Aloo Baingan Chokha Recipe: ਲਿੱਟੀ ਚੋਖਾ ਬਿਹਾਰ ਦਾ ਇੱਕ ਬਹੁਤ ਮਸ਼ਹੂਰ ਪਕਵਾਨ ਹੈ ਜੋ ਖਾਣ ਵਿੱਚ ਬਹੁਤ ਸੁਆਦ ਹੁੰਦਾ ਹੈ। ਪਰੰਪਰਾਗਤ ਤੌਰ 'ਤੇ, ਲਿੱਟੀ ਨੂੰ ਸੱਤੂ ਸਟਫਿੰਗ ਨਾਲ ਭਰੇ ਆਟੇ ਦੇ ਪਰਾਠੇ ਤੋਂ ਬਣਾਇਆ ਜਾਂਦਾ ਹੈ ਅਤੇ ਚੋਖਾ ਭੁੰਨੇ ਹੋਏ ਆਲੂ ਤੋਂ ਬਣਾਇਆ ਜਾਂਦਾ ਹੈ। ਅੱਜ ਅਸੀਂ ਤੁਹਾਡੇ ਨਾਲ ਬੈਂਗਣ, ਆਲੂ, ਟਮਾਟਰ, ਪਿਆਜ਼ ਅਤੇ ਹਰੀਆਂ ਮਿਰਚਾਂ ਤੋਂ ਬਣੇ ਬੈਂਗਨ ਆਲੂ ਦੇ ਚੋਖੇ ਦੀ ਰੈਸਿਪੀ ਬਣਾਉਣ ਦਾ ਤਰੀਕਾ ਸਾਂਝਾ ਕਰਾਂਗੇ। ਆਲੂ ਬੈਂਗਨ ਦਾ ਚੋਖਾ ਸੱਤੂ ਦੇ ਪਰਾਂਠੇ ਦੇ ਨਾਲ ਖਾਣ 'ਚ ਬਹੁਤ ਸੁਆਦ ਲੱਗਦਾ ਹੈ। ਤਾਂ ਆਓ ਜਾਣਦੇ ਹਾਂ ਬੈਗਨ ਆਲੂ ਦਾ ਚੋਖਾ ਬਣਾਉਣ ਦੀ ਰੈਸਿਪੀ...
ਆਲੂ ਬੈਂਗਣ ਦਾ ਚੋਖਾ ਬਣਾਉਣ ਲਈ ਸਮੱਗਰੀ
ਬੈਂਗਣ - 2, ਆਲੂ - 4-5, ਪਿਆਜ਼ - 2, ਟਮਾਟਰ - 1, ਲਸਣ ਦੀਆਂ ਕਲੀਆਂ - 1, ਹਰੀ ਮਿਰਚ - 3-4, ਅਦਰਕ ਕੱਟਿਆ ਹੋਇਆ - 1 ਚੱਮਚ, ਨਿੰਬੂ - 1, ਅਚਾਰ ਮਸਾਲਾ - 1 ਚਮਚ (ਵਿਕਲਪਿਕ), ਹਰਾ ਧਨੀਆ - 1/4 ਕੱਪ, ਤੇਲ - 2 ਚੱਮਚ, ਲੂਣ - ਸੁਆਦ ਅਨੁਸਾਰ
ਆਲੂ ਬੈਂਗਣ ਦਾ ਚੋਖਾ ਬਣਾਉਣਾ ਦੀ ਵਿਧੀ
-ਪਿਆਜ਼, ਟਮਾਟਰ, ਹਰੀ ਮਿਰਚ ਅਤੇ ਹਰੇ ਧਨੀਏ ਨੂੰ ਬਾਰੀਕ ਕੱਟ ਲਓ।
-ਹੁਣ ਬੈਂਗਣ ਨੂੰ ਧੋ ਕੇ ਪੂੰਝ ਲਓ ਅਤੇ ਇਸ 'ਤੇ ਤੇਲ/ਘਿਓ ਪਾ ਕੇ ਗੈਸ 'ਤੇ ਭੁੰਨ ਲਓ। ਬੈਂਗਣ ਨੂੰ ਭੁੰਨਦੇ ਸਮੇਂ ਇਸ ਨੂੰ ਪਲਟਾਉਂਦੇ ਰਹੋ ਤਾਂ ਕਿ ਬੈਂਗਣ ਹਰ ਪਾਸਿਓਂ ਚੰਗੀ ਤਰ੍ਹਾਂ ਭੁੰਨ ਜਾਵੇ।
-ਇਸ ਦੌਰਾਨ ਮਿਕਸਰ ਦੀ ਮਦਦ ਨਾਲ ਲਸਣ, ਅਦਰਕ ਅਤੇ ਹਰੀ ਮਿਰਚ ਦਾ ਪੇਸਟ ਤਿਆਰ ਕਰ ਲਓ।
-ਜਦੋਂ ਬੈਂਗਣ ਚੰਗੀ ਤਰ੍ਹਾਂ ਭੁੰਨ ਜਾਣ ਤਾਂ ਇਸ ਦੇ ਉਪਰਲੇ ਛਿਲਕੇ ਨੂੰ ਕੱਢ ਕੇ ਬੈਂਗਣ ਨੂੰ ਸਾਫ਼ ਕਰ ਲਓ। ਹੁਣ ਆਲੂਆਂ ਨੂੰ ਉਬਾਲੋ ਅਤੇ ਉਬਾਲਣ ਤੋਂ ਬਾਅਦ ਉਨ੍ਹਾਂ ਨੂੰ ਛਿੱਲ ਲਓ।
-ਇੱਕ ਵੱਡਾ ਮਿਕਸਿੰਗ ਬਾਊਲ ਲਓ ਅਤੇ ਉਸ ਵਿੱਚ ਭੁੰਨੇ ਹੋਏ ਬੈਂਗਣ ਪਾਓ ਅਤੇ ਚੰਗੀ ਤਰ੍ਹਾਂ ਮੈਸ਼ ਕਰੋ। ਇਸ ਤੋਂ ਬਾਅਦ ਬੈਂਗਣ 'ਚ ਉਬਲੇ ਹੋਏ ਆਲੂ ਪਾਓ ਅਤੇ ਉਨ੍ਹਾਂ ਨੂੰ ਵੀ ਮੈਸ਼ ਕਰ ਲਓ।
-ਹੁਣ ਇਸ ਮਿਸ਼ਰਣ ਵਿਚ ਕੱਟੇ ਹੋਏ ਟਮਾਟਰ, ਅਦਰਕ-ਮਿਰਚ ਦਾ ਪੇਸਟ, ਅਚਾਰ ਮਸਾਲਾ, ਸਵਾਦ ਅਨੁਸਾਰ ਨਮਕ ਅਤੇ ਹੋਰ ਸਮੱਗਰੀ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ।
-ਅੰਤ ਵਿੱਚ 2 ਚੱਮਚ ਤੇਲ ਪਾਓ ਅਤੇ ਮਿਕਸ ਕਰੋ। ਤੁਹਾਡਾ ਆਲੂ ਬੈਂਗਨ ਚੋਖਾ ਤਿਆਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Healthy Food, Recipe