Home /News /lifestyle /

ਸਕਿਨ ਤੇ ਵਾਲਾਂ ਦੀਆਂ ਕਈ ਸਮੱਸਿਆਂਵਾਂ ਨੂੰ ਦੂਰ ਕਰਦਾ ਹੈ ਐਲੋਵੇਰਾ ਆਇਲ, ਘਰ 'ਚ ਇੰਝ ਕਰੋ ਤਿਆਰ

ਐਲੋਵੇਰਾ ਤੇਲ ਦੇ ਲਾਭ: ਐਲੋਵੇਰਾ ਜੈੱਲ ਦੀ ਵਰਤੋਂ ਤਾਂ ਅਜੋਕੇ ਸਮੇਂ ਵਿੱਚ ਆਮ ਹੋ ਗਈ ਹੈ। ਚਾਹੇ ਸਕਿਨ ਦੀ ਸਮੱਸਿਆ ਹੋਵੇ ਜਾਂ ਵਾਲਾਂ ਦੀ ਐਲੋਵੇਰਾ ਜੈੱਲ ਕਾਫੀ ਫਾਇਦੇਮੰਦ ਹੁੰਦੀ ਹੈ। ਪਰ ਕੀ ਤੁਸੀਂ ਐਲੋਵੇਰਾ ਤੇਲ ਦੀ ਵਰਤੋਂ ਕੀਤੀ ਹੈ? ਜੀ ਹਾਂ ਅਣਗਿਣਤ ਲਾਭਾਂ ਨਾਲ ਭਰਪੂਰ ਐਲੋਵੇਰਾ ਆਇਲ ਸਕਿਨ ਅਤੇ ਵਾਲਾਂ ਸਮੇਤ ਸਿਹਤ ਨਾਲ ਸਬੰਧਤ ਬਹੁਤ ਸਾਰੀਆਂ ਚੀਜ਼ਾਂ ਵਿੱਚ ਵਰਤਿਆ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਐਲੋਵੇਰਾ ਤੇਲ ਵਿੱਚ ਕੈਰੋਟੀਨ ਅਤੇ ਵਿਟਾਮਿਨ ਸੀ, ਈ ਦੀ ਚੰਗੀ ਮਾਤਰਾ ਹੁੰਦੀ ਹੈ। ਜਿਸ ਤਰ੍ਹਾਂ ਐਲੋਵੇਰਾ ਜੈੱਲ ਦੇ ਫਾਇਦੇ ਹਨ, ਉਸੇ ਤਰ੍ਹਾਂ ਐਲੋਵੇਰਾ ਤੇਲ ਸਕਿਨ ਅਤੇ ਵਾਲਾਂ ਲਈ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਤੇਲ ਜ਼ਖ਼ਮਾਂ ਨੂੰ ਵੀ ਠੀਕ ਕਰ ਸਕਦਾ ਹੈ। ਐਲੋਵੇਰਾ ਤੇਲ ਨੂੰ ਜੈਤੂਨ ਦੇ ਤੇਲ, ਜੋਜੋਬਾ ਤੇਲ ਜਾਂ ਨਾਰੀਅਲ ਤੇਲ ਨਾਲ ਮਿਲਾ ਕੇ ਵਰਤਿਆ ਜਾ ਸਕਦਾ ਹੈ। ਐਲੋਵੇਰਾ ਤੇਲ ਹੋਰ ਕਿਹੜੇ ਫਾਇਦੇ ਦੇ ਸਕਦਾ ਹੈ, ਆਓ ਜਾਣਦੇ ਹਾਂ-

ਵਾਲ ਝੜਨ ਤੋਂ ਰੋਕੇ
ਐਲੋਵੇਰਾ ਤੇਲ ਦੀ ਵਰਤੋਂ ਵਾਲਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਕੀਤੀ ਜਾ ਸਕਦੀ ਹੈ। ਇਸ ਨਾਲ ਵਾਲਾਂ ਦੇ ਝੜਨ, ਡੈਂਡਰਫ, ਸਪਲਿਟ ਐਂਡਸ ਅਤੇ ਰੁੱਖੇ ਵਾਲਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਐਲੋਵੇਰਾ ਤੇਲ ਨੂੰ ਜੈਤੂਨ ਦੇ ਤੇਲ, ਐਵੋਕਾਡੋ, ਬਦਾਮ ਦੇ ਤੇਲ ਜਾਂ ਕੈਸਟਰ ਆਇਲ ਵਿੱਚ ਮਿਲਾ ਕੇ ਵਰਤਦੇ ਹੋ ਤਾਂ ਇਹ ਬਹੁਤ ਫਾਇਦੇਮੰਦ ਹੁੰਦਾ ਹੈ।

ਸਕਿਨ ਟੋਨ 'ਚ ਨਿਖਾਰ
ਸਟਾਈਲਕ੍ਰੇਸ ਦੇ ਅਨੁਸਾਰ, ਐਲੋਵੇਰਾ ਵਿੱਚ ਐਲੋਸਿਨ ਹੁੰਦਾ ਹੈ, ਜਿਸ ਨਾਲ ਸਕਿਨ ਟੋਨ ਵਿੱਚ ਹੋਰ ਨਿਖਾਰ ਆ ਸਕਦਾ ਹੈ ਤੇ ਸਕਿਨ ਦੀ ਰੰਗਤ ਵੱਧ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਸਕਿਨ 'ਤੇ ਟੈਨਿੰਗ ਦੀ ਸਮੱਸਿਆ ਹੈ ਤਾਂ ਐਲੋਵੇਰਾ ਤੇਲ ਇਸ ਨੂੰ ਘੱਟ ਕਰ ਸਕਦਾ ਹੈ। ਐਲੋਵੇਰਾ ਤੇਲ ਦੀ ਵਰਤੋਂ ਹਲਦੀ ਅਤੇ ਨਾਰੀਅਲ ਤੇਲ ਨੂੰ ਮਿਲਾ ਕੇ ਕੀਤੀ ਜਾ ਸਕਦੀ ਹੈ।

ਐਂਟੀ ਏਜਿੰਗ ਗੁਣ
ਐਲੋਵੇਰਾ ਦੇ ਤੇਲ ਨੂੰ ਓਸੀਮਮ ਦੇ ਤੇਲ ਵਿੱਚ ਮਿਲਾ ਕੇ ਸਕਿਨ 'ਤੇ ਲਗਾਉਣ ਨਾਲ ਮੁਹਾਸਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਟੀ-ਟ੍ਰੀ ਆਇਲ 'ਚ ਐਲੋਵੇਰਾ ਤੇਲ ਨੂੰ ਮਿਲਾ ਕੇ ਲਗਾਉਣ ਨਾਲ ਏਜਿੰਗ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।

ਮੱਛਰਾਂ ਤੋਂ ਬਚਾਅ
ਐਲੋਵੇਰਾ ਤੇਲ ਵਿੱਚ ਜੈਤੂਨ ਦੇ ਤੇਲ ਨੂੰ ਮਿਲਾ ਕੇ ਸਕਿਨ ਦੀ ਮਾਲਿਸ਼ ਕਰਨ ਨਾਲ ਮੱਛਰਾਂ ਤੋਂ ਬਚਿਆ ਜਾ ਸਕਦਾ ਹੈ। ਜੇਕਰ ਮੱਛਰ ਨੇ ਵੀ ਡੰਗ ਲਿਆ ਹੈ ਤਾਂ ਇਸ ਮਿਸ਼ਰਣ ਨਾਲ ਸਕਿਨ ਦੀ ਲਾਲੀ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਨਾਲ ਹੀ ਮੱਛਰ ਤੋਂ ਹੋਣ ਵਾਲੀ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ।

ਘਰ ਵਿੱਚ ਇੰਝ ਤਿਆਰ ਕਰੋ ਐਲੋਵੇਰਾ ਤੇਲ
ਐਲੋਵੇਰਾ ਦੇ ਪੱਤੇ ਤੋਂ ਇਸ ਦਾ ਜੈੱਲ ਚੰਗੀ ਤਰ੍ਹਾਂ ਕੱਢ ਲਓ।
ਇਸ ਨੂੰ ਵਰਜਿਨ ਨਾਰੀਅਲ ਦੇ ਤੇਲ, ਸਰ੍ਹੋਂ, ਕੈਸਟਰ, ਜੈਤੂਨ ਜਾਂ ਬਦਾਮ ਦੇ ਤੇਲ ਵਿੱਚ ਮਿਲਾਓ।
ਇਸ ਮਿਸ਼ਰਣ ਨੂੰ ਘੱਟ ਸੇਕ 'ਤੇ ਚੰਗੀ ਤਰ੍ਹਾਂ ਉਬਾਲੋ।
ਠੰਡਾ ਹੋਣ ਤੋਂ ਬਾਅਦ, ਇਸ ਨੂੰ ਸ਼ੀਸ਼ੀ ਵਿੱਚ ਛਾਣ ਕੇ ਪਾਓ ਅਤੇ ਸਟੋਰ ਕਰ ਕੇ ਰੱਖੋ।

ਐਲੋਵੇਰਾ ਤੇਲ ਦੀ ਵਰਤੋਂ ਵਾਲਾਂ ਤੋਂ ਲੈ ਕੇ ਸਕਿਨ ਤੱਕ ਕੀਤੀ ਜਾ ਸਕਦੀ ਹੈ। ਇਸ ਨੂੰ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ, ਤਾਂ ਜੋ ਇਸ ਦੇ ਨੁਕਸਾਨ ਤੋਂ ਬਚਿਆ ਜਾ ਸਕੇ।
Published by:Drishti Gupta
First published:

Tags: Hair Care Tips, Oil

ਅਗਲੀ ਖਬਰ