ਜੇਕਰ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਿਰਫ ਇਨ੍ਹਾਂ 5 ਤਰੀਕਿਆਂ ਨਾਲ ਕਰੋ ਐਲੋਵੇਰਾ ਦਾ ਇਸਤੇਮਾਲ

ਤੁਸੀਂ ਐਲੋਵੇਰਾ ਦਾ ਸੇਵਨ ਸਿਰਫ਼ ਇੱਕ ਹੀ ਨਹੀਂ ਸਗੋਂ ਹੋਰ ਤਰੀਕਿਆਂ ਨਾਲ ਵੀ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਭਾਰ ਘਟਾਉਣ ਲਈ ਐਲੋਵੇਰਾ ਦਾ ਸੇਵਨ ਕਰਨ ਦੇ 5 ਵੱਖ-ਵੱਖ ਤਰੀਕੇ ਦੱਸਦੇ ਹਾਂ।

ਜੇਕਰ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਿਰਫ ਇਨ੍ਹਾਂ 5 ਤਰੀਕਿਆਂ ਨਾਲ ਕਰੋ ਐਲੋਵੇਰਾ ਦਾ ਇਸਤੇਮਾਲ

  • Share this:
ਅੱਜਕਲ੍ਹ ਆਪਣੀ ਸਕਿਨ ਨੂੰ ਨਰਮ ਅਤੇ ਚਮਕਦਾਰ ਬਣਾਏ ਰੱਖਣਾ ਕਾਫੀ ਮੁਸ਼ਕਲ ਹੋ ਗਿਆ ਹੈ ਪਰ ਐਲੋਵੇਰਾ ਇਕ ਅਜਿਹੀ ਚੀਜ਼ ਹੈ ਜਿਸਦੀ ਵਰਤੋਂ ਕਰਕੇ ਤੁਸੀਂ ਇਹ ਕੰਮ ਆਸਾਨੀ ਨਾਲ ਕਰ ਸਕਦੇ ਹੋ। ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਐਲੋਵੇਰਾ ਦੀ ਵਰਤੋਂ ਕਈ ਵਾਰ ਕੀਤੀ ਹੋਵੇਗੀ। ਪਰ ਕੀ ਤੁਸੀਂ ਕਦੇ ਭਾਰ ਘਟਾਉਣ ਲਈ ਐਲੋਵੇਰਾ ਦਾ ਸੇਵਨ ਕੀਤਾ ਹੈ?

ਜੇਕਰ ਕੀਤਾ ਵੀ ਹੋਵੇਗਾ ਤਾਂ ਕਿਸੇ ਨਾ ਕਿਸੇ ਇਕ ਢੰਗ ਨਾਲ ਹੀ ਖਾਧਾ ਜਾਂ ਪੀਤਾ ਹੋਵੇਗਾ। ਪਰ ਤੁਹਾਨੂੰ ਦੱਸ ਦੇਈਏ ਕਿ ਜੇਕਰ ਐਲੋਵੇਰਾ ਨੇ ਭਾਰ ਘੱਟ ਕਰਨ ਵਿੱਚ ਤੁਹਾਡੀ ਬਹੁਤੀ ਮਦਦ ਨਹੀਂ ਕੀਤੀ ਹੈ ਤਾਂ ਤੁਸੀਂ ਐਲੋਵੇਰਾ ਦਾ ਸੇਵਨ ਸਿਰਫ਼ ਇੱਕ ਹੀ ਨਹੀਂ ਸਗੋਂ ਹੋਰ ਤਰੀਕਿਆਂ ਨਾਲ ਵੀ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਭਾਰ ਘਟਾਉਣ ਲਈ ਐਲੋਵੇਰਾ ਦਾ ਸੇਵਨ ਕਰਨ ਦੇ 5 ਵੱਖ-ਵੱਖ ਤਰੀਕੇ ਦੱਸਦੇ ਹਾਂ।

ਇਨ੍ਹਾਂ ਤਰੀਕਿਆਂ ਨਾਲ ਐਲੋਵੇਰਾ ਦਾ ਸੇਵਨ ਕਰਨ ਨਾਲ ਤੁਸੀਂ ਜਲਦੀ ਹੀ ਭਾਰ ਘੱਟ ਕਰ ਸਕੋਗੇ। ਤਾਂ ਆਓ ਜਾਣਦੇ ਹਾਂ ਕਿਹੜੇ 5 ਤਰੀਕਿਆਂ ਨਾਲ ਐਲੋਵੇਰਾ ਦਾ ਸੇਵਨ ਕੀਤਾ ਜਾ ਸਕਦਾ ਹੈ।

