• Home
 • »
 • News
 • »
 • lifestyle
 • »
 • ALIA BHATTS YOGA TRAINER SHARES 5 YOGA ASANAS YOU SHOULD PRACTICE EVERY DAY GH AP AS

Alia Bhatt ਦੀ Yoga ਟ੍ਰੇਨਰ ਤੋਂ ਜਾਣੋ FIT & Healthy ਰਹਿਣ ਲਈ 5 ਯੋਗ ਆਸਣ

ਮਸ਼ਹੂਰ ਯੋਗਾ ਟ੍ਰੇਨਰ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਕੋਈ ਵੀ ਸਵੇਰੇ ਆਪਣੀ ਮੈਟ ਰੋਲ ਆਊਟ ਕਰ ਸਕਦਾ ਹੈ ਜਾਂ ਬਿਸਤਰੇ 'ਤੇ ਹੀ ਯੋਗਾ ਆਸਣਾਂ ਦਾ ਅਭਿਆਸ ਕਰ ਸਕਦਾ ਹੈ। ਆਸਣ ਕਰਨ ਦੇ ਸਹੀ ਢੰਗ ਨਾਲ ਦਰਸ਼ਕਾਂ ਨੂੰ ਜਾਣੂ ਕਰਵਾਉਣ ਲਈ, ਅੰਸ਼ੁਕਾ ਨੇ ਇਨ੍ਹਾਂ ਆਸਨਾਂ ਦੀ ਸੂਚੀ ਦੇ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ।

 • Share this:
ਸਮਾਂ ਬਦਲਣ ਦੇ ਨਾਲ-ਨਾਲ ਲੋਕਾਂ ਨੇ ਵੀ ਆਪਣੀ ਸਿਹਤ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਉਹ ਹੁਣ ਆਪਣੀ ਖਾਣ-ਪੀਣ ਦੀਆਂ ਆਦਤਾਂ ਤੋਂ ਲੈ ਕੇ ਯੋਗਾ ਤੱਕ, ਸਭ ਕੁੱਝ ਅਜ਼ਮਾ ਰਹੇ ਹਨ। ਥੋੜੇ ਹੀ ਸਮੇਂ ਵਿੱਚ ਯੋਗ ਨੇ ਪੂਰੀ ਦੁਨੀਆਂ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ। ਅੱਜਕਲ ਦੇ ਭਜ-ਦੌੜ ਵਾਲੇ ਸਮੇਂ ਵਿੱਚ ਯੋਗ ਕਰਨਾ ਸਾਡੀਆਂ ਸਰੀਰਕ ਤੇ ਮਾਨਸਿਕ ਚਿੰਤਾਵਾਂ ਨੂੰ ਦੂਰ ਕਰ ਦਾ ਇਕ ਰਾਮਬਾਣ ਇਲਾਜ ਹੋ ਸਕਦਾ ਹੈ।

ਯੋਗ ਵਿੱਚ ਬਹੁਤ ਸਾਰਾ ਆਸਨ ਹਨ, ਤੇ ਹਰੇਕ ਆਸਨ ਕਰਨ ਦੀ ਆਪਣੀ ਇੱਕ ਵਿਧੀ ਤੇ ਲਾਭ ਹੈ। ਕਈ ਵਾਰ ਲੋਕ ਇਸੇ ਉਲਝਣ ਵਿੱਚ ਰਹਿੰਦੇ ਹਨ ਕਿ ਉਹ ਕਿਹੜਾ ਆਸਨ ਕਰਨ, ਤੇ ਕਿਹੜੇ ਆਸਨ ਦੇ ਸਭ ਤੋਂ ਵੱਧ ਲਾਭ ਪ੍ਰਾਪਤ ਹੋਣਹੇ। ਸਾਡੀ ਇਸ ਉਲਝਣ ਦਾ ਹੱਲ ਕੱਢਣ ਲਈ ਆਲੀਆ ਭੱਟ, ਅਨੰਨਿਆ ਪਾਂਡੇ, ਅਤੇ ਦੀਪਿਕਾ ਪਾਦੁਕੋਣ ਵਰਗੀਆਂ ਮਸ਼ਹੂਰ ਹਸਤੀਆਂ ਨੂੰ ਟ੍ਰੇਨਿੰਗ ਦੇਣ ਵਾਲੀ ਯੋਗਾ ਟ੍ਰੇਨਰ ਅੰਸ਼ੁਕਾ ਪਰਵਾਨੀ ਨੇ ਸਿਖਰ ਦੇ 5 ਯੋਗ ਆਸਣ ਸ਼ੇਅਰ ਕੀਤੇ ਹਨ ਜੋ ਤੁਸੀਂ ਹਰ ਰੋਜ਼ ਕਰ ਸਕਦੇ ਹਨ।

ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦਿਆਂ ਅੰਸ਼ੁਕਾ ਨੇ ਲੋਕਾਂ ਤੋਂ ਪੁੱਛਿਆ "ਜਦੋਂ ਤੁਸੀਂ ਸਵੇਰੇ ਜਾਗਦੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰਦੇ ਹੋ?" ਉਸ ਨੇ ਅੱਗੇ ਲਿਖਿਆ ਕਿ "ਹੁਣ ਬਹੁਤਿਆਂ ਦਾ ਇਹ ਜਵਾਬ ਹੋਵੇਗਾ ਕਿ ਉਹ ਸਵੇਰੇ ਉਠਦੇ ਹੀ ਸਭ ਤੋਂ ਪਹਿਲਾਂ ਆਪਣਾ ਫੋਨ ਚੈੱਕ ਕਰਦੇ ਹਨ"। ਉਨ ਨੇ ਕਿਹਾ ਕਿ ਫੋਨ ਉੱਤੇ ਸਵੇਰੇ ਸਵੇਰੇ ਸਮਾਂ ਬਿਤਾਉਣ ਦੀ ਥਾਂ ਕੁੱਝ ਅਜਿਹਾ ਕਰੋ ਜਿਸ ਨਾਲ ਤੁਹਾਡੀ ਸਿਹਤ ਨੂੰ ਕੁੱਝ ਫਾਇਦਾ ਹੋਵੇ।

ਅੰਸ਼ੁਕਾ ਨੇ ਪੰਜ ਯੋਗਾ ਆਸਣਾਂ ਦੀ ਸੂਚੀ ਸਾਂਝੀ ਕੀਤੀ ਹੈ ਜੋ ਤੁਹਾਡੇ ਜਾਗਣ ਤੋਂ ਤੁਰੰਤ ਬਾਅਦ ਹਰ ਰੋਜ਼ ਕੀਤੇ ਜਾ ਸਕਦੇ ਹਨ। ਯੋਗਾ ਦੇ 5 ਆਸਣ ਹੇਠਾਂ ਦਿੱਤੇ ਗਏ ਹਨ:

 • ਬਟਰਫਲਾਈ ਆਸਨ

 • ਵਿਪਰਿਤਾ ਕਰਣੀ ਆਸਨ

 • ਭੁਜੰਗ ਆਸਨ

 • ਪਵਨਮੁਕਤ ਆਸਨ

 • ਅਰਧ ਮਤਸੇਂਦ੍ਰਾਸਨ


ਮਸ਼ਹੂਰ ਯੋਗਾ ਟ੍ਰੇਨਰ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਕੋਈ ਵੀ ਸਵੇਰੇ ਆਪਣੀ ਮੈਟ ਰੋਲ ਆਊਟ ਕਰ ਸਕਦਾ ਹੈ ਜਾਂ ਬਿਸਤਰੇ 'ਤੇ ਹੀ ਯੋਗਾ ਆਸਣਾਂ ਦਾ ਅਭਿਆਸ ਕਰ ਸਕਦਾ ਹੈ। ਆਸਣ ਕਰਨ ਦੇ ਸਹੀ ਢੰਗ ਨਾਲ ਦਰਸ਼ਕਾਂ ਨੂੰ ਜਾਣੂ ਕਰਵਾਉਣ ਲਈ, ਅੰਸ਼ੁਕਾ ਨੇ ਇਨ੍ਹਾਂ ਆਸਨਾਂ ਦੀ ਸੂਚੀ ਦੇ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ।

ਉਸ ਨੇ ਪੂਰੇ ਵੀਡੀਓ ਵਿੱਚ ਦਰਸ਼ਕਾਂ ਨੂੰ ਹਰੇਕ ਆਸਣ ਕਰਨ ਦਾ ਸਹੀ ਤਰੀਕਾ ਦੱਸਿਆ ਹੈ। ਅੰਸ਼ੁਕਾ ਨੇ ਅੱਗੇ ਕਿਹਾ ਕਿ ਰੋਜ਼ਾਨਾ ਆਸਣਾਂ ਦਾ ਅਭਿਆਸ ਕਰਨ ਨਾਲ ਵਿਅਕਤੀ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਰਹਿਣ ਵਿੱਚ ਮਦਦ ਮਿਲੇਗੀ। ਇਸ ਤੋਂ ਇਲਾਵਾ, ਉਸ ਨੇ ਕਿਹਾ ਕਿ ਇਹ ਊਰਜਾ ਦੇ ਪੱਧਰ ਨੂੰ ਵਧਾਏਗਾ, ਮੈਟਾਬੋਲਿਜ਼ਮ ਨੂੰ ਵਧਾਏਗਾ ਅਤੇ ਚਿੰਤਾ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰੇਗਾ। ਇਹਨਾਂ ਲਾਭਕਾਰੀ ਆਸਣਾਂ ਲਈ ਕੁਝ ਸਮਾਂ ਕੱਢਣਾ ਵੀ ਬਿਹਤਰ ਫੋਕਸ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ ਜੋ ਬਦਲੇ ਵਿੱਚ ਪੂਰੇ ਦਿਨ ਲਈ ਤੁਹਾਨੂੰ ਊਰਜਾਵਾਨ ਰੱਖੇਗਾ ।
Published by:Amelia Punjabi
First published: