HOME » NEWS » Life

17 ਕਰੋੜ ਲੋਕਾਂ ਦੇ ਪੈਨ ਕਾਰਡ 45 ਦਿਨ ਵਿਚ ਹੋ ਸਕਦੇ ਹਨ ਰੱਦ, ਇਨਕਮ ਟੈਕਸ ਵਿਭਾਗ ਦੀ ਚਿਤਾਵਨੀ

News18 Punjabi | News18 Punjab
Updated: February 15, 2020, 11:43 AM IST
share image
17 ਕਰੋੜ ਲੋਕਾਂ ਦੇ ਪੈਨ ਕਾਰਡ 45 ਦਿਨ ਵਿਚ ਹੋ ਸਕਦੇ ਹਨ ਰੱਦ, ਇਨਕਮ ਟੈਕਸ ਵਿਭਾਗ ਦੀ ਚਿਤਾਵਨੀ
17 ਕਰੋੜ ਲੋਕਾਂ ਦੇ ਪੈਨ ਕਾਰਡ 45 ਦਿਨ ਵਿਚ ਹੋ ਸਕਦੇ ਹਨ ਰੱਦ...

ਨਾਲ ਹੀ ਇਨਕਮ ਟੈਕਸ ਡਿਪਾਰਟਮੈਂਟ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਸਾਲ ਦੀ 31 ਮਾਰਚ ਤੱਕ ਜੇਕਰ ਪੈਨ,  ਆਧਾਰ ਕਾਰਡ ਨਾਲ ਨਾ ਜੜਿਆ ਤਾਂ ਤੁਹਾਡੇ ਕਈ ਜਰੂਰੀ ਕੰਮ ਰੁਕ ਜਾਣਗੇ।

  • Share this:
  • Facebook share img
  • Twitter share img
  • Linkedin share img
ਦੇਸ਼ ਵਿਚ 30.75 ਕਰੋੜ ਤੋਂ ਵੀ ਜਿਆਦਾ ਪੈਨ ਧਾਰਕ ਹਨ। ਸਰਕਾਰ ਨੇ ਪੈਨ ਕਾਰਡ ਨਾਲ ਆਧਾਰ ਕਾਰਡ ਨੂੰ ਜੋੜਣਾ ਲਾਜ਼ਮੀ ਕੀਤਾ ਹੋਇਆ ਹੈ ਪਰ ਅਜੇ ਵੀ 27 ਜਨਵਰੀ 2020 ਤੱਕ 17.58 ਕਰੋੜ ਪੈਨ ਧਾਰਕਾਂ ਨੇ ਪੈਨ ਨੂੰ ਆਧਾਰ ਕਾਰਡ ਨਾਲ ਨਹੀਂ ਜੋੜਿਆ ਹੈ ਜਿਸ ਤੋਂ ਬਾਅਦ ਇਸ ਦੀ ਆਖਰੀ ਤਰੀਕ 31 ਮਾਰਚ 2020 ਹੈ।

ਨਾਲ ਹੀ ਇਨਕਮ ਟੈਕਸ ਡਿਪਾਰਟਮੈਂਟ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਸਾਲ ਦੀ 31 ਮਾਰਚ ਤੱਕ ਜੇਕਰ ਪੈਨ ਧਾਰਕ, ਆਧਾਰ ਕਾਰਡ ਨਾਲ ਨਹੀਂ ਜੁੜਦਾ ਤਾਂ ਉਸ ਦੇ ਕਈ ਜਰੂਰੀ ਕੰਮ ਰੁਕ ਜਾਣਗੇ। ਇੰਨਾ ਹੀ ਨਹੀਂ, ਪੈਨ ਕਾਰਡ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ। ਕਿਉਂਕਿ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਤਰੀਕ ਨੂੰ ਕਈ ਵਾਰ ਅੱਗੇ ਵਧਾਇਆ ਗਿਆ ਹੈ ਪਰ ਹੁਣ ਇਸ ਸਾਲ ਦੀ 31 ਮਾਰਚ ਆਖਰੀ ਤਰੀਕ ਹੈ।

ਇਸ ਕਾਰਨ ਹੁਣ ਪੈਨ ਧਾਰਕ ਨੂੰ 45 ਦਿਨਾਂ ਦੇ ਅੰਦਰ ਇਸ ਕੰਮ ਨੂੰ ਪੂਰਾ ਕਰਨਾ ਹੈ। ਆਮਤੌਰ ’ਤੇ ਆਮਦਨ ਰਿਟਰਨ ਨੂੰ ਭਰਨ ਲਈ ਪੈਨ ਕਾਰਡ ਦੀ ਲੋੜ ਪੈਂਦੀ ਹੈ, ਅਜਿਹੇ ’ਚ ਵਿਭਾਗ ਦਾ ਕਹਿਣਾ ਹੈ ਕਿ ਦੋਵੇਂ ਦਸਤਾਵੇਜ਼ ਲਿੰਕ ਨਾ ਹੋਣ ਉਤੇ ਲੋਕਾਂ ਨੂੰ ਕੁਝ ਪ੍ਰੇਸ਼ਾਨੀ ਆ ਸਕਦੀ ਹੈ।
ਆਨਲਾਇਨ ਕੀਤਾ ਜਾ ਸਕਦਾ ਹੈ ਲਿੰਕ...

ਇਨਕਮ ਟੈਕਸ ਡਿਪਾਰਟਮੈਂਟ ਨੇ ਆਪਣੀ ਵੇਬਸਾਇਟ ’ਤੇ ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਦੀ ਸਹੂਲਤ ਆਨਲਾਇਨ ਵੀ ਦਿੱਤੀ ਹੋਈ ਹੈ। ਨਾਲ ਹੀ ਜੇਕਰ ਕੋਈ ਵੀ ਇਹ ਦੇਖਣਾ ਚਾਹੁੰਦਾ ਹੈ ਕਿ ਉਸ ਦਾ ਆਧਾਰ ਪੈਨ ਨਾਲ ਲਿੰਕ ਹੋਇਆ ਹੈ ਜਾਂ ਨਹੀਂ ਤਾਂ ਇਸ ਨੂੰ ਆਨਲਾਇਨ ਦੇਖ ਸਕਦਾ ਹੈ। 31 ਮਾਰਚ 2020 ਤੋਂ ਬਾਅਦ ਵੀ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਜਾ ਸਕੇਗਾ ਜੋ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰ ਲਿਆ ਜਾਵੇਗਾ, ਉਸੇ ਦਿਨ ਤੋਂ ਹੀ ਉਹ ਜਨਰਲ ਮਨਿਆ ਜਾਵੇਗਾ।

ਇੰਜ ਕਰੋ ਆਨਲਾਇਨ ਪੈਨ ਕਾਰਡ ਚੈੱਕ...

  1. ਸਭ ਤੋਂ ਪਹਿਲਾਂ www.incometaxindiaefiling.gov.in ਉਤੇ ਜਾਓ

  2. 'Quick links' ਆਪਸ਼ਨ ਵਿਚ ਦਿੱਤੇ ਗਏ 'Link Aadhaar' ਤੇ ਕਲਿਕ ਕਰੋ

  3. ਹੁਣ ਕੰਪਿਉਟਰ ਦੀ ਸਕ੍ਰੀਨ ਉਤੇ ਇਕ ਨਵਾਂ ਪੇਜ ਖੁਲ ਜਾਵੇਗਾ। ਸਕ੍ਰੀਨ ਉਤੇ ਇਕ ਹਾਈਪਰਲਿੰਕ ਦਿਖੇਗਾ ਜਿਸ ਉਤੇ ਕਲਿੱਕ ਕਰ ਹੁਣ ਪੈਨ ਆਧਾਰ ਲਿੰਕ ਦਾ ਸਟੇਟਸ ਦੇਖ ਸਕੋਗੇ।

  4. ਹਾਈਪਰ ਉਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਆਪਣੇ ਪੈਨ ਤੇ ਆਧਾਰ ਨੰਬਰ ਦੀ ਡੀਟੇਲ ਐਂਟਰ ਕਰਨੀ ਹੋਵੇਗੀ।

  5. ਹੁਣ ਡੀਟੇਲਸ ਐਂਟਰ ਕਰੋ ਅਤੇ 'View Link Aadhaar Status' ਤੇ ਕਲਿੱਕ ਕਰੋ

  6. ਹੁਣ ਵੈਬਸਾਇਟ ਉਤੇ ਦੇਖ ਸਕੋਗੇ ਕਿ ਤੁਹਾਨੂੰ ਪੈਨ ਕਾਰਡ ਆਧਾਰ ਕਾਰਡ ਲਿੰਕ ਹੈ ਜਾਂ ਫਿਰ ਨਹੀਂ

First published: February 15, 2020
ਹੋਰ ਪੜ੍ਹੋ
ਅਗਲੀ ਖ਼ਬਰ