ਭਾਰ ਘਟਾਉਣ ਲਈ, ਤੁਹਾਨੂੰ ਹਰ ਰੋਜ਼ ਖਾਣੇ ਤੋਂ ਲਗਭਗ 14 ਮਿੰਟ ਪਹਿਲਾਂ ਇੱਕ ਚੱਮਚ ਐਲੋਵੇਰਾ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਣਾ ਸ਼ੁਰੂ ਹੋ ਜਾਵੇਗਾ।

ਤੁਸੀਂ ਐਲੋਵੇਰਾ ਨੂੰ ਸਬਜ਼ੀਆਂ ਦੇ ਜੂਸ ਦੇ ਨਾਲ ਲੈ ਸਕਦੇ ਹੋ

ਤੁਸੀਂ ਐਲੋਵੇਰਾ ਦੇ ਜੂਸ ਨੂੰ ਸਬਜ਼ੀਆਂ ਦੇ ਜੂਸ ਵਿੱਚ ਮਿਲਾ ਕੇ ਵੀ ਪੀ ਸਕਦੇ ਹੋ। ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਣਾ ਸ਼ੁਰੂ ਹੋ ਜਾਵੇਗਾ। ਜੇਕਰ ਤੁਸੀਂ ਐਲੋਵੇਰਾ ਦਾ ਜੂਸ ਇਸ ਦੇ ਸੁਆਦ ਕਰਕੇ ਆਸਾਨੀ ਨਾਲ ਨਹੀਂ ਪੀ ਪਾ ਰਹੇ ਹੋ ਤਾਂ ਇਸ ਤਰ੍ਹਾਂ ਇਸ ਨੂੰ ਪੀਣਾ ਵੀ ਆਸਾਨ ਹੋ ਜਾਵੇਗਾ।

ਐਲੋਵੇਰਾ ਨੂੰ ਕੋਸੇ ਪਾਣੀ ਵਿਚ ਮਿਲਾ ਕੇ ਲਿਆ ਜਾ ਸਕਦਾ ਹੈ

ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚੱਮਚ ਐਲੋਵੇਰਾ ਜੂਸ ਮਿਲਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ। ਇਹ ਤਰੀਕਾ ਭਾਰ ਘਟਾਉਣ ਵਿੱਚ ਵੀ ਵਧੀਆ ਕੰਮ ਕਰ ਸਕਦਾ ਹੈ।

ਐਲੋਵੇਰਾ ਨੂੰ ਸ਼ਹਿਦ ਦੇ ਨਾਲ ਮਿਲਾ ਕੇ ਲਿਆ ਜਾ ਸਕਦਾ ਹੈ

ਭਾਰ ਘਟਾਉਣ ਲਈ ਤੁਸੀਂ ਐਲੋਵੇਰਾ ਦੇ ਜੂਸ ਨੂੰ ਸ਼ਹਿਦ ਵਿਚ ਮਿਲਾ ਕੇ ਵੀ ਪੀ ਸਕਦੇ ਹੋ। ਇਸ ਦੇ ਲਈ ਐਲੋਵੇਰਾ 'ਚ ਸ਼ਹਿਦ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨਾਲ ਜੂਸ ਦਾ ਸਵਾਦ ਵੀ ਬਿਹਤਰ ਹੋਵੇਗਾ ਅਤੇ ਤੁਹਾਡਾ ਸਰੀਰ ਵੀ ਡਿਟੌਕਸ ਹੋ ਜਾਵੇਗਾ।

ਤੁਸੀਂ ਐਲੋਵੇਰਾ ਨੂੰ ਨਿੰਬੂ ਦੇ ਨਾਲ ਲੈ ਸਕਦੇ ਹੋ

ਜਲਦੀ ਅਤੇ ਬਿਹਤਰ ਨਤੀਜਿਆਂ ਲਈ ਤੁਸੀਂ ਐਲੋਵੇਰਾ ਦੇ ਜੂਸ ਵਿੱਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਵੀ ਮਿਲਾ ਸਕਦੇ ਹੋ। ਇਸ ਨਾਲ ਸਵਾਦ ਤਾਂ ਵਧੇਗਾ ਹੀ ਨਾਲ ਹੀ ਇਹ ਭਾਰ ਜਲਦੀ ਘੱਟ ਕਰਨ ਦਾ ਕੰਮ ਵੀ ਕਰੇਗਾ।
Published by:Amelia Punjabi
First published: