Almond Peel Benefits: ਬਦਾਮਾਂ ਦੇ ਛਿਲਕੇ ਵੀ ਹਨ ਸਿਹਤ ਲਈ ਫਾਇਦੇਮੰਦ, ਇੰਝ ਕਰੋ ਇਹਨਾਂ ਦੀ ਵਰਤੋਂ

Tips to use almond peels: ਸੁੱਕੇ ਮੇਵਿਆਂ ਦਾ ਸੇਵਲ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਬਦਾਮ ਆਮ ਸੁੱਕੇ ਮੇਵਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਘਰਾਂ ਵਿਚ ਬੱਚਿਆਂ ਨੂੰ ਖਾਸ ਤੌਰ ਤੇ ਬਦਾਮਾਂ ਦਾ ਸੇਵਨ ਕਰਵਾਇਆ ਜਾਂਦਾ ਹੈ। ਕੁਝ ਲੋਕ ਬਦਾਮਾਂ ਨੂੰ ਰਾਤ ਸਮੇਂ ਭਿਉਂ ਦਿੰਦੇ ਹਨ ਤੇ ਸਵੇਰੇ ਉੱਠਕੇ ਖਾਂਦੇ ਹਨ। ਭਿਉਂ ਕੇ ਖਾਣ ਵੇਲੇ ਜ਼ਿਆਦਾਤਰ ਲੋਕ ਬਦਾਮ ਦੇ ਛਿਲਕੇ ਲਾਹ ਕੇ ਸੁੱਟ ਦਿੰਦੇ ਹਨ। ਪਰ ਬਦਾਮ ਦੇ ਛਿਲਕੇ ਬੇਕਾਰ ਨਹੀਂ ਹੁੰਦੇ। ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਡੇ ਰੋਜ਼ਾਨਾ ਦੇ ਕੰਮਾਂ ਵਿੱਚ ਬਦਾਮ ਦੇ ਛਿਲਕਿਆਂ ਦੀ ਵਰਤੋਂ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ।

Health Tips: ਬਦਾਮਾਂ ਦੇ ਛਿਲਕੇ ਵੀ ਹਨ ਸਿਹਤ ਲਈ ਫਾਇਦੇਮੰਦ, ਇੰਝ ਕਰੋ ਇਹਨਾਂ ਦੀ ਵਰਤੋਂ

  • Share this:
Tips to use almond peels: ਸੁੱਕੇ ਮੇਵਿਆਂ ਦਾ ਸੇਵਲ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਬਦਾਮ ਆਮ ਸੁੱਕੇ ਮੇਵਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਘਰਾਂ ਵਿਚ ਬੱਚਿਆਂ ਨੂੰ ਖਾਸ ਤੌਰ ਤੇ ਬਦਾਮਾਂ ਦਾ ਸੇਵਨ ਕਰਵਾਇਆ ਜਾਂਦਾ ਹੈ। ਕੁਝ ਲੋਕ ਬਦਾਮਾਂ ਨੂੰ ਰਾਤ ਸਮੇਂ ਭਿਉਂ ਦਿੰਦੇ ਹਨ ਤੇ ਸਵੇਰੇ ਉੱਠਕੇ ਖਾਂਦੇ ਹਨ। ਭਿਉਂ ਕੇ ਖਾਣ ਵੇਲੇ ਜ਼ਿਆਦਾਤਰ ਲੋਕ ਬਦਾਮ ਦੇ ਛਿਲਕੇ ਲਾਹ ਕੇ ਸੁੱਟ ਦਿੰਦੇ ਹਨ। ਪਰ ਬਦਾਮ ਦੇ ਛਿਲਕੇ ਬੇਕਾਰ ਨਹੀਂ ਹੁੰਦੇ। ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਤੁਹਾਡੇ ਰੋਜ਼ਾਨਾ ਦੇ ਕੰਮਾਂ ਵਿੱਚ ਬਦਾਮ ਦੇ ਛਿਲਕਿਆਂ ਦੀ ਵਰਤੋਂ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ।

