੰ ਈਦ ਦੇ ਨਾਲ-ਨਾਲ ਅਕਸ਼ੈ ਤ੍ਰਿਤੀਆ ਦਾ ਤਿਉਹਾਰ ਵੀ ਹੈ। ਇਸ ਖਾਸ ਮੌਕੇ 'ਤੇ ਸੋਨੇ ਦੇ ਗਹਿਣੇ ਖਰੀਦਣ ਦਾ ਖਾਸ ਮਹੱਤਵ ਹੈ।

ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ਵਿੱਚ ਸੋਨਾ ਖਰੀਦਣ ਦਾ ਰੁਝਾਨ ਕਾਫੀ ਬਦਲ ਗਿਆ ਹੈ। ਹੁਣ ਲੋਕ ਸੁਨਿਆਰ ਕੋਲ ਜਾ ਭੌਤਿਕ ਰੂਪ ਵਿੱਚ ਸੋਨਾ ਖਰੀਦਣ ਦੀ ਬਜਾਏ ਗੋਲਡ ਬਾਂਡ, ਈਟੀਐਫ ਜਾਂ ਡਿਜੀਟਲ ਸੋਨਾ ਖਰੀਦਣ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਇਸ ਅਕਸ਼ੈ ਤ੍ਰਿਤੀਆ ਦੇ ਮੌਕੇ 'ਤੇ ਵੀ ਜੇਕਰ ਤੁਸੀਂ ਸੋਨੇ 'ਚ ਪੈਸਾ ਲਗਾਉਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ 3 ਤਰੀਕਿਆ ਨਾਲ ਸੋਨਾ ਖਰੀਦ ਸਕਦੇ ਹੋ। ਆਓ ਇਨ੍ਹਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਿਲ ਕਰਦੇ ਹਾਂ-

ਡਿਜੀਟਲ ਗੋਲਡ (Digital Gold)ਡਿਜੀਟਲ ਗੋਲਡ (Digital Gold) ਅਸਲ ਵਿੱਚ ਸਭ ਤੋਂ ਸ਼ੁੱਧ ਸੋਨੇ ਭਾਵ 25 ਕੈਰੇਟ (99.9%) ਵਿੱਚ ਨਿਵੇਸ਼ ਕਰਦਾ ਹੈ। ਇਸ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਭੌਤਿਕ ਸੋਨਾ ਨਹੀਂ ਮਿਲਦਾ, ਪਰ ਕੀਮਤ ਅਤੇ ਮਾਰਕੀਟ ਕੀਮਤ ਭੌਤਿਕ ਸੋਨੇ ਦੇ ਬਰਾਬਰ ਹੀ ਰਹਿੰਦੀ ਹੈ। ਜੇਕਰ ਤੁਸੀਂ ਚਾਹੋ ਤਾਂ ਆਨਲਾਈਨ ਰੂਪ ਵਿੱਚ ਡਿਜੀਟਲ ਸੋਨਾ ਖਰੀਦ ਸਕਦੇ ਹੋ। ਇਸਦੇ ਨਾਲ ਹੀ ਤੁਹਾਡੇ ਦੁਆਰਾ ਖਰੀਦੇ ਗਏ ਡਿਜੀਟਲ ਗੋਲਨ ਨੂੰ ਕੰਪਨੀ ਸੁਰੱਖਿਅਤ ਰੱਖਦੀ ਹੈ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਇਸ ਵਿੱਚ 1 ਰੁਪਏ ਤੋਂ ਵੀ ਨਿਵੇਸ਼ ਕਰਨਾ ਸ਼ੁਰੂ ਕਰ ਸਕਦੇ ਹੋ। ਤੁਹਾਨੂੰ ਡਿਜੀਟਲ ਸੋਨੇ ਦੀ ਖਰੀਦ 'ਤੇ 3% ਜੀਐਸਟੀ ਵੀ ਅਦਾ ਕਰਨਾ ਪੈਂਦਾ ਹੈ।ਇਸ ਤੋਂ ਬਿਨ੍ਹਾਂ ਇਸ ਵਿੱਚ ਨਿਵੇਸ਼ ਕਰਨ ਵਾਲੇ ਵਿਅਕਤੀ ਨੂੰ ਟੈਕਸ ਵੀ ਦੇਣਾ ਪੈਂਦਾ ਹੈ।

