HOME » NEWS » Life

ਇਕ ਨਹੀਂ ਬਲਕਿ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਫਟਕੜੀ, ਜਾਣੋ ਇਸ ਦੇ ਫਾਇਦੇ

News18 Punjabi | Trending Desk
Updated: June 25, 2021, 2:50 PM IST
share image
ਇਕ ਨਹੀਂ ਬਲਕਿ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਫਟਕੜੀ, ਜਾਣੋ ਇਸ ਦੇ ਫਾਇਦੇ
ਇਕ ਨਹੀਂ ਬਲਕਿ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਫਟਕੜੀ, ਜਾਣੋ ਇਸ ਦੇ ਫਾਇਦੇ

  • Share this:
  • Facebook share img
  • Twitter share img
  • Linkedin share img
ਹਾਲ ਹੀ ਵਿੱਚ, ਜਦੋਂ ਕੋਰੋਨਾ ਆਪਣੇ ਸਿਖਰ ਤੇ ਸੀ ਫਿਰ ਤੁਸੀਂ ਸੁਣਿਆ ਹੋਵੇਗਾ ਕਿ ਲੋਕਾਂ ਨੇ ਗਲਾ ਅਤੇ ਸਾਹ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਫਟਕੜੀ ਨਾਲ ਗਰਾਰੇ ਕਰਨ ਦੀ ਸਲਾਹ ਦੇ ਰਹੇ ਸੀ। ਬਹੁਤ ਸਾਰੇ ਲੋਕਾਂ ਨੇ ਫਟਕੜੀ ਦੀ ਵਰਤੋਂ ਜ਼ਰੂਰ ਕੀਤੀ ਹੋਵੇਗੀ ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਫਟਕੜੀ ਦਾ ਇਹ ਉਪਾਅ ਕੋਈ ਨਵਾਂ ਨਹੀਂ ਹੈ। ਫਟਕੜੀ ਦੀ ਵਰਤੋਂ ਕਈ ਅਜਿਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਪਿਛਸੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ। ਦਰਅਸਲ, ਫਟਕੜੀ ਕਈ ਤਰੀਕਿਆਂ ਨਾਲ ਸਾਡੇ ਲਈ ਲਾਭਕਾਰੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਫਟਕੜੀ ਦੇ ਕੀ-ਕੀ ਫਾਇਦੇ ਹਨ।

ਦੰਦਾਂ ਦਾ ਦਰਦ ਤੇ ਮੁਸ ਦੀ ਬਦਬੂ ਦੂਰ ਕਰੋ : ਤੁਸੀਂ ਦੰਦਾਂ ਦੇ ਦਰਦ ਤੋਂ ਰਾਹਤ ਲਈ ਫਟਕੜੀ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ, ਇਕ ਗਿਲਾਸ ਪਾਣੀ ਵਿਚ ਫਟਕੜੀ ਪਾਊਡਰ ਮਿਲਾਓ ਅਤੇ ਇਸ ਨਾਲ ਕੁਝ ਮਿੰਟਾਂ ਲਈ ਗਰਾਗੇ ਕਰੋ। ਜੇ ਤੁਹਾਡੇ ਮੂੰਹ ਚੋਂ ਬਦਬੂ ਆਉਂਦੀ ਹੈ, ਤਾਂ ਇਸ ਢੰਗ ਦੀ ਵਰਤੋਂ ਇਸ ਨੂੰ ਹਟਾਉਣ ਲਈ ਵੀ ਕੀਤੀ ਜਾ ਸਕਦੀ ਹੈ।