ਬਿਨਾਂ ਸ਼ੱਕ ਬਦਾਮ ਪੋਸ਼ਕ ਤੱਤਾਂ ਨਾਲ ਭਰਪੂਰ ਸੁੱਕਾ ਮੇਵਾ ਹੈ। ਵਿਟਾਮਿਨ ਈ ਦਾ ਸਭ ਤੋਂ ਵਧੀਆ ਸ੍ਰੋਤ ਮੰਨਿਆ ਜਾਣ ਵਾਲਾ ਬਦਾਮ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸੇ ਤਰ੍ਹਾਂ ਬਦਾਮ ਦੇ ਛਿਲਕੇ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਆਉ ਜਾਣਦੇ ਹਾਂ ਬਦਾਮ ਦੇ ਛਿਲਕਿਆਂ ਦੀ ਵਰਤੋਂ ਕਰਨ ਦੇ ਕੁਝ ਆਸਾਨ ਤਰੀਕਿਆਂ ਬਾਰੇ ਤਾਂ ਕਿ ਉਹਨਾਂ ਨੂੰ ਬੇਕਾਰ ਸਮਝਕੇ ਸੁੱਟ ਦੇਣ ਦੀ ਆਦਾਤ ਨੂੰ ਬੰਦ ਕਰ ਦੇਈਏ। ਆਓ ਜਾਣਦੇ ਹਾਂ ਕਿ ਅਸੀਂ ਇਨ੍ਹਾਂ ਨੂੰ ਕਿਸ ਤਰ੍ਹਾਂ ਵਰਤ ਸਕਦੇ ਹਾਂ-

ਸਕਿਨ ਕੇਅਰ ਲਈ ਵਰਤੋਂ
ਬਦਾਮ ਦੇ ਛਿਲਕਿਆਂ ਵਿਚ ਮੌਜੂਦ ਤੱਤ ਚਮੜੀ ਲਈ ਬਹੁਤ ਹੀ ਗੁਣਾਕਾਰੀ ਹੁੰਦੇ ਹਨ। ਇਹਨਾਂ ਛਿਲਕਿਆਂ ਤੋਂ ਬਾਡੀ ਵਾਸ਼ ਬਣਾਇਆ ਜਾ ਸਕਦਾ ਹੈ। ਇਹ ਬਾਡੀ ਵਾਸ਼ ਐਂਟੀ-ਏਜਿੰਗ ਗੁਣਾਂ ਦੇ ਨਾਲ ਚਮੜੀ ਨੂੰ ਨਮੀ ਦੇਣ ਅਤੇ ਨਰਮ ਰੱਖਣ ਵਿੱਚ ਮਦਦ ਕਰਦਾ ਹੈ। ਇਸ ਨੂੰ ਬਣਾਉਣ ਲਈ 1 ਚਮਚ ਪੀਸੇ ਹੋਏ ਬਦਾਮ ਦੇ ਛਿਲਕਿਆਂ 'ਚ 2 ਚੱਮਚ ਦੁੱਧ, 1 ਚੱਮਚ ਹਲਦੀ, ਥੋੜ੍ਹਾ ਜਿਹਾ ਗੁਲਾਬ ਜਲ ਅਤੇ ਸ਼ਹਿਦ ਮਿਲਾ ਕੇ 5 ਮਿੰਟ ਲਈ ਭਿਓ ਦਿਓ। ਹੁਣ ਇਸ ਮਿਸ਼ਰਣ ਨੂੰ ਬਾਡੀ ਸਕਰਬਰ ਅਤੇ ਫੇਸ ਪੈਕ ਦੀ ਤਰ੍ਹਾਂ ਲਗਾ ਲਵੋ।

ਪੌਦਿਆਂ ਲਈ ਖਾਦ
ਬਦਾਮ ਦੇ ਛਿਲਕਿਆਂ ਵਿੱਚ ਮੌਜੂਦ ਐਂਟੀ-ਆਕਸੀਡੈਂਟ, ਐਂਟੀ-ਮਾਈਕ੍ਰੋਬਾਇਲ, ਐਂਟੀ-ਵਾਇਰਲ ਅਤੇ ਪ੍ਰੀਬਾਇਓਟਿਕ ਗੁਣ ਪੌਦਿਆਂ ਵਿੱਚ ਮੈਟਾਬੋਲਾਈਟਸ ਅਤੇ ਵਿਟਾਮਿਨ ਈ ਦੀ ਮਾਤਰਾ ਵਧਾਉਣ ਦਾ ਕੰਮ ਕਰਦੇ ਹਨ। ਇਸ ਲਈ ਤੁਸੀਂ ਬਾਦਾਮ ਦੇ ਛਿਲਕਿਆਂ ਨੂੰ ਪੌਦਿਆਂ ਲਈ ਖਾਦ ਵਜੋਂ ਵਰਤ ਸਕਦੇ ਹੋ। ਬਦਾਮ ਦੇ ਛਿਲਕਿਆਂ ਦੀ ਖਾਦ ਬਣਾਉਣ ਲਈ ਪਹਿਲਾਂ ਇਨ੍ਹਾਂ ਨੂੰ ਧੁੱਪ ਵਿਚ ਚੰਗੀ ਤਰ੍ਹਾਂ ਸੁਕਾ ਲਵੋ ਅਤੇ ਫੇਰ ਇਹਨਾਂ ਨੂੰ ਪੀਸ ਲਵੋ। ਹੁਣ ਬਦਾਮ ਦੇ ਛਿਲਕਿਆਂ ਤੋਂ ਬਣੇ ਪਾਊਡਰ ਨੂੰ ਪੌਦਿਆਂ ਦੀਆਂ ਜੜ੍ਹਾਂ ਨੇੜਲੀ ਮਿੱਟੀ ਵਿਚ ਮਿਲਾ ਦਿਓ।

ਇਸ ਤਰ੍ਹਾਂ ਬਣਾਓ ਚਟਨੀ
ਇਸ ਤੋਂ ਇਲਾਵਾ ਬਦਾਮ ਦੇ ਛਿਲਕਿਆਂ ਤੋਂ ਬੇਹੱਦ ਜਾਇਕੇਦਾਰ ਚਟਨੀ ਵੀ ਬਣਾਈ ਜਾ ਸਕਦੀ ਹੈ। ਸਭ ਤੋਂ ਪਹਿਲਾਂ ਬਦਾਮ ਦੇ ਛਿਲਕਿਆਂ ਨੂੰ ਰਾਤ ਭਰ ਭਿਓ ਦਿਓ। ਹੁਣ ਮੂੰਗਫਲੀ ਨੂੰ ਭੁੰਨ ਲਓ ਅਤੇ ਬਦਾਮ ਦੇ ਛਿਲਕਿਆਂ ਨਾਲ ਪੀਸ ਲਓ। ਇਕ ਪੈਨ ਵਿਚ ਤੇਲ ਪਾ ਕੇ ਪਿਆਜ਼, ਛੋਲਿਆਂ ਦੀ ਦਾਲ, ਉੜਦ ਦੀ ਦਾਲ, ਕਾਲੀ ਮਿਰਚ ਪਾਊਡਰ ਅਤੇ ਜੀਰਾ ਪਾ ਕੇ ਇਕੱਠੇ ਭੁੰਨ ਲਓ। ਠੰਡਾ ਹੋਣ ਤੋਂ ਬਾਅਦ ਇਸ ਮਿਸ਼ਰਣ ਵਿਚ ਬਦਾਮ ਦਾ ਛਿਲਕਾ, ਮੂੰਗਫਲੀ, ਨਮਕ ਅਤੇ ਇਮਲੀ ਦਾ ਰਸ ਮਿਲਾ ਲਓ। ਹੁਣ ਚਟਨੀ ਨੂੰ ਸਰ੍ਹੋਂ ਦੇ ਦਾਣਾ ਅਤੇ ਕਰੀ ਪੱਤੇ ਦੇ ਨਾਲ ਗਾਰਨਿਸ਼ ਕਰਕੇ ਸਰਵ ਕਰੋ। ਤੁਹਾਨੂੰ ਦੱਸ ਦੇਈਏ ਕਿ ਇਸ ਚਟਨੀ ਦੇ ਰੂਪ 'ਚ ਤੁਸੀਂ ਵਿਟਾਮਿਨ ਈ, ਫਾਈਬਰ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਬਦਾਮ ਦੇ ਛਿਲਕਿਆਂ ਦਾ ਸੇਵਨ ਕਰਦੇ ਹੋ।
Published by:rupinderkaursab
First published: