HOME » NEWS » Life

ਵੱਡਾ ਖੁਲਾਸਾ : ਤੁਹਾਡੇ ਕੰਪਿਊਟਰ ਤੇ ਮੋਬਾਈਲ ਨੂੰ ਵੀ ਸੰਕਰਮਿਤ ਕਰ ਸਕਦਾ ਹੈ ਕੋਰੋਨਾ ਵਾਇਰਸ

News18 Punjabi | News18 Punjab
Updated: February 2, 2020, 6:37 PM IST
share image
ਵੱਡਾ ਖੁਲਾਸਾ : ਤੁਹਾਡੇ ਕੰਪਿਊਟਰ ਤੇ ਮੋਬਾਈਲ ਨੂੰ ਵੀ ਸੰਕਰਮਿਤ ਕਰ ਸਕਦਾ ਹੈ ਕੋਰੋਨਾ ਵਾਇਰਸ
ਵੱਡਾ ਖੁਲਾਸਾ : ਤੁਹਾਡੇ ਕੰਪਿਊਟਰ ਤੇ ਮੋਬਾਈਲ ਨੂੰ ਵੀ ਸੰਕਰਮਿਤ ਕਰ ਸਕਦਾ ਹੈ ਕੋਰੋਨਾ ਵਾਇਰਸ

  • Share this:
  • Facebook share img
  • Twitter share img
  • Linkedin share img
ਹੋ ਸਕਦਾ ਹੈ ਤੁਹਾਡੇ ਕੋਲ ਆਇਆ ਹੋਇਆ ਮੇਲ ਜਾਂ ਫਾਈਲ ਕੋਰੋਨਾ ਵਾਇਰਸ (Coronavirus) ਨਾਲ ਸੰਕਰਮਿਤ ਹੋਵੇ। ਚੀਨ ’ਚ ਨੋਵਲ ਕੋਰੋਨਾ ਵਾਇਰਸ ਜਿਸ ਤਰ੍ਹਾਂ ਫੈਲ ਰਿਹਾ ਹੈ, ਉਸ ਤੋਂ ਬਾਅਦ ਇਸ ਨੂੰ ਲੈ ਕੇ ਇੰਟਰਨੈੱਟ ਉਤੇ ਕਾਫੀ ਗੱਲਾਂ ਫੈਲ ਰਹੀਆਂ ਹਨ। ਇਸ ਵਿਚ ਉਹ ਫਾਈਲਾਂ ਅਤੇ ਮੇਲ ਵੀ ਹਨ, ਜੋ ਕੋਰੋਨਾ ਵਾਇਰਸ ਦੇ ਇਕ ਨਵੇਂ ਖਤਰੇ ਵੱਲ ਲੈ ਕੇ ਜਾ ਸਕਦੇ ਹਨ। ਇਹ ਤੁਹਾਡੇ ਮੋਬਾਈਲ ਅਤੇ ਕੰਪਿਊਟਰ ਨੂੰ ਹਮਲਾ ਕਰਕੇ ਸੰਕਰਮਿਤ ਕਰ ਸਕਦਾ ਹੈ।

ਸਾਈਬਰ ਸਿਕਿਉਰਿਟੀ ਫਰਮ ਕਾਸਪੇਰੇਸਕੀ ਨੇ ਅਹਿਜੀ ਇਕ ਰਿਪੋਰਟ (A Kaspersky report) ਜਾਰੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੁਨੀਆਂ ਭਰ ਵਿਚ ਫੈਲ ਚੁੱਕਿਆ ਹੈ। ਇਸ ਦੇ ਨਾਲ ਹੀ ਇੰਟਰਨੈੱਟ ਉਤੇ ਕੋਰੋਨਾ ਵਾਇਰਸ ਨੂੰ ਲੈ ਕੇ ਬਹੁਤ ਸਾਰੀਆਂ ਜਾਣਕਾਰੀਆਂ ਅਤੇ ਫਾਈਲਾਂ ਭੇਜੀਆਂ ਜਾ ਰਹੀਆਂ ਹਨ। ਕਾਸਪੇਰੇਸਕੀ ਦਾ ਕਹਿਣਾ ਹੈ ਕਿ ਉਸ ਨੂੰ ਵੀ ਕੁਝ ਅਜਿਹੀਆਂ ਫਾਈਲਾਂ ਮਿਲੀਆਂ ਹਨ, ਜੋ ਇਸ ਵਾਇਰਸ ਨਾਸ ਸਬੰਧਤ ਸਨ।

