Home /News /lifestyle /

ਐਲੂਮੀਨੀਅਮ ਦੇ ਭਾਂਡੇ ਦਿਖਣਗੇ ਚਮਕਦਾਰ, ਇਨ੍ਹਾਂ ਆਸਾਨ ਤਰੀਕਿਆਂ ਦੀ ਕਰੋ ਵਰਤੋ

ਐਲੂਮੀਨੀਅਮ ਦੇ ਭਾਂਡੇ ਦਿਖਣਗੇ ਚਮਕਦਾਰ, ਇਨ੍ਹਾਂ ਆਸਾਨ ਤਰੀਕਿਆਂ ਦੀ ਕਰੋ ਵਰਤੋ

ਐਲੂਮੀਨੀਅਮ ਦੇ ਭਾਂਡੇ ਦਿਖਣਗੇ ਚਮਕਦਾਰ, ਇਨ੍ਹਾਂ ਆਸਾਨ ਤਰੀਕਿਆਂ ਦੀ ਕਰੋ ਵਰਤੋ

ਐਲੂਮੀਨੀਅਮ ਦੇ ਭਾਂਡੇ ਦਿਖਣਗੇ ਚਮਕਦਾਰ, ਇਨ੍ਹਾਂ ਆਸਾਨ ਤਰੀਕਿਆਂ ਦੀ ਕਰੋ ਵਰਤੋ

ਘਰਾਂ ਦੀ ਸਫਾਈ ਦੇ ਨਾਲ-ਨਾਲ ਰਸੋਈ ਵਿੱਚ ਭਾਂਡਿਆਂ ਦੀ ਸਾਫ-ਸਫਾਈ ਵੀ ਜ਼ਰੂਰੀ ਹੁੰਦੀ ਹੈ। ਰਸੋਈ ਘਰ ਵਿੱਚ ਮੌਜੂਦ ਐਲੂਮੀਨੀਅਮ ਦੇ ਭਾਂਡਿਆਂ ਨੂੰ ਸਾਫ ਕਰਨਾ ਬੜਾ ਮੁਸ਼ਕਿਲ ਕੰਮ ਹੁੰਦਾ ਹੈ। ਹਾਲਾਂਕਿ ਅੱਜ ਕੱਲ੍ਹ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਬਹੁਤ ਘੱਟ ਗਈ ਹੈ। ਇਸ ਦੇ ਬਾਵਜੂਦ ਅੱਜ ਵੀ ਕਈ ਘਰਾਂ ਵਿੱਚ ਐਲੂਮੀਨੀਅਮ ਦੇ ਪੈਨ ਅਤੇ ਕੂਕਰ ਆਸਾਨੀ ਨਾਲ ਦੇਖੇ ਜਾਂਦੇ ਹਨ। ਜ਼ਿਆਦਾਤਰ ਲੋਕ ਸੁਆਦੀ ਸਬਜ਼ੀਆਂ ਅਤੇ ਕੁਝ ਚੁਣੇ ਹੋਏ ਪਕਵਾਨ ਬਣਾਉਣ ਲਈ ਐਲੂਮੀਨੀਅਮ ਪੈਨ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਐਲੂਮੀਨੀਅਮ ਦੇ ਬਰਤਨ ਸਮੇਂ ਦੇ ਨਾਲ ਕਾਲੇ ਹੋ ਜਾਂਦੇ ਹਨ।

ਹੋਰ ਪੜ੍ਹੋ ...
  • Share this:

ਅਜਿਹੇ 'ਚ ਤੁਸੀਂ ਕਾਲੇ ਪੈਨ ਨੂੰ ਚਮਕਾਉਣ ਲਈ ਕੁਝ ਟਿਪਸ ਦੀ ਮਦਦ ਲੈ ਸਕਦੇ ਹੋ। ਦਰਅਸਲ, ਐਲੂਮੀਨੀਅਮ ਦੇ ਪੈਨ ਵਿੱਚ ਸਬਜ਼ੀਆਂ ਆਦਿ ਨੂੰ ਪਕਾਉਂਦੇ ਸਮੇਂ ਚਿਕਨਾਈ ਰਹਿ ਜਾਂਦੀ ਹੈ। ਜਿਸ ਕਾਰਨ ਕੁਝ ਸਮੇਂ 'ਚ ਹੀ ਐਲੂਮੀਨੀਅਮ ਦੇ ਪੈਨ 'ਤੇ ਕਾਲੀ ਪਰਤ ਜੰਮਣ ਲੱਗ ਜਾਂਦੀ ਹੈ। ਇਸ ਲਈ ਅਸੀਂ ਤੁਹਾਨੂੰ ਐਲੂਮੀਨੀਅਮ ਦੇ ਪੈਨ ਨੂੰ ਸਾਫ ਕਰਨ ਦੇ ਕੁਝ ਆਸਾਨ ਟਿਪਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਜ਼ਮਾ ਕੇ ਤੁਸੀਂ ਚੁਟਕੀ 'ਚ ਪੈਨ ਦਾ ਕਾਲਾਪਨ ਦੂਰ ਕਰ ਸਕਦੇ ਹੋ-