ਸੱਟ ਲੱਗਣ ਦੀ ਸਥਿਤੀ ਵਿੱਚ : ਫਟਕੜੀ ਦੀ ਵਰਤੋਂ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਖੂਨ ਵਗਣ ਨੂੰ ਰੋਕਣ ਲਈ ਕੀਤੀ ਜਾ ਸਕਦੀ ਹੈ। ਸੱਟ ਲੱਗਣ 'ਤੇ ਫਟਕੜੀ ਦਾ ਟੁਕੜਾ ਲਗਾਉਣ ਨਾਲ ਖੂਨ ਵਗਣਾ ਬੰਦ ਹੋ ਜਾਂਦਾ ਹੈ।
ਝੁਰੜੀਆਂ ਨੂੰ ਘਟਾਓ : ਤੁਸੀਂ ਇਸ ਦੀ ਵਰਤੋਂ ਚਿਹਰੇ ਜਾਂ ਹੱਥਾਂ ਅਤੇ ਪੈਰਾਂ ਦੀਆਂ ਝੁਰੜੀਆਂ ਨੂੰ ਘਟਾਉਣ ਲਈ ਵੀ ਕਰ ਸਕਦੇ ਹੋ। ਇਸ ਦੇ ਲਈ, ਫਟਕੜੀ ਦੇ ਟੁਕੜੇ ਨਾਲ ਕੁਝ ਮਿੰਟਾਂ ਲਈ ਚਿਹਰੇ ਅਤੇ ਹੱਥਾਂ ਅਤੇ ਪੈਰਾਂ ਦੀ ਮਾਲਸ਼ ਕਰੋ, ਫਿਰ ਪਾਣੀ ਨਾਲ ਧੋ ਲਓ।

ਪਾਣੀ ਸਾਫ਼ ਕਰੋ : ਇੱਥੇ ਬਹੁਤ ਸਾਰੇ ਲੋਕ ਹਨ ਜੋ ਵਾਟਰ ਪਿਊਰੀਫਾਇਰ ਤੋਂ ਪਾਣੀ ਦੀ ਬਜਾਏ ਟੂਟੀ ਦੇ ਪਾਣੀ ਦੀ ਵਰਤੋਂ ਕਰਦੇ ਹਨ। ਇਸ ਪਾਣੀ ਵਿਚੋਂ ਗੰਦਗੀ ਨੂੰ ਦੂਰ ਕਰਨ ਲਈ ਫਟਕੜੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਲਈ, ਫਟਕੜੀ ਦੇ ਵੱਡੇ ਟੁਕੜੇ ਨੂੰ ਪਾਣੀ ਵਿਚ ਡੁਬੋਓ ਤੇ ਅੱਧੇ ਮਿੰਟ ਲਈ ਇਸ ਨੂੰ ਘੁਮਾਓ, ਫਿਰ ਕੁਝ ਸਮੇਂ ਲਈ ਪਾਣੀ ਨੂੰ ਢੱਕ ਕੇ ਰੱਖੋ। ਕੁਝ ਸਮੇਂ ਬਾਅਦ ਸਾਰੀ ਮੈਲ ਪਾਣੀ ਹੇਠ ਆ ਜਾਏਗੀ।

ਪਸੀਨੇ ਦੀ ਬਦਬੂ ਦੂਰ ਕਰੋ : ਕੁਝ ਲੋਕਾਂ ਦੇ ਪਸੀਨੇ ਤੋਂ ਬਦਬੂ ਆਉਂਦੀ ਹੈ। ਇਸ ਨੂੰ ਦੂਰ ਕਰਨ ਲਈ ਲਈ ਤੁਸੀਂ ਨਹਾਉਣ ਵਾਲੇ ਪਾਣੀ ਵਿਚ ਦੋ ਚੁਟਕੀ ਫਟਕੜੀ ਦਾ ਪਾਊਡਰ ਸ਼ਾਮਲ ਕਰੋ। ਇਸ ਨਾਲ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਮਿਲੇਗਾ।

ਸਿਰ ਦੀ ਮੈਲ ਅਤੇ ਜੂਆਂ ਨੂੰ ਹਟਾਓ : ਤੁਸੀਂ ਸਿਰ ਤੋਂ ਗੰਦਗੀ ਅਤੇ ਜੂਆਂ ਨੂੰ ਕੱਢਣ ਲਈ ਵੀ ਫਟਕੜੀ ਦੀ ਮਦਦ ਲੈ ਸਕਦੇ ਹੋ। ਇਸ ਦੇ ਲਈ ਫਟਕੜੀ ਨੂੰ ਪੀਸ ਕੇ ਇਸ ਨੂੰ ਪਾਣੀ ਵਿਚ ਮਿਲਾਓ, ਫਿਰ ਇਸ ਪਾਣੀ ਨਾਲ ਸਿਰ ਅਤੇ ਵਾਲਾਂ ਨੂੰ ਧੋ ਲਓ। ਇਸ ਨਾਲ ਬਹੁਤ ਰਾਹਤ ਮਿਲੇਗੀ।

ਖੂਨ ਦੇ ਜੰਮਣ ਨੂੰ ਰੋਕਣ : ਕਈ ਵਾਰ ਸੱਟ ਲੱਗਣ ਜਾਂ ਡਿੱਗਣ ਤੋਂ ਬਾਅਦ ਜ਼ਖਮ ਨਜ਼ਰ ਨਹੀਂ ਆਉਂਦਾ ਤੇ ਖੂਨ ਜੰਮਣ (ਬਲੱਡ ਕਲਾਟਿੰਗ) ਦਾ ਖਤਰਾ ਰਹਿੰਦਾ ਹੈ ਤਾਂ ਫਟਕੜੀ ਦੀ ਵਰਤੋਂ ਖੂਨ ਨੂੰ ਜੰਮਣ ਤੋਂ ਰੋਕਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਦੇ ਲਈ ਤੁਸੀਂ ਇਕ ਗਲਾਸ ਕੋਸੇ ਦੁੱਧ ਦੇ ਨਾਲ ਅੱਧਾ ਚਮਚ ਫਟਕੜੀ ਦੇ ਪਾਊਡਰ ਦਾ ਸੇਵਨ ਕਰ ਸਕਦੇ ਹੋ। ਇਸ ਦੇ ਕਾਰਨ ਸਰੀਰ ਵਿਚ ਖੂਨ ਜੰਮਣ ਦਾ ਕੋਈ ਖ਼ਤਰਾ ਨਹੀਂ ਹੁੰਦਾ।

ਸ਼ੇਵ ਕਰਨ ਤੋਂ ਬਾਅਦ ਵਰਤਿਆ ਜਾ ਸਕਦਾ ਹੈ : ਸ਼ੇਵ ਕਰਨ ਤੋਂ ਬਾਅਦ, ਸ਼ੇਵੇ ਵਾਲੇ ਖੇਤਰ 'ਤੇ ਫਟਕੜੀ ਦੇ ਟੁਕੜੇ ਨੂੰ ਰਗੜਨਾ ਐਂਟੀਸੈਪਟਿਕ ਦਾ ਕੰਮ ਕਰਦਾ ਹੈ। ਜਿਸ ਕਾਰਨ ਸੰਕਰਮਣ ਦਾ ਕੋਈ ਜੋਖਮ ਨਹੀਂ ਹੁੰਦਾ। ਇਸ ਦੇ ਨਾਲ, ਜੇ ਚਿਹਰੇ 'ਤੇ ਕੱਟ ਲੱਗ ਗਿਆ ਹੈ ਜਾਂ ਸ਼ੇਵਿੰਗ ਕਰਦੇ ਸਮੇਂ ਬਲੇਡ ਵਿਚੋਂ ਖੂਨ ਨਿਕਲਦਾ ਹੈ, ਤਾਂ ਫਟਕੜੀ ਦੀ ਵਰਤੋਂ ਨਾਲ ਵੀ ਫਾਇਦਾ ਹੁੰਦਾ ਹੈ।

(Disclaimer : ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਧਾਰਨਾਵਾਂ 'ਤੇ ਅਧਾਰਤ ਹੈ। news18 ਇਸ ਦੀ ਪੁਸ਼ਟੀ ਨਹੀਂ ਕਰਦੀ। ਉਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸੰਬੰਧਿਤ ਮਾਹਰ ਨਾਲ ਸੰਪਰਕ ਕਰੋ।)
Published by: Ramanpreet Kaur
First published: June 25, 2021, 2:50 PM IST
ਹੋਰ ਪੜ੍ਹੋ
ਅਗਲੀ ਖ਼ਬਰ