ਜੇਕਰ ਤੁਸੀਂ ਤਿੰਨ ਸਾਲ ਤੋਂ ਪਹਿਲਾਂ ਡਿਜੀਟਲ ਸੋਨਾ ਵੇਚਦੇ ਹੋ, ਤਾਂ ਮੁਨਾਫੇ 'ਤੇ ਸ਼ਾਰਟ ਟਰਮ ਪੂੰਜੀ ਲਾਭ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ, ਜੋ ਤੁਹਾਡੀ ਸਲੈਬ ਦੇ ਅਨੁਸਾਰ ਲਾਗੂ ਹੋਵੇਗਾ। ਇਸ ਦੇ ਨਾਲ ਹੀ ਤਿੰਨ ਸਾਲ ਬਾਅਦ ਵੇਚਣ 'ਤੇ ਲੰਬੀ ਮਿਆਦ ਦਾ ਪੂੰਜੀ ਲਾਭ ਟੈਕਸ ਲੱਗੇਗਾ, ਜਿਸ ਦਾ ਭੁਗਤਾਨ 20 ਫੀਸਦੀ ਦੀ ਦਰ ਨਾਲ ਕਰਨਾ ਹੋਵੇਗਾ।

ਸਾਵਰੇਨ ਗੋਲਡ ਬਾਂਡ (SGB)ਸਾਵਰੇਨ ਗੋਲਡ ਬਾਂਡ (SGB) ਰਿਜ਼ਰਵ ਬੈਂਕ ਦੁਆਰਾ ਸਰਕਾਰੀ ਪ੍ਰਤੀਭੂਤੀਆਂ ਦੇ ਰੂਪ ਵਿੱਚ ਜਾਰੀ ਕੀਤਾ ਜਾਂਦਾ ਹੈ। ਇਸ 'ਚ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਸੋਨੇ ਦੀ ਇਕ ਯੂਨਿਟ ਖਰੀਦਣ ਦਾ ਮੌਕਾ ਹੈ, ਜਿਸ 'ਤੇ ਸਾਲਾਨਾ ਵਿਆਜ ਵੀ ਦਿੱਤਾ ਜਾਂਦਾ ਹੈ। ਤੁਸੀਂ ਇਸ ਬਾਂਡ ਨੂੰ ਨਕਦ ਵਿੱਚ ਵੀ ਖਰੀਦ ਸਕਦੇ ਹੋ ਅਤੇ ਵੇਚਣ ਸਮੇਂ ਤੁਹਾਨੂੰ ਨਕਦ ਭੁਗਤਾਨ ਵੀ ਕੀਤਾ ਜਾ ਸਕਦਾ ਹੈ।

ਇਸ ਬਾਂਡ ਰਾਹੀਂ ਕੋਈ ਵਿਅਕਤੀ 4 ਕਿਲੋ ਤੱਕ ਸੋਨਾ ਖਰੀਦ ਸਕਦਾ ਹੈ। ਇਸਦੀ ਮਿਆਦ 8 ਸਾਲਾਂ ਦੀ ਹੈ ਅਤੇ 2.5% ਦਾ ਰਿਟਰਨ ਵੀ ਦਿੰਦਾ ਹੈ।

