Home /News /lifestyle /

Aloo Dhaniya Chips: ਇਸ ਹੋਲੀ ਦੇ ਮੌਕੇ ਘਰ ‘ਚ ਬਣਾਓ ਆਲੂ ਧਨੀਆਂ ਚਿਪਸ, ਜਾਣੋ ਤਰੀਕਾ

Aloo Dhaniya Chips: ਇਸ ਹੋਲੀ ਦੇ ਮੌਕੇ ਘਰ ‘ਚ ਬਣਾਓ ਆਲੂ ਧਨੀਆਂ ਚਿਪਸ, ਜਾਣੋ ਤਰੀਕਾ

Holi 2022: ਇਸ ਹੋਲੀ ਦੇ ਮੌਕੇ ਘਰ ‘ਚ ਬਣਾਓ ਆਲੂ ਧਨੀਆਂ ਚਿਪਸ, ਜਾਣੋ ਤਰੀਕਾ

Holi 2022: ਇਸ ਹੋਲੀ ਦੇ ਮੌਕੇ ਘਰ ‘ਚ ਬਣਾਓ ਆਲੂ ਧਨੀਆਂ ਚਿਪਸ, ਜਾਣੋ ਤਰੀਕਾ

Aloo Dhaniya Chips Recipe/Holi 2022:  ਹੋਲੀ ਦੇ ਤਿਉਹਾਰ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ। ਇਸਨੂੰ ਖੁਸ਼ੀਆਂ ਅਤੇ ਰੰਗਾਂ ਦਾ ਤਿਉਂਹਾਰ ਮੰਨਿਆ ਜਾਂਦਾ ਹੈ। ਇਸ ਤਿਉਹਾਰ ਮੌਕੇ ਤਰ੍ਹਾਂ ਦੇ ਖਾਸ ਪਕਵਾਨ ਵੀ ਬਣਾਏ ਜਾਂਦੇ ਹਨ। ਹੋਲੀ ਤੋਂ ਕਈ ਦਿਨ ਪਹਿਲਾਂ ਹੀ ਔਰਤਾਂ ਤਰ੍ਹਾਂ-ਤਰ੍ਹਾਂ ਦੀਆਂ ਚਿਪਸ ਬਣਾਉਣੀਆਂ ਸ਼ੁਰੂ ਕਰ ਦਿੰਦੀਆਂ ਹਨ। ਇਹ ਘਰੇਲੂ ਬਣੇ ਚਿਪਸ ਨਾ ਸਿਰਫ ਖਾਣ 'ਚ ਸਵਾਦਿਸ਼ਟ ਹੁੰਦੇ ਹਨ ਸਗੋਂ ਬਣਾਉਣ 'ਚ ਵੀ ਬਹੁਤ ਆਸਾਨ ਹੁੰਦੇ ਹਨ।

ਹੋਰ ਪੜ੍ਹੋ ...
 • Share this:
  Aloo Dhaniya Chips Recipe/Holi 2022:  ਹੋਲੀ ਦੇ ਤਿਉਹਾਰ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ। ਇਸਨੂੰ ਖੁਸ਼ੀਆਂ ਅਤੇ ਰੰਗਾਂ ਦਾ ਤਿਉਂਹਾਰ ਮੰਨਿਆ ਜਾਂਦਾ ਹੈ। ਇਸ ਤਿਉਹਾਰ ਮੌਕੇ ਤਰ੍ਹਾਂ ਦੇ ਖਾਸ ਪਕਵਾਨ ਵੀ ਬਣਾਏ ਜਾਂਦੇ ਹਨ। ਹੋਲੀ ਤੋਂ ਕਈ ਦਿਨ ਪਹਿਲਾਂ ਹੀ ਔਰਤਾਂ ਤਰ੍ਹਾਂ-ਤਰ੍ਹਾਂ ਦੀਆਂ ਚਿਪਸ ਬਣਾਉਣੀਆਂ ਸ਼ੁਰੂ ਕਰ ਦਿੰਦੀਆਂ ਹਨ। ਇਹ ਘਰੇਲੂ ਬਣੇ ਚਿਪਸ ਨਾ ਸਿਰਫ ਖਾਣ 'ਚ ਸਵਾਦਿਸ਼ਟ ਹੁੰਦੇ ਹਨ ਸਗੋਂ ਬਣਾਉਣ 'ਚ ਵੀ ਬਹੁਤ ਆਸਾਨ ਹੁੰਦੇ ਹਨ। ਖਾਸ ਗੱਲ ਇਹ ਹੈ ਕਿ ਇਹ ਚਿਪਸ ਬਾਜ਼ਾਰ ਦੇ ਮੁਕਾਬਲੇ ਕਾਫੀ ਸਸਤੇ ਵੀ ਹਨ। ਹੋਲੀ ਦੇ ਮੌਕੇ ਉੱਤੇ ਤੁਸੀਂ ਵੀ ਆਲੂ ਧਨੀਆ ਚਿਪਸ ਜ਼ਰੂਰ ਬਣਾਓ। ਇਸ ਨੂੰ ਬਣਾਉਣ 'ਚ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਅਤੇ ਇਹ ਖਾਣ 'ਚ ਬਹੁਤ ਸਵਾਦਿਸ਼ਟ ਹੁੰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਦੀ ਆਸਾਨ ਰੈਸਪੀ-


