ਹਾਲ ਹੀ ਵਿੱਚ ਉਮਰ ਦੇ ਹਿਸਾਬ ਨਾਲ ਸ਼ਰਾਬ ਦੇ ਸੇਵਨ ਉੱਤੇ ਇੱਕ ਖੋਜ ਕੀਤੀ ਗਈ ਹੈ। ਜੇ ਤੁਹਾਡੀ ਉਮਰ 40 ਸਾਲ ਤੋਂ ਵੱਧ ਹੈ ਅਤੇ ਸਿਹਤ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਹੈ ਤਾਂ ਛੋਟਾ ਗਲਾਸ ਰੈੱਡ ਵਾਈਨ ਜਾਂ ਕੇਨ ਡੱਬਾ ਜਾਂ ਬੀਅਰ ਦੀ ਬੋਤਲ, ਜਾਂ ਵਿਸਕੀ ਜਾਂ ਹੋਰ ਕਿਸਮ ਦੀ ਦਾਰੂ ਦਾ ਪੈੱਗ ਦਿਲ, ਸਟ੍ਰੋਕ ਸਣੇ ਕਈ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ।
ਦਿ ਲੈਂਸੇਟ ਵਿੱਚ ਪ੍ਰਕਾਸ਼ਿਤ ਨਵੇਂ ਵਿਸ਼ਲੇਸ਼ਣ ਅਨੁਸਾਰ ਅਧਿਐਨ ਨੇ ਦਿਖਾਇਆ ਹੈ ਕਿ ਨੌਜਵਾਨਾਂ ਵਿੱਚ ਸ਼ਰਾਬ ਕਾਰਨ ਸਿਹਤ ਸਮੱਸਿਆਵਾਂ ਵੱਡੀ ਉਮਰ ਵਾਲਿਆਂ ਦੇ ਮੁਕਾਬਲੇ ਵਧ ਹੋ ਸਕਦੀਆਂ ਹਨ। 'ਦਿ ਲੈਂਸੇਟ ਮੈਡੀਕਲ ਜਰਨਲ' ਵਿਚ ਪ੍ਰਕਾਸ਼ਿਤ ਇਕ ਨਵੀਂ ਖੋਜ 'ਚ ਇਸ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ।
ਇਸ ਰਿਸਰਚ 'ਚ ਇਸ ਗੱਲ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ ਕਿਸ ਉਮਰ 'ਚ ਕਿੰਨੀ ਮਾਤਰਾ 'ਚ ਅਲਕੋਹਲ ਦਾ ਸੇਵਨ ਕਰਨਾ ਸਹੀ ਹੈ ਅਤੇ ਕਿੰਨੀ ਸ਼ਰਾਬ ਸਿਹਤ ਲਈ ਖਤਰਨਾਕ ਹੋ ਸਕਦੀ ਹੈ। ਦਿ ਲੈਂਸੇਟ ਵਿੱਚ ਪ੍ਰਕਾਸ਼ਿਤ ਖੋਜ ਦੇ ਅਨੁਸਾਰ, ਨੌਜਵਾਨਾਂ ਦੁਆਰਾ ਸ਼ਰਾਬ ਦਾ ਸੇਵਨ ਬਜ਼ੁਰਗਾਂ ਦੇ ਮੁਕਾਬਲੇ ਸਿਹਤ ਲਈ ਵਧੇਰੇ ਜੋਖਮ ਪੈਦਾ ਕਰਦਾ ਹੈ।
ਇਸ ਖੋਜ ਵਿੱਚ ਖੋਜਕਰਤਾਵਾਂ ਨੇ 204 ਦੇਸ਼ਾਂ ਵਿੱਚ ਸ਼ਰਾਬ ਪੀਣ ਵਾਲਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਖੋਜ ਵਿੱਚ ਪਾਇਆ ਗਿਆ ਹੈ ਕਿ 2020 ਵਿੱਚ ਲਗਭਗ 1.34 ਬਿਲੀਅਨ ਲੋਕਾਂ (1.03 ਬਿਲੀਅਨ ਪੁਰਸ਼ ਅਤੇ 0.312 ਬਿਲੀਅਨ ਔਰਤਾਂ) ਨੇ ਸ਼ਰਾਬ ਪੀਤੀ।
ਇਹ ਖੋਜ ਸੁਝਾਅ ਦਿੰਦੀ ਹੈ ਕਿ 15 ਤੋਂ 39 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਖੋਜ ਦੇ ਅਨੁਸਾਰ, 2020 ਵਿੱਚ ਹਾਨੀਕਾਰਕ ਮਾਤਰਾ ਵਿੱਚ ਅਲਕੋਹਲ ਦਾ ਸੇਵਨ ਕਰਨ ਵਾਲੇ ਲੋਕਾਂ ਵਿੱਚ 59.1 ਪ੍ਰਤੀਸ਼ਤ 15 ਤੋਂ 30 ਸਾਲ ਦੀ ਉਮਰ ਦੇ ਸਨ, ਜਿਨ੍ਹਾਂ ਵਿੱਚੋਂ 76.7 ਪ੍ਰਤੀਸ਼ਤ ਪੁਰਸ਼ ਸਨ।
ਰਿਪੋਰਟ ਦੇ ਅਨੁਸਾਰ, 2020 ਵਿੱਚ ਭਾਰਤ ਵਿੱਚ 15 ਤੋਂ 39 ਸਾਲ ਦੀ ਉਮਰ ਸਮੂਹ ਵਿੱਚ 1.85 ਪ੍ਰਤੀਸ਼ਤ ਔਰਤਾਂ ਅਤੇ 25.7 ਪ੍ਰਤੀਸ਼ਤ ਪੁਰਸ਼ਾਂ ਨੇ ਅਸੁਰੱਖਿਅਤ ਮਾਤਰਾ ਵਿੱਚ ਸ਼ਰਾਬ ਪੀਤੀ। ਇਹ 40 ਤੋਂ 64 ਉਮਰ ਵਰਗ ਦੇ 1.79 ਪ੍ਰਤੀਸ਼ਤ ਔਰਤਾਂ ਅਤੇ 23 ਪ੍ਰਤੀਸ਼ਤ ਪੁਰਸ਼ਾਂ ਤੋਂ ਘੱਟ ਸੀ ਜੋ ਅਸੁਰੱਖਿਅਤ ਮਾਤਰਾ ਵਿੱਚ ਸ਼ਰਾਬ ਪੀਂਦੇ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Alcohol, Types Of Alcohol