ਜੇਕਰ ਤੁਸੀਂ ਮਿਆਦ ਪੂਰੀ ਹੋਣ ਤੋਂ ਬਾਅਦ ਇਸ ਬਾਂਡ ਨੂੰ ਰੀਡੀਮ ਕਰਦੇ ਹੋ, ਤਾਂ ਪੂੰਜੀ ਲਾਭ ਦੇ ਰੂਪ ਵਿੱਚ ਪ੍ਰਾਪਤ ਆਮਦਨ 'ਤੇ ਟੈਕਸ ਨਹੀਂ ਲਗਾਇਆ ਜਾਵੇਗਾ। ਤੁਹਾਨੂੰ ਹਰ ਸਾਲ 2.5 ਫੀਸਦੀ ਦਾ ਵਿਆਜ ਦਰ ਮਿਲੇਗੀ ਅਤੇ  ਤੁਹਾਨੂੰ ਸਲੈਬ ਦੇ ਹਿਸਾਬ ਨਾਲ ਟੈਕਸ ਦੇਣਾ ਹੋਵੇਗਾ।

ਗੋਲਡ ਐਕਸਚੇਂਜ ਟਰੇਡਡ ਫੰਡ (ETF)ਗੋਲਡ ਈਟੀਐਫ ਭੌਤਿਕ ਸੋਨੇ ਦੇ ਕਾਗਜ਼ੀ ਰੂਪ ਹਨ। ਨਿਵੇਸ਼ਕ ਉਸੇ ਸਟਾਕਾਂ ਵਿੱਚ ਵਪਾਰ ਦੀ ਤਰ੍ਹਾਂ ਹੀ ਗੋਲਡ ਈਟੀਐਫ ਦੁਆਰਾ ਸੋਨੇ ਵਿੱਚ ਨਿਵੇਸ਼ ਕਰ ਸਕਦੇ। ਗੋਲਡ ਈਟੀਐਫ ਦੀ ਇੱਕ ਯੂਨਿਟ ਆਮ ਤੌਰ 'ਤੇ ਇੱਕ ਗ੍ਰਾਮ ਦੇ ਬਰਾਬਰ ਹੁੰਦੀ ਹੈ। ਤੁਸੀਂ ਘੱਟੋ-ਘੱਟ ਇੱਕ ਗ੍ਰਾਮ ਨਾਲ ਨਿਵੇਸ਼ ਸ਼ੁਰੂ ਕਰ ਸਕਦੇ ਹੋ।

ਹਾਲਾਂਕਿ ਗੋਲਡ ਈਟੀਐਫ ਵਿੱਚ ਕੋਈ ਐਂਟਰੀ ਜਾਂ ਐਗਜ਼ਿਟ ਫੀਸ ਨਹੀਂ ਹੈ, ਪਰ ਤੁਹਾਨੂੰ ਖ਼ਰਚ ਅਨੁਪਾਤ, ਬ੍ਰੋਕਰ ਦੀ ਲਾਗਤ ਅਤੇ ਟਰੈਕਿੰਗ ਗ਼ਲਤੀ ਦੇ ਰੂਪ ਵਿੱਚ ਕੁਝ ਖ਼ਰਚੇ ਅਦਾ ਕਰਨੇ ਪੈਣਗੇ। ਗੋਲਡ ਈਟੀਐਫ ਤੋਂ ਹੋਣ ਵਾਲੀ ਕਮਾਈ 'ਤੇ ਵੀ ਸ਼ੇਅਰਾਂ ਵਾਂਗ ਟੈਕਸ ਦੇਣਾ ਹੋਵੇਗਾ। ਜੇਕਰ ਤੁਸੀਂ ਆਪਣਾ ਫੰਡ ਤਿੰਨ ਸਾਲਾਂ ਤੋਂ ਘੱਟ ਸਮੇਂ ਲਈ ਵੇਚਦੇ ਹੋ, ਤਾਂ ਥੋੜ੍ਹੇ ਸਮੇਂ ਲਈ ਪੂੰਜੀ ਲਾਭ ਟੈਕਸ ਅਤੇ ਤਿੰਨ ਸਾਲਾਂ ਤੋਂ ਵੱਧ ਲੰਬੇ ਸਮੇਂ ਲਈ ਪੂੰਜੀ ਲਾਭ ਟੈਕਸ ਲੱਗੇਗਾ।

Published by:Amelia Punjabi
First published:

Tags: Gold, Investment