ਕਾਸਟਿੰਗ ਸੋਡਾ ਦੀ ਵਰਤੋਂ
ਕਾਸਟਿੰਗ ਸੋਡੇ ਨਾਲ ਪੈਨ ਨੂੰ ਸਾਫ਼ ਕਰਨ ਲਈ ਆਪਣੇ ਹੱਥਾਂ ਵਿੱਚ ਦਸਤਾਨੇ ਪਹਿਨਣਾ ਨਾ ਭੁੱਲੋ। ਇਸ ਤੋਂ ਬਾਅਦ ਪਾਣੀ 'ਚ ਕਾਸਟਿੰਗ ਸੋਡਾ ਮਿਲਾ ਕੇ ਉਬਾਲ ਲਓ। ਹੁਣ ਇਸ ਪਾਣੀ 'ਚ ਐਲੂਮੀਨੀਅਮ ਦੇ ਭਾਂਡੇ ਨੂੰ 10-15 ਤੱਕ ਭਿਓ ਦਿਓ। ਇਸ ਨੂੰ ਸਕਰਬਰ ਨਾਲ ਰਗੜਨ ਤੋਂ ਬਾਅਦ ਤੁਰੰਤ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ਅਤੇ ਤੁਹਾਡਾ ਭਾਂਡਾ ਚਮਕਣ ਲੱਗ ਜਾਵੇਗਾ।

ਸੜੇ ਹੋਏ ਭਾਂਡੇ ਨੂੰ ਚਮਕਾਓ
ਐਲੂਮੀਨੀਅਮ ਦਾ ਪੈਨ ਨਾ ਸਿਰਫ਼ ਚਿਕਨਾਈ ਕਾਰਨ ਸਗੋਂ ਕਈ ਵਾਰ ਸੜਨ ਕਾਰਨ ਵੀ ਕਾਲਾ ਹੋ ਜਾਂਦਾ ਹੈ। ਅਜਿਹੇ 'ਚ ਕੜਾਹੀ ਦਾ ਕਾਲਾਪਨ ਦੂਰ ਕਰਨ ਲਈ 1 ਚਮਚ ਬੇਕਿੰਗ ਸੋਡਾ 'ਚ 2 ਚਮਚ ਨਿੰਬੂ ਦਾ ਰਸ ਮਿਲਾ ਕੇ ਕੋਸੇ ਪਾਣੀ ਨਾਲ ਕੜਾਹੀ ਨੂੰ ਰਗੜੋ। ਇਸ ਨਾਲ ਕੜਾਹੀ ਦੇ ਕਾਲੇ ਨਿਸ਼ਾਨ ਤੁਰੰਤ ਦੂਰ ਹੋ ਜਾਣਗੇ।

ਬੇਕਿੰਗ ਸੋਡਾ ਦੀ ਲਓ ਮਦਦ
ਕੜਾਹੀ ਦੇ ਕਾਲੇਪਨ ਨੂੰ ਦੂਰ ਕਰਨ ਲਈ ਬੇਕਿੰਗ ਸੋਡੇ ਦੀ ਵਰਤੋਂ ਬਹੁਤ ਕਾਰਗਰ ਸਾਬਤ ਹੋ ਸਕਦੀ ਹੈ। ਇਸ ਦੇ ਲਈ ਬੇਕਿੰਗ ਸੋਡੇ 'ਚ ਸਰਫ ਮਿਲਾ ਲਓ। ਹੁਣ ਇਸ ਮਿਸ਼ਰਣ ਨੂੰ ਭਾਂਡੇ 'ਚ ਪਾਓ ਤੇ ਸਕਰਬਰ ਨਾਲ ਚੰਗੀ ਤਰ੍ਹਾਂ ਰਗੜ ਕੇ ਸਾਫ਼ ਕਰੋ। ਇਸ ਦੇ ਨਾਲ ਹੀ ਕਾਲੇਪਨ ਤੋਂ ਆਸਾਨੀ ਨਾਲ ਛੁਟਕਾਰਾ ਪਾਉਣ ਲਈ ਤੁਸੀਂ ਪੈਨ ਨੂੰ ਕੋਸੇ ਪਾਣੀ ਨਾਲ ਵੀ ਧੋ ਸਕਦੇ ਹੋ। ਇਸ ਨਾਲ ਪੈਨ ਨਵੇਂ ਭਾਂਡੇ ਵਾਂਗ ਚਮਕ ਜਾਵੇਗਾ।

ਨਮਕ ਅਤੇ ਨਿੰਬੂ ਦੀ ਵਰਤੋਂ
ਕੜਾਹੀ ਦੀ ਚਿਕਨਾਈ ਨੂੰ ਨਮਕ ਅਤੇ ਨਿੰਬੂ ਨਾਲ ਸਾਫ਼ ਕਰਨ ਲਈ ਸਭ ਤੋਂ ਪਹਿਲਾਂ ਕੜਾਹੀ ਨੂੰ ਗੈਸ 'ਤੇ ਗਰਮ ਕਰੋ। ਹੁਣ ਇਸ 'ਚ 3-4 ਗਲਾਸ ਪਾਣੀ ਪਾ ਕੇ ਉਬਾਲ ਲਓ। ਇਸ ਤੋਂ ਬਾਅਦ ਪਾਣੀ 'ਚ 1 ਚਮਚ ਨਮਕ, 2 ਚਮਚ ਸਰਫ ਅਤੇ 1 ਨਿੰਬੂ ਦਾ ਰਸ ਮਿਲਾ ਕੇ 5 ਮਿੰਟ ਤੱਕ ਉਬਾਲ ਲਓ। ਹੁਣ ਕੜਾਹੀ ਦੇ ਗਰਮ ਪਾਣੀ ਨੂੰ ਛਾਣ ਕੇ ਰਗੜਨ ਨਾਲ ਸਾਰਾ ਕਾਲਾਪਨ ਦੂਰ ਹੋ ਜਾਵੇਗਾ।
Published by:rupinderkaursab
First published:

Tags: Lifestyle, Tips, Utensils

ਅਗਲੀ ਖਬਰ