  ਲੋੜੀਂਦੀ ਸਮੱਗਰੀ- ਚਿਪਸ ਦੇ ਆਕਾਰ ਵਿੱਚ ਕੱਟੇ ਹੋਏ ਦੋ ਆਲੂ, 50 ਗ੍ਰਾਮ ਧਨੀਆਂ ਪੱਤੇ, 3 ਚਮਚ ਚਾਵਲ ਦਾ ਆਟਾ, ਤਲਣ ਲਈ ਤੇਲ, ਸਵਾਦ ਅਨੁਸਾਰ ਨਮਕ, ਇੱਕ ਚੁਟਕੀ ਲਾਲ ਮਿਰਚ ਪਾਊਡਰ, ਚਾਟ ਮਸਾਲਾ

  ਆਲੂ ਧਨੀਆ ਚਿਪਸ ਬਣਾਉਣ ਦਾ ਸੌਖਾ ਤਰੀਕਾ

  • ਕਰਿਸਪੀ ਆਲੂ ਧਨੀਆਂ ਚਿਪਸ ਬਣਾਉਣ ਲਈ ਪਹਿਲਾਂ ਮੱਧਮ ਆਕਾਰ ਦੇ ਆਲੂ ਲਓ ਅਤੇ ਇਨ੍ਹਾਂ ਨੂੰ ਚਿਪਸ ਦੇ ਆਕਾਰ ਵਿੱਚ ਪਤਲੇ ਪਤਲੇ ਕੱਟ ਲਓ।

  • ਕੱਟੇ ਹੋਏ ਆਲੂ ਦੇ ਚਿਪਸ ਨੂੰ ਉਬਲਦੇ ਪਾਣੀ 'ਚ ਪਾ ਦਿਓ ਅਤੇ 2 ਮਿੰਟ ਬਾਅਦ ਬਾਹਰ ਕੱਢ ਲਓ।

  • ਹੁਣ ਇਕ ਕਾਗਜ਼, ਪੋਣੇ ਜਾਂ ਨੈਪਕਿਨ 'ਤੇ ਆਲੂਆਂ ਨੂੰ ਵੱਖ-ਵੱਖ ਰੱਖ ਕੇ ਇਨ੍ਹਾਂ 'ਚੋਂ ਸਾਰਾ ਸਟਾਰਚ ਕੱਢ ਲਓ।

  • ਜਦੋਂ ਆਲੂ ਚੰਗੀ ਤਰ੍ਹਾਂ ਸੁੱਕ ਜਾਣ ਤਾਂ ਆਲੂ ਦੇ ਚਿਪਸ 'ਤੇ ਧਨੀਆ ਪੱਤੇ ਇਕ-ਇਕ ਕਰਕੇ ਪਾ ਦਿਓ।

  • ਫਿਰ ਇਸ 'ਤੇ ਥੋੜ੍ਹਾ ਜਿਹਾ ਚੌਲਾਂ ਦਾ ਆਟਾ ਪਾਓ ਅਤੇ ਇਸ 'ਤੇ ਆਲੂ ਦਾ ਇੱਕ ਚਿਪਸ ਇਸਦੇ ਉੱਤੇ ਰੱਖ ਦਿਓ।

  • ਹੁਣ ਇਨ੍ਹਾਂ ਨੂੰ ਇਕ-ਇਕ ਕਰਕੇ ਗਰਮ ਤੇਲ 'ਚ ਪਾ ਕੇ ਫਰਾਈ ਕਰੋ।

  • ਇਨ੍ਹਾਂ ਨੂੰ ਤਲਣ ਤੋਂ ਬਾਅਦ ਟਿਸ਼ੂ ਪੇਪਰ 'ਤੇ ਕੱਢ ਲਓ, ਤਾਂ ਜੋ ਇਨ੍ਹਾਂ ਵਿਚਲਾ ਤੇਲ ਟਿਸ਼ੂ ਪੇਪਰ ਸੋਕ ਲਵੇ।

  • ਤੁਹਾਡੇ ਕਰਿਸਪੀ ਕੋਰਿਐਂਡਰ ਪੋਟੇਟੋ ਚਿਪਸ ਤਿਆਰ ਹਨ।ਲਤੁਸੀਂ ਇਨ੍ਹਾਂ ਚਿਪਸ 'ਤੇ ਕਾਲਾ ਨਮਕ, ਚਾਟ ਮਸਾਲਾ ਅਤੇ ਲਾਲ ਮਿਰਚ ਪਾਊਡਰ ਪਾਓ ਅਤੇ ਗਰਮਾ-ਗਰਮ ਚਾਹ ਨਾਲ ਸਰਵ ਕਰ ਸਕਦੇ ਹੋ।
  Published by:rupinderkaursab
  First published:

  Tags: Lifestyle, Potato, Recipe

  ਅਗਲੀ ਖਬਰ