ਕੀ ਹੈ ਇੰਟਰਨੈੱਟ ਉਤੇ ਚੱਲ ਰਿਹਾ ਇਹ ਕੋਰੋਨਾ ਵਾਇਰਸ
ਤੁਹਾਡੇ ਮੋਬਾਇਲ ਅਤੇ ਕੰਪਿਊਟਰ ਉਤੇ ਕੋਰੋਨਾ ਵਾਇਰਸ ਦੇ ਨਾਂ ਨਾਲ ਜਿਹੜਾ ਵਾਇਰਸ ਹਮਲਾ ਕਰ ਸਕਦਾ ਹੈ, ਉਹ ਦਰਅਸਲ ਚੀਨ ‘ਚ ਫੈਲ ਰਹੀ ਨੋਵਲ ਕੋਰੋਨਾ ਵਾਇਰਸ ਬਿਮਾਰੀ ਨਹੀਂ, ਬਲਕਿ ਕੰਪਿਊਟਰ ਅਤੇ ਮੋਬਾਈਲ ਉਤੇ ਹਮਲਾ ਕਰਨ ਵਾਲਾ ਟਰੋਜ਼ਨ ਅਤੇ ਮਾਲਵੇਅਰ ਹੈ। ਜਿਸ ਨੂੰ ਇਸ ਮਾਹੌਲ ‘ਚ ਕੁਝ ਸਾਈਬਰ ਅਪਰਾਧੀਆਂ ਨੇ ਤਿਆਰ ਕਰਕੇ ਲੋਕਾਂ ਨੂੰ ਕੋਰੋਨਾ ਵਾਇਰਸ ਨਾਂ ਦੀ ਫਾਈਲ ਤੋਂ ਭੇਜਣਾ ਸ਼ੁਰੂ ਕੀਤਾ ਹੈ।

ਇਨ੍ਹਾਂ ਫਾਈਲਾਂ ‘ਚ ਹੈ ਟਰੋਜ਼ਨ ਅਤੇ ਮਾਲਵੇਅਰ

ਕਾਸਪੇਰੇਸਕੀ ਦਾ ਕਹਿਣਾ ਹੈ ਕਿ ਇਹ ਫਾਈਲਾਂ ਦਾਅਵਾ ਕਰ ਰਹੀਆਂ ਹਨ ਕਿ ਉਨ੍ਹਾਂ ਕੋਲ ਕੋਰੋਨਾ ਵਾਇਰਸ ਨੂੰ ਲੈ ਕੇ ਜਰੂਰੀ ਜਾਣਕਾਰੀਆਂ ਹਨ, ਇਸ ਨਾਲ ਤੁਸੀਂ ਕਿਵੇਂ ਬਚ ਸਕਦੇ ਹੋ। ਇਹ ਦਰਅਸਲ ਟਰੋਜ਼ਨ ਅਤੇ ਮਾਲਵੇਅਰ ਹਨ, ਜੋ ਇਨ੍ਹਾਂ ਫਾਈਲਾਂ ਨੂੰ ਖੋਲਦੇ ਹੀ ਤੁਹਾਡੇ ਕੰਪਿਊਟਰ ਅਤੇ ਮੋਬਾਈਲ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਬਿਨਾ ਸੋਚੇ, ਸਮਝੇ ਨਾ ਖੋਲੋ ਇਹ ਫਾਈਲਾਂ...

ਜੇਕਰ ਤੁਸੀ ਬਿਨਾ ਸੋਚੇ ਸਮਝੇ ਇਨ੍ਹਾਂ ਫਾਈਲਾਂ ਨੂੰ ਖੋਲਿਆ ਤਾਂ ਉਸ ‘ਚ ਮੌਜੂਦ, ਟਰੋਜ਼ਨ, ਮਾਲਵੇਅਰ, ਰੇਨਸਮਵੇਅਰ ਅਤੇ ਹੋਰ ਨੁਕਸਾਨ ਵਾਲੇ ਵਾਇਰਸ ਤੁਹਾਡੀ ਡਿਵਾਇਸ ਨੂੰ ਬਲਾਕ ਕਰ ਸਕਦੇ ਹਨ ਜਾਂ ਫਿਰ ਤੁਹਾਡੀ ਡਿਵਾਇਸ ਤੇ ਡਾਟਾ ਨੂੰ ਕਾਪੀ ਜਾਂ ਮੋਡੀਫਾਈ ਕਰ ਸਕਦੀਆਂ ਹਨ। ਕਾਸਪੇਰੇਸਕੀ ਨੇ ਇਨ੍ਹਾਂ ਫਾਈਲਾਂ ਨਾਲ ਭੇਜੇ ਜਾ ਰਹੇ ਮਾਲਵੇਅਰ ਦੀ ਪਹਿਚਾਣ ਵੀ ਕਰ ਲਈ ਹੈ। ਉਨ੍ਹਾਂ ਦੇ ਨਾਂ Worm.VBS.Dinihou.r, Worm.Python.Agent.c, UDS:DangerousObject.Multi.Generic, Trojan.WinLNK.Agent.gg, Trojan.WinLNK.Agent.ew, HEUR:Trojan.WinLNK.Agent.gen, and HEUR:Trojan.PDF.Badur.b. ਹਨ।

ਕਿਸ ਤਰ੍ਹਾਂ ਕਰੋ ਫਾਈਲਾਂ ਦੀ ਜਾਂਚ...

ਇਨ੍ਹਾਂ ਸਾਰੇ ਨਾਵਾਂ ਦੀ ਪਛਾਣ ਕਰਨਾ ਇਕ ਆਮ ਯੂਜ਼ਰ ਲਈ ਕਾਫੀ ਮੁਸ਼ਕਲ ਹੈ, ਅਜਿਹੀ ਸਥਿਤੀ ‘ਚ ਕੋਈ ਵੀ ਫਾਈਲ ਖੋਲ੍ਹਣ ਤੋਂ ਪਹਿਲਾਂ ਤੁਸੀਂ ਫਾਈਲ ਦੇ ਡਿਟੇਲ ਸੈਕਸ਼ਨ ‘ਚ ਜਾ ਕੇ ਉਸ ਦੇ ਬਾਰੇ ‘ਚ ਪਤਾ ਕਰ ਲਵੋ ਕਿ ਇਹ ਵਰਡ ਡਾਕੂਮੈਂਟ ਹੈ ਜਾਂ ਪੀਡੀਐਫ ਜਾਂ ਵੀਡੀਓ ਜਾਂ ਫਿਰ .EXE ਜਾਂ.LNK ਐਕਸਟੈਂਸ਼ਨ ਫਾਰਮ ‘ਚ ਤਾਂ ਨਹੀਂ ਹੈ। ਤੁਹਾਡੇ ਲਈ ਬਹੁਤ ਜਰੂਰੀ ਹੈ ਕਿ  ਤੁਸੀਂ ਇਨ੍ਹਾਂ ਫਾਈਲਾਂ ਦੀ ਜਾਂਚ ਚੰਗੀ ਤਰ੍ਹਾਂ ਕਰ ਲਵੋ।
First published: February 2, 2020
ਹੋਰ ਪੜ੍ਹੋ
ਅਗਲੀ ਖ਼